ਹੂਦ · 114/123
ਅਨੁਵਾਦ ਉਚਾਰਨ — ਹੂਦ
وَأَقِمِ الصَّلَاةَ طَرَفَيِ النَّهَارِ وَزُلَفًا مِّنَ اللَّيْلِ ۚ إِنَّ الْحَسَنَاتِ يُذْهِبْنَ السَّيِّئَاتِ ۚ ذَٰلِكَ ذِكْرَىٰ لِلذَّاكِرِينَ ۝١١٤
Wa aqimis Salaata tarafayin nahaari wa zulafam minal layl; innal hasanaati yuzhibnas saiyi aat; zaalika zikraa liz zaakireen
📖 ਪੰਜਾਬੀ ਵਿੱਚ
114਼ (ਹੇ ਮੁਹੰਮਦ ਸ:!) ਤੁਸੀਂ ਦਿਨ ਦੇ ਦੋਵੇਂ ਸਿਰਿਆਂ ’ਤੇ ਨਮਾਜ਼ ਕਾਇਮ ਰੱਖੋ ਅਤੇ ਰਾਤ ਦੀਆਂ ਘੜੀਆਂ ਵਿਚ ਵੀ (ਨਮਾਜ਼ ਪੜ੍ਹੋ) ਬੇਸ਼ੱਕ ਨੇਕੀਆਂ ਬੁਰਾਈਆਂ ਨੂੰ ਦੂਰ ਕਰ ਦਿੰਦੀਆਂ ਹਨ। ਇਹ ਨਸੀਹਤ ਅੱਲਾਹ ਦਾ ਜ਼ਿਕਰ (ਸਿਮਰਨ) ਕਰਨ ਵਾਲਿਆਂ ਲਈ ਹੈ।
🎧 ਸੁਣੋ

📜 ਆਇਤ 112-116 — ਹੂਦ

112فَاسْتَقِمْ كَمَا أُمِرْتَ وَمَن تَابَ مَعَكَ وَلَا تَطْغَوْا ۚ إِنَّهُ بِمَا تَعْمَلُونَ بَصِيرٌ
112਼ ਸੋ (ਹੇ ਨਬੀ!) ਜਿਵੇਂ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਤੁਸੀਂ ਉਸ ’ਤੇ ਕਾਇਮ ਰਹੋ ਅਤੇ ਉਹ ਲੋਕ ਵੀ ਜਿਹੜੇ ਤੁਹਾਡੇ ਵੱਲ ਪਰਤ ਆਏ ਹਨ। ਖ਼ਬਰਦਾਰ! ਹੱਦੋਂ ਅੱਗੇ ਨਾ ਵਧਣਾ (ਭਾਵ ਵਧੀਕੀ ਨਹੀਂ ਕਰਨਾ) ਅੱਲਾਹ ਤੁਹਾਡੀਆਂ ਸਾਰੀਆਂ ਹਰਕਤਾਂ ਨੂੰ ਵੇਖ ਰਿਹਾ ਹੈ।
113وَلَا تَرْكَنُوا إِلَى الَّذِينَ ظَلَمُوا فَتَمَسَّكُمُ النَّارُ وَمَا لَكُم مِّن دُونِ اللَّهِ مِنْ أَوْلِيَاءَ ثُمَّ لَا تُنصَرُونَ
113਼ (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਵੱਲ ਨਾ ਝੁਕੋ ਜਿਨ੍ਹਾਂ ਨੇ ਜ਼ੁਲਮ ਕੀਤਾ,1 ਨਹੀਂ ਤਾਂ ਤੁਹਾਨੂੰ ਵੀ (ਨਰਕ ਦੀ) ਅੱਗ ਚਿੰਬੜ ਜਾਵੇਗੀ ਅਤੇ ਛੁੱਟ ਅੱਲਾਹ ਤੋਂ ਤੁਹਾਡਾ ਹੋਰ ਕੋਈ ਸਹਾਈ ਨਾ ਹੋਵੇਗਾ ਅਤੇ ਨਾ ਹੀ ਤੁਹਾਡੀ ਮਦਦ ਕੀਤੀ ਜਾਵੇਗੀ।
114وَأَقِمِ الصَّلَاةَ طَرَفَيِ النَّهَارِ وَزُلَفًا مِّنَ اللَّيْلِ ۚ إِنَّ الْحَسَنَاتِ يُذْهِبْنَ السَّيِّئَاتِ ۚ ذَٰلِكَ ذِكْرَىٰ لِلذَّاكِرِينَ
114਼ (ਹੇ ਮੁਹੰਮਦ ਸ:!) ਤੁਸੀਂ ਦਿਨ ਦੇ ਦੋਵੇਂ ਸਿਰਿਆਂ ’ਤੇ ਨਮਾਜ਼ ਕਾਇਮ ਰੱਖੋ ਅਤੇ ਰਾਤ ਦੀਆਂ ਘੜੀਆਂ ਵਿਚ ਵੀ (ਨਮਾਜ਼ ਪੜ੍ਹੋ) ਬੇਸ਼ੱਕ ਨੇਕੀਆਂ ਬੁਰਾਈਆਂ ਨੂੰ ਦੂਰ ਕਰ ਦਿੰਦੀਆਂ ਹਨ। ਇਹ ਨਸੀਹਤ ਅੱਲਾਹ ਦਾ ਜ਼ਿਕਰ (ਸਿਮਰਨ) ਕਰਨ ਵਾਲਿਆਂ ਲਈ ਹੈ।
115وَاصْبِرْ فَإِنَّ اللَّهَ لَا يُضِيعُ أَجْرَ الْمُحْسِنِينَ
115਼ (ਹੇ ਨਬੀ!) ਤੁਸੀਂ ਸਬਰ ਤੋਂ ਕੰਮ ਲਵੋ, ਬੇਸ਼ੱਕ ਅੱਲਾਹ ਨੇਕੀਆਂ ਕਰਨ ਵਾਲਿਆਂ ਦਾ ਅਜਰ ਅਜਾਈਂ ਨਹੀਂ ਕਰਦਾ।
116فَلَوْلَا كَانَ مِنَ الْقُرُونِ مِن قَبْلِكُمْ أُولُو بَقِيَّةٍ يَنْهَوْنَ عَنِ الْفَسَادِ فِي الْأَرْضِ إِلَّا قَلِيلًا مِّمَّنْ أَنجَيْنَا مِنْهُمْ ۗ وَاتَّبَعَ الَّذِينَ ظَلَمُوا مَا أُتْرِفُوا فِيهِ وَكَانُوا مُجْرِمِينَ
116਼ ਤੁਹਾਥੋਂ ਪਹਿਲਾਂ ਬੀਤ ਚੁੱਕੀਆਂ ਉੱਮਤਾਂ ਵਿਚ ਅਜਿਹੇ ਭਲੇ ਲੋਕ ਕਿਉਂ ਨਹੀਂ ਹੋਏ ਜਿਹੜੇ ਲੋਕਾਂ ਨੂੰ ਧਰਤੀ ’ਤੇ ਫ਼ਸਾਦ ਫ਼ੈਲਾਉਣ ਤੋਂ ਰੋਕਦੇ। ਉਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਅਸੀਂ (ਅਜ਼ਾਬ ਤੋਂ) ਬਚਾਇਆ ਅਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹ ਐਸ਼-ਆਰਾਮ ਵਾਲੀਆਂ ਚੀਜ਼ਾਂ ਦੇ ਪਿੱਛੇ ਲੱਗੇ ਰਹੇ, ਉਹ ਸਾਰੇ ਅਪਰਾਧੀ ਹਨ।
ਹੂਦਕੁਰਾਨ ਸੂਚੀ
123ਆਇਤ
MeccanRevelation
114ਆਇਤ

ਅਨੁਵਾਦ — ਹੂਦ 114

ਸੂਰਾ ਹੂਦ ਆਇਤ 114 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 114਼ (ਹੇ ਮੁਹੰਮਦ ਸ:!) ਤੁਸੀਂ ਦਿਨ ਦੇ ਦੋਵੇਂ ਸਿਰਿਆਂ ’ਤੇ…

ਸੂਰਾ ਆਇਤ 114/123 — ਹੂਦ هود (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਹੂਦ ਸੁਣੋ, ਹੂਦ ਅਨੁਵਾਦ, ਹੂਦ mp3, ਹੂਦ pdf. ਆਇਤ 112–116. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers