ਅਤ-ਤੌਬਾ · 43/129
ਅਨੁਵਾਦ ਉਚਾਰਨ — ਅਤ-ਤੌਬਾ
عَفَا اللَّهُ عَنكَ لِمَ أَذِنتَ لَهُمْ حَتَّىٰ يَتَبَيَّنَ لَكَ الَّذِينَ صَدَقُوا وَتَعْلَمَ الْكَاذِبِينَ ۝٤٣
Afal laahu `anka lima azinta lahum hattaa yatabai yana lakal lazeena sadaqoo wa ta`lamal kaazibeen
📖 ਪੰਜਾਬੀ ਵਿੱਚ
43਼ ਹੇ ਨਬੀ! ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਤੁਸੀਂ ਇਹਨਾਂ (ਮੁਨਾਫ਼ਿਕਾਂ) ਨੂੰ (ਜੰਗ ਵਿਚ ਨਾ ਜਾਣ ਦੀ) ਛੂਟ ਕਿਉਂ ਦਿੱਤੀ? (ਜੇ ਤੁਸੀਂ ਛੂਟ ਨਾ ਦਿੰਦੇ) ਤਾਂ ਤੁਹਾਡੇ ਸਾਹਮਣੇ ਸੱਚੇ ਲੋਕ ਵੀ ਆ ਜਾਂਦੇ ਅਤੇ ਤੁਸੀਂ ਝੂਠੇ ਲੋਕਾਂ ਨੂੰ ਵੀ ਜਾਣ ਜਾਂਦੇ।
🎧 ਸੁਣੋ

📜 ਆਇਤ 41-45 — ਅਤ-ਤੌਬਾ

41انفِرُوا خِفَافًا وَثِقَالًا وَجَاهِدُوا بِأَمْوَالِكُمْ وَأَنفُسِكُمْ فِي سَبِيلِ اللَّهِ ۚ ذَٰلِكُمْ خَيْرٌ لَّكُمْ إِن كُنتُمْ تَعْلَمُونَ
41਼ (ਹੇ ਮੁਸਲਮਾਨੋ!) ਭਾਵੇਂ ਤੁਸੀਂ ਹੋਲੇ (ਨਿਹੱਥਾ) ਹੋ ਜਾਂ ਭਾਰੇ (ਹਥਿਆਰ-ਬੰਦ) ਹੋਵੋ, ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਲਈ ਨਿਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ।
42لَوْ كَانَ عَرَضًا قَرِيبًا وَسَفَرًا قَاصِدًا لَّاتَّبَعُوكَ وَلَٰكِن بَعُدَتْ عَلَيْهِمُ الشُّقَّةُ ۚ وَسَيَحْلِفُونَ بِاللَّهِ لَوِ اسْتَطَعْنَا لَخَرَجْنَا مَعَكُمْ يُهْلِكُونَ أَنفُسَهُمْ وَاللَّهُ يَعْلَمُ إِنَّهُمْ لَكَاذِبُونَ
42਼ (ਹੇ ਨਬੀ!) ਜੇ ਲਾਭ ਮਿਲਣ ਵਿਚ ਛੇਤੀ ਹੁੰਦੀ ਅਤੇ ਸਫਰ ਵੀ ਆਸਾਨ ਹੁੰਦਾ ਤਾਂ ਇਹ (ਮੁਨਾਫ਼ਿਕ) ਲਾਜ਼ਮੀ ਤੁਹਾਡੇ ਪਿੱਛੇ ਹੋ ਜਾਂਦੇ ਪਰ ਇਹ ਪੈਂਡਾ ਇਹਨਾਂ ਨੂੰ ਵੱਡਾ ਹੀ ਔਖਾ ਵਿਖਾਈ ਦੇਣ ਲੱਗ ਪਿਆ ਹੁਣ ਇਹ ਲੋਕੀ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਆਖਣਗੇ ਕਿ ਜੇ ਸਾਡੇ ਵਿਚ ਤਾਕਤ ਹੁੰਦੀ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਨਾਲ (ਜੰਗ ਲਈ) ਨਿਕਲਦੇ। ਇਹ ਝੂਠੀਆਂ ਕਸਮਾਂ ਖਾ ਕੇ ਆਪਣੇ ਆਪ ਨੂੰ ਹੀ ਹਲਾਕ ਕਰ ਰਹੇ ਹਨ। ਇਹਨਾਂ ਦੇ ਝੂਠ ਦੀ ਪੂਰੀ ਜਾਣਕਾਰੀ ਅੱਲਾਹ ਰੱਖਦਾ ਹੈ।
43عَفَا اللَّهُ عَنكَ لِمَ أَذِنتَ لَهُمْ حَتَّىٰ يَتَبَيَّنَ لَكَ الَّذِينَ صَدَقُوا وَتَعْلَمَ الْكَاذِبِينَ
43਼ ਹੇ ਨਬੀ! ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਤੁਸੀਂ ਇਹਨਾਂ (ਮੁਨਾਫ਼ਿਕਾਂ) ਨੂੰ (ਜੰਗ ਵਿਚ ਨਾ ਜਾਣ ਦੀ) ਛੂਟ ਕਿਉਂ ਦਿੱਤੀ? (ਜੇ ਤੁਸੀਂ ਛੂਟ ਨਾ ਦਿੰਦੇ) ਤਾਂ ਤੁਹਾਡੇ ਸਾਹਮਣੇ ਸੱਚੇ ਲੋਕ ਵੀ ਆ ਜਾਂਦੇ ਅਤੇ ਤੁਸੀਂ ਝੂਠੇ ਲੋਕਾਂ ਨੂੰ ਵੀ ਜਾਣ ਜਾਂਦੇ।
44لَا يَسْتَأْذِنُكَ الَّذِينَ يُؤْمِنُونَ بِاللَّهِ وَالْيَوْمِ الْآخِرِ أَن يُجَاهِدُوا بِأَمْوَالِهِمْ وَأَنفُسِهِمْ ۗ وَاللَّهُ عَلِيمٌ بِالْمُتَّقِينَ
44਼ (ਹੇ ਨਬੀ!) ਜਿਹੜੇ ਲੋਕ ਅੱਲਾਹ ਅਤੇ ਆਖ਼ਿਰਤ ਦੇ ਦਿਹਾੜੇ ’ਤੇ (ਸੱਚੇ ਮਨੋਂ) ਈਮਾਨ ਰਖਦੇ ਹਨ, ਉਹ ਤੁਹਾਥੋਂ ਉਹ ਅਪਣੇ ਧਨ ਨਾਲ ਤੇ ਆਪਣੀਆਂ ਜਾਨਾਂ ਨਾਲ ਜਿਹਾਦ ਕਰਨ ਤੋਂ ਛੂਟ ਨਹੀਂ ਮੰਗਦੇ। ਅੱਲਾਹ ਪਰਹੇਜ਼ਗਾਰਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
45إِنَّمَا يَسْتَأْذِنُكَ الَّذِينَ لَا يُؤْمِنُونَ بِاللَّهِ وَالْيَوْمِ الْآخِرِ وَارْتَابَتْ قُلُوبُهُمْ فَهُمْ فِي رَيْبِهِمْ يَتَرَدَّدُونَ
45਼ ਇਹ (ਨਾ ਲੜਣ ਦੀ) ਆਗਿਆ ਤਾਂ ਤੁਹਾਥੋਂ ਕੇਵਲ ਉਹੀਓ ਮੰਗਦੇ ਹਨ, ਜਿਨ੍ਹਾਂ ਨੂੰ ਨਾ ਤਾਂ ਅੱਲਾਹ ’ਤੇ ਈਮਾਨ ਹੈ ਨਾ ਆਖ਼ਿਰਤ ਦੇ ਦਿਨ ’ਤੇ ਵਿਸ਼ਵਾਸ ਹੈ, ਉਨ੍ਹਾਂ ਦੇ ਦਿਲ ਸ਼ੰਕਾ ਵਿਚ ਫਸੇ ਹੋਏ ਹਨ, ਉਹ ਆਪਣੇ ਸ਼ੱਕ ਵਿਚ ਹੀ ਡਾਵਾਂ-ਡੋਲ ਹਨ।
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
43ਆਇਤ

ਅਨੁਵਾਦ — ਅਤ-ਤੌਬਾ 43

ਸੂਰਾ ਅਤ-ਤੌਬਾ ਆਇਤ 43 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 43਼ ਹੇ ਨਬੀ! ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਤੁਸੀਂ…

ਸੂਰਾ ਆਇਤ 43/129 — ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤੌਬਾ ਸੁਣੋ, ਅਤ-ਤੌਬਾ ਅਨੁਵਾਦ, ਅਤ-ਤੌਬਾ mp3, ਅਤ-ਤੌਬਾ pdf. ਆਇਤ 41–45. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers