ਅਤ-ਤੌਬਾ · 82/129
ਅਨੁਵਾਦ ਉਚਾਰਨ — ਸੂਰਾ ਅਤ-ਤੌਬਾ
فَلْيَضْحَكُوا قَلِيلًا وَلْيَبْكُوا كَثِيرًا جَزَاءً بِمَا كَانُوا يَكْسِبُونَ ۝٨٢
Falyadhakoo qaleelanw walyabkoo kaseeran jazaaa`am bimaa kaanoo yaksiboon
📖 ਪੰਜਾਬੀ ਵਿੱਚ
82਼ ਇਹਨਾਂ ਨੂੰ ਤਾਂ ਚਾਹੀਦਾ ਹੈ ਕਿ ਇਹ ਬਹੁਤ ਹੀ ਘੱਟ ਹੱਸਣ ਅਤੇ ਵੱਧ ਰੋਣ ਕਿਉਂ ਜੋ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲਨਾ ਹੈ, ਜੋ ਉਹ ਕਮਾਉਂਦੇ ਸਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 80-84 — ਸੂਰਾ ਅਤ-ਤੌਬਾ

80اسْتَغْفِرْ لَهُمْ أَوْ لَا تَسْتَغْفِرْ لَهُمْ إِن تَسْتَغْفِرْ لَهُمْ سَبْعِينَ مَرَّةً فَلَن يَغْفِرَ اللَّهُ لَهُمْ ۚ ذَٰلِكَ بِأَنَّهُمْ كَفَرُوا بِاللَّهِ وَرَسُولِهِ ۗ وَاللَّهُ لَا يَهْدِي الْقَوْمَ الْفَاسِقِينَ
80਼ (ਹੇ ਨਬੀ!) ਤੁਸੀਂ ਇਹਨਾਂ (ਮੁਨਾਫ਼ਿਕਾਂ) ਲਈ ਭਾਵੇਂ ਮੁਆਫ਼ੀ ਦੀ ਦੁਆ ਕਰੋ ਜਾਂ ਨਾ ਕਰੋ (ਇਕ ਬਰਾਬਰ ਹੈ) ਜੇ ਤੁਸੀਂ ਸੱਤਰ ਵਾਰ ਵੀ ਇਹਨਾਂ ਲਈ ਮੁਆਫ਼ੀ ਦੀ ਬੇਨਤੀ ਕਰੋ ਤਾਂ ਵੀ ਅੱਲਾਹ ਇਹਨਾਂ ਨੂੰ ਮੁਆਫ਼ ਨਹੀਂ ਕਰੇਗਾ। ਇਹ ਇਸ ਲਈ ਕਿਉਂ ਜੋ ਇਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਨਾਲ ਕੁਫ਼ਰ ਕੀਤਾ ਹੈ। ਅਜਿਹੇ ਝੂਠੇ ਲੋਕਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ।
81فَرِحَ الْمُخَلَّفُونَ بِمَقْعَدِهِمْ خِلَافَ رَسُولِ اللَّهِ وَكَرِهُوا أَن يُجَاهِدُوا بِأَمْوَالِهِمْ وَأَنفُسِهِمْ فِي سَبِيلِ اللَّهِ وَقَالُوا لَا تَنفِرُوا فِي الْحَرِّ ۗ قُلْ نَارُ جَهَنَّمَ أَشَدُّ حَرًّا ۚ لَّوْ كَانُوا يَفْقَهُونَ
81਼ ਜਿਹੜੇ ਲੋਕਾਂ ਨੂੰ ਪਿੱਛੇ ਰਹਿ ਜਾਣ ਦੀ ਛੂਟ ਦੇ ਦਿੱਤੀ ਗਈ ਸੀ ਉਹ ਅੱਲਾਹ ਦੇ ਰਸੂਲ (ਸ:) ਦੇ (ਜੰਗ ਵਿਚ) ਜਾਣ ਮਗਰੋਂ ਆਪਣੇ ਬੈਠੇ ਰਹਿਣ ’ਤੇ ਹੀ ਖ਼ੁਸ਼ ਹਨ, ਉਹਨਾਂ ਨੇ ਅੱਲਾਹ ਦੀ ਰਾਹ ਵਿਚ ਆਪਣੀਆਂ ਜਾਨਾਂ ਤੇ ਮਾਲਾਂ ਨਾਲ ਜਿਹਾਦ ਕਰਨਾ ਪਸੰਦ ਨਹੀਂ ਕੀਤਾ ਅਤੇ ਉਹਨਾਂ ਨੇ (ਦੂਜਿਆਂ ਨੂੰ ਵੀ) ਕਿਹਾ ਕਿ ਅਜਿਹੀ ਸਖ਼ਤ ਗਰਮੀ ਵਿਚ (ਜੰਗ ਲਈ) ਨਾ ਨਿਕਲੋ। (ਹੇ ਨਬੀ!) ਤੁਸੀਂ ਇਹਨਾਂ ਨੂੰ ਆਖ ਦਿਓ ਕਿ ਨਰਕ ਦੀ ਅੱਗ ਤਾਂ (ਇਸ ਗਰਮੀ ਤੋਂ ਕੀਤੇ ਵੱਧ ਗਰਮ ਹੈ। ਕਾਸ਼ ਜੇ ਉਹ ਸਮਝਦਾਰ ਹੁੰਦੇ।
82فَلْيَضْحَكُوا قَلِيلًا وَلْيَبْكُوا كَثِيرًا جَزَاءً بِمَا كَانُوا يَكْسِبُونَ
82਼ ਇਹਨਾਂ ਨੂੰ ਤਾਂ ਚਾਹੀਦਾ ਹੈ ਕਿ ਇਹ ਬਹੁਤ ਹੀ ਘੱਟ ਹੱਸਣ ਅਤੇ ਵੱਧ ਰੋਣ ਕਿਉਂ ਜੋ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲਨਾ ਹੈ, ਜੋ ਉਹ ਕਮਾਉਂਦੇ ਸਨ।
83فَإِن رَّجَعَكَ اللَّهُ إِلَىٰ طَائِفَةٍ مِّنْهُمْ فَاسْتَأْذَنُوكَ لِلْخُرُوجِ فَقُل لَّن تَخْرُجُوا مَعِيَ أَبَدًا وَلَن تُقَاتِلُوا مَعِيَ عَدُوًّا ۖ إِنَّكُمْ رَضِيتُم بِالْقُعُودِ أَوَّلَ مَرَّةٍ فَاقْعُدُوا مَعَ الْخَالِفِينَ
83਼ (ਹੇ ਨਬੀ!) ਜੇ ਅੱਲਾਹ ਇਹਨਾਂ (ਮੁਨਾਫ਼ਿਕਾਂ) ਵਿਚਾਲੇ ਤੁਹਾਨੂੰ ਫੇਰ ਮੁੜ ਲੈ ਆਵੇ ਅਤੇ ਜੇ ਭਵਿੱਖ ਵਿਚ ਉਹਨਾਂ ’ਚੋਂ ਕੋਈ ਟੋਲੀ ਜਿਹਾਦ ਵਿਚ ਜਾਣ ਲਈ ਤੁਹਾਥੋਂ ਆਗਿਆ ਮੰਗੇ ਤਾਂ ਤੁਸੀਂ ਕਹਿ ਦਿਓ ਕਿ ਤੁਸੀਂ ਮੇਰੇ ਸੰਗ (ਜਿਹਾਦ ਲਈ) ਕਦੇ ਵੀ ਨਹੀਂ ਚੱਲ ਸਕਦੇ ਅਤੇ ਨਾ ਹੀ ਮੇਰੇ ਨਾਲ ਰਲ ਕੇ ਦੁਸ਼ਮਨਾਂ ਨਾਲ ਲੜ ਸਕਦੇ ਹੋ, ਤੁਸੀਂ ਤਾਂ ਪਹਿਲਾਂ ਬੈਠੇ ਰਹਿਣ ਨੂੰ ਪਸੰਦ ਕੀਤਾ ਹੈ ਸੋ ਹੁਣ ਵੀ ਤੁਸੀਂ ਪਿੱਛੇ ਰਹਿਣ ਵਾਲਿਆਂ ਨਾਲ ਹੀ ਬੈਠੇ ਰਹੋ।
84وَلَا تُصَلِّ عَلَىٰ أَحَدٍ مِّنْهُم مَّاتَ أَبَدًا وَلَا تَقُمْ عَلَىٰ قَبْرِهِ ۖ إِنَّهُمْ كَفَرُوا بِاللَّهِ وَرَسُولِهِ وَمَاتُوا وَهُمْ فَاسِقُونَ
84਼ (ਹੇ ਨਬੀ!) ਜੇ ਇਹਨਾਂ (ਮੁਨਾਫ਼ਿਕਾਂ) ਵਿੱਚੋਂ ਕੋਈ ਮਰ ਜਾਵੇ ਤਾਂ ਤੁਸੀਂ ਉਹਨਾਂ ਲਈ ਕਦੇ ਵੀ ਜਨਾਜ਼ੇ ਦੀ ਨਮਾਜ਼ ਨਹੀਂ ਪੜ੍ਹਣੀ ਅਤੇ ਨਾ ਹੀ ਉਸ ਦੀ ਕਬਰ ’ਤੇ (ਦੁਆ ਲਈ) ਖੜਾ ਹੋਣਾ ਹੈ। ਕਿਉਂ ਜੋ ਇਹ ਅੱਲਾਹ ਅਤੇ ਉਸ ਦੇ ਰਸੂਲ ਦੇ ਇਨਕਾਰੀ ਹਨ ਅਤੇ ਮਰਨ ਵੇਲੇ ਵੀ ਉਹ ਝੂਠੇ ਸੀ।
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
82ਆਇਤ

ਅਨੁਵਾਦ — ਅਤ-ਤੌਬਾ 82

ਸੂਰਾ ਅਤ-ਤੌਬਾ ਆਇਤ 82 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 82਼ ਇਹਨਾਂ ਨੂੰ ਤਾਂ ਚਾਹੀਦਾ ਹੈ ਕਿ ਇਹ ਬਹੁਤ ਹੀ…

ਸੂਰਾ ਆਇਤ 82/129 — ਸੂਰਾ ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤੌਬਾ ਸੁਣੋ, ਸੂਰਾ ਅਤ-ਤੌਬਾ ਅਨੁਵਾਦ, ਸੂਰਾ ਅਤ-ਤੌਬਾ mp3, ਸੂਰਾ ਅਤ-ਤੌਬਾ pdf. ਆਇਤ 80–84. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers