ਅਸ਼-ਸ਼ੂਰਾ · 52/53
ਅਨੁਵਾਦ ਉਚਾਰਨ — ਅਸ਼-ਸ਼ੂਰਾ
وَكَذَٰلِكَ أَوْحَيْنَا إِلَيْكَ رُوحًا مِّنْ أَمْرِنَا ۚ مَا كُنتَ تَدْرِي مَا الْكِتَابُ وَلَا الْإِيمَانُ وَلَٰكِن جَعَلْنَاهُ نُورًا نَّهْدِي بِهِ مَن نَّشَاءُ مِنْ عِبَادِنَا ۚ وَإِنَّكَ لَتَهْدِي إِلَىٰ صِرَاطٍ مُّسْتَقِيمٍ ۝٥٢
Wa kazaalika awhainaaa ilaika rooham min amrinaa; maa kunta tadree mal Kitaabu wa lal eemaanu wa laakin ja`alnaahu nooran nahdee bihee man nashaaa`u min `ibaadinaa; wa innaka latahdeee ilaaa Siraatim Mustaqeem
📖 ਪੰਜਾਬੀ ਵਿੱਚ
52਼ (ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਆਪਣੇ ਹੁਕਮ ਨਾਲ ਇਕ ਰੂਹ (.ਕੁਰਆਨ) ਦੀ ਵਹੀ ਭੇਜੀ। (ਇਸ ਤੋਂ ਪਹਿਲਾਂ) ਤੁਸੀਂ ਨਹੀਂ ਜਾਣਦੇ ਸੀ ਕਿ ਕਿਤਾਬ ਕੀ ਹੈ ਅਤੇ ਈਮਾਨ ਕੀ ਹੈ? ਪਰ ਅਸਾਂ ਇਸ ਕਿਤਾਬ ਨੂੰ ਨੂਰ ਬਣਾ ਦਿੱਤਾ। ਅਸੀਂ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦੇ ਹਾਂ ਇਸ ਨੂਰ (ਭਾਵ .ਕੁਰਆਨ) ਰਾਹੀਂ ਹਿਦਾਇਤ ਬਖ਼ਸ਼ ਦਿੰਦੇ ਹਾਂ। ਬੇਸ਼ੱਕ ਤੁਸੀਂ ਸਿੱਧੇ ਰਾਹ ਵੱਲ ਵੀ ਅਗਵਾਈ ਕਰਦੇ ਹੋ।

🎧 ਸੁਣੋ


📜 ਆਇਤ 50-53 — ਅਸ਼-ਸ਼ੂਰਾ

50أَوْ يُزَوِّجُهُمْ ذُكْرَانًا وَإِنَاثًا ۖ وَيَجْعَلُ مَن يَشَاءُ عَقِيمًا ۚ إِنَّهُ عَلِيمٌ قَدِيرٌ
50਼ ਜਾਂ (ਜੇ ਚਾਹੁੰਦਾ ਹੈ ਤਾਂ) ਉਹਨਾਂ ਨੂੰ ਪੁੱਤਰ ਤੇ ਧੀਆਂ ਰਲਾ-ਮਲਾ ਕੇ (ਭਾਵ ਦੋਵੇਂ) ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬੇ-ਔਲਾਦ ਰਖਦਾ ਹੈ। ਬੇਸ਼ੱਕ ਉਹ ਵੱਡਾ ਜਾਣਨਹਾਰ ਤੇ ਮਹਾਨ ਸਮਰਥਾ ਰੱਖਦਾ ਹੈ।
51۞ وَمَا كَانَ لِبَشَرٍ أَن يُكَلِّمَهُ اللَّهُ إِلَّا وَحْيًا أَوْ مِن وَرَاءِ حِجَابٍ أَوْ يُرْسِلَ رَسُولًا فَيُوحِيَ بِإِذْنِهِ مَا يَشَاءُ ۚ إِنَّهُ عَلِيٌّ حَكِيمٌ
51਼ ਕੋਈ ਵੀ ਮਨੁੱਖ ਇਸ ਯੋਗ ਨਹੀਂ ਕਿ ਅੱਲਾਹ ਉਸ ਨਾਲ (ਸਿੱਧੀ) ਗੱਲ ਬਾਤ ਕਰੇ, ਪਰ ਇਲਹਾਮ ਰਾਹੀਂ (ਭਾਵ ਦਿਲ ਵਿਚ ਕੋਈ ਗੱਲ ਪਾ ਦੇਣਾ ਜਾਂ ਸੁਪਨੇ ਵਿਚ ਵਿਖਾ ਦੇਣਾ) ਜਾਂ ਪੜਦੇ ਦੇ ਪਿੱਛਿਓਂ ਜਾਂ ਫ਼ਰਿਸ਼ਤੇ ਭੇਜ ਕੇ, (ਗੱਲ ਕਰਦਾ ਹੈ) ਅਤੇ ਉਹ ਫ਼ਰਿਸ਼ਤੇ ਅੱਲਾਹ ਦੇ ਹੁਕਮ ਨਾਲ ਹੀ ਆਉਂਦੇ ਹਨ। ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।1 ਬੇਸ਼ੱਕ ਉਹ ਸਰਵਉੱਚ ਤੇ ਦਾਨਾਈ ਵਾਲਾ ਹੈ।
52وَكَذَٰلِكَ أَوْحَيْنَا إِلَيْكَ رُوحًا مِّنْ أَمْرِنَا ۚ مَا كُنتَ تَدْرِي مَا الْكِتَابُ وَلَا الْإِيمَانُ وَلَٰكِن جَعَلْنَاهُ نُورًا نَّهْدِي بِهِ مَن نَّشَاءُ مِنْ عِبَادِنَا ۚ وَإِنَّكَ لَتَهْدِي إِلَىٰ صِرَاطٍ مُّسْتَقِيمٍ
52਼ (ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਆਪਣੇ ਹੁਕਮ ਨਾਲ ਇਕ ਰੂਹ (.ਕੁਰਆਨ) ਦੀ ਵਹੀ ਭੇਜੀ। (ਇਸ ਤੋਂ ਪਹਿਲਾਂ) ਤੁਸੀਂ ਨਹੀਂ ਜਾਣਦੇ ਸੀ ਕਿ ਕਿਤਾਬ ਕੀ ਹੈ ਅਤੇ ਈਮਾਨ ਕੀ ਹੈ? ਪਰ ਅਸਾਂ ਇਸ ਕਿਤਾਬ ਨੂੰ ਨੂਰ ਬਣਾ ਦਿੱਤਾ। ਅਸੀਂ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦੇ ਹਾਂ ਇਸ ਨੂਰ (ਭਾਵ .ਕੁਰਆਨ) ਰਾਹੀਂ ਹਿਦਾਇਤ ਬਖ਼ਸ਼ ਦਿੰਦੇ ਹਾਂ। ਬੇਸ਼ੱਕ ਤੁਸੀਂ ਸਿੱਧੇ ਰਾਹ ਵੱਲ ਵੀ ਅਗਵਾਈ ਕਰਦੇ ਹੋ।
53صِرَاطِ اللَّهِ الَّذِي لَهُ مَا فِي السَّمَاوَاتِ وَمَا فِي الْأَرْضِ ۗ أَلَا إِلَى اللَّهِ تَصِيرُ الْأُمُورُ
53਼ ਅਤੇ ਹੇ ਨਬੀ! ਉਸ ਅੱਲਾਹ ਵੱਲ (ਅਗਵਾਈ ਕਰਦੇ ਹੋ) ਜਿਹੜਾ ਅਕਾਸ਼ਾਂ ਤੇ ਧਰਤੀ ਦੀ ਹਰੇਕ ਚੀਜ਼ ਦਾ ਮਾਲਿਕ ਹੈ। ਖ਼ਬਰਦਾਰ! ਸਾਰੇ ਮਾਮਲੇ ਅੱਲਾਹ ਵੱਲ ਹੀ ਪਰਤਦੇ ਹਨ।
ਅਸ਼-ਸ਼ੂਰਾਕੁਰਾਨ ਸੂਚੀ
53ਆਇਤ
MeccanRevelation
52ਆਇਤ

ਅਨੁਵਾਦ — ਅਸ਼-ਸ਼ੂਰਾ 52

ਸੂਰਾ ਅਸ਼-ਸ਼ੂਰਾ ਆਇਤ 52 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 52਼ (ਹੇ ਨਬੀ!) ਇਸੇ ਤਰ੍ਹਾਂ ਅਸੀਂ ਤੁਹਾਡੇ ਵੱਲ ਆਪਣੇ ਹੁਕਮ…

ਸੂਰਾ ਆਇਤ 52/53 — ਅਸ਼-ਸ਼ੂਰਾ الشورى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ਼-ਸ਼ੂਰਾ ਸੁਣੋ, ਅਸ਼-ਸ਼ੂਰਾ ਅਨੁਵਾਦ, ਅਸ਼-ਸ਼ੂਰਾ mp3, ਅਸ਼-ਸ਼ੂਰਾ pdf. ਆਇਤ 50–53. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers