ਅਲ-ਹੱਜ · 11/78
ਅਨੁਵਾਦ ਉਚਾਰਨ — ਅਲ-ਹੱਜ
وَمِنَ النَّاسِ مَن يَعْبُدُ اللَّهَ عَلَىٰ حَرْفٍ ۖ فَإِنْ أَصَابَهُ خَيْرٌ اطْمَأَنَّ بِهِ ۖ وَإِنْ أَصَابَتْهُ فِتْنَةٌ انقَلَبَ عَلَىٰ وَجْهِهِ خَسِرَ الدُّنْيَا وَالْآخِرَةَ ۚ ذَٰلِكَ هُوَ الْخُسْرَانُ الْمُبِينُ ۝١١
Wa minan naasi mai ya`budul laaha `alaa harfin fa in asaabahoo khairunit maanna bihee wa in asaabat hu fitnatunin qalaba `alaa wajhihee khasirad dunyaa wal aakhirah; zaalika huwal khusraanul mubeen
📖 ਪੰਜਾਬੀ ਵਿੱਚ
11਼ ਕੁੱਝ ਅਜਿਹੇ ਵੀ ਲੋਕ ਹਨ ਜਿਹੜੇ (ਸ਼ੱਕ ਦੇ) ਕੰਡੇ ’ਤੇ ਰਹਿ ਕੇ ਅੱਲਾਹ ਦੀ ਬੰਦਗੀ ਕਰਦੇ ਹਨ, ਜੇ ਕੋਈ ਲਾਭ ਮਿਲ ਗਿਆ ਤਾਂ ਸੰਤੁਸ਼ਟ ਹੋ ਜਾਂਦੇ ਹਨ, ਜੇ ਕੋਈ ਮੁਸੀਬਤ ਆ ਜਾਵੇ ਤਾਂ ਉਸੇ ਸਮੇਂ (ਇਸਲਾਮ ਤੋਂ) ਮੂੰਹ ਮੋੜ ਲੈਂਦੇ ਹਨ। ਉਹਨਾਂ ਦਾ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਘਾਟਾ ਹੋਵੇਗਾ। ਇਹੋ ਅਸਲੀ ਘਾਟਾ ਹੈ।

🎧 ਸੁਣੋ


📜 ਆਇਤ 9-13 — ਅਲ-ਹੱਜ

9ثَانِيَ عِطْفِهِ لِيُضِلَّ عَن سَبِيلِ اللَّهِ ۖ لَهُ فِي الدُّنْيَا خِزْيٌ ۖ وَنُذِيقُهُ يَوْمَ الْقِيَامَةِ عَذَابَ الْحَرِيقِ
9਼ ਜਿਹੜਾ ਘਮੰਡ 1 ਵਿਚ ਆ ਕੇ ਹੱਕ ਦੀ ਅਣ-ਦੇਖੀ ਕਰੇ ਤਾਂ ਜੋ (ਲੋਕਾਂ ਨੂੰ) ਅੱਲਾਹ ਦੀ ਰਾਹ ਤੋਂ ਕੁਰਾਹੇ ਪਾਵੇ, ਉਸ ਨੂੰ ਇਸ ਦੁਨੀਆਂ ਵਿਚ ਵੀ ਰੁਸਵਾਈ ਮਿਲੇਗੀ ਅਤੇ ਕਿਆਮਤ ਵਾਲੇ ਦਿਨ ਅਸੀਂ ਉਸ ਨੂੰ ਨਰਕ ਵਿਚ ਜਲਣ ਦਾ ਸੁਆਦ ਚਖਾਵਾਂਗੇ।
10ذَٰلِكَ بِمَا قَدَّمَتْ يَدَاكَ وَأَنَّ اللَّهَ لَيْسَ بِظَلَّامٍ لِّلْعَبِيدِ
10਼ (ਕਿਹਾ ਜਾਵੇਗਾ ਕਿ) ਇਹ (ਅਜ਼ਾਬ) ਉਸ (ਦੀਆਂ ਕਰਤੂਤਾਂ) ਦੇ ਬਦਲੇ ਵਿਚ ਹੈ, ਜਿਹੜਾ ਉਸ ਨੇ ਆਪਣੇ ਹੱਥੀਂ ਅੱਗੇ ਭੇਜਿਆ ਹੈ। ਸੱਚ ਜਾਣੋਂ ਕਿ ਅੱਲਾਹ ਆਪਣੇ ਬੰਦਿਆਂ ਉੱਤੇ ਜ਼ੁਲਮ ਕਰਨ ਵਾਲਾ ਨਹੀਂ।
11وَمِنَ النَّاسِ مَن يَعْبُدُ اللَّهَ عَلَىٰ حَرْفٍ ۖ فَإِنْ أَصَابَهُ خَيْرٌ اطْمَأَنَّ بِهِ ۖ وَإِنْ أَصَابَتْهُ فِتْنَةٌ انقَلَبَ عَلَىٰ وَجْهِهِ خَسِرَ الدُّنْيَا وَالْآخِرَةَ ۚ ذَٰلِكَ هُوَ الْخُسْرَانُ الْمُبِينُ
11਼ ਕੁੱਝ ਅਜਿਹੇ ਵੀ ਲੋਕ ਹਨ ਜਿਹੜੇ (ਸ਼ੱਕ ਦੇ) ਕੰਡੇ ’ਤੇ ਰਹਿ ਕੇ ਅੱਲਾਹ ਦੀ ਬੰਦਗੀ ਕਰਦੇ ਹਨ, ਜੇ ਕੋਈ ਲਾਭ ਮਿਲ ਗਿਆ ਤਾਂ ਸੰਤੁਸ਼ਟ ਹੋ ਜਾਂਦੇ ਹਨ, ਜੇ ਕੋਈ ਮੁਸੀਬਤ ਆ ਜਾਵੇ ਤਾਂ ਉਸੇ ਸਮੇਂ (ਇਸਲਾਮ ਤੋਂ) ਮੂੰਹ ਮੋੜ ਲੈਂਦੇ ਹਨ। ਉਹਨਾਂ ਦਾ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਘਾਟਾ ਹੋਵੇਗਾ। ਇਹੋ ਅਸਲੀ ਘਾਟਾ ਹੈ।
12يَدْعُو مِن دُونِ اللَّهِ مَا لَا يَضُرُّهُ وَمَا لَا يَنفَعُهُ ۚ ذَٰلِكَ هُوَ الضَّلَالُ الْبَعِيدُ
12਼ ਉਹ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ (ਮਦਦ ਲਈ) ਪੁਕਾਰਦਾ ਹੈ, ਜਿਹੜਾ ਨਾ ਉਸ ਨੂੰ ਲਾਭ ਦੇ ਸਕਣ ਅਤੇ ਨਾ ਹੀ ਨੁਕਸਾਨ ਕਰ ਸਕਣ। ਇਹੋ ਅਸਲੀ ਗੁਮਰਾਹੀ ਹੈ।
13يَدْعُو لَمَن ضَرُّهُ أَقْرَبُ مِن نَّفْعِهِ ۚ لَبِئْسَ الْمَوْلَىٰ وَلَبِئْسَ الْعَشِيرُ
13਼ ਉਹ ਉਸੇ ਨੂੰ (ਆਪਣੀਆਂ ਲੋੜਾਂ ਲਈ) ਪੁਕਾਰਦਾ ਹੈ, ਜਿਸ ਦਾ ਨੁਕਸਾਨ ਉਸ ਦੇ ਲਾਭ ਨਾਲੋਂ ਬਹੁਤਾ ਨੇੜੇ ਹੈ। ਉਸ ਦਾ ਸਾਈਂ ਬਹੁਤ ਹੀ ਭੈੜਾ ਹੈ। ਬੇਸ਼ੱਕ ਅਜਿਹਾ ਸਾਥੀ ਬਹੁਤ ਹੀ ਭੈੜਾ ਹੈ।
ਅਲ-ਹੱਜਕੁਰਾਨ ਸੂਚੀ
78ਆਇਤ
MedinanRevelation
11ਆਇਤ

ਅਨੁਵਾਦ — ਅਲ-ਹੱਜ 11

ਸੂਰਾ ਅਲ-ਹੱਜ ਆਇਤ 11 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 11਼ ਕੁੱਝ ਅਜਿਹੇ ਵੀ ਲੋਕ ਹਨ ਜਿਹੜੇ (ਸ਼ੱਕ ਦੇ) ਕੰਡੇ…

ਸੂਰਾ ਆਇਤ 11/78 — ਅਲ-ਹੱਜ الحج (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹੱਜ ਸੁਣੋ, ਅਲ-ਹੱਜ ਅਨੁਵਾਦ, ਅਲ-ਹੱਜ mp3, ਅਲ-ਹੱਜ pdf. ਆਇਤ 9–13. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers