ਅਲ-ਕਹਫ · 79/110
ਅਨੁਵਾਦ ਉਚਾਰਨ — ਅਲ-ਕਹਫ
أَمَّا السَّفِينَةُ فَكَانَتْ لِمَسَاكِينَ يَعْمَلُونَ فِي الْبَحْرِ فَأَرَدتُّ أَنْ أَعِيبَهَا وَكَانَ وَرَاءَهُم مَّلِكٌ يَأْخُذُ كُلَّ سَفِينَةٍ غَصْبًا ۝٧٩
Ammas safeenatu fakaanat limasaakeena ya`maloona fil bahri fa arattu an a`eebahaa wa kaana waraaa` ahum malikuny yaakhuzu kulla safeenatin ghasbaa
📖 ਪੰਜਾਬੀ ਵਿੱਚ
79਼ ਉਹ ਕਿਸ਼ਤੀ ਤਾਂ ਕੁੱਝ ਉਹਨਾਂ ਮਸਕੀਨਾਂ ਦੀ ਸੀ ਜਿਹੜੇ ਦਰਿਆ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ। ਮੈਂ ਨੇ ਉਸ (ਕਿਸ਼ਤੀ) ਵਿਚ ਇਹ ਸੋਚ ਕੇ ਤੋੜ ਫੋੜ ਕੀਤੀ ਸੀ ਕਿਉਂ ਜੋ ਉਸ (ਦਰਿਆ) ਤੋਂ ਅੱਗੇ ਇਕ ਬਾਦਸ਼ਾਹ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦਾ ਸੀ।

🎧 ਸੁਣੋ


📜 ਆਇਤ 77-81 — ਅਲ-ਕਹਫ

77فَانطَلَقَا حَتَّىٰ إِذَا أَتَيَا أَهْلَ قَرْيَةٍ اسْتَطْعَمَا أَهْلَهَا فَأَبَوْا أَن يُضَيِّفُوهُمَا فَوَجَدَا فِيهَا جِدَارًا يُرِيدُ أَن يَنقَضَّ فَأَقَامَهُ ۖ قَالَ لَوْ شِئْتَ لَتَّخَذْتَ عَلَيْهِ أَجْرًا
77਼ ਫੇਰ ਉਹ ਦੋਵੇਂ ਇਕ ਬਸਤੀ ਵਿਚ ਪਹੁੰਚੇ ਅਤੇ ਉਹਨਾਂ ਤੋਂ ਭੋਜਨ ਮੰਗਿਆ ਪਰ ਬਸਤੀ ਵਾਲਿਆਂ ਨੇ ਉਹਨਾਂ ਦੀ ਮਹਿਮਾਨਦਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੋਵਾਂ ਨੇ ਉੱਥੇ (ਬਸਤੀ ਵਿਚ) ਇਕ ਕੰਧ ਵੇਖੀ ਜਿਹੜੀ ਡਿਗਣ ਵਾਲੀ ਸੀ। ਉਸ (ਖ਼ਿਜ਼ਰ) ਨੇ ਉਸ ਕੰਧ ਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਆਖਿਆ ਕਿ ਜੇ ਤੁਸੀਂ ਚਾਹੁੰਦੇ ਤਾਂ ਇਸ ਦੀ ਮਜ਼ਦੂਰੀ ਲੈ ਸਕਦੇ ਸੀ।
78قَالَ هَٰذَا فِرَاقُ بَيْنِي وَبَيْنِكَ ۚ سَأُنَبِّئُكَ بِتَأْوِيلِ مَا لَمْ تَسْتَطِع عَّلَيْهِ صَبْرًا
78਼ ਉਸ (ਖ਼ਿਜ਼ਰ) ਨੇ ਕਿਹਾ ਕਿ ਬਸ ਹੁਣ ਤੇਰੇ ਤੇ ਮੇਰੇ ਵਿਚਕਾਰ ਜੁਦਾਈ ਹੈ। ਹੁਣ ਮੈਂ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਵੀ ਦੱਸ ਦੇਵਾਂ ਜਿਨ੍ਹਾਂ ਬਾਰੇ ਤੁਸੀਂ ਸਬਰ ਨਹੀਂ ਸੀ ਕਰ ਸਕੇ।
79أَمَّا السَّفِينَةُ فَكَانَتْ لِمَسَاكِينَ يَعْمَلُونَ فِي الْبَحْرِ فَأَرَدتُّ أَنْ أَعِيبَهَا وَكَانَ وَرَاءَهُم مَّلِكٌ يَأْخُذُ كُلَّ سَفِينَةٍ غَصْبًا
79਼ ਉਹ ਕਿਸ਼ਤੀ ਤਾਂ ਕੁੱਝ ਉਹਨਾਂ ਮਸਕੀਨਾਂ ਦੀ ਸੀ ਜਿਹੜੇ ਦਰਿਆ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ। ਮੈਂ ਨੇ ਉਸ (ਕਿਸ਼ਤੀ) ਵਿਚ ਇਹ ਸੋਚ ਕੇ ਤੋੜ ਫੋੜ ਕੀਤੀ ਸੀ ਕਿਉਂ ਜੋ ਉਸ (ਦਰਿਆ) ਤੋਂ ਅੱਗੇ ਇਕ ਬਾਦਸ਼ਾਹ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦਾ ਸੀ।
80وَأَمَّا الْغُلَامُ فَكَانَ أَبَوَاهُ مُؤْمِنَيْنِ فَخَشِينَا أَن يُرْهِقَهُمَا طُغْيَانًا وَكُفْرًا
80਼ ਅਤੇ ਜਿਹੜਾ ਉਹ ਬਾਲਕ ਸੀ ਤਾਂ ਉਸ ਦੇ ਮਾਤਾ ਪਿਤਾ ਮੋਮਿਨ ਸਨ। ਅਸੀਂ ਇਸ ਗੱਲ ਤੋਂ ਡਰ ਗਏ ਕਿ ਉਹ ਆਪਣੀ ਸਰਕਸ਼ੀ ਤੇ ਕੁਫ਼ਰ ਕਾਰਨ ਉਹਨਾਂ ਨੂੰ ਗੁਨਾਹ ਕਰਨ ’ਤੇ ਮਜਬੂਰ ਕਰੇਗਾ।
81فَأَرَدْنَا أَن يُبْدِلَهُمَا رَبُّهُمَا خَيْرًا مِّنْهُ زَكَاةً وَأَقْرَبَ رُحْمًا
81਼ ਸੋ ਅਸੀਂ ਚਾਹਿਆ ਕਿ ਉਹਨਾਂ ਦਾ ਰੱਬ ਇਸ (ਸਰਕਸ਼ ਬਾਲਕ) ਦੇ ਬਦਲੇ ਵਿਚ ਉਹਨਾਂ ਨੂੰ ਅਜਿਹੀ ਔਲਾਦ ਦੇਵੇ ਜਿਹੜੀ ਉਸ ਨਾਲੋਂ ਚਰਿੱਤਰ ਪੱਖੋਂ ਵੀ ਚੰਗਾ ਹੋਵੇ ਅਤੇ ਪਿਆਰ-ਮੁਹੱਬਤ ਵਿਚ ਵੀ ਨੇੜਤਾ ਰੱਖਦਾ ਹੋਵੇ।
ਅਲ-ਕਹਫਕੁਰਾਨ ਸੂਚੀ
110ਆਇਤ
MeccanRevelation
79ਆਇਤ

ਅਨੁਵਾਦ — ਅਲ-ਕਹਫ 79

ਸੂਰਾ ਅਲ-ਕਹਫ ਆਇਤ 79 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 79਼ ਉਹ ਕਿਸ਼ਤੀ ਤਾਂ ਕੁੱਝ ਉਹਨਾਂ ਮਸਕੀਨਾਂ ਦੀ ਸੀ ਜਿਹੜੇ…

ਸੂਰਾ ਆਇਤ 79/110 — ਅਲ-ਕਹਫ الكهف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਹਫ ਸੁਣੋ, ਅਲ-ਕਹਫ ਅਨੁਵਾਦ, ਅਲ-ਕਹਫ mp3, ਅਲ-ਕਹਫ pdf. ਆਇਤ 77–81. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers