Surah Al-Anam with Punjabi
ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ ਜਿਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਬਣਾਇਆ, ਹਨੇਰਿਆਂ ਅਤੇ ਪ੍ਰਕਾਸ਼ ਨੂੰ ਬਣਾਇਆ। ਫਿਰ ਵੀ ਇਨਕਾਰੀ ਲੋਕ ਦੂਸਰਿਆਂ ਨੂੰ ਆਪਣੇ ਰੱਬ ਦਾ ਸ਼ਰੀਕ ਬਣਾਉਂਦੇ ਹਨ। |
ਉਹ ਹੀ ਹੈ ਜਿਸ ਨੇ ਤੁਹਾਨੂੰ ਮਿੱਟੀ ਤੋਂ ਮੈਦਾ ਕੀਤਾ। ਫਿਰ ਇੱਕ ਸਮਾਂ ਨਿਯਤ ਕੀਤਾ ਅਤੇ ਉਸ ਸਮੇਂ ਦਾ ਗਿਆਨ ਉਸ ਕੋਲ ਹੀ ਹੈ। ਫਿਰ ਵੀ ਤੁਸੀਂ ਸ਼ੱਕ ਕਰਦੇ ਹੋ। |
ਅਤੇ ਉਹ ਹੀ ਅੱਲਾਹ ਆਕਾਸ਼ਾਂ ਵਿਚ ਹੈ ਅਤੇ ਉਹੀ ਧਰਤੀ ਵਿੱਚ। ਉਹ ਤੁਹਾਡੀਆਂ ਲੁਕੀਆਂ- ਛਿਪੀਆਂ ਨੂੰ ਜਾਣਦਾ ਹੈ। ਅਤੇ ਜਿਹੜਾ ਕੰਮ ਤੁਸੀ ਕਰਦੇ ਹੋ ਉਹ ਜਾਣਦਾ ਹੈ। |
وَمَا تَأْتِيهِم مِّنْ آيَةٍ مِّنْ آيَاتِ رَبِّهِمْ إِلَّا كَانُوا عَنْهَا مُعْرِضِينَ(4) ਅਤੇ ਉਨ੍ਹਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਜਿਹੜੀਆਂ ਨਿਸ਼ਾਨੀਆਂ ਵੀ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਉਸ ਤੋਂ ਬੇ-ਮੁੱਖ ਹੁੰਦੇ ਹਨ। |
ਇਸ ਲਈ ਜਿਹੜੀ ਸਚਾਈ ਉਨ੍ਹਾਂ ਕੋਲ ਆਈ ਹੈ ਉਸ ਨੂੰ ਵੀ ਉਨ੍ਹਾਂ ਨੇ ਝੁਠਲਾ ਦਿੱਤਾ ਹੈ ਇਸ ਲਈ ਜਲਦੀ ਹੀ ਉਨ੍ਹਾਂ ਕੋਲ ਉਸ ਵਸਤੂ ਦੀਆਂ ਖ਼ਬਰਾਂ ਆਉਣਗੀਆਂ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ। |
ਕੀ ਉਨ੍ਹਾਂ ਨੇ ਨਹੀਂ ਦੇਖਿਆ ਕਿ ਅਸੀਂ ਉਨ੍ਹਾਂ ਤੋਂ ਪਹਿਲਾਂ ਕਿੰਨੀਆਂ ਕੌਮਾਂ ਨੂੰ ਨਸ਼ਟ ਕੀਤਾ ਹੈ। ਉਨ੍ਹਾਂ ਨੂੰ ਅਸੀਂ ਧਰਤੀ ਉੱਪਰ ਉਨਾਂ ਸਥਾਪਿਤ ਕੀਤਾ ਸੀ ਜਿਨ੍ਹਾਂ ਤੁਹਾਨੂੰ ਨਹੀ ਕੀਤਾ। ’ਅਸੀਂ ਉਨ੍ਹਾਂ ਉੱਪਰ ਅਸਮਾਨ ਤੋਂ ਮੌਲ੍ਹੇਧਾਰ ਮੀਂਹ ਪਾਇਆ ਅਤੇ ਅਸੀਂ’ ਨਹਿਰਾਂ ਬਹਾਈਆਂ ਜਿਹੜੀਆਂ ਉਨ੍ਹਾਂ ਦੇ ਥੱਲੇ ਵਗਦੀਆਂ ਸਨ ਫਿਰ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੇ ਕਾਰਨ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਤੋਂ ਬਾਅਦ ਫਿਰ ਅਸੀਂ ਦੂਸਰੀਆਂ ਕੌਮਾਂ ਨੂੰ ਉਠਾਇਆ। |
ਅਤੇ ਜੇਕਰ ਅਸੀਂ ਤੁਹਾਡੇ ਉੱਤੇ ਇਹੋ ਜਿਹੀਆਂ ਕਿਤਾਬਾਂ ਉਤਾਰਦੇ ਹੱਥਾਂ ਨਾਲ ਡੂਹ ਵੀ ਲੈਂਦੇ ਤਾਂ ਵੀ ਇਨਕਾਰੀ ਇਹੋ ਆਖਦੇ ਕਿ ਇਹ ਤਾਂ ਖੁੱਲਮ ਖੁੱਲ੍ਹਾ ਜਾਦੂ ਹੈ। |
ਅਤੇ ਉਹ ਕਹਿੰਦੇ ਕਿ ਉਨ੍ਹਾਂ ਉੱਪਰ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ?ਅਤੇ ਜੇਕਰ ਅਸੀਂ ਕੋਈ ਫ਼ਰਿਸ਼ਤਾ ਉਤਾਰਦੇ ਤਾਂ ਮਾਮਲੇ ਦਾ ਫੈਸਲਾ ਹੋ ਜਾਂਦਾ, ਫਿਰ ਉਨ੍ਹਾਂ ਨੂੰ ਕੋਈ ਮੋਹਲਤ ਨਾ ਮਿਲਦੀ। |
وَلَوْ جَعَلْنَاهُ مَلَكًا لَّجَعَلْنَاهُ رَجُلًا وَلَلَبَسْنَا عَلَيْهِم مَّا يَلْبِسُونَ(9) ਅਤੇ ਜੇਕਰ ਕਿਸੇ ਫ਼ਰਿਸ਼ਤੇ ਨੂੰ ਸੰਦੇਸ਼ ਵਾਹਕ ਬਣਾ ਕੇ ਭੇਜਦੇ ਤਾਂ ਉਸ ਨੂੰ ਵੀ ਮਨੁੱਖ ਬਣਾਉਂਦੇ ਅਤੇ ਉਨ੍ਹਾਂ ਨੂੰ ਉਸੇ ਸ਼ੱਕ ਵਿਚ ਪਾ ਦਿੰਦੇ ਜਿਸ ਵਿਚ ਉਹ ਹੁਣ ਪਏ ਹਨ। |
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ ਦਾ ਮਖੌਲ ਉਡਾਇਆ ਗਿਆ ਤਾਂ ਉਨ੍ਹਾਂ ਵਿਚੋਂ’ ਜਿਨ੍ਹਾਂ ਲੋਕਾਂ ਨੇ ਮਖੌਲ ਕੀਤਾ ਉਨ੍ਹਾਂ ਨੂੰ ਉਸੇ ਚੀਜ਼ ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਦੇ ਸਨ। |
قُلْ سِيرُوا فِي الْأَرْضِ ثُمَّ انظُرُوا كَيْفَ كَانَ عَاقِبَةُ الْمُكَذِّبِينَ(11) ਆਖੋ, ਧਰਤੀ ਉੱਪਰ ਘੁੰਮੋ ਫਿਰੋ ਅਤੇ ਦੇਖੋ ਕਿ ਇਨਕਾਰੀਆਂ ਦਾ ਹਸ਼ਰ ਕੀ ਹੋਇਆ। |
ਪੁੱਛੋ ਕਿ ਕਿਸ ਦਾ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਉੱਪਰ ਹੈ। ਆਖੋ, ਸਾਰਾ ਕੁਝ ਅੱਲਾਹ ਦਾ ਹੈ। ਉਸ ਨੇ ਆਪਣੇ ਉੱਪਰ ਰਹਿਮਤ ਲਿਖ ਲਈ ਹੈ। ਉਹ ਯਕੀਨਨ ਹੀ ਤੁਹਾਨੂੰ ਕਿਆਮਤ ਦੇ ਦਿਨ ਇਕੱਠਾ ਕਰੇਗਾ ਇਸ ਵਿਚ ਕੋਈ ਸ਼ੱਕ ਨਹੀਂ’। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਉਹੀ ਹਨ ਜਿਹੜੇ ਉਸ ਉੱਪਰ ਈਮਾਨ ਨਹੀ ਲਿਆਉਂਦੇ। |
۞ وَلَهُ مَا سَكَنَ فِي اللَّيْلِ وَالنَّهَارِ ۚ وَهُوَ السَّمِيعُ الْعَلِيمُ(13) ਜਿਹੜਾ ਦਿਨ ਅਤੇ ਰਾਤ ਨੂੰ ਠਹਿਰਦਾ ਹੈ ਉਹ ਸਾਰਾ ਕੁਝ ਉਸ ਅੱਲਾਹ ਦਾ ਹੈ ਅਤੇ ਉਹ ਸਭ ਕੁਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਆਖੋ, ਕੀ ਮੈ’ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਆਪਣਾ ਸਹਾਈ ਬਣਾਵਾਂ। ਜਿਹੜਾ ਧਰਤੀ ਅਤੇ ਆਕਾਸ਼ਾਂ ਨੂੰ ਬਨਾਉਣ ਵਾਲਾ ਹੈ ਅਤੇ ਉਹ ਸਭ ਨੂੰ ਖੁਆਉਂਦਾ ਹੈ ਉਸ ਨੂੰ ਕੋਈ ਨਹੀ ਖੁਆਉਂਦਾ। ਆਖੋ, ਮੈਨੂੰ ਹੁਕਮ ਮਿਲਿਆ ਹੈ ਕਿ ਮੈਂ ਸਭ ਤੋਂ ਪਹਿਲਾਂ ਆਗਿਆ ਦਾ ਪਾਲਣ ਕਰਨ ਵਾਲਾ ਬਣਾ ਅਤੇ ਤੁਸੀਂ ਕਦੇ ਵੀ ਮੁਸ਼ਰਿਕਾਂ (ਬੁੱਤ ਪੂਜਾ ਕਰਨ ਵਾਲਿਆਂ) ਵਿਚ ਸ਼ਾਮਿਲ ਨਾ ਹੋਵੋ। |
قُلْ إِنِّي أَخَافُ إِنْ عَصَيْتُ رَبِّي عَذَابَ يَوْمٍ عَظِيمٍ(15) ਆਖੋ, ਜੇਕਰ ਮੈਂ ਆਪਣੇ ਰੱਬ ਦੀ ਅਵੱਗਿਆ ਕਰਾਂ ਤਾਂ ਮੈਂ ਇੱਕ ਬਹੁਤ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ। |
مَّن يُصْرَفْ عَنْهُ يَوْمَئِذٍ فَقَدْ رَحِمَهُ ۚ وَذَٰلِكَ الْفَوْزُ الْمُبِينُ(16) ਜਿਸ ਬੰਦੇ ਤੋਂ ਉਸ ਦਿਨ ਦੀ ਸਜ਼ਾ ਹਟਾ ਲਈ ਗਈ ਉਸ ਉੱਪਰ ਅੱਲਾਹ ਨੇ ਬੜੀ ਰਹਿਮਤ ਕੀਤੀ ਅਤੇ ਇਹ ਹੀ ਸਪੱਸ਼ਟ ਸਫ਼ਲਤਾ ਹੈ। |
ਅਤੇ ਜੇਕਰ ਅੱਲਾਹ ਤੁਹਾਨੂੰ ਕੋਈ ਦੁੱਖ ਪਹੁੰਚਾਵੇ ਤਾਂ ਉਸ ਤੋਂ’ ਬਿਨ੍ਹਾਂ ਉਸ (ਦੁੱਖ) ਨੂੰ ਦੂਰ ਕਰਨ ਵਾਲਾ ਹੋਰ ਕੋਈ ਨਹੀਂ। ਅਤੇ ਜੇਕਰ ਅੱਲਾਹ ਤੁਹਾਨੂੰ ਕੋਈ ਲਾਭ ਪਹੁੰਚਾਵੇਂ’ ਤਾਂ ਉਹ ਹਰ ਚੀਜ਼ ਉੱਪਰ ਸਮੱਰਥਾ ਰੱਖਦਾ ਹੈ। |
وَهُوَ الْقَاهِرُ فَوْقَ عِبَادِهِ ۚ وَهُوَ الْحَكِيمُ الْخَبِيرُ(18) ਅਤੇ ਆਪਣੇ ਬੰਦਿਆਂ ਉੱਪਰ ਉਸੇ ਦਾ ਵੱਸ ਚਲਦਾ ਹੈ ਅਤੇ ਉਹ ਸਰਵਵਿਆਪੀ ਅਤੇ ਸਰਵਗਿਆਤਾ ਹੈ। |
ਤੁਸੀਂ ਪੁੱਛੋ ਕਿ ਸਭ ਤੋਂ ਵੱਡਾ ਗਵਾਹ ਕੌਣ ਹੈ। ਆਖੋ, ਅੱਲਾਹ ਕਿਉਂਕਿ ਉਹ ਮੇਰੇ ਅਤੇ ਤੁਹਾਡੇ ਵਿਚ ਗਵਾਹ ਹੈ ਅਤੇ ਮੇਰੇ ਉੱਪਰ ਇਹ ਕੁਰਆਨ ਉੱਤਰਿਆ ਹੈ ਤਾਂ ਕਿ ਮੈਂ’ ਤੁਹਾਨੂੰ ਇਸ ਬਾਰੇ ਸੂਚਿਤ ਕਰ ਦੇਂਵਾ ਅਤੇ ਉਹ ਵੀ ਸੂਚਿਤ ਕਰਨ ਜਿਨ੍ਹਾਂ ਕੋਲ ਇਹ ਕੁਰਆਨ ਪਹੁੰਚੇ। ਕੀ ਤੁਸੀਂ ਇਸ ਗੱਲ ਦੀ ਗਵਾਹੀ ਚਿੰਦੇ ਹੋ ਕਿ ਅੱਲਾਹ ਦੇ ਨਾਲ ਕੂਝ ਹੋਰ ਵੀ ਪੂਜਣਯੋਗ ਹੈ। ਆਖੋ, ਮੈਂ ਇਸ ਦੀ ਗਵਾਹੀ ਨਹੀਂ’ ਚਿੰਦਾ। ਆਖੋ, ਕਿ ਉਹ ਤਾਂ ਕੇਵਲ ਇਕ ਹੀ ਪੂਜਣਯੋਗ ਹੈ ਅਤੇ ਮੈਂ’ ਦੌਸ਼ ਮੁਕਤ ਹਾਂ ਤੁਹਾਡੇ ਬੁੱਤ ਪੂਜਕਾਂ ਤੋਂ। |
ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬ ਦਿੱਤੀ ਹੈ। ਉਹ ਇਸ ਨੂੰ ਇਸੇ ਤਰ੍ਹਾਂ ਪਛਾਣਦੇ ਹਨ ਜਿਸ ਤਰ੍ਹਾਂ ਉਹ ਆਪਣੇ ਪੁੱਤਰਾਂ ਨੂੰ ਪਹਿਜ਼ਾਣਦੇ ਹਨ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਉਹ ਇਸ ਨੂੰ ਨਹੀਂ ਮੰਨਦੇ। |
ਅਤੇ ਉਸ ਬੰਦੇ ਤੋ ਵੱਡਾ ਜ਼ੁਲਮੀ ਕੌਣ ਹੋਵੇਗਾ ਜਿਹੜਾ ਅੱਲਾਹ ਉੱਪਰ ਦੋਸ਼ ਲਾਵੇ ਜਾਂ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਵੇ। ਅਸਲ ਵਿਚ ਜੁਲਮੀਆਂ ਨੂੰ ਕਾਮਯਾਸ਼ੀ ਨਹੀਂ ਮਿਲਦੀ। |
ਅਤੇ ਜਿਸ ਦਿਨ ਅਸੀਂ ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਾਂਗੇ ਫਿਰ ਅਸੀਂ ਉਨ੍ਹਾਂ ਸਾਂਝੀਦਾਰ ਠਹਿਰਾਉਣ ਵਾਲਿਆਂ ਨੂੰ ਪੁਛਾਂਗੇ ਕਿ ਤੁਹਾਡਾ ਉਹ ਸਾਂਝੀਦਾਰ ਕਿੱਥੇ ਹਨ ਜਿਸ ਦਾ ਤੁਸੀਂ ਦਾਅਵਾ ਕਰਦੇ ਸੀ। |
ثُمَّ لَمْ تَكُن فِتْنَتُهُمْ إِلَّا أَن قَالُوا وَاللَّهِ رَبِّنَا مَا كُنَّا مُشْرِكِينَ(23) ਫਿਰ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਰਹੇਗਾ ਪਰ ਉਹ ਇਹ ਕਹਿਣਗੇ ਕਿ ਅੱਲਾਹ ਆਪਣੇ ਰੱਬ ਦੀ ਸਹੁੰ। ਅਸੀਂ ਬੁੱਤ ਪੁਜਣ ਵਾਲੇ ਨਹੀਂ ਸੀ। |
انظُرْ كَيْفَ كَذَبُوا عَلَىٰ أَنفُسِهِمْ ۚ وَضَلَّ عَنْهُم مَّا كَانُوا يَفْتَرُونَ(24) ਦੇਖੋ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨਾਲ ਝੂਠ ਬੋਲਦੇ ਹਨ ਅਤੇ ਉਹ ਗੱਲ੍ਹਾਂ ਖੋਹ ਲਈਆਂ ਗਈਆਂ ਜਿਹੜੀਆਂ ਇਹ ਬਣਾਇਆ ਕਰਦੇ ਸਨ। |
ਅਤੇ ਉਨ੍ਹਾਂ ਵਿੱਚੋਂ ਕੁਝ ਉਹ ਹਨ ਜੋ ਤੁਹਾਡੀ ਸੁਣਦੇ ਹਨ, ਪਰ ਅਸੀਂ ਉਨ੍ਹਾਂ ਦੇ ਦਿਲਾਂ ’ਤੇ ਪਰਦਾ ਪਾ ਦਿੱਤਾ ਹੈ ਤਾਂ ਕਿ ਉਹ ਇਸ ਨੂੰ ਸਮਝ ਸਕਣ, ਅਤੇ ਉਨ੍ਹਾਂ ਦੇ ਕੰਨਾਂ ਵਿੱਚ ਬੋਲ਼ੇਪਨ. ਜੇਕਰ ਉਹ ਹਰ ਸੰਕੇਤ ਨੂੰ ਵੇਖ ਲੈਣ, ਉਹ ਇਸ ਵਿੱਚ ਵਿਸ਼ਵਾਸ ਨਹੀਂ ਕਰਨਗੇ. ਜਦੋਂ ਵੀ ਉਹ ਆਉਂਦੇ ਹਨ. ਤੁਹਾਡੇ ਨਾਲ ਬਹਿਸ ਕਰਨ ਤੇ, ਜਿਹੜੇ ਅਵਿਸ਼ਵਾਸੀ ਕਹਿੰਦੇ ਹਨ, "ਇਹ ਸਿਰਫ ਪਿਛਲੇ ਲੋਕਾਂ ਦੀਆਂ ਕਥਾਵਾਂ ਨਹੀਂ ਹਨ |
ਅਤੇ ਉਹ [ਦੂਜਿਆਂ] ਨੂੰ ਉਸ ਤੋਂ ਰੋਕਦੇ ਹਨ ਅਤੇ [ਖੁਦ] ਉਸ ਤੋਂ ਦੂਰ ਹੁੰਦੇ ਹਨ. ਅਤੇ ਉਹ ਆਪਣੇ ਆਪ ਨੂੰ ਛੱਡ ਕੇ ਨਸ਼ਟ ਨਹੀਂ ਕਰਦੇ, ਪਰ ਉਹ ਇਸ ਨੂੰ ਨਹੀਂ ਸਮਝਦੇ |
ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਉਸ ਵਕਤ ਦੇਖੋ ਜਦੋਂ ਉਹ ਅੱਗ ਵਿਚ ਖੜੇ ਕੀਤੇ ਜਾਣਗੇ ਤਾਂ ਉਹ ਕਹਿਣਗੇ ਕਿ ਕਾਸ਼ ! ਸਾਨੂੰ ਫਿਰ (ਧਰਤੀ ਉੱਪਰ) ਭੇਜ ਦਿੱਤਾ ਜਾਵੇ ਤਾਂ ਅਸੀਂ ਕਦੇ ਵੀ ਆਪਣੇ ਰੱਬ ਦੀਆਂ ਨਿਸ਼ਾਨੀਆਂ ਤੋਂ ਇਨਕਾਰੀ ਨਹੀਂ` ਹੋਵਾਂਗੇ ਅਤੇ ਅਸੀਂ ਈਮਾਨ ਵਾਲਿਆਂ ਵਿਚ ਸ਼ਾਮਿਲ ਹੋਵਾਂਗੇ। |
ਹੁਣ ਉਨ੍ਹਾਂ ਉੱਤੇ ਉਹ ਸਾਰਾ ਕੂਝ ਪ੍ਰਗਟ ਹੋ ਗਿਆ ਜਿਸ ਨੂੰ ਪਹਿਲਾਂ ਛੁਪਾਉਂਦੇ ਸਨ ਅਤੇ ਜੇਕਰ ਹੁਣ ਉਹ ਵਾਪਿਸ ਭੇਜ ਦਿੱਤੇ ਜਾਣ ਤਾਂ ਫਿਰ ਉਹ ਉਹ ਹੀ ਕਰਨਗੇ ਜਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਸੀ। ਅਤੇ ਬੇਸ਼ੱਕ ਇਹ ਝੂਠੇ ਹਨ। |
وَقَالُوا إِنْ هِيَ إِلَّا حَيَاتُنَا الدُّنْيَا وَمَا نَحْنُ بِمَبْعُوثِينَ(29) ਅਤੇ ਉਹ ਕਹਿੰਦੇ ਹਨ ਕਿ ਸਾਡਾ ਤਾਂ ਸਿਰਫ਼ ਸੰਸਾਰਿਕ ਜੀਵਨ ਹੀ ਹੈ। ਅਤੇ ਅਸੀਂ ਫਿਰ ਉਠਾਏ ਜਾਣ ਵਾਲੇ ਨਹੀਂ’। |
ਜੇਕਰ ਤੁਸੀ ਉਸ ਸਮੇਂ ਨੂੰ ਦੇਖਦੇ ਜਦੋਂ ਉਹ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਕੀਤੇ ਜਾਣਗੇ ਅਤੇ ਉਹ ਉਨ੍ਹਾਂ ਤੋਂ ਪੁੱਛੇਗਾ ਕੀ ਇਹ ਅਸਲੀਅਤ ਨਹੀਂ। ਤਾਂ ਉਹ ਉਤਰ ਦੇਣਗੇ ਕਿ ਹਾਂ, ਸਾਡੇ ਰੱਬ ਦੀ ਸਹੁੰ, ਇਹੀ ਅਸਲੀਅਤ ਹੈ। ਤਾਂ ਅੱਲਾਹ ਕਹੇਗਾ ਚੰਗਾ ਤਾਂ ਉਸ ਗਲਤੀ ਦੇ ਬਦਲੇ ਇਹ ਸਜ਼ਾ ਵੀ ਚੱਖੋ। ਜਿਹੜੀ ਤੁਸੀਂ ਕਰਦੇ ਰਹੇ ਸੀ। |
ਅਸਲ ਵਿਚ ਉਹ ਲੋਕ ਘਾਟੇ ਦੇ ਵਿਚ ਰਹੇ ਜਿਨ੍ਹਾਂ ਨੇ ਅੱਲਾਹ ਨਾਲ ਮਿਲਣ ਨੂੰ ਝੁਠਲਾਇਆ। ਇੱਥੋਂ ਹਾਏ ਅਫਸੋਸ! ਇਸ ਮਾਮਲੇ ਵਿਚ ਅਸੀਂ’ ਕਿਹੋ ਜਿਹੀ ਲਾਪਰਵਾਹੀ ਕੀਤੀ। ਉਹ ਆਪਣਾ ਭਾਰ ਆਪਣੀਆਂ ਪਿੱਠਾਂ ਉੱਪਰ ਚੁੱਕੇ ਖੜੇ ਹੋਣਗੇ। ਦੇਖੋ, ਕਿਹੋ ਜਿਹਾ ਬੂਰਾ ਭਾਰ ਹੈ। ਜਿਸ ਨੂੰ ਉਹ ਚੁੱਕਣਗੇ। |
ਸੰਸਾਰ ਦਾ ਜੀਵਨ ਤਾਂ ਬੱਸ ਖੇਲ ਤਮਾਸ਼ਾ ਹੈ। ਉਨ੍ਹਾਂ ਲੋਕਾਂ ਲਈ ਪ੍ਰਲੋਕ ਦਾ ਘਰ ਚੰਗਾ ਹੈ ਜਿਹੜੇ (ਰੱਬੀ) ਭੈਅ ਰੱਖਦੇ ਹਨ। ਕੀ ਤੁਸੀਂ ਨਹੀਂ ਸਮਝਦੇ। |
ਸਾਨੂੰ ਗਿਆਨ ਹੈ ਕਿ ਉਹ ਜਿਹੜਾ ਕੁਝ ਕਹਿੰਦੇ ਹਨ ਉਸ ਨਾਲ ਤੁਹਾਨੂੰ ਦੁੱਖ ਹੁੰਦਾ ਹੈ। ਇਹ ਲੋਕ ਤੁਹਾਨੂੰ ਨਹੀਂ ਝੁਠਲਾਉਂਦੇ ਸ਼ਲਕਿ ਅਸਲ ਵਿਚ ਇਹ ਜ਼ੁਲਮੀ ਅੱਲਾਹ ਦੀਆਂ ਨਿਸ਼ਾਨੀਆਂ ਤੋਂ ਇਨਕਾਰੀ ਹੋ ਰਹੇ ਹਨ। |
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ (ਪੈਗ਼ੰਬਰਾਂ) ਨੂੰ ਝੁਠਲਾਇਆ ਗਿਆ। ਉਨ੍ਹਾਂ ਨੇ ਝੁਠਲਾਏ ਜਾਣ ਅਤੇ ਕਸ਼ਟ ਪਹੁੰਚਾਏ ਜਾਣ ਦੇ ਬਾਵਜੂਦ ਵੀ ਧੀਰਜ ਤੋਂ ਕੰਮ ਲਿਆ। ਇਥੋਂ ਤੱਕ ਕਿ ਉਨ੍ਹਾਂ ਨੂੰ ਸਾਡੀ ਸਹਾਇਤਾ ਪਹੁੰਚ ਗਈ। ਅਤੇ ਅੱਲਾਹ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਅਤੇ ਪੈਗ਼ੰਬਰਾਂ ਦੀਆਂ ਕੁਝ ਖ਼ਬਰਾ ਤੁਹਾਨੂੰ ਪਹੁੰਚ ਚੁੱਕੀਆਂ ਹਨ। |
ਅਤੇ ਜੇਕਰ ਉਨ੍ਹਾਂ ਦੀ ਬੇ-ਮੁੱਖਤਾ ਤੁਹਾਨੂੰ ਭਾਰੀ ਜਾਪਦੀ ਹੈ ਅਤੇ ਜੇਕਰ ਤੁਹਾਡੇ ਵਿਚ ਕੁਝ ਸਮਰੱਥਾ ਹੈ ਤਾਂ ਤੁਸੀਂ ਜ਼ਮੀਨ ਵਿਚ ਕੋਈ ਸੁਰੰਗ ਲਭੋਂ ਜਾਂ ਅਸਮਾਨ ਨੂੰ ਪਉੜੀ ਲਗਾਉ ਅਤੇ ਉਨ੍ਹਾਂ ਲਈ ਕੋਈ ਨਿਸ਼ਾਨੀ ਲੈ ਆਉ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਇਨ੍ਹਾਂ ਸਾਰਿਆਂ ਨੂੰ ਚੰਗੇ ਰਾਹ ਉੱਤੇ ਇਕੱਠਾ ਕਰ ਦਿੰਦਾ। ਤਾਂ ਤੁਸੀਂ ਨਾ ਸਮਝ ਨਾ ਬਣੋ। |
ਸਵੀਕਾਰ ਤਾਂ ਉਹ ਉਹ ਉਸ ਵੱਲ ਹੀ ਮੌੜੇ ਜਾਣਗੇ। |
ਅਤੇ ਉਹ ਆਖਦੇ ਹਨ ਕਿ ਰਸੂਲ ਉੱਪਰ ਕੋਈ ਨਿਸ਼ਾਨੀ ਉਸ ਦੇ ਰੱਬ ਵੱਲੋਂ ਕਿਉਂ ਨਹੀਂ ਉਤਾਰੀ ਗਈ। ਆਥੋ, ਬੇਸ਼ੱਕ ਅੱਲਾਹ ਸਮੱਰਥਾ ਰੱਖਦਾ ਹੈ ਕਿ ਕੋਈ ਨਿਸ਼ਾਨੀ ਉਤਾਰੇ, ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ। |
ਅਤੇ ਜਿਹੜਾ ਵੀ ਜੀਵਨਧਾਰੀ ਧਰਤੀ ਉੱਪਰ ਚਲਦਾ ਹੈ ਜਾਂ ਜਿਹੜਾ ਵੀ ਪੰਡੀ ਆਪਣੇ ਦੋਵੇਂ ਖੰਭਾਂ (ਪੰਖਾਂ) ਨਾਲ ਉਡਦਾ ਹੈ ਉਹ ਸਾਰੇ ਤੁਹਾਡੀ ਤਰ੍ਹਾਂ ਹੀ ਪ੍ਰਜਾਤੀਆਂ ਹਨ। ਅਸੀਂ ਲਿਖਣ ਵਿਚ ਕੋਈ ਚੀਜ਼ ਨਹੀਂ ਛੱਡੀ। ਫਿਰ ਸਾਰੇ ਆਪਣੇ ਰੱਬ ਦੇ ਕੋਲ ਇਕੱਠੇ ਕੀਤੇ ਜਾਣਗੇ। |
ਅਤੇ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਲਾਇਆ ਉਹ ਬੋਲੇ, ਗੁੰਗੇ ਅਤੇ ਹਨੇਰੇ ਵਿਚ ਪਏ ਹੋਏ ਹਨ। ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਤੋਰ ਦਿੰਦਾ ਹੈ। |
ਆਖੋ, ਇਹ ਦੱਸੋ ਕਿ ਜੇਕਰ ਤੁਹਾਡੇ ਉੱਪਰ ਅੱਲਾਹ ਵਲੋਂ ਪੀੜ ਆਵੇ ਜਾਂ ਪਰਲੋ ਆਵੇ ਤਾਂ ਕੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਪੁਕਾਰੋਗੇ। ਦੱਸੋ ਜੇਕਰ ਤੁਸੀਂ ਸੱਚੇ ਹੋ। |
بَلْ إِيَّاهُ تَدْعُونَ فَيَكْشِفُ مَا تَدْعُونَ إِلَيْهِ إِن شَاءَ وَتَنسَوْنَ مَا تُشْرِكُونَ(41) ਸਗੋਂ ਤੁਸੀਂ ਉਸੇ ਨੂੰ ਹੀਂ ਪੁਕਾਰੋਗੈ ਫਿਰ ਉਹ ਉਸ ਮੁਸ਼ਕਲ ਨੂੰ ਚੂਰ ਕਰ ਦਿੰਦਾ ਹੈ, ਜਿਸ ਲਈ ਤੁਸੀਂ ਉਸ ਨੂੰ ਪੁਕਾਰਦੇ ਹੋ, ਪਰ ਜੇਕਰ ਉਹ ਚਾਹੁੰਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹੋ, ਜਿਨ੍ਹਾਂ ਨੂੰ ਤੁਸੀਂ ਸਾਂਝੀਦਾਰ ਠਹਿਰਾਉਂਦੇ ਹੋ। |
ਅਤੇ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਵੱਲ ਅਸੀਂ ਰਸੂਲ ਭੇਜੇ। ਫਿਰ ਅਸੀਂ ਉਨ੍ਹਾਂ ਨੂੰ ਜਕੜਿਆ ਕਸ਼ਟ ਵਿਚ ਅਤੇ ਦੁੱਖ ਵਿਚ ਤਾਂ ਕਿ ਉਹ ਗਿੜਗੜਾਉਣ। |
ਤਾਂ ਜਦੋਂ ਸਾਡੇ ਵੱਲੋਂ ਉਨ੍ਹਾਂ ਉੱਪਰ ਕੋਈ ਬਿਪਤਾ ਆਈ ਤਾਂ ਉਹ ਕਿਉਂ ਨਾ ਗਿੜਗੜਾਉਣ, ਸਗੋਂ ਉਨ੍ਹਾਂ ਦੇ ਦਿਲ ਹੋਰ ਸਖ਼ਤ ਹੋਂ ਗਏ। ਅਤੇ ਸ਼ੈਤਾਨ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਮਨਮੋਹਕ ਬਣਾ ਕੇ ਦਿਖਾਉਂਦਾ ਰਿਹਾ। |
ਫਿਰ ਜਦੋਂ ਉਨ੍ਹਾਂ ਨੇ ਉਸ ਉਪਦੇਸ਼ ਨੂੰ ਭੁਲਾ ਦਿੱਤਾ ਜਿਹੜਾ ਉਨ੍ਹਾਂ ਨੂੰ ਦਿੱਤਾ ਗਿਆ ਸੀ ਤਾਂ ਅਸੀਂ ਉਨ੍ਹਾਂ ਲਈ ਹਰ ਚੀਜ਼ ਦੇ ਦਰਵਾਜੇ ਖੋਲ੍ਹ ਦਿੱਤੇ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਉੱਪਰ ਪ੍ਰਸੰਨ ਹੋ ਗਏ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ ਤਾਂ ਅਸੀਂ ਅਚਾਨਕ ਉਨ੍ਹਾਂ ਨੂੰ ਫੜ੍ਹ ਲਿਆ। ਉਸ ਵਕਤ ਉਹ ਨਿਰਾਸ਼ ਹੋ ਕੇ ਰਹਿ ਗਏ। |
فَقُطِعَ دَابِرُ الْقَوْمِ الَّذِينَ ظَلَمُوا ۚ وَالْحَمْدُ لِلَّهِ رَبِّ الْعَالَمِينَ(45) ਇਸ ਲਈ ਅਸੀਂ ਉਨ੍ਹਾਂ ਲੋਕਾਂ ਦੀ ਜੜ੍ਹ ਕੱਟ ਦਿੱਤੀ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ। ਅਤੇ ਸਾਰੀ ਪ੍ਰਸੰਸਾ ਅੱਲਾਹ ਲਈ ਹੈ। (ਉਹ) ਸਾਰੇ ਸੰਸਾਰਾਂ ਦਾ ਰੱਬ ਹੈ। |
ਆਖੋ, ਇਹ ਦੱਸੋ ਕਿ ਜੇਕਰ ਅੱਲਾਹ ਤੁਹਾਡੇ ਕੰਨ ਅਤੇ ਤੁਹਾਡੀਆਂ ਕਿਹੜਾ ਪੂਜਣਯੋਗ ਹੈ ਜਿਹੜਾ ਉਨ੍ਹਾਂ ਨੂੰ ਵਾਪਿਸ ਲਿਆਵੇ। ਦੇਖੋ ਕਿ ਅਸੀਂ ਕਿਵੇਂ ਕਰਕੇ ਅਲੱਗ-ਅਲੱਗ ਢੰਗ ਨਾਲ ਨਿਸ਼ਾਨੀਆਂ ਬਿਆਨ ਕਰਦੇ ਹਾਂ, ਫਿਰ ਵੀ ਉਹ ਬੇਮੁੱਖ ਹੁੰਦੇ ਹਨ। |
ਆਖੋ, ਇਹ ਦਸੋਂ ਕਿ ਜੇਕਰ ਅੱਲਾਹ ਦਾ ਕਹਿਰ ਅਚਾਨਕ ਜਾਂ ਖਬਰ ਦੇਣ ਤੋਂ ਬਾਅਦ ਆ ਜਾਵੇ ਤਾਂ ਜ਼ੁਲਮੀਆਂ ਤੋਂ’ ਬਿਨ੍ਹਾਂ ਹੋਰ ਕੌਣ ਹੋਵੇਗਾ ਜਿਹੜਾ ਨਸ਼ਟ ਹੋਵੇਗਾ। |
ਅਤੇ ਰਸੂਲਾਂ ਨੂੰ ਅਸੀਂ ਸਿਰਫ ਚੰਗੀ ਖ਼ਬਰ ਦੇਣ ਵਾਲੇ ਜਾਂ ਭੈਅ-ਭੀਤ ਕਰਨ ਵਾਲੇ ਦੀ ਹੈਸੀਅਤ ਵਿਚ ਭੇਜਦੇ ਹਾਂ। ਫਿਰ ਜਿਹੜਾ ਈਮਾਨ ਲਿਆਇਆ ਅਤੇ ਜਿਸ ਨੇ ਆਪਣਾ ਸੁਧਾਰ ਕਰ ਲਿਆ ਤਾਂ ਉਨ੍ਹਾਂ ਲਈ ਨਾ ਕੋਈ ਡਰ ਹੈ ਅਤੇ ਨਾ ਹੀ ਉਹ ਦੁਖੀ ਹੋਣਗੇ। |
وَالَّذِينَ كَذَّبُوا بِآيَاتِنَا يَمَسُّهُمُ الْعَذَابُ بِمَا كَانُوا يَفْسُقُونَ(49) ਅਤੇ ਜਿਲ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਤਾਂ ਉਨ੍ਹਾਂ ਨੂੰ ਪੀੜਾ ਫੜ ਲਵੇਗੀ ਇਸ ਲਈ ਕਿਉਂਕਿ ਉਹ ਇਨਕਾਰ ਕਰਦੇ ਸੀ। |
ਆਖੋ, ਹੈਂ ਤੁਹਾਨੂੰ ਇਹ ਨਹੀ ਕਹਿੰਦਾ ਕਿ ਮੇਰੇ ਕੋਲ ਅੱਲਾਹ ਦੇ ਖਜ਼ਾਨੇ ਹਨ ਅਤੇ ਨਾ ਹੀਂ ਮੈਂ ਰਾਜ਼ ਦੀਆਂ ਗੱਲਾਂ ਜਾਣਦਾ ਹਾਂ ਅਤੇ ਨਾ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈ’ ਫ਼ਰਿਸ਼ਤਾ ਹਾਂ। ਮੈਂ ਤਾਂ ਸਿਰਫ਼ ਅੱਲਾਹ ਦੀ ਬਾਣੀ ਦਾ ਪਾਲਣ ਕਰਦਾ ਹਾਂ ਜੋ ਮੇਰੇ ਕੋਲ ਆਈ ਹੈ। ਆਖੋ, ਕੀ ਅੰਨ੍ਹਾਂ ਅਤੇ ਕੀ ਅੱਖਾਂ ਵਾਲਾ ਦੋਵੇਂ ਇੱਕ ਬਰਾਬਰ ਹੋ ਸਕਦੇ ਹਨ? ਕੀ ਤੁਸੀਂ ਇਸ ਗੱਲ ਤੇ ਵਿਚਾਰ ਨਹੀਂ ਕਰਦੇ। |
ਅਤੇ ਤੁਸੀਂ ਇਸ ਅੱਲਾਹ ਦੀ ਬਾਣੀ ਦੇ ਰਾਹੀਂ ਉਨ੍ਹਾਂ ਲੋਕਾਂ ਨੂੰ ਡਰਾਉ ਜਿਹੜੇ ਇਸ ਗੱਲ ਦਾ ਭੈਅ ਰੱਖਦੇ ਹਨ ਕਿ ਉਹ ਆਪਣੇ ਰੱਬ ਦੇ ਕੋਲ ਇਸ ਹਾਲਤ ਵਿਚ ਇਕੱਠੇ ਕੀਤੇ ਜਾਣਗੇ ਕਿ ਅੱਲਾਹ ਤੋਂ ਬਿਨ੍ਹਾਂ ਨਾ ਉਨ੍ਹਾਂ ਦਾ ਕੋਈ ਸਮਰੱਥਕ ਹੋਵੇਗਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਸਿਫ਼ਾਰਸ਼ ਕਰਨ ਵਾਲਾ ਹੈ, ਉਮੀਦ ਕਿ ਉਹ ਅੱਲਾਹ ਤੋਂ ਡਰਨ। |
ਅਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਤੋਂ ਦੂਰ ਨਾ ਕਰੋ। ਜਿਹੜੇ ਸਵੇਰੇ ਅਤੇ ਸ਼ਾਮ ਆਪਣੇ ਰੱਬ ਅੱਗੇ, ਉਸ ਦੀ ਖੁਸ਼ੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਦੇ ਹਿਸਾਬ ਵਿਚੋਂ ਕਿਸੇ ਚੀਜ਼ ਦਾ ਬੋਂਝ ਤੁਹਾਡੇ ਉੱਪਰ ਨਹੀਂ ਅਤੇ ਤੁਹਾਡੇ ਹਿਸਾਬ ਵਿਚੋਂ ਕਿਸੇ ਚੀਜ਼ ਦਾ ਭਾਰ ਉਨ੍ਹਾਂ ਉੱਪਰ ਨਹੀਂ। ਤੁਸੀਂ ਉਨ੍ਹਾਂ ਨੂੰ ਆਪਣੇ ਆਪ ਤੋਂ ਦੂਰ ਕਰਕੇ ਨਾ ਇਨਸਾਫੀ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ। |
ਅਤੇ ਇਸ ਤਰ੍ਹਾਂ ਅਸੀਂ ਉਨ੍ਹਾਂ ਵਿਚੋਂ ਇੱਕ ਦਾ ਦੂਸਰੇ ਚੁਆਰਾ ਇਮਤਿਹਾਨ ਲਿਆ ਤਾਂ ਕਿ ਉਹ ਕਹਿਣ ਕਿ ਕੀ ਇਹ ਉਹੀ ਲੋਕ ਹਨ ਜਿਨ੍ਹਾਂ ਉੱਪਰ ਸਾਡੇ ਵਿਚ ਅੱਲਾਹ ਦੀ ਕਿਰਪਾ ਹੋਈ। ਕੀ ਅੱਲਾਹ ਅਹਿਸਾਨਮੰਦਾਂ ਤੋਂ ਵਾਕਿਫ਼ ਨਹੀਂ |
ਅਤੇ ਜਦੋਂ ਤੁਹਾਡੇ ਕੋਲ ਉਹ ਲੋਕ ਆਉਣ ਜਿਹੜੇ ਸਾਡੀ ਬਾਣੀ ਉੱਪਰ ਵਿਸ਼ਵਾਸ਼ ਲਿਆਏ ਹਨ ਤਾਂ ਉਨ੍ਹਾਂ ਨੂੰ ਕਹੋਂ ਕੀ ਤੁਹਾਡੇ ਉੱਪਰ ਸਲਾਮ (ਸ਼ਾਂਤੀ) ਹੋਵੇ। ਤੁਹਾਡੇ ਰੱਬ ਨੇ ਆਪਣੇ ਉੱਪਰ ਰਹਿਮ ਨੂੰ ਜ਼ਰੂਰੀ ਕਰ ਲਿਆ ਹੈ। ਬੇਸ਼ੱਕ ਤੁਹਾਡੇ ਵਿਚੋਂ ਜੇ ਕੋਈ ਗਲਤੀ ਨਾਲ ਵੀ ਮਾੜਾ ਕਰ ਬੈਠੇ ਤਾਂ ਫਿਰ ਉਹ ਇਸ ਤੋਂ ਸ਼ਾਅਦ ਤੌਬਾ ਕਰੇ ਅਤੇ (ਆਪਣੇ ਆਪ ਨੂੰ) ਸੁਧਾਰ ਲਵੇ ਤਾਂ ਅੱਲਾਹ ਮੁਕਤੀ ਦੇਣ ਵਾਲਾ ਅਤੇ ਰਹਿਮਤ ਵਾਲਾ ਹੈ। |
وَكَذَٰلِكَ نُفَصِّلُ الْآيَاتِ وَلِتَسْتَبِينَ سَبِيلُ الْمُجْرِمِينَ(55) ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਆਇਤਾਂ ਦਾ ਸਪੱਸ਼ਟ ਰੂਪ ਨਾਲ ਵਰਨਣ ਕਰਦੇ ਹਾਂ ਤਾਂ ਕਿ ਅਪਰਾਧੀਆਂ ਨੂੰ (ਸਾਡੀ) ਸਪੱਸ਼ਟ ਨੀਤੀ ਦਾ ਪਤਾ ਲਗ ਜਾਵੇ। |
ਆਸੋਂ, ਮੈਨੂੰ ਇਸ ਤੋਂ ਰੋਕਿਆ ਗਿਆ ਹੈ ਕਿ ਮੈ’ ਉਨ੍ਹਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਇਲਾਵਾ ਬੁਲਾਉਂਦੇ ਹੋ। ਆਖੋਂ, ਮੈ’ ਤੁਹਾਡੀਆਂ ਇਛਾਵਾਂ ਦਾ ਪਾਲਣ ਨਹੀਂ ਕਰ ਸਕਦਾ। ਜੇਕਰ ਮੈਂ ਅਜਿਹਾ ਕਰਾਂ ਤਾਂ ਮੈਂ ਕੁਰਾਹੇ ਪੈ ਜਾਉਂਗਾ ਅਤੇ ਮੈਂ ਚੰਗੇ ਰਾਹ ਤੁਰਨ ਵਾਲਿਆਂ ਵਿਚ ਨਹੀਂ ਰਹਾਂਗਾ। |
ਆਖੋ, ਮੈਂ ਆਪਣੇ ਰੱਬ ਵੱਲੋਂ ਇੱਕ ਪ੍ਰਕਾਸ਼ਮਈ ਦਲੀਲ ਤੇ ਹਾਂ ਅਤੇ ਤੁਸੀ ਉਸ ਨੂੰ ਝੁਠਲਾ ਦਿੱਤਾ ਹੈ। ਉਹ ਚੀਜ਼ ਮੇਰੇ ਕੋਲ ਨਹੀਂ ਜਿਸ ਲਈ ਤੁਸੀਂ ਕਾਹਲੀ ਕਰਦੇ ਪਏ ਹੋ। ਫੈਸਲੇ ਦਾ ਅਧਿਕਾਰ ਸਿਰਫ਼ ਅੱਲਾਹ ਨੂੰ ਹੈ। ਉਹੀ ਸੱਚ ਦਾ ਵਖਿਆਣ ਕਰਦਾ ਹੈ ਅਤੇ ਉਹ ਸਭ ਤੋਂ ਉੱਤਮ ਨਿਰਣਾ ਕਰਨ ਵਾਲਾ ਹੈ। |
ਆਖੋ, ਜੇਕਰ ਉਹ ਚੀਜ਼ ਮੇਰੇ ਵੱਸ ਵਿਚ ਹੁੰਦੀ ਜਿਸ ਲਈ ਤੁਸੀਂ ਕਾਹਲੀ ਕਰਦੇ ਹੋ ਤਾਂ ਮੇਰੇ ਅਤੇ ਤੁਹਾਡੇ ਵਿਚ ਮਾਮਲੇ ਦਾ ਨਿਰਣਾ ਹੋ ਚੁੱਕਾ ਹੁੰਦਾ ਅਤੇ ਅੱਲਾਹ ਅਤਿਆਚਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
ਅਤੇ ਉਸ ਦੇ ਕੋਲ ਅਣਦਿੱਸਦੇ ਸੰਸਾਰ ਦੀਆਂ ਕੁਝ ਕੁੰਜੀਆਂ ਹਨ, ਉਸ ਤੋਂ’ ਬਿਨ੍ਹਾਂ ਇਨ੍ਹਾਂ ਨੂੰ ਕੋਈ ਨਹੀਂ ਜਾਣਦਾ। ਜਿਹੜਾ ਕੁਝ ਜਲ, ਥਲ ਅਤੇ ਸਾਗਰ ਵਿਚ ਹੈ। ਉਸ ਨੂੰ ਅੱਲਾਹ ਜਾਣਦਾ ਹੈ। (ਉਹ) ਦਰਖ਼ਤ ਤੋਂ ਡਿੱਗਣ ਵਾਲਾ ਕੋਈ ਪੱਤਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ ਅਤੇ ਧਰਤੀ ਦੇ ਹਨੇਰਿਆਂ ਵਿਚ ਕੋਈ ਦਾਣਾ ਨਹੀਂ ਡਿੱਗਦਾ ਅਤੇ ਨਾ ਹੀ ਕੋਈ ਹਰੀ ਅਤੇ ਸੁੱਕੀ ਚੀਜ਼ ਪਰ ਇਹ ਸਭ ਇੱਕ ਖੁੱਲ੍ਹੀ ਕਿਤਾਬ ਵਿਚ ਦਰਜ ਹੈ। |
ਅਤੇ ਉਹ ਹੀ ਹੈ ਜਿਹੜਾ ਰਾਤ ਨੂੰ ਤੁਹਾਨੂੰ ਮੌਤ (ਨੀਂਦ) ਦਿੰਦਾ ਹੈ ਅਤੇ ਦਿਨ ਵਿਚ ਜੋ ਕੂਝ ਤੁਸੀਂ ਕਰਦੇ ਹੋ ਉਹ ਉਸ ਨੂੰ ਜਾਣਦਾ ਹੈ। ਫਿਰ ਉਹ ਤੁਹਾਨੂੰ ਉਠਾ ਦਿੰਦਾ ਹੈ, ਤਾਂ ਕਿ ਨੀਯਤ ਸਮਾਂ ਪੂਰਨ ਹੋ ਜਾਵੇ। ਫਿਰ ਤੁਸੀਂ ਉਸੇ ਵੱਲ ਪਰਤ ਕੇ ਜਾਣਾ ਹੈ। ਫਿਰ ਉਹ ਤੁਹਾਨੂੰ ਸੂਚਿਤ ਕਰੇਗਾ ਉਸ ਤੋਂ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ। |
ਅਤੇ ਉਹ ਆਪਣੇ ਆਦਮੀਆਂ ਦੇ ਉੱਪਰ ਭਾਰੀ ਹੈ ਅਤੇ ਤੁਹਾਡੇ ਤੇ ਉਸ ਨੇ ਨਿਗਰਾਨ ਭੇਜਿਆ ਹੈ। ਇੱਥੋਂ ਤੱਕ ਕਿ ਜਦੋਂ ਤੁਹਾਡੇ ਵਿੱਚੋਂ ਕੋਈ ਮੌਤ ਦੇ ਨੇੜੇ ਪੁੱਜਦਾ ਹੈ ਤਾਂ ਸਾਡੇ ਭੇਜੇ ਹੋਏ ਫਰਿਸ਼ਤੇ ਉਸ ਦੇ ਸਵਾਸ ਕੱਢ ਲੈਂਦੇ ਹਨ ਅਤੇ ਉਹ ਬੇਪ੍ਰਵਾਹੀ ਨਹੀਂ ਕਰਦੇ। |
ਫਿਰ ਸਾਰੇ ਆਪਣੇ ਅਸਲੀ ਮਾਲਕ ਅੱਲਾਹ ਵੱਲ ਵਾਪਿਸ ਲਿਆਂਦੇ ਜਾਣਗੇ। ਸੁਣ ਲਉ ਹੁਕਮ ਉਸੇ ਦਾ ਹੈ ਅਤੇ ਉਹ ਜਲਦੀ ਹਿਸਾਬ ਲੈਣ ਵਾਲਾ ਹੈ। |
ਆਖੋ, ਕਿ ਕਿਹੜਾ ਹੈ ਜਿਹੜਾ ਧਰਤੀ ਅਤੇ ਸਮੁੰਦਰ ਦੇ ਹਨੇਰਿਆਂ ਵਿਚੋਂ ਤੁਹਾਨੂੰ ਬਚਾਉਂਦਾ ਹੈ। ਤੁਸੀਂ ਉਸ ਨੂੰ ਹੌਲੀ-ਹੌਲੀ ਨਿਮਰਤਾ ਨਾਲ ਪੁਕਾਰਦੇ ਹੋ ਕਿ ਜੇਕਰ ਅੱਲਾਹ ਨੇ ਸਾਨੂੰ ਇਸ ਮੁਸ਼ਕਲ ਵਿਚੋਂ ਬਚਾ ਲਿਆ ਤਾਂ ਅਸੀਂ ਉਸ ਦੇ ਸ਼ੁਕਰ ਗੁਜ਼ਾਰ ਬੰਦਿਆਂ ਵਿਚ (ਸ਼ਾਮਿਲ) ਹੋ ਜਾਂਵਾਗੇ। |
قُلِ اللَّهُ يُنَجِّيكُم مِّنْهَا وَمِن كُلِّ كَرْبٍ ثُمَّ أَنتُمْ تُشْرِكُونَ(64) ਆਖੋ, ਕਿ ਅੱਲਾਹ ਹੀ ਤੁਹਾਨੂੰ ਬਚਾਉਂਦਾ ਹੈ ਉਸ ਤੋਂ ਅਤੇ ਹਰੇਕ ਦੁਖ ਤੋਂ ਫਿਰ ਵੀ ਤੁਸੀਂ ਉਸ ਦੇ ਬਰਾਬਰ ਸ਼ਰੀਕ ਖੜ੍ਹਾ ਕਰਨ ਲੱਗਦੇ ਹੋ। |
ਆਖੋ, ਅੱਲਾਹ ਸਮੱਰਥਾ ਵਾਲਾ ਹੈ ਇਸ ਲਈ ਕਿ ਉਹ ਤੁਹਾਡੇ ਉੱਪਰ ਜਾਂ ਤੁਹਾਡੇ ਪੈਰਾਂ ਦੇ ਥੱਲੇ ਕੋਈ ਅਜ਼ਾਬ ਭੇਜ ਦੇਵੇ, ਜਾਂ ਤੁਹਾਨੂੰ ਵੱਖਰੇ-ਵੱਖਰੇ ਕਰਕੇ ਇੱਕ ਨੂੰ ਦੂਸਰੇ ਦੀ ਤਾਕਤ ਦਾ ਮਜ਼ਾ ਚਖਾ ਦੇਵੇ। ਦੇਖੋ, ਅਸੀਂ ਕਿਸ ਪ੍ਰਕਾਰ ਤਰਕ ਦਾ ਵੱਖਰੇ-ਵੱਖਰੇ ਪਹਿਲੂਆਂ ਤੋਂ ਵਖਿਆਣ ਕਰਦੇ ਹਾਂ ਤਾਂ ਕਿ ਉਹ ਸਮਝਣ। |
وَكَذَّبَ بِهِ قَوْمُكَ وَهُوَ الْحَقُّ ۚ قُل لَّسْتُ عَلَيْكُم بِوَكِيلٍ(66) ਅਤੇ ਤੁਹਾਡੀ ਕੌਮ ਨੇ ਉਸ ਨੂੰ ਝੁਠਲਾ ਦਿੱਤਾ ਹਾਲਾਂਕਿ ਉਹ ਸੱਚ ਹੈ। ਆਖੋ, ਮੈਂ ਤੁਹਾਡੇ ਉੱਪਰ ਨਿਗਰਾਨ ਨਹੀਂ ਹਾਂ। |
ਹਰ ਇੱਕ ਖ਼ਬਰ ਦੇ ਲਈ ਇੱਕ ਸਮਾਂ ਨਿਰਧਾਰਿਤ ਹੈ ਅਤੇ ਤੁਸੀਂ ਜਲਦੀ ਹੀ ਸਮਝ ਲਵੌਗੇ। |
ਅਤੇ ਜਦੋਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੇਖੋ ਜਿਹੜੇ ਸਾਡੀਆਂ ਆਇਤਾਂ ਵਿਚ ਗੱਲਾਂ ਬਾਤਾਂ ਵਿਚ ਲੱਗ ਜਾਣ। ਅਤੇ ਜੇਕਰ ਕਦੇ ਸ਼ੈਤਾਨ ਤੁਹਾਨੂੰ ਭੁਲੇਖੇ ਵਿਚ ਪਾ ਦੇਵੇ ਤਾਂ ਯਾਦ ਆਉਣ ਤੋਂ ਬਾਅਦ ਅਜਿਹੇ ਜ਼ੁਲਮੀ ਲੋਕਾਂ ਕੋਲ ਨਾ ਬੈਠੋ। |
ਅਤੇ ਜਿਹੜੇ ਲੋਕ ਅੱਲਾਹ ਤੋਂ ਡਰਦੇ ਹਨ, ਉਨ੍ਹਾਂ ਉੱਪਰ ਉਨ੍ਹਾਂ ਦੇ ਹਿਸਾਬ ਵਿਚ ਕਿਸੇ ਚੀਜ਼ ਦੀ ਜ਼ਿੰਮੇਵਾਰੀ ਨਹੀਂ, ਪਰ ਯਾਦ ਦਿਵਾਉਣੀ ਹੈ। ਆਸ ਹੈ ਕਿ ਉਹ ਵੀ ਡਰਨ। |
ਉਨ੍ਹਾਂ ਲੋਕਾਂ ਨੂੰ ਛੱਡ ਦੇਵੋ ਜਿਨ੍ਹਾਂ ਨੇ ਆਪਣੇ ਧਰਮ ਨੂੰ ਇੱਕ ਖੇਡ ਤਮਾਸ਼ਾ ਬਣਾ ਰੱਖਿਆ ਹੈ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਹੈ। ਅਤੇ ਕੁਰਆਨ ਦੇ ਰਾਹੀਂ ਸਿੱਖਿਆ ਦਿੰਦੇ ਰਹੋਂ ਤਾਂ ਕਿ ਕੋਈ ਬੰਦਾ ਆਪਣੇ ਕੀਤੇ (ਕਰਮ) ਵਿਚ ਫਸ ਨਾ ਜਾਵੇ। ਇਸ ਹਾਲਾਤ ਵਿਚ ਉਨ੍ਹਾਂ ਲਈ ਅੱਲਾਹ ਤੋਂ ਬਚਾਉਣ ਵਾਲਾ ਕੋਈ ਸਮਰੱਥਕ ਅਤੇ ਸਿਫ਼ਾਰਸ਼ੀ ਨਹੀਂ ਹੋਵੇਗਾ। ਜੇਕਰ ਉਹ ਸਾਰੀ ਧਰਤੀ ਵਿਚ ਜੋ ਕੁਝ ਹੈ, ਬਦਲੇ ਵਿਚ ਦੇਣਾ ਚਾਹੁੰਣ ਤਾਂ ਵੀ ਉਹ ਕਬੂਲ ਨਹੀਂ ਕੀਤੇ ਜਾਣਗੇ। ਇਹੀ ਲੋਕ ਹਨ ਜਿਹੜੇ ਆਪਣੇ ਕੀਤੇ (ਕਰਮ) ਵਿਚ ਫਸ ਗਏ। ਉਨ੍ਹਾਂ ਲਈ ਪੀਣ ਵਾਲਾ ਉਬੱਲਦਾ ਪਾਣੀ ਹੋਵੇਗਾ ਅਤੇ ਦੁਖ ਦਾਈ ਅਜ਼ਾਬ ਹੋਵੇਗਾ। ਇਹ ਇਸ ਲਈ ਕਿ ਇਹ ਇਨਕਾਰ ਕਰਦੇ ਸਨ। |
ਆਖੋ, ਕੀ ਅਸੀਂ ਅੱਲਾਹ ਨੂੰ ਛੱਡ ਕੇ ਉਨ੍ਹਾਂ ਕੋਲ ਅਰਦਾਸ ਕਰੀਏ ਜਿਹੜੇ ਸਾਨੂੰ ਨਾ ਲਾਭ ਦੇ ਸਕਦੇ ਹਨ ਤੇ ਨਾ ਹਾਨੀ। ਕੀ ਅਸੀਂ ਉਲਟੇ ਪੈਰੀਂ ਮੁੜ ਜਾਈਏ, ਉਹ ਵੀ ਇਸ ਤੋਂ ਬਾਅਦ ਕਿ ਅੱਲਾਹ ਸਾਨੂੰ ਸਿੱਧਾ ਰਸਤਾ ਦਿਖਾ ਚੁੱਕਿਆ ਹੈ ਅਤੇ ਉਸ ਬੰਦੇ ਦੀ ਤਰ੍ਹਾਂ ਜਿਸ ਨੂੰ ਸ਼ੈਤਾਨਾਂ ਨੇ ਬੰਜਰ ਜ਼ਮੀਨ ਵਿਚ ਭਟਕਾ ਦਿੱਤਾ ਹੋਵੇ ਉਸ ਦੇ ਸਾਥੀ ਉਸ ਨੂੰ ਸਿੱਧੇ ਰਸਤੇ ਵੱਲ ਬੂਲਾ ਰਹੇ ਹੋਣ ਕਿ ਸਾਡੇ ਕੋਲ ਆ ਜਾਉ। ਆਖੋ, ਕਿ ਮਾਰਗ ਦਰਸ਼ਨ ਤਾਂ ਸਿਰਫ਼ ਅੱਲਾਹ ਦਾ ਮਾਰਗ ਹੈ ਅਤੇ ਸਾਨੂੰ ਹੁਕਮ ਮਿਲਿਆ ਹੈ ਕਿ ਅਸੀਂ ਆਪਣੇ ਆਪ ਨੂੰ ਸੰਸਾਰ ਦੇ ਰੱਬ ਦੇ ਹਵਾਲੇ ਕਰ ਦੇਈਏ। |
وَأَنْ أَقِيمُوا الصَّلَاةَ وَاتَّقُوهُ ۚ وَهُوَ الَّذِي إِلَيْهِ تُحْشَرُونَ(72) ਨਮਾਜ਼ ਸਥਾਪਿਤ ਕਰੋ ਅਤੇ ਅੱਲਾਹ ਤੋਂ ਡਰੋ (ਕਿਉਂਕਿ) ਉਹੀ ਹੈ ਜਿਸ ਵੱਲ ਤੁਸੀਂ ਵਾਪਿਸ ਮੋੜੇ ਜਾਉਂਗੇ। |
ਅਤੇ ਉਹੀ ਹੈ ਜਿਸ ਨੇ ਅਸਮਾਨਾਂ ਅਤੇ ਧਰਤੀ ਨੂੰ ਸ੍ਰੇਸ਼ਟ ਢੰਗ ਨਾਲ ਵਿਵਸਥਿਤ ਕੀਤਾ ਹੈ ਅਤੇ ਜਿਸ ਦਿਨ ਉਹ ਕਹੇਗਾ ਕਿ ਹੋ ਜਾ ਤਾਂ ਉਹ ਹੋ ਜਾਵੇਗਾ। ਉੱਸ ਦੀ ਗੱਲ ਸੱਚੀ ਹੈ ਅਤੇ ਉਸ ਦਿਨ ਉਸੇ ਦੀ ਸ਼ਕਤੀ ਹੋਵੇਗੀ। ਜਦੋਂ ਪਰਲੋ ਦਾ ਸੰਖ ਵਜਾਇਆ ਜਾਵੇਗਾ। ਉਹ ਗੁਪਤ ਅਤੇ ਜ਼ਾਹਿਰ ਸਭ ਦਾ ਜਾਣਨ ਵਾਲਾ ਹੈ। ਅਤੇ ਬਿਬੇਕਸ਼ੀਲ ਅਤੇ ਖ਼ਬਰ ਰੱਖਣ ਵਾਲਾ ਹੈ। |
ਅਤੇ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜ਼ਰ ਨੂੰ ਕਿਹਾ ਕਿ ਕੀ ਤੁਸੀਂ ਬੁੱਤਾਂ ਨੂੰ ਪੂਜਣਯੋਗ ਮੰਨਦੇ ਹੋ। ਮੈ’ ਤੁਹਾਨੂੰ ਅਤੇ ਤੁਹਾਡੀ ਕੌਮ ਨੂੰ ਗੁੰਮਰਾਹੀ (ਵੇ ਮਾਰਗ) ਵਿਚ ਦੇਖਦਾ ਹਾਂ। |
وَكَذَٰلِكَ نُرِي إِبْرَاهِيمَ مَلَكُوتَ السَّمَاوَاتِ وَالْأَرْضِ وَلِيَكُونَ مِنَ الْمُوقِنِينَ(75) ਅਤੇ ਇਸ ਤਰ੍ਹਾਂ ਅਸੀਂ ਇਬਰਾਹੀਮ ਨੂੰ ਆਕਾਸ਼ਾਂ ਅਤੇ ਧਰਤੀ ਦੀ ਸੱਤਾ ਦਿਖਾ ਦਿੱਤੀ ਤਾਂ ਕਿ ਉਸ ਨੂੰ ਵਿਸ਼ਵਾਸ ਹੋ ਜਾਵੇ। |
ਫਿਰ ਜਦੋਂ ਰਾਤ ਨੇ ਉੱਸ ਉੱਪਰ ਹਨ੍ਹੇਰਾ ਕਰ ਦਿੱਤਾ, ਉਸ ਨੇ ਇੱਕ ਤਾਰੇ ਨੂੰ ਦੇਖਿਆ। ਆਖਿਆ, ਇਹ ਮੇਰਾ ਰੱਬ ਹੈ, ਫਿਰ ਜਦੋਂ ਉਹ ਅਸਤ ਹੋ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਅਸਤ ਹੋ ਜਾਣ ਵਾਲਿਆਂ ਨੂੰ ਦੋਸਤ ਨਹੀ’ ਸਣਾਉਂਦਾ। |
ਫਿਰ ਜਦੋਂ ਉਸ ਨੇ ਚਮਕਦੇ ਚੰਨ ਨੂੰ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਰੱਬ ਹੈ, ਫਿਰ ਜਦੋਂ ਉਹ ਅਸਤ ਹੋ ਗਿਆ ਤਾਂ ਉਸ ਨੇ ਆਖਿਆ ਕਿ ਜੇਕਰ ਮੇਰਾ ਰੱਬ ਮੈਨੂੰ ਰਾਹ ਨਾ ਦਿਖਾਵੇ ਤਾਂ ਮੈਂ ਗੁੰਮਰਾਹ ਲੋਕਾਂ ਵਿਚ ਸ਼ਾਮਿਲ ਹੋ ਜਾਵਾਂਗਾ। |
ਫਿਰ ਜਦੋਂ ਉਸ ਨੇ ਸੂਰਜ ਨੂੰ ਚਮਕਦੇ ਹੋਏ ਦੇਖਿਆ ਅਤੇ ਕਿਹਾ ਕਿ ਇਹ ਮੇਰਾ ਰੱਬ ਹੈ। ਇਹ ਸਭ ਤੋਂ ਵੱਡਾ ਹੈ ਫਿਰ ਜਦੋਂ ਸੂਰਜ ਵੀ ਅਸਤ ਹੋ ਗਿਆ ਤਾਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਹੇ ਲੋਕੋ! ਜਿਨ੍ਹਾ ਚੀਜ਼ਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਉਂਦੇ ਹੋ, ਮੈਂ ਉਨ੍ਹਾਂ ਤੋਂ ਦੂਰ ਹਾਂ। |
ਸੈਂ ਆਪਣਾ ਮੁੱਖ ਇਕਾਗਰਤਾ ਸਹਿਤ ਉਸ ਹਸਤੀ ਵੱਲ ਕਰ ਲਿਆ ਹੈ ਜਿਸ ਨੇ ਅਸਮਾਨਾਂ ਅਤੇ ਧਰਤੀ ਨੂੰ ਪੈਦਾ ਕੀਤਾ ਹੈ। ਅਤੇ ਮੈ’ ਬੁੱਤ ਪੂਜਕਾਂ ਵਿਚੋਂ ਨਹੀਂ ਹਾਂ। |
ਅਤੇ ਇਬਰਾਹੀਮ ਦੀ ਕੌਮ ਉਸ ਨਾਲ ਲੜਨ ਲੱਗੀ। ਉਸ ਨੇ ਆਖਿਆ ਕਿ ਕੀ ਤੁਸੀਂ ਅੱਲਾਹ ਲਈ ਮੇਰੇ ਨਾਲ ਝਗੜਦੇ ਹੋ। ਹਾਲਾਂਕਿ ਉਸ ਨੇ ਮੈਨੂੰ ਰਾਹ ਦਿੱਖਾ ਦਿੱਤਾ ਹੈ। ਮੈਂ ਉਸ ਤੋਂ ਨਹੀਂ ਡਰਦਾ ਜਿਸ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੋਇਆ ਹੈ। ਹਾਂ ਜੋ ਕੁਝ ਮੇਰਾ ਰੱਬ ਚਾਹੇ। ਮੇਰਾ ਰੱਬ ਆਪਣੇ ਗਿਆਨ ਨਾਲ ਹਰ ਚੀਜ਼ ਉੱਪਰ ਛਾਇਆ ਹੋਇਆ ਹੈ। ਕੀ ਤੁਸੀਂ ਨਹੀਂ ਸੋਚਦੇ |
ਅਤੇ ਮੈਂ_ਕਿਉਂ’ ਡਰਾ ਤੁਹਾਡੇ ਬਣਾਏ ਉਨ੍ਹਾਂ ਰੱਬ ਦੇ ਸ਼ਰੀਕਾਂ ਤੋਂ ਜਦੋਂ ਕਿ ਤੁਸੀਂ ਨਹੀਂ” ਡਰਦੇ ਅੱਲਾਹ ਦੇ ਬਰਾਬਰ ਇਨ੍ਹਾਂ ਨੂੰ ਸ਼ਰੀਕ ਮੰਨਦੇ ਹੋਏ, ਜਿਨ੍ਹਾਂ ਲਈ ਤੁਹਾਡੇ ਉੱਪਰ ਕੋਈ ਪ੍ਰਮਾਣ ਨਹੀਂ ਉਤਾਰਿਆ। ਹੁਣ ਦੋਵਾਂ ਮੁਖਾਂ ਵਿਚੋਂ ਕਿਹੜਾ ਪੱਖ ਸ਼ਾਂਤੀ ਅਤੇ ਨਿਸ਼ਚਿਤਤਾ ਦਾ ਅਧਿਕਾਰੀ ਹੈ। ਦੱਸੋ ਜੇ ਤੁਸੀਂ ਗਿਆਨ ਰੱਖਦੇ ਹੋ |
ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਉਨ੍ਹਾਂ ਨੇ ਆਪਣੇ ਈਮਾਨ ਵਿਚ ਕੂਝ ਅਣਉਚਿਤ ਨਹੀਂ ਮਿਲਾਇਆ ਉਨ੍ਹਾਂ ਦੇ ਲਈ ਸ਼ਾਂਤੀ (ਅਮਨ) ਹੈ ਅਤੇ ਉਹੀ ਚੰਗੇ ਰਾਹ ਉੱਪਰ ਹਨ। |
ਇਹ ਹੀ ਹੈ ਸਾਡੀ ਦਲੀਲ ਜਿਹੜੀ ਅਸੀਂ ਇਬਰਾਹੀਮ ਨੂੰ ਉਸ ਦੀ ਕੌਮ ਦੇ ਮੁਕਾਬਲੇ ਵਿਚ ਦਿੱਤੀ। ਅਸੀਂ ਜਿਸ ਨੂੰ ਚਾਹੁੰਦੇ ਹਾਂ ਉਚਾ ਕਰ ਦਿੰਦੇ ਹਾਂ। ਬੇਸ਼ੱਕ ਤੁਹਾਡਾ ਰੱਬ ਜਾਣਨਹਾਰ ਅਤੇ ਤੱਤਵੇਤਾ ਹੈ। |
ਅਤੇ ਅਸੀਂ ਇਬਰਾਹੀਮ ਨੂੰ ਇਸਹਾਕ ਅਤੇ ਯਾਕੂਬ ਪ੍ਰਦਾਨ ਕੀਤੇ ਹਰ ਇੱਕ ਨੂੰ ਅਸੀਂ ਸ੍ਰੇਸ਼ਟ ਰਾਹ ਦਿੱਤਾ। ਇਸ ਤੋਂ ਪਹਿਲਾਂ ਨੂਹ ਨੂੰ ਵੀ ਚੰਗਾ ਰਾਹ ਬਖਸ਼ਿਆ ਅਤੇ ਉਸਦੀ ਨਸਲ ਵਿਚੋਂ ਦਾਊਦ, ਸੁਲੇਮਾਨ, ਅੱਯੂਬ, ਯੂਸਫ, ਮੂਸਾ ਅਤੇ ਹਾਰੂਨ ਨੂੰ ਵੀ ਚੰਗਾ ਰਾਹ ਦਿੱਤਾ। ਅਸੀਂ ਭਲੇ ਲੋਕਾਂ ਨੂੰ ਇਸ ਪ੍ਰਕਾਰ ਫ਼ਲ ਢਿੰਦੇ ਹਾਂ। |
وَزَكَرِيَّا وَيَحْيَىٰ وَعِيسَىٰ وَإِلْيَاسَ ۖ كُلٌّ مِّنَ الصَّالِحِينَ(85) ਅਤੇ ਜ਼ਕਰੀਆ, ਯਾਹਯਾ, ਈਸਾ ਅਤੇ ਇਲਆਸ ਨੂੰ ਵੀ ਇਨ੍ਹਾਂ ਵਿਚੋਂ ਹਰ ਇੱਕ ਨੋਕ ਸੀ। |
وَإِسْمَاعِيلَ وَالْيَسَعَ وَيُونُسَ وَلُوطًا ۚ وَكُلًّا فَضَّلْنَا عَلَى الْعَالَمِينَ(86) ਅਤੇ ਇਸਮਾਈਲ, ਅਲਯਸਾਅ, ਯੂਨਸ ਅਤੇ ਲੂਤ ਨੂੰ ਵੀ, ਇਨ੍ਹਾਂ ਵਿਚੋਂ ਹਰ ਇੱਕ ਨੂੰ ਅਸੀਂ ਸੰਸਾਰ ਵਾਲਿਆਂ ਉੱਤੇ ਪ੍ਰਧਾਨਤਾ ਬਖਸ਼ੀ। |
ਅਤੇ ਉਨ੍ਹਾਂ ਦੇ ਵੱਡਿਆਂ, ਉਨ੍ਹਾਂ ਦੀਆਂ ਔਲਾਦਾਂ ਅਤੇ ਉਨ੍ਹਾਂ ਦੇ ਭਰਾਵਾਂ ਵਿਚੋਂ ਵੀ ਉਨ੍ਹਾਂ ਨੂੰ ਅਸੀਂ ਚੁਣ ਲਿਆ ਅਤੇ ਸਿੱਧੇ ਰਾਹ ਵੱਲ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ। |
ਇਹ ਅੱਲਾਹ ਦਾ ਬਖਸ਼ਿਆ ਹੋਇਆ ਹੈ। ਉਹ ਇਸ ਵਿਚੋਂ ਆਪਣੇ ਬੰਦਿਆਂ ਦਾ ਮਾਰਗ ਦਰਸ਼ਨ ਕਰਦਾ ਹੈ ਜਿਸ ਨੂੰ ਚਾਹੁੰਦਾ ਹੈ। ਅਤੇ ਜੇਕਰ ਉਹ ਅੱਲਾਹ ਦਾ ਸ਼ਰੀਕ ਠਹਿਰਾਉਂਦੇ ਤਾਂ ਜੋ ਕੁਝ ਉਨ੍ਹਾਂ ਨੇ ਕੀਤਾ ਉਹ ਨਸ਼ਟ ਹੋ ਜਾਂਦਾ। |
ਇਹੀ ਲੋਕ ਹਨ ਜਿਨ੍ਹਾਂ ਨੂੰ ਅਸੀ’ ਕਿਤਾਬ ਅਤੇ ਹਿਕਮਤ (ਬਿਬੇਕ) ਅਤੇ ਪੈਗ਼ੰਬਰੀ ਪ੍ਰਦਾਨ ਕੀਤੀ। ਇਸ ਲਈ ਜੇਕਰ ਮੱਕੇ ਵਾਲੇ ਇਸ ਨੂੰ ਝੁਠਲਾ ਦੇਣ ਤਾਂ ਅਸੀਂ ਇਸ ਲਈ ਅਜਿਹੇ ਲੋਕ ਨਿਯੁਕਤ ਕਰ ਦਿੱਤੇ ਹਨ ਜਿਹੜੇ ਇਸ ਤੋਂ ਇਨਕਾਰੀ ਨਹੀਂ। |
ਇਹ ਲੋਕ ਹੀ’ ਹਨ ਜਿਨ੍ਹਾਂ ਨੂੰ ਅੱਲਾਹ ਨੇ ਮਾਰਗ ਦਰਸ਼ਨ ਬਖਸ਼ਿਆ ਤਾਂ ਤੁਸੀਂ ਵੀ ਉਨ੍ਹਾਂ ਦੇ ਰਾਹ ਉੱਪਰ ਚੱਲੋ। ਆਖ ਦਿਉ ਕਿ ਮੈਂ ਤੁਹਾਡੇ ਕੋਲੋ (ਕੁਰਆਨ ਦਾ) ਬਦਲਾ ਨਹੀਂ ਮੰਗਦਾ। ਇਹ ਤਾਂ ਇੱਕ ਨਸੀਹਤ ਹੈ ਸਾਰੇ ਸੰਸਾਰ ਦੇ ਲੋਕਾਂ ਲਈ ਹੈ। |
ਅਤੇ ਉਨ੍ਹਾਂ ਨੇ ਅੱਲਾਹ ਦਾ ਬਹੁਤ ਗਲਤ ਅਨੁਮਾਨ ਲਗਾਇਆ ਜਦੋਂ ਉਨ੍ਹਾਂ ਨੇ ਕਿਹਾ ਕਿ ਅੱਲਾਹ ਨੇ ਕਿਸੇ ਬੰਦੇ ਉੱਪਰ ਕੋਈ ਚੀਜ਼ ਨਹੀਂ ਉਤਾਰੀ। ਆਖੋ, ਕਿ ਉਹ ਕਿਤਾਬ ਕਿਸ ਨੇ ਉਤਾਰੀ ਸੀ ਜਿਸ ਨੂੰ ਮੂਸਾ ਲੈ ਕੇ ਆਏ ਸੀ, ਉਹ ਪ੍ਰਕਾਸ਼ਮਈ ਸੀ ਅਤੇ ਲੋਕਾਂ ਲਈ ਰਾਹ ਦਸੇਰੀ ਸੀ। ਜਿਸ ਨੂੰ ਤੁਸੀਂ ਟੁਕੜੇ ਟੁਕੜੇ ਕਰ ਰੱਖਿਆ ਹੈ। ਕੁਝ ਨੂੰ ਪ੍ਰਗਟ ਕਰ ਦਿੰਦੇ ਹੋ ਅਤੇ ਬਹੁਤਾ ਕੁਝ ਛੁਪਾ ਜਾਂਦੇ ਹੋ। ਅਤੇ ਤੁਹਾਨੂੰ ਉਹ ਗੱਲਾਂ ਸਿਖਾਈਆਂ ਜਿਨ੍ਹਾਂ ਨੂੰ ਨਾ ਤੁਸੀਂ ਜਾਣਦੇ ਸੀ ਨਾਂ ਤੁਹਾਡੇ ਬਾਪ ਦਾਦੇ। ਆਖੋ, ਕਿ ਅੱਲਾਹ ਦਾ ਉਤਾਰਿਆ ਹੋਇਆ ਹੈ। ਫਿਰ ਉਨ੍ਹਾਂ ਨੂੰ ਛੱਡ ਦਿਉ ਤਾਂ ਕਿ ਉਹ ਆਪਣੀ ਬੇਹੁਦਾ ਬਕਵਾਸ ਵਿਚ ਖੇਡਦੇ ਰਹਿਣ। |
ਅਤੇ ਇਹ ਇੱਕ ਕਿਤਾਬ ਹੈ, ਜਿਹੜੀ ਅਸੀਂ ਉਤਾਰੀ ਹੈ ਬਰਕਤ ਵਾਲੀ ਅਤੇ ਜੋ ਉਸ ਤੋਂ ਪਹਿਲਾਂ ਹੈ, ਉਸਦੀ ਪੁਸ਼ਟੀ ਕਰਨ ਵਾਲੀ। ਤਾਂ ਕਿ ਤੂੰ ਮੱਕੇ ਅਤੇ ਉਸ ਦੇ ਆਸ-ਪਾਸ ਵਾਲਿਆਂ ਨੂੰ ਡਰਾਂਵੇ। ਜਿਹੜੇ ਪ੍ਰਲੋਕ ਉੱਪਰ ਯਕੀਨ ਰੱਖਦੇ ਹਨ ਉਹ ਹੀ ਇਸ ਉੱਪਰ ਈਮਾਨ ਲਿਆਉਣਗੇ, ਅਤੇ ਉਹ ਆਪਣੀ ਨਮਾਜ਼ ਦੀ ਰੱਖਿਆ ਕਰਨ ਵਾਲੇ ਹਨ। |
ਅਤੇ ਉਸ ਤੋਂ ਵੱਧ ਕੇ ਜ਼ਾਲਿਮ ਕੌਣ ਹੋਵੇਗਾ, ਜਿਹੜਾ ਅੱਲਾਹ ਉੱਪਰ ਝੂਠ ਮ੍ਹੇ ਜਾਂ ਕਹੇ ਕਿ ਮੇਰੇ ਉੱਪਰ ਅੱਲਾਹ ਦੀ ਬਾਣੀ ਆਈ ਹੈ। ਜਦੋਂ ਕਿ ਉਸ ਉੱਪਰ ਕੋਈ ਬਾਣੀ ਉਤਾਰੀ ਹੀ ਨਾ ਗਈ ਹੋਵੇ। ਅਤੇ ਕਹੇ ਕਿ ਜਿਹੋਂ ਜਿਹੀ ਬਾਣੀ ਅੱਲਾਹ ਨੇ ਉਤਾਰੀ ਹੈ। ਉਹੋ ਜਿਹੀ ਮੈਂ ਵੀ ਉਤਾਰਾਂਗਾ। ਕਾਸ਼! ਤੁਸੀਂ ਉਸ ਵਖ਼ਤ ਹੱਥ ਵਧਾ ਰਹੇ ਹੋਣਗੇ ਕਿ ਲਿਆਓ ਆਪਣੇ ਪ੍ਰਾਣ ਕੱਢੋ। ਅੱਜ ਤੁਹਾਨੂੰ ਅਪਮਾਨ ਜਨਕ ਸਜ਼ਾ ਦਿੱਤੀ ਜਾਵੇਗੀ ਇਸ ਲਈ ਕਿ ਤੁਸੀਂ ਅੱਲਾਹ ਲਈ ਝੂਠੀਆਂ ਗੱਲਾਂ ਕਰਦੇ ਸੀ ਅਤੇ ਤੁਸੀਂ ਅੱਲਾਹ ਦੀਆਂ ਨਿਸ਼ਾਨੀਆਂ ਤੋਂ ਬਾਗ਼ੀ ਬਣਿਆ ਕਰਦੇ ਸੀ। |
ਅਤੇ ਤੁਸੀਂ ਸਾਡੇ ਕੋਲ ਇਕੱਲੇ ਇਕੱਲੇ ਆ ਗਏ ਜਿਵੇਂ ਕਿ ਅਸੀਂ’ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ। ਅਤੇ ਜੋ ਕੁਝ ਅਸੀਂ’ ਤੁਹਾਨੂੰ ਬਖਸ਼ਿਆ ਸੀ ਉਹ ਸਾਰਾ ਕੁਝ ਤੁਸੀਂ ਪਿੱਛੇ ਛੱਡ ਆਏ। ਅਸੀਂ ਤੁਹਾਡੇ ਨਾਲ ਉਨ੍ਹਾਂ ਸਿਫ਼ਾਰਸ਼ੀਆਂ ਨੂੰ ਵੀ ਨਹੀਂ ਦੇਖਦੇ ਜਿਨ੍ਹਾਂ ਬਾਰੇ ਤੁਸੀਂ ਸਮਝਦੇ ਸੀ ਕਿ ਤੁਹਾਡਾ ਕੰਮ ਕਰਨ ਵਿਚ ਉਨ੍ਹਾਂ ਦਾ ਵੀ ਯੋਗਦਾਨ ਹੈ। ਤੁਹਾਡਾ ਸਬੰਧ ਆਖ਼ਿਰ ਟੁੱਟ ਗਿਆ ਅਤੇ ਤੁਹਾਡੇ ਤੋਂ ਉਹ ਦਾਅਵੇ ਵੀ ਖੁੱਸ ਗਏ ਜਿਹੜੇ ਤੁਸੀਂ ਕਰਦੇ ਸੀ। |
ਬੇਸ਼ੱਕ ਅੱਲਾਹ, ਦਾਣੇ ਅਤੇ ਗੁੱਠਲੀ ਨੂੰ ਚੀਰਦਾ ਹੈ। ਉਹ ਜਾਨਦਾਰ ਨੂੰ ਬੇਜਾਨ ਵਿੱਚੋਂ ਕੱਢਦਾ ਹੈ ਅਤੇ ਉਹੀ ਬੇਜਾਨ ਨੂੰ ਜਾਨਦਾਰ ਵਿੱਚੋਂ ਕੱਢਣ ਵਾਲਾ ਹੈ। ਉਹੀ ਤੁਹਾਡਾ ਅੱਲਾਹ ਹੈ ਫਿਰ ਤੁਸੀਂ ਕਿੱਧਰ ਭੜਕ ਰਹੇ ਹੋ |
ਉਹ ਹੀ ਸਵੇਰ ਨੂੰ ਕੱਢਣ ਵਾਲਾ ਹੈ ਅਤੇ ਉਸ ਨੇ ਰਾਤ ਨੂੰ ਆਰਾਮ ਦਾ ਸਮਾਂ ਬਣਾਇਆ ਹੈ। ਉਸ ਨੇ ਸੂਰਜ ਅਤੇ ਚੰਦਰਮਾ ਨੂੰ ਗਤੀ ਦੇ ਹਿਸਾਬ ਨਾਲ ਚਲਾ ਰਖਿਆ ਹੈ। ਇਹ ਠਹਿਰਾਇਆ ਹੋਇਆ ਹੈ ਵੱਡੀ ਤਾਕਤ ਵਾਲੇ ਨੇ, ਉਹ ਵੱਡਾ ਤਾਕਤ ਵਾਲਾ ਅਤੇ ਗਿਆਨਵਾਨ ਹੈ। |
ਉਹ ਹੀ ਹੈ, ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਕਿ ਤੁਸੀਂ ਧਰਤੀ ਅਤੇ ਸਮੁੰਦਰ ਅੰਦਰ ਹਨੇਰਿਆਂ ਵਿਚ ਰਸਤਾ ਪ੍ਰਾਪਤ ਕਰੋਂ। ਬੇਸ਼ੱਕ ਅਸੀਂ ਆਇਤਾਂ ਨੂੰ ਖੌਲ੍ਹ ਕੇ ਉਨ੍ਹਾਂ ਲੋਕਾਂ ਲਈ ਵਖਿਆਣ ਕਰ ਦਿੱਤਾ ਹੈ, ਜਿਹੜੇ ਸਮਝਣਾ ਚਾਹੁੰਦੇ ਹਨ। |
ਅਤੇ ਉਹ ਹੀ ਹੈ, ਜਿਸ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਫਿਰ ਹਰੇਕ ਲਈ ਇੱਕ ਟਿਕਾਣਾ ਹੈ ਅਤੇ ਹਰੇਕ ਲਈ ਉਸ ਦੇ ਸੋਂਪੇ ਜਾਣ ਦੀ ਥਾਂ। ਅਸੀਂ ਉਨ੍ਹਾਂ ਲੋਕਾਂ ਲਈ ਜਿਹੜੇ ਸਮਝਣਾ ਚਾਹੁੰਦੇ ਹਨ, ਆਇਤਾਂ ਨੂੰ ਸਪੱਸ਼ਟ ਵਰਨਣ ਕਰ ਦਿੱਤਾ ਹੈ। |
ਉਹ ਹੀ ਹੈ, ਜਿਸ ਨੇ ਅੰਬਰਾਂ ਤੋਂ ਪਾਣੀ ਵਰਸਾਇਆ, ਫਿਰ ਅਸੀਂ ਉਸ ਤੋਂ ਹਰ ਉੱਗਣ ਵਾਲੀ ਚੀਜ਼ ਕੱਢੀ। ਅਸੀਂ ਉਸ ਤੋਂ ਹਰੀਆਂ ਭਰੀਆਂ ਸ਼ਖਾਵਾਂ ਕੱਢੀਆਂ, ਜਿਸ ਤੋਂ ਅਸੀਂ ਇੱਕ ਤੋਂ ਇੱਕ ਦਾਣੇ ਪੈਦਾ ਕਰਦੇ ਹਾਂ। ਖ਼ਜੂਰਾਂ ਦੇ ਗਾਭੇ “ਚੋਂ ਫ਼ਲਾਂ ਦੇ ਲੰਮਕਦੇ ਗੁੱਛੇ ਅਤੇ ਅੰਗੂਰਾਂ ਦੇ ਸ਼ਾਗ਼ ਅਤੇ ਜੈਤੂਨ ਦੇ ਅਨਾਰ ਜਿਹੜੇ ਇੱਕ ਦੂਸਰੇ ਨਾਲ ਮਿਲਦੇ ਜੁਲਦੇ ਵੀ ਹਨ ਅਤੇ ਅਲੱਗ ਵੀ ਹਨ (ਪੈਦਾ ਕਰਦੇ ਹਾਂ)। ਹਰ ਇੱਕ ਦੇ ਫ਼ਲ ਨੂੰ ਦੇਖੋ, ਜਦੋਂ ਉਹ ਫਲਦਾ ਹੈ, ਅਤੇ ਉਸ ਦੇ ਪੱਕਣ ਦੀਆਂ ਨਿਸ਼ਾਨੀਆਂ ਹਨ। ਜਿਹੜੇ ਈਮਾਨ ਦੀ ਇੱਛਾ ਰੱਖਦੇ ਹਨ। |
ਅਤੇ ਉਨ੍ਹਾਂ ਨੇ ਜਿੰਨ੍ਹਾਂ ਨੂੰ ਅੱਲਾਹ ਦਾ ਸ਼ਰੀਕ ਠਹਿਰਾਇਆ, ਜਦੋਂ’ ਕਿ ਉਨ੍ਹਾਂ ਨੂੰ ਅੱਲਾਹ ਨੇ ਹੀ ਪੈਦਾ ਕੀਤਾ ਹੈ। ਉਨ੍ਹਾਂ ਨੇ ਨਾ ਸਮਝੀ ਵਿਚ ਉਸ ਦੇ ਪੁੱਤਰ ਅਤੇ ਧੀਆਂ ਬਣਾ ਦਿੱਤੀਆਂ। ਅੱਲਾਹ ਉਹ ਇਨ੍ਹਾਂ ਗੱਲਾਂ ਤੋਂ ਪਵਿੱਤਰ ਅਤੇ ਮਹਾਨ ਹੈ, ਜਿਹੜੀਆਂ ਉਸ ਬਾਰੇ ਇਹ ਬਿਆਨ ਕਰਦੇ ਹਨ। |
ਉਹ ਆਕਾਸ਼ਾਂ ਅਤੇ ਧਰਤੀ ਦਾ ਰਚਨਹਾਰ ਹੈ, ਉਸ ਦਾ ਕੋਈ ਪੁੱਤਰ ਕਿਵੇਂ ਹੋ ਸਕਦਾ ਹੈ ਜਦੋਂ ਕਿ ਉਸ ਦੀ ਕੋਈ ਪਤਨੀ ਹੀ ਨਹੀਂ। ਅਤੇ ਉਸ ਨੇ ਹਰ ਚੀਜ਼ ਨੂੰ ਪੈਦਾ ਕੀਤਾ ਹੈ ਉਹ ਹਰ ਚੀਜ਼ ਨੂੰ ਸਮਝਣ ਵਾਲਾ ਹੈ। |
ਇਹ ਤੁਹਾਡਾ ਰੱਬ ਅੱਲਾਹ ਹੈ। ਉਸ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਉਹ ਹਰ ਚੀਜ਼ ਦਾ ਰਚਨਹਾਰ ਹੈ। ਇਸ ਲਈ’ ਤੁਸੀਂ ਉਸ ਦੀ ਇਬਾਦਤ ਕਰੋ। ਇਹ ਸਿਫਤਾਂ ਦਾ ਮਾਲਕ ਸੱਚਾ ਪਾਤਸ਼ਾਹ ਹੈ। |
لَّا تُدْرِكُهُ الْأَبْصَارُ وَهُوَ يُدْرِكُ الْأَبْصَارَ ۖ وَهُوَ اللَّطِيفُ الْخَبِيرُ(103) ਉਸ ਨੂੰ ਅੱਖਾਂ ਨਹੀਂ ਦੇਖਦੀਆਂ। ਪਰੰਤੂ ਉਹ ਨਜ਼ਰਾਂ ਤੱਕ ਪੁੱਜਦਾ ਹੈ। ਉਹ ਬੇਅੰਤ ਸੂਖਮਦਰਸ਼ੀ ਅਤੇ ਹਰ ਗੱਲ ਦੀ ਨਜ਼ਰ ਰੱਖਣ ਵਾਲਾ ਹੈ। |
ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਅੱਖਾਂ ਖੌਲ੍ਹਣ ਵਾਲੇ ਫੁਰਮਾਨ ਦਾ ਪ੍ਰਕਾਸ਼ ਆ ਚੁੱਕਾ ਹੈ। ਇਸ ਲਈ ਜੋ ਅਕਲ ਤੋਂ ਕੰਮ ਲਵੇਗਾ, ਉਹ ਆਪਣਾ ਭਲਾ ਕਰੇਗਾ ਅਤੇ ਜਿਹੜਾ ਅੰਨ੍ਹਾ ਬਣੇਗਾ ਉਹ ਖੂਦ ਨੁਕਸਾਨ ਉਠਾਏਗਾ। ਮੈਂ ਤੁਹਾਡੇ ਉੱਪਰ ਕੋਈ ਨਿਗਰਾਨ ਨਹੀਂ ਹਾਂ। |
وَكَذَٰلِكَ نُصَرِّفُ الْآيَاتِ وَلِيَقُولُوا دَرَسْتَ وَلِنُبَيِّنَهُ لِقَوْمٍ يَعْلَمُونَ(105) ਇਸ ਤਰ੍ਹਾਂ ਅਸੀਂ ਆਪਣੇ ਤਰਕ ਅਲੱਗ ਅਲੱਗ ਢੰਗਾਂ ਨਾਲ ਬਿਆਨ ਕਰਦੇ ਹਾਂ ਤਾਂ ਕਿ ਉਹ ਕਹਿਣ ਕਿ ਤੁਸੀਂ ਪੜ੍ਹ ਦਿੱਤਾ। ਅਤੇ ਅਸੀਂ ਉਨ੍ਹਾਂ ਲੋਕਾਂ ਲਈ ਜਿਹੜੇ ਜਾਨਣਾ ਚਾਹੁੰਦੇ ਹਨ (ਇਸ ਨੂੰ) ਚੰਗੀ ਤਰ੍ਹਾਂ ਖੋਲ੍ਹ ਦੇਈਏ। |
ਤੁਸੀਂ ਬੱਸ ਉਸੇ ਚੀਜ਼ ਦਾ ਪਾਲਣ ਕਰੋ, ਜੋ ਤੁਹਾਡੇ ਰੱਬ ਵੱਲੋਂ, ਤੁਹਾਡੇ ਲਈ ਉਤਾਰੀ ਜਾ ਰਹੀ ਹੈ। ਉਸ ਤੋਂ ਸ਼ਿਨਾਂ ਕੋਈ ਪੂਜਣਯੋਗ ਨਹੀਂ ਅਤੇ ਬੁੱਤ ਪੂਜਣ ਵਾਲਿਆਂ ਵੱਲ ਧਿਆਨ ਨਾ ਦੇਵੋ। |
ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਇਹ ਲੋਕ ਉਸ ਦਾ ਸ਼ਰੀਕ ਨਾ ਬਣਾਉਂਦੇ। ਅਤੇ ਅਸੀਂ ਤੁਹਾਨੂੰ ਉਨ੍ਹਾਂ ਉੱਪਰ ਨਿਗਰਾਨ ਨਹੀਂ ਬਣਾਇਆ ਅਤੇ ਨਾ ਤੁਸੀਂ ਉਨ੍ਹਾਂ ਉੱਪਰ ਅਧਿਕਾਰੀ ਹੋ। |
ਅਤੇ ਅੱਲਾਹ ਤੋ ਬਿਨਾਂ ਜਿਸ ਨੂੰ ਇਹ ਲੋਕ ਪੁਕਾਰਦੇ ਹਨ, ਉਸ ਲਈ ਮਾੜੇ ਸ਼ਬਦ ਨਾ ਕਹੋਂ, ਨਹੀਂ ਤਾਂ ਇਹ ਲੋਕ ਅਗਿਆਨਤਾ ਦੇ ਕਾਰਨ ਹੱਦਾਂ ਲੰਘ ਕੇ ਅੱਲਾਹ ਨੂੰ ਮਾੜਾ ਬੋਲਣਗੇ। ਇਸ ਤਰ੍ਹਾਂ ਅਸੀਂ ਹਰੇਕ ਵਰਗ ਦੀ ਨਜ਼ਰ ਵਿੱਚ, ਉਨ੍ਹਾਂ ਦੇ ਕਰਮਾਂ ਨੂੰ ਮਨਮੋਹਕ ਬਣਾ ਦਿੱਤਾ ਹੈ। ਫਿਰ ਉਨ੍ਹਾਂ ਸਾਰਿਆਂ ਨੇ ਆਪਣੇ ਰੱਬ ਵੱਲ ਜਾਣਾ ਹੈ। ਉਸ ਵਖ਼ਤ ਅੱਲਾਹ ਉਨ੍ਹਾਂ ਨੂੰ ਦੱਸ ਦੇਵਾਂਗਾ ਜੋ ਉਹ ਕਰਦੇ ਰਹੇ ਸਨ। |
ਅਤੇ ਇਹ ਲੋਕ ਬੜੀ ਦ੍ਰਿੜਤਾ ਨਾਲ ਅੱਲਾਹ ਦੀ ਸਹੁੰ ਖਾ ਕੇ ਆਖਦੇ ਹਨ ਕਿ ਉਨ੍ਹਾਂ ਕੋਲ ਕੋਈ ਆਇਤ ਆ ਜਾਵੇ ਤਾਂ ਉਹ ਜ਼ਰੂਰ ਉਸ ਉੱਪਰ ਭਰੋਸਾ ਕਰਨਗੇ। ਆਖ ਦੇਵੋ ਕਿ ਨਿਸ਼ਾਨੀਆਂ ਤਾਂ ਅੱਲਾਹ ਦੇ ਕੋਲ ਹਨ। ਤੁਹਾਨੂੰ ਕੀ ਪਤਾ ਕਿ ਜੇਕਰ ਨਿਸ਼ਾਨੀਆਂ ਆ ਵੀ ਜਾਣ ਤਾਂ ਵੀ ਇਹ ਭਰੋਸਾ ਨਹੀਂ ਰੱਖਣਗੇ। |
ਅਤੇ ਅਸੀਂ’ ਉਨ੍ਹਾਂ ਦੇ ਦਿਲਾਂ ਅਤੇ ਉਨ੍ਹਾਂ ਦੀ ਸੋਚ ਨੂੰ ਪਲਟ ਦੇਵਾਂਗੇ ਜਿਵੇਂ ਕਿ ਇਹ ਲੋਕ ਉਸ ਦੇ ਉੱਪਰ ਪਹਿਲੀ ਵਾਰ ਹੀ ਈਮਾਨ ਨਹੀਂ ਲਿਆਏ। ਅਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਅਵੱਗਿਆ ਵਿਚ ਭਟਕਦਾ ਛੱਡ ਦਿਆਂਗੇ। |
ਅਤੇ ਜੇਕਰ ਅਤੇ ਅਸੀਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਸਾਹਮਣੇ ਇਕੱਠੀਆਂ ਕਰ ਦਿੰਦੇ ਤਾਂ ਵੀ ਇਹ ਲੋਕ ਭਰੋਸਾ ਕਰਨ ਵਾਲੇ ਨਹੀਂ ਸੀ। ਸਿਵਾਏ ਇਹ ਕਿ ਜੇ ਅੱਲਾਹ ਚਾਹੇ। ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਅਗਿਆਨਤਾ ਦੀਆਂ ਗੱਲਾਂ ਕਰਦੇ ਹਨ। |
ਅਤੇ ਇਸ ਤਰ੍ਹਾਂ ਅਸੀ’ ਲੜਾਕੇ ਮਨੁੱਖਾਂ ਅਤੇ ਲੜਾਕੇ ਜਿੰਨਾਂ ਨੂੰ ਹਰ ਇੱਕ ਪੈਗ਼ੰਬਰ ਦਾ ਦੁਸ਼ਮਨ ਬਣਾ ਦਿੱਤਾ। ਉਹ ਇੱਕ ਦੂਜੇ ਨੂੰ ਧੋਖਾ ਦੇਣ ਲਈ ਛਲ ਕਪਟ ਦੀਆਂ ਗੱਲਾਂ ਸਿਖਾਉਂਦੇ ਹਨ। ਅਤੇ ਜੇਕਰ ਤੇਰਾ ਰੱਬ ਚਾਹੁੰਦਾ ਤਾਂ ਉਹ ਅਜਿਹਾ ਕਰ ਸਕਦੇ ਸੀ। ਇਸ ਲਈ ਉਨ੍ਹਾਂ ਨੂੰ ਛੱਡ ਦਿਓ ਤਾਂ ਕਿ ਉਹ ਝੂਠ ਬੰਨ੍ਹਦੇ ਰਹਿਣ। |
ਅਤੇ ਅਜਿਹਾ ਇਸ ਲਈ ਹੈ ਕਿ ਉਸ ਦੇ ਵੱਲ ਉਨ੍ਹਾਂ ਲੋਕਾਂ ਦੇ ਦਿਲ ਝੁਕਣ ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਕਰਦੇ ਤਾਂ ਕਿ ਉਹ ਇਸ ਨੂੰ ਪਸੰਦ ਕਰਨ ਅਤੇ ਜਿਹੜੀ ਕਮਾਈ ਉਨ੍ਹਾਂ ਨੇ ਕਰਨੀ ਹੈ, ਉਹ ਕਰ ਲੈਣ। |
ਕੀ ਸੈਂ’ ਅੱਲਾਹ ਤੋਂ ਬਿਨਾਂ ਕਿਸੇ ਹੋਰ ਨੂੰ (ਫੈਸਲਾ ਕਰਨ ਵਾਲਾ) ਜੱਜ ਬਣਾਵਾਂ। ਹਾਲਾਂਕਿ ਉਸ ਨੇ ਤੁਹਾਡੇ ਵੱਲ ਸਪੱਸ਼ਟ ਕਿਤਾਬ ਉਤਾਰੀ ਹੈ। ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਪਹਿਲਾਂ ਕਿਤਾਬ ਦਿੱਤੀ ਸੀ। ਉਹ ਜਾਣਦੇ ਹਨ ਕਿ ਇਹ ਤੇਰੇ ਰੱਬ ਵੱਲੋਂ ਸੱਚਾਈ ਨਾਲ ਉਤਾਰੀ ਗਈ ਹੈ। ਇਸ ਲਈ ਤੁਸੀਂ ਸ਼ੰਕਾਂ ਕਰਨ ਵਾਲਿਆਂ ਵਿਚ ਸ਼ਾਮਿਲ ਨਾ ਹੋਣਾ। |
ਅਤੇ ਤੁਹਾਡੇ ਰੱਬ ਦੀ ਗੱਲ ਪੂਰਨ ਰੂਪ ਵਿਚ ਸੱਚੀ ਅਤੇ ਇਨਸਾਫ ਵਾਲੀ ਹੈ। ਕੋਈ ਉਸ ਦੀ ਗੱਲ ਨੂੰ ਬਦਲਣ ਵਾਲਾ ਨਹੀਂ, ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਅਤੇ ਜੇਕਰ ਤੁਸੀਂ ਉਨ੍ਹਾਂ ਬਹੁਗਿਣਤੀ ਲੋਕਾਂ ਦੇ ਕਹਿਣ ਉੱਪਰ ਚੱਲੋ। ਜਿਹੜੇ ਧਰਤੀ ਉੱਪਰ ਹਨ ਤਾਂ ਉਹ ਤੁਹਾਨੂੰ ਅੱਲਾਹ ਦੇ ਰਾਹ ਉਤੋਂ ਭਟਕਾ ਦੇਣਗੇ। ਕਿਉਂਕਿ ਉਹ ਸਿਰਫ਼ ਅਨੁਮਾਨ ਲਾਉਂਦੇ ਹਨ ਅਤੇ ਕਲਪਨਾਵਾਂ ਘੜਦੇ ਹਨ। |
إِنَّ رَبَّكَ هُوَ أَعْلَمُ مَن يَضِلُّ عَن سَبِيلِهِ ۖ وَهُوَ أَعْلَمُ بِالْمُهْتَدِينَ(117) ਬੇਸ਼ੱਕ ਤੁਹਾਡਾ ਰੱਬ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜੇ ਉਸ ਦੇ ਰਾਹ ਤੋਂ ਭਟਕੇ ਹੋਏ ਹਨ ਅਤੇ ਉਨ੍ਹਾਂਨੂੰ ਵੀ ਚੰਗੀ ਤਰ੍ਹਾ ਜਾਣਦਾ ਹੈ, ਜਿਹੜੇ ਉਸ ਦੇ ਮਾਰਗ ਤੇ ਚੱਲਦੇ ਹਨ। |
فَكُلُوا مِمَّا ذُكِرَ اسْمُ اللَّهِ عَلَيْهِ إِن كُنتُم بِآيَاتِهِ مُؤْمِنِينَ(118) ਇਸ ਲਈ ਉਸ ਜਾਨਵਰ ਨੂੰ ਖਾ ਲਿਆ ਕਰੋ। ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੈ। ਜੇਕਰ ਤੁਸੀਂ ਉਸ ਦੀਆਂ ਆਇਤਾਂ ਉੱਪਰ ਭਰੋਸਾ ਰੱਖਦੇ ਹੋ। |
ਅਤੇ ਕੀ ਕਾਰਨ ਹੈ ਕਿ ਤੁਸੀਂ ਉਸ ਜਾਨਵਰ ਨੂੰ ਨਾ ਖਾਉਂ’ ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੋਵੇ। ਹਾਲਾਂਕਿ ਅੱਲਾਹ ਨੇ ਉਹ ਢੀਜ਼ਾਂ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ ਜਿਹੜੀਆਂ ਉਸ ਨੇ ਤੁਹਾਡੇ ਲਈ ਹਰਾਮ ਕੀਤੀਆਂ ਹਨ। ਪਰੰਤੂ ਇਸ ਦੇ ਕਿ ਉਸ ਲਈ ਤੁਸੀਂ ਮਜਬੂਰ ਨਾ ਹੋਵੋ। ਅਤੇ ਨਿਸ਼ਚੇ ਹੀ ਬਹੁਤ ਸਾਰੇ ਲੋਕ ਬਿਨਾਂ ਕਿਸੇ ਗਿਆਨ ਦੇ ਆਪਣੀਆਂ ਇਛਾਵਾਂ ਨਾਲ ਕੁਰਾਹੇ ਪੈਂਦੇ ਹਨ। ਬੇਸ਼ੱਕ ਤੁਹਾਡਾ ਰੱਬ (ਅੱਲਾਹ ਦੀਆਂ ਨਿਸ਼ਚਿਤ ਕੀਤੀਆਂ) ਹੱਦਾਂ ਤੋਂ ਪਾਰ ਲੰਘਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
ਅਤੇ ਤੁਸੀਂ’ ਪ੍ਰਗਟ ਅਤੇ ਲੂਕਵੇਂ’ ਹਰ ਤਰ੍ਹਾਂ ਦੇ ਗੁਨਾਹਾਂ ਨੂੰ ਛੱਡ ਦਿਓ। ਜਿਹੜੇ ਲੋਕ ਪਾਪ ਕਮਾ ਰਹੇ ਹਨ। ਉਹ ਜਲਦੀ ਹੀ ਆਪਣੇ ਕੀਤੇ ਦੀ ਸਜ਼ਾ ਭੁਗਤਣਗੇ। |
ਅਤੇ ਜੇਕਰ ਤੁਸੀਂ ਉਸ ਪਸ਼ੂ ਨੂੰ ਨਾ ਖਾਓ ਤਾਂ ਜਿਸ ਤੇ ਅੱਲਾਹ ਦਾ ਨਾਮ ਨਾ ਲਿਆ ਗਿਆ ਹੋਵੇ। ਯਕੀਨਨ ਇਹ ਅਵੱਗਿਆ ਹੈ। ਸ਼ੈਤਾਨ (ਗਲਤ ਗੱਲਾਂ) ਆਪਣੇ ਸਾਥੀਆਂ ਦੇ ਮਨਾਂ ਵਿਚ ਪਾ ਰਿਹਾ ਹੈ ਤਾਂ ਕਿ ਉਹ ਤੁਹਾਡੇ ਨਾਲ ਲੜਣ। ਅਤੇ ਤੁਸੀਂ ਉਨ੍ਹਾਂ ਦਾ ਕਹਿਣਾ ਮੰਨੋਂਗੇ ਤਾਂ ਤੁਸੀਂ ਵੀ ਉਸ ਦਾ ਸ਼ਰੀਕ ਠਹਿਰਾਉਣ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ। |
ਕੀ ਉਹ ਬੰਦਾ ਜਿਹੜਾ ਮੁਰਦਾ ਸੀ, ਫਿਰ ਅਸੀਂ ਉਸ ਨੂੰ ਜੀਵਨ ਦਿੱਤਾ ਅਤੇ ਉਸ ਨੂੰ ਇੱਕ ਪ੍ਰਕਾਸ਼ ਵੀ ਦਿੱਤਾ ਜਿਸ ਨਾਲ ਉਹ ਲੋਕਾਂ ਵਿਚ ਚੱਲਦਾ ਹੈ। ਉਹ ਉਸ ਬੰਦੇ ਦੀ ਤਰ੍ਹਾਂ ਹੋ ਸਕਦਾ ਹੈ ਜੋ ਹਨੇਰੇ ਵਿਚ ਪਿਆ ਹੈ। ਉਹ ਉਸ ਤੋਂ ਨਿਕਲਣ ਵਾਲਾ ਨਹੀਂ। ਇਸ ਤਰ੍ਹਾਂ ਇਨਕਾਰੀਆਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਕੰਮ ਅਕਰਸ਼ਕ ਬਣਾ ਦਿੱਤੇ ਗਏ ਹਨ। |
ਇਸ ਤਰ੍ਹਾਂ ਹਰੇਕ ਬਸਤੀ ਵਿਚ ਅਸੀਂ ਵੱਡੇ ਵੱਡੇ ਪਾਪੀਆਂ ਦੇ ਮੁੱਖੀ ਬਣਾ ਦਿੱਤੇ ਹਨ ਤਾਂ ਕਿ ਉਹ ਮੱਕਾਰੀ ਕਰਨ। ਹਾਲਾਂਕਿ ਜੋ ਮੱਕਾਰੀਆਂ ਉਹ ਕਰਦੇ ਹਨ ਉਹ ਆਪਣੇ ਹੀ ਖਿਲਾਫ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਉਸ ਦੀ ਸਮਝ ਹੀ ਨਹੀਂ। |
ਅਤੇ ਜਦੋਂ’ ਉਨ੍ਹਾਂ ਕੋਲ ਕੋਈ ਆਇਤ ਆਉਂਦੀ ਹੈ ਤਾਂ ਉਹ ਆਖਦੇ ਹਨ, ਕਿ ਅਸੀਂ ਉਨ੍ਹਾਂ ਚਿਰ ਕਦੇ ਵੀ ਨਹੀਂ ਮੰਨਾਂਗੇ ਜਿਨ੍ਹਾਂ ਚਿਰ ਸਾਨੂੰ ਉਹੀ ਨਾ ਦਿੱਤਾ ਜਾਵੇ ਜਿਹੜਾ ਅੱਲਾਹ ਦੇ ਪੈਰੰਬਰਾਂ ਨੂੰ ਦਿੱਤਾ ਗਿਆ ਹੈ। ਅੱਲਾਹ ਹੀ ਬਿਹਤਰ ਜਾਣਦਾ ਹੈ ਕਿ ਉਹ ਆਪਣੀ ਹੈਗ਼ੰਬਰੀ ਕਿਸ ਨੂੰ ਬਖਸ਼ੇ। ਜਿਹੜੇ ਲੋਕ ਗੁਨਾਹਗ਼ਾਰ ਹਨ ਜ਼ਰੂਰ ਉਨ੍ਹਾਂ ਨੂੰ ਅੱਲਾਹ ਕੋਲੋਂ ਅਪਮਾਨਿਤ ਹੋਣਾ ਪਵੇਗਾ ਅਤੇ ਕਠੋਰ ਸਜ਼ਾ ਵੀ ਮਿਲੇਗੀ ਇਸ ਕਾਰਨ ਇਹ ਮੱਕਾਰੀਆਂ ਰੱਚਦੇ ਸਨ। |
ਅੱਲਾਹ ਜਿਸ ਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਕਰਨਾ ਤਾਂ ਉਸ ਦਾ ਦਿਲ ਇਸਲਾਮ ਲਈ ਖੋਲ੍ਹ ਦਿੰਦਾ ਹੈ। ਅਤੇ ਜਿਸ ਨੂੰ ਕੁਰਾਹੇ ਪਾਉਣਾ ਚਾਹੁੰਦਾ ਹੈ ਤਾਂ ਉਸ ਵੇ ਦਿਲ ਨੂੰ ਤੰਗ ਕਰ ਦਿੰਦਾ ਹੈ ਜਿਵੇਂ ਉਸ ਨੂੰ ਆਕਾਸ਼ ਵਿਚ ਚੜ੍ਹਨਾ ਹੈ ਰਿਹਾ ਹੋਵੇ। ਇਸ ਤਰ੍ਹਾਂ ਅੱਲਾਹ ਉਨ੍ਹਾਂ ਲੋਕਾਂ ਦੇ ਦਿਲਾਂ ਵਿਚ ਗੰਦਗੀ ਭਰ ਦਿੰਦਾ ਹੈ, ਜਿਹੜੇ ਈਮਾਨ ਨਹੀਂ ਲਿਆਉਂਦੇ। |
وَهَٰذَا صِرَاطُ رَبِّكَ مُسْتَقِيمًا ۗ قَدْ فَصَّلْنَا الْآيَاتِ لِقَوْمٍ يَذَّكَّرُونَ(126) ਅਤੇ ਇਹ ਹੀ ਤੁਹਾੜੇ ਰੱਬ ਵੱਲੋਂ ਸਿੱਧਾ ਰਾਹ ਹੈ। ਅਸੀਂ ਚਿੰਤਨ ਕਰਨ ਵਾਲਿਆਂ ਲਈ ਆਇਤਾਂ ਖੌਲ੍ਹ ਦਿੱਤੀਆਂ ਹਨ। |
۞ لَهُمْ دَارُ السَّلَامِ عِندَ رَبِّهِمْ ۖ وَهُوَ وَلِيُّهُم بِمَا كَانُوا يَعْمَلُونَ(127) ਉਨ੍ਹਾਂ ਦੇ ਰੱਬ ਦੇ ਕੋਲ ਉਨ੍ਹਾਂ ਲਈ ਸ਼ਾਂਤੀ ਦਾ ਟਿਕਾਣਾ ਹੈ ਅਤੇ ਉਹ ਉਨ੍ਹਾਂ ਦਾ ਸਾਥੀ ਹੈ ਉਨ੍ਹਾਂ ਕੰਮਾਂ ਲਈ ਜਿਹੜੇ ਉਹ ਕਰਦੇ ਰਹੇ ਹਨ। |
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ, ਹੇ ਜਿੰਨਾਂ ਦੇ ਝੁੰਡੋ! ਤੁਸੀਂ ਮਨੁੱਖਾਂ ਵਿੱਚੋਂ ਬਹੁਤ ਲੈ ਲਏ। ਅਤੇ ਮਨੁੱਖਾਂ ਵਿਚੋਂ ਉਨ੍ਹਾਂ ਦੇ ਸਾਥੀ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਅਸੀਂ ਇੱਕ ਦੂਜੇ ਨੂੰ ਵਰਤਿਆ ਅਤੇ ਅਸੀਂ ਪਹੁੰਚ ਗਏ ਆਪਣੇ ਉਸ ਵਾਅਦੇ ਤੇ ਜਿਹੜਾ ਤੂੰ ਸਾਡੇ ਲਈ ਨੀਯਤ ਕੀਤਾ ਸੀ। ਅੱਲਾਹ ਆਖੇਗਾ, ਕਿ ਹੁਣ ਤੁਹਾਡਾ ਟਿਕਾਣਾ ਅੱਗ ਹੈ। ਤੁਸੀਂ ਸਦਾ ਹੀ ਇਸ ਅੱਗ ਵਿਚ ਰਹੋਗੇ, ਪਰ ਜੇ ਅੱਲਾਹ ਚਾਹੇ। ਬੇਸ਼ੱਕ ਅੱਲਾਹ ਤੁਹਾਡਾ ਰੱਬ, ਬਿਬੇਕਸ਼ੀਲ ਅਤੇ ਗਿਆਨ ਵਾਲਾ ਹੈ। |
وَكَذَٰلِكَ نُوَلِّي بَعْضَ الظَّالِمِينَ بَعْضًا بِمَا كَانُوا يَكْسِبُونَ(129) ਅਤੇ ਇਸ ਤਰ੍ਹਾਂ ਅਸੀਂ ਪਾਪੀਆਂ ਨੂੰ ਇੱਕ ਦੂਸਰੇ ਦੇ ਨਾਲ ਮਿਲਾ ਦੇਵਾਂਗੇ, ਉਨ੍ਹਾਂ ਕਰਮਾਂ ਦੇ ਕਾਰਨ ਜਿਹੜੇ ਉਹ ਕਰਦੇ ਰਹੇ ਹਨ। |
ਹੇ ਜਿੰਨੇਂ ਅਤੇ ਇਨਸਾਨਾਂ ਦੇ ਝੁੰਡੋ! ਕੀ ਤੁਹਾਡੇ ਕੋਲ ਤੁਹਾਡੇ ਵਿਚੋਂ ਹੀ ਪੈਗੰਬਰ ਨਹੀਂ ਆਏ ਜਿਹੜੇ ਤੁਹਾਨੂੰ ਮੇਰੀਆਂ ਆਇਤਾਂ ਸੁਣਾਉਂਦੇ ਸੀ ਅਤੇ ਤੁਹਾਨੂੰ ਉਸ ਦਿਨ ਦੇ ਆਉਣ ਤੋਂ ਡਰਾਉਂਦੇ ਸੀ। ਉਹ ਕਹਿਣਗੇ ਕਿ ਅਸੀਂ ਖੁਦ ਆਪਣੇ ਵਿਰੁੱਧ ਗਵਾਹ ਹਾਂ। ਅਤੇ ਉਨ੍ਹਾਂ ਨੂੰ ਸੰਸਾਰੀ ਜੀਵਨ ਨੇ ਧੋਖੇ ਵਿਚ ਪਾ ਰੱਖਿਆ। ਅਤੇ ਉਹ ਆਪਣੇ ਹੀ ਵਿਰੁੱਧ ਖ਼ੂਦ ਗਵਾਹੀ ਦੇਣਗੇ ਕਿ ਅਸੀਂ ਇਨਕਾਰੀ ਸੀ। |
ذَٰلِكَ أَن لَّمْ يَكُن رَّبُّكَ مُهْلِكَ الْقُرَىٰ بِظُلْمٍ وَأَهْلُهَا غَافِلُونَ(131) ਇਹ ਇਸ ਕਾਰਨ ਕਿ ਤੁਹਾਡਾ ਰੱਬ ਬਸਤੀਆਂ ਨੂੰ ਉਨ੍ਹਾਂ ਦੇ ਜ਼ੁਲਮਾਂ ਲਈ ਇਸ ਹਾਲਤ ਵਿਚ ਨਸ਼ਟ ਕਰਨ ਵਾਲਾ ਨਹੀਂ ਕਿ ਉਥੋਂ ਦੇ ਲੋਕ ਅਨਜਾਣ ਹੋਣ। |
وَلِكُلٍّ دَرَجَاتٌ مِّمَّا عَمِلُوا ۚ وَمَا رَبُّكَ بِغَافِلٍ عَمَّا يَعْمَلُونَ(132) ਅਤੇ ਹਰੇਕ ਬੰਦੇ ਲਈ ਉਨ੍ਹਾਂ ਦੇ ਕਰਮਾਂ ਦੇ ਅਨੁਸਾਰ ਦਰਜੇ ਹਨ ਅਤੇ ਤੁਹਾਡਾ ਰੱਬ ਲੋਕਾਂ ਦੇ ਕਰਮਾਂ ਤੋਂ ਅਨਜਾਣ ਨਹੀਂ। |
ਅਤੇ ਤੁਹਾਡਾ ਪਾਲਣਹਾਰ ਰੱਬ ਬੇਪਰਵਾਹ ਅਤੇ ਦਿਆਲੂ ਹੈ। ਜੇਕਰ ਉਹ ਚਾਹੇ ਤਾਂ ਤੁਹਾਨੂੰ ਸਾਰਿਆਂ ਨੂੰ ਚੁੱਕ ਲਵੇ ਅਤੇ ਤੁਹਾੜੇ ਤੋਂ ਬਾਅਦ ਜਿਸ ਨੂੰ ਚਾਹੇ ਤੁਹਾਡੀ ਜਗ੍ਹਾ ਉੱਤੇ ਰੱਖ ਦੇਵੇ ਜਿਸ ਤਰ੍ਹਾਂ ਉਸ ਨੇ ਤੁਹਾਨੂੰ ਦੂਸਰਿਆਂ ਦੀ ਪੀੜ੍ਹੀ ਵਿਚੋਂ ਪੈਦਾ ਕੀਤਾ ਹੈ। |
إِنَّ مَا تُوعَدُونَ لَآتٍ ۖ وَمَا أَنتُم بِمُعْجِزِينَ(134) ਜਿਸ ਚੀਜ਼ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ, ਉਹ ਆ ਕੇ ਰਹੇਗੀ, ਅਤੇ ਤੁਸੀਂ ਅੱਲਾਹ ਨੂੰ ਮਜਬੂਰ ਨਹੀਂ ਕਰ ਸਕਦੇ। |
ਆਖੋਂ, ਹੇ ਲੋਕੋ! ਤੁਸੀਂ ਆਪਣੀ ਜਗ੍ਹਾ ਕਰਮ ਕਰਦੇ ਰਹੋ। ਮੈਂ ਵੀ ਕਰਮ ਕਰ ਰਿਹਾ ਹਾਂ। ਤੁਸੀਂ ਜਲਦੀ ਹੀ ਸਮਝ ਲਵੌਗੇ ਕਿ ਫੈਸਲਾ ਕਿਸ ਦੇ ਪੱਖ ਵਿਚ ਹੈ। ਬੇਸ਼ੱਕ ਜ਼ਾਲਿਮ ਕਦੇ ਸਫ਼ਲਤਾ ਨਹੀਂ ਪਾ ਸਕਦੇ। |
ਅਤੇ ਅੱਲਾਹ ਨੇ ਜਿਹੜੀ ਖੇਤੀ ਅਤੇ ਪਸ਼ੂ ਪੈਦਾ ਕੀਤੇ ਉਸ ਵਿਚੋਂ ਉਨ੍ਹਾਂ ਨੇ ਅੱਲਾਹ ਦਾ ਕੁਝ ਹਿੱਸਾ ਰਾਖਵਾਂ ਕੀਤਾ ਹੈ। ਤਾਂ ਉਹ ਕਹਿੰਦੇ ਹਨ ਕਿ ਇਹ ਅੱਲਾਹ ਦਾ ਹਿੱਸਾ ਹੈ। ਉਨ੍ਹਾਂ ਦੀ ਕਲਪਣਾ ਦੇ ਅਨੁਸਾਰ ਇਹ ਹਿੱਸਾ ਸਾਡੇ ਸਾਂਝੀਦਾਰਾਂ ਦਾ ਹੈ। ਫਿਰ ਜਿਹੜਾ ਹਿੱਸਾ ਉਨ੍ਹਾਂ ਦੇ ਸਾਂਝੀਦਾਰਾਂ ਦਾ ਹੁੰਦਾ ਹੈ, ਉਹ ਤਾਂ ਅੱਲਾਹ ਤੱਕ ਪਹੁੰਚਦਾ ਹੀ ਨਹੀਂ ਅਤੇ ਜਿਹੜਾ ਹਿੱਸਾ ਅੱਲਾਹ ਦਾ ਹੈ, ਉਹ ਉਨ੍ਹਾਂ ਦੇ ਸਾਂਝੀਦਾਰਾਂ ਤੱਕ ਪਹੁੰਚ ਜਾਂਦਾ ਹੈ। ਕਿਹੋ ਜਿਹਾ ਬੁਰਾ ਨਿਰਣਾ ਹੈ, ਜਿਹੜਾ ਇਹ ਲੋਕ ਕਰਦੇ ਹਨ। |
ਇਸ ਤਰ੍ਹਾਂ ਬਹੁਤ ਸਾਰੇ ਸਾਂਝੀਦਾਰ ਬਨਾਉਣ ਵਾਲਿਆਂ ਦੀ ਦ੍ਰਿਸ਼ਟੀ ਵਿਚ ਉਨ੍ਹਾਂ ਦੇ ਸਾਂਝੀਦਾਰਾਂ ਨੇ ਆਪਣੀ ਔਲਾਦ ਦੀ ਹੱਤਿਆ ਨੂੰ ਦਿਲਚਸਪ ਬਣਾ ਦਿੱਤਾ ਹੈ, ਤਾਂ ਕਿ ਉਨ੍ਹਾਂ ਨੂੰ ਨਸ਼ਟ ਕਰਨ ਅਤੇ ਉਨ੍ਹਾਂ ਲਈ ਉਨ੍ਹਾਂ ਦੇ ਧਰਮ ਨੂੰ ਸ਼ੱਕੀ ਬਣਾ ਦੇਣ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਹ ਅਜਿਹਾ ਨਾ ਕਰਦੇ। ਇਸ ਲਈ ਉਨ੍ਹਾਂ ਨੂੰ ਛੱਡ ਦੇਵੋ ਤਾਂ ਕਿ ਉਹ ਆਪਣੇ ਝੂਠ ਵਿਚ ਲੱਗੇ ਰਹਿਣ। |
ਅਤੇ ਕਹਿੰਦੇ ਹਨ ਕਿ ਇਹ ਪਸੂ ਅਤੇ ਖੇਤੀ ਵਿਵਰਜਿਤ ਹੈ। ਉਨ੍ਹਾਂ ਨੂੰ ਕੋਈ ਨਹੀਂ ਖਾ ਸਕਦਾ ਸਿਵਾਏ ਉਸ ਦੇ ਜਿਸ ਨੂੰ ਅਸੀਂ ਆਪਣੇਂ ਅੰਦਾਜੇ ਅਨੁਸਾਰ ਚਾਹੀਏ। ਕੁਝ ਚਾਰਪਾਏ ਪਸ਼ੂ ਅਜਿਹੇ ਹਨ ਜਿਨ੍ਹਾਂ ਦੀ ਸਵਾਰੀ ਹਰਾਮ ਕਰ ਦਿੱਤੀ ਗਈ ਹੈ ਅਤੇ ਕੁਝ ਪਸੂ ਅਜਿਹੇ ਹਨ ਜਿਨ੍ਹਾਂ ਨੰ (ਜਿਹਾ ਕਰਦੇ ਸਮੇਂ) ਅੱਲਾਹ ਦਾ ਨਾਮ ਨਹੀਂ ਲੈਂਦੇ। ਇਹ ਸਭ ਉਨ੍ਹਾਂ ਨੇ ਅੱਲਾਹ ਉੱਪਰ ਝੂਠ ਮੜ੍ਹਿਆ ਹੈ। ਅੱਲਾਹ ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਇਸ ਝੂਠ ਦੀ ਸਜ਼ਾ ਦੇਵੈਗਾ। |
ਅਤੇ ਉਹ ਕਹਿੰਦੇ ਹਨ ਕਿ ਜਿਹੜੇ ਫਲਾਨੇ ਪ੍ਰਕਾਰ ਦੇ ਪਸ਼ੂਆਂ ਦੇ ਪੇਟ ਵਿਚ਼ (ਬੱਚਾ) ਹੈ। ਉਹ ਸਾਡੇ ਪੁਰਸ਼ਾਂ ਲਈ ਹਲਾਲ ਹੈ ਅਤੇ ਸਾਡੀਆਂ ਔਰਤਾਂ ਲਈ ਹਰਾਮ। ਜੇਕਰ ਉਹ ਮੁਰਦਾ ਹੋਵੇ ਤਾਂ ਸਭ ਹਿੱਸੇਦਾਰ ਹਨ। ਅੱਲਾਹ ਜਲਦੀ ਹੀ ਉਨ੍ਹਾਂ ਦੇ ਇਸ ਕਥਨ ਲਈ ਵੀ ਸਜ਼ਾ ਦੇਵੇਗਾ। ਬੇਸ਼ੱਕ ਅੱਲਾਹ ਬਿਬੇਕਸ਼ੀਲ ਅਤੇ ਗਿਆਨ ਵਾਲਾ ਹੈ। |
ਜਿਲ੍ਹਾਂ ਲੋਕਾਂ ਨੇ ਬਿਨਾ ਕਿਸੇ ਗਿਆਨ ਦੇ ਨਾ ਸਮਝੀ ਵਿਚ ਪੈ ਕੇ ਆਪਣੀ ਹੀ ਔਲਾਵ ਦੀ ਹੱਤਿਆ ਕੀਤੀ ਉਹ ਘਾਟੇ ਵਿਚ ਹੈ ਗਏ। ਅਤੇ ਉਨ੍ਹਾਂ ਨੇ ਉਸ ਰਿਜ਼ਕ ਨੂੰ ਹਰਾਮ ਕਰ ਲਿਆ, ਜਿਹੜਾ ਅੱਲਾਹ ਨੇ ਉਨ੍ਹਾਂ ਨੂੰ ਦਿੱਤਾ ਸੀ। ਅੱਲਾਹ ਉੱਪਰ ਦੋਸ਼ ਮੜ੍ਹਦੇ ਉਹ ਭਟਕ ਗਏ ਅਤੇ ਉਹ ਸ੍ਰੇਸ਼ਟ ਮਾਰਗ ਪ੍ਰਾਪਤ ਕਰਨ ਵਾਲੇ ਨਾ ਬਣੇ। |
ਅਤੇ ਉਹ ਅੱਲਾਹ ਹੀ ਹੈ, ਜਿਸ ਨੇ ਬਾਗ਼ ਪੈਦਾ ਕੀਤੇ, ਕੁਝ ਛੱਤਰੀਆਂ ਤੇ ਚੜ੍ਹੇ ਅਤੇ ਕੁਝ ਨਹੀਂ ਚੜ੍ਹੇ ਅਤੇ ਖਜੂਰਾਂ ਦੇ ਦਰੱਖਤ ਤੇ ਖੇਤ ਜਿਨ੍ਹਾਂ ਦੇ ਫ਼ਲ ਵੱਖਰੇ ਵੱਖਰੇ ਹੁੰਦੇ ਹਨ ਅਤੇ ਜੈਤੂਨ ਅਤੇ ਅਨਾਰ ਜਿਹੜੇ ਮਿਲਦੇ ਜੁਲਦੇ ਵੀ ਹਨ ਅਤੇ ਭਿੰਨ ਵੀ। ਜਦੋਂ ਉਹ ਫ਼ਲ ਪੱਕਣ, ਖਾਓ ਇਨ੍ਹਾਂ ਦੀ ਪੈਦਾਵਰ ਅਤੇ ਅੱਲਾਹ ਦਾ ਹਿੱਸਾ ਵੀ ਕੱਟਣ ਦੇ ਦਿਨ ਅਦਾ ਕਰੋ। ਬੇਕਾਰ ਨਾ ਜਾਣ ਦੇਵੋ, ਕਿ ਅੱਲਾਹ ਬੇਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਅਤੇ ਉਸ ਨੇ ਪਸ਼ੂਆਂ ਵਿਚ ਭਾਰ ਚੁੱਕਣ ਵਾਲੇ ਵੀ ਹੈਦਾ ਕੀਤੇ ਅਤੇ ਧਰਤੀ ਨਾਲ ਲੱਗੇ ਛੋਟੇ ਵੀ ਉਨ੍ਹਾਂ ਵਸਤੂਆਂ ਨੂੰ ਖਾਵੋ ਜਿਹੜੀਆਂ ਅੱਲਾਹ ਨੇ ਤੁਹਾਨੂੰ ਦਿੱਤੀਆਂ ਹਨ। ਅਤੇ ਸ਼ੈਤਾਨ ਦੇ ਹੁਕਮ ਦਾ ਪਾਲਣ ਨਾ ਕਰੋ। ਉਹ ਤੁਹਾਡਾ ਪ੍ਰਤੱਖ ਵੈਰੀ ਹੈ। |
ਅੱਲਾਹ ਨੇ ਅੱਠ ਜੋੜੇ ਪੈਦਾ ਕੀਤੇ। ਦੋ ਭੇਡਾਂ ਦੀ ਜਾਤੀ ਵਿਚੋ ਅਤੇ ਦੋ ਬੱਕਰੀ ਦੀ ਜਾਤੀ ਵਿਚੋਂ’। ਪੁੱਛੋ ਕਿ ਅੱਲਾਹ ਨੇ ਦੋਵੇਂ ਨਰ ਹਰਾਮ ਕੀਤੇ ਹਨ ਜਾਂ ਢੋਵੇਂ ਮਾਦਾ। ਜਾਂ ਉਹ ਬੱਚੇ ਜਿਹੜੇ ਭੇਡਾਂ ਅਤੇ ਬੱਕਰੀਆਂ ਦੇ ਪੇਟ ਵਿਚ ਹਨ। ਮੈਨੂੰ ਪ੍ਰਮਾਣ ਸਹਿਤ ਦੱਸੋਂ, ਜੇਕਰ ਤੁਸੀਂ ਸੱਚੇ ਹੋ। |
ਇਸ ਤਰ੍ਹਾਂ ਦੋ ਊਠ ਦੀ ਜਾਤੀ ਵਿਚੋਂ ਹਨ, ਅਤੇ ਦੋ ਗਾਂ ਦੀ ਜਾਤੀ ਵਿਚੋਂ। ਪੁੱਛੋ ਕਿ ਅੱਲਾਹ ਨੇ ਦੋਵੈ ਨਰ ਹਰਾਮ ਕੀਤੇ ਹਨ ਜਾਂ ਦੋਵੇਂ ਮਾਦਾ। ਜਾਂ ਉਹ ਬੱਚੇ ਜਿਹੜੇ ਊਠਨੀ ਅਤੇ ਗਾਂ ਦੇ ਪੇਟ ਵਿਚ ਹਨ। ਕੀ ਤੁਸੀਂ ਉਸ ਸਮੇਂ ਹਾਜ਼ਰ ਸੀ, ਜਦੋਂ ਅੱਲਾਹ ਨੇ ਤੁਹਾਨੂੰ ਇਸ ਦਾ ਹੁਕਮ ਦਿੱਤਾ ਸੀ। ਫਿਰ ਉਸ ਤੋਂ ਵੱਧ ਜ਼ਾਲਿਮ ਕੌਣ ਹੈ ਜਿਹੜਾ ਅੱਲਾਹ ਉੱਪਰ ਝੂਠਾ ਦੋਸ਼ ਨੂੰ ਰਾਹ ਨਹੀਂ ਦਿਖਾਉਂਦਾ। |
ਆਖੋ, ਕੀ ਮੇਰੇ ਉੱਪਰ ਜਿਹੜੀ ਵਹੀ ਆਈ ਹੈ, ਉਸ ਵਿਚੋਂ ਮੈਂ ਕੋਈ ਅਜਿਹੀ ਵਸਤੂ ਨਹੀਂ ਪ੍ਰਾਪਤ ਕਰਦਾ ਜਿਹੜੀ ਕਿਸੇ ਖਾਣ ਵਾਲੇ ਲਈ ਹਰਾਮ ਕੀਤੀ ਹੋਵੇ। ਸਿਵਾਏ ਇਸ ਦੇ ਕਿ ਉਹ ਮੁਰਦਾਰ ਹੋਵੇ ਜਾਂ ਵਹਾਇਆ ਹੋਇਆ ਖੂਨ ਹੋਂਵੇ ਜਾਂ ਸੂਰ ਦਾ ਮਾਸ ਹੋਵੇ। ਕਿਉਂਕਿ ਉਹ ਅਪਵਿੱਤਰ ਹੈ, ਜਾਂ ਨਜਾਇਜ਼ ਰੂਪ ਨਾਲ ਜਿਬ੍ਹਾ ਕੀਤਾ ਉਹ ਜਾਨਵਰ ਹੋਵੇ ਜਿਸ ਨੂੰ (ਜਿਲ੍ਹਾ ਕਰਦੇ ਸਮੇਂ) ਅੱਲਾਹ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਲਿਆ ਗਿਆ ਹੋਵੇ। ਪ੍ਤੂੰ ਜਿਹੜਾ ਬੰਦਾ ਭੁੱਖ ਤੋਂ ਮਜਬੂਰ ਹੋਵੇ ਪਰ ਨਾ ਉਹ ਅਵੱਗਿਆ ਕਰੇ ਨਾ ਉਹ ਹੱਦ ਟੱਪੇ ਤਾਂ ਤੁਹਾਡਾ ਰੱਬ ਖਿਮਾ ਕਰਨ ਵਾਲਾ ਦਿਆਲੂ ਹੈ। |
ਅਤੇ ਯਹੂਦੀਆਂ ਲਈ ਅਸੀਂ ਸਾਰੇ ਨਹੂੰਆਂ ਵਾਲੇ ਜਾਨਵਰ ਹਰਾਮ ਕੀਤੇ ਸੀ। ਗਾਂ ਅਤੇ ਬੱਕਰੀ ਦੀ ਚਰਬੀ ਵੀ ਹਰਾਮ ਕੀਤੀ ਸੀ ਸਿਵਾਏ ਇਸ ਦੇ ਜਿਹੜੀ ਉਨ੍ਹਾਂ ਦੀ ਪਿੱਠ ਜਾਂ ਅੰਤੜੀਆਂ ਨਾਲ ਲੱਗੀ’ ਹੋਵੇ ਜਾਂ ਕਿਸੇ ਹੱਡੀ ਵਿਚ ਮਿਲੀ ਹੋਵੇ। ਇਹ ਦੰਡ ਦਿੱਤਾ ਸੀ ਅਸੀਂ’ ਉਨ੍ਹਾਂ ਨੂੰ ਉਨ੍ਹਾਂ ਦੇ ਵਿਧਰੋਹੀ ਹੋਣ ਤੇ ਅਤੇ ਯਕੀਨਨ ਅਸੀਂ ਸੱਚੇ ਹਾਂ। |
ਇਸ ਲਈ ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਕਹਿ ਦਿਉ ਕਿ ਤੁਹਾਡਾ ਰੱਬ ਵਿਆਪਕ ਅਤੇ ਬਹੁਤ ਰਹਿਮਤ ਵਾਲਾ ਹੈ ਅਤੇ ਪਾਪੀ ਲੋਕਾਂ ਨੂੰ ਉਨ੍ਹਾਂ ਦੀ ਸਜ਼ਾ ਮੁਆਫ਼ ਨਹੀਂ ਹੋ ਸਕਦੀ। |
ਜਿਨ੍ਹਾਂ ਨੇ ਸ਼ਿਰਕ ਕੀਤਾ (ਸ਼ਰੀਕ ਠਹਿਰਾਇਆ) ਉਹ ਕਹਿਣਗੇ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਅਸੀਂ ਸ਼ਿਰਕ ਨਾ ਕਰਦੇ ਨਾ ਸਾਡੇ ਪਿਉ-ਦਾਦੇ ਸ਼ਿਰਕ ਕਰਦੇ ਅਤੇ ਨਾ ਅਸੀਂ ਕਿਸੇ ਵਸਤੂ ਨੂੰ ਹਰਾਮ ਕਰਦੇ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਜਿਹੜੇ ਉਨ੍ਹਾਂ ਤੋਂ ਪਹਿਲਾਂ ਹੋਏ ਹਨ। ਇੱਥੋਂ ਤੱਕ ਕਿ ਫਿਰ ਉਨ੍ਹਾਂ ਨੇ ਸਾਡੀ ਸਜ਼ਾ ਪ੍ਰਾਪਤ ਕੀਤੀ। ਆਖੋ, ਕੀ ਤੁਹਾਡੇ ਪਾਸ ਕੋਈ ਗਿਆਨ ਹੈ, ਜਿਸ ਨੂੰ ਤੁਸੀਂ ਸਾਡੇ ਸਾਹਮਣੇ ਪੇਸ਼ ਕਰ ਸਕੋ, ਤੁਸੀਂ ਸਿਰਫ਼ ਇੱਕ ਕਲਪਨਾ ਦਾ ਪਾਲਣ ਕਰ ਰਹੇ ਹੋ, ਅਤੇ ਸਿਰਫ਼ ਅੰਦਾਜ਼ਿਆਂ ਤੋਂ ਕੰਮ ਲੈਂਦੇ ਹੋ। |
قُلْ فَلِلَّهِ الْحُجَّةُ الْبَالِغَةُ ۖ فَلَوْ شَاءَ لَهَدَاكُمْ أَجْمَعِينَ(149) ਆਖੋ, ਕੀ ਸਾਰੇ ਫੈਸਲਾਮਈ ਤਰਕ ਤਾਂ ਅੱਲਾਹ ਦੇ ਹਨ, ਜੇ ਅੱਲਾਹ ਚਾਹੁੰਦਾ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਸਿੱਧਾ ਰਾਹ ਦਿਖਾ ਚਿੰਦਾ। |
ਆਖੋ, ਕਿ ਆਪਣੇ ਗਵਾਹਾਂ ਨੂੰ ਲਿਆਓ। ਜਿਹੜੇ ਗਵਾਹੀ ਦੇਣ ਕਿ ਅੱਲਾਹ ਨੇ ਇਨ੍ਹਾਂ ਵਸਤੂਆਂ ਨੂੰ ਹਰਾਮ ਪ੍ਰਵਾਨ ਕੀਤਾ ਹੈ ਜੇਕਰ ਉਹ ਝੂਠੀ ਗਵਾਹੀ ਦੇਣ ਤਾਂ ਤੁਸੀਂ ਉਨ੍ਹਾਂ ਨਾਲ ਗਵਾਹੀ ਨਾ ਦੇਣਾ, ਅਤੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਇਛਾਵਾਂ ਦਾ ਪਾਲਣ ਨਾ ਕਰੋ ਜਿਨ੍ਹਾਂ ਨੇ ਸਾਡੀਆਂ ਆਇਾਂ ਨੂੰ ਝੂਠਾ ਮੰਨਿਆਂ। ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਕਰਦੇ ਅਤੇ ਹੋਰਾਂ ਨੂੰ ਅੱਲਾਹ ਦੇ ਬਰਾਬਰ ਪ੍ਰਵਾਨ ਕਰਦੇ ਹਨ। |
ਆਖੋ, ਆਉ ਮੈਂ’ ਸੁਣਾਵਾਂ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਤੁਹਾਡੇ ਰੱਬ ਨੇ ਤੁਹਾਡੇ ਲਈ ਹਰਾਮ ਕੀਤੀਆਂ ਹਨ। ਤੁਸੀਂ ਅੱਲਾਹ ਦੇ ਨਾਲ ਕਿਸੇ ਵਸਤੂ ਦੀ ਤੁਲਨਾ ਨਾ ਕਰੋ ਅਤੇ ਮਾਤਾ-ਪਿਤਾ ਦੇ ਨਾਲ ਚੰਗਾ ਵਰਤਾਉ ਕਰੋ ਅਤੇ ਆਪਣੀ ਔਲਾਦ ਨੂੰ ਗਰੀਬੀ ਦੇ ਡਰੋਂ ਨਾ ਮਾਰੋਂ। ਅਸੀਂ’ ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ। ਅਤੇ ਅਸ਼ਲੀਲ ਕੰਮਾਂ ਦੇ ਨੇੜੇ ਨਾ ਜਾਓ, ਚਾਹੇ ਉਹ ਲੁਕੇ ਹੋਣ ਜਾਂ ਜ਼ਾਹਿਰ। ਜਿਸ ਜਾਨਵਰ ਨੂੰ ਅੱਲਾਹ ਨੇ ਹਰਾਮ ਕਿਹਾ ਹੈ ਉਸ ਦੀ ਹੱਤਿਆ ਨਾ ਕਰੋ, ਪਰੰਤੂ ਜਾਇਜ਼ ਤੌਰ ਤੋ (ਜਿਸ ਦਾ ਹੁਕਮ ਸ਼ਰੀਅਤ ਨੇ ਦਿੱਤਾ ਹੋਵੇ)। ਇਹ ਗੱਲਾਂ ਹਨ ਜਿਨ੍ਹਾਂ ਦਾ ਅੱਲਾਹ ਨੇ ਤੁਹਾਨੂੰ ਹੁਕਮ ਕੀਤਾ ਹੈ ਤਾਂ ਕਿ ਤੁਸੀਂ ਅਕਲਮੰਦੀ ਤੋਂ ਕੰਮ ਲਵੋ। |
ਅਤੇ ਅਨਾਥਾਂ ਦੀ ਜਾਇਦਾਦ ਦੇ ਕੋਲ ਨਾ ਜਾਓ। ਪਰ ਅਜਿਹੇ ਤਰੀਕੇ ਨਾਲ ਜਿਹੜਾ ਬਹੁਤ ਵਧੀਆ ਹੋਵੇ, ਇੱਥੋਂ ਤੱਕ ਕਿ ਉਹ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚ ਜਾਵੇ। ਅਤੇ ਨਾਪ-ਤੋਲ ਵਿਚ ਵੀ ਪੂਰਾ ਇਨਸਾਫ਼ ਕਰੋ। ਅਸੀਂ ਕਿਸੇ ਉੱਪਰ ਉਨ੍ਹਾਂ ਹੀ ਭਾਰ ਪਾਉਂਦੇ ਹਾਂ ਜਿਨ੍ਹਾਂ ਉਸ ਵਿਚ (ਚੁੱਕਣ ਦੀ) ਸਮਰੱਥਾ ਹੋਵੇ। ਅਤੇ ਜਦੋਂ ਗੱਲ ਕਰੋ ਤਾਂ ਇਨਸਾਫ਼ ਦੀ ਗੱਲ ਕਰੋ ਚਾਹੇ ਮਾਮਲਾ ਆਪਣੇ ਰਿਸ਼ਤੇਦਾਰਾਂ ਦਾ ਹੀ’ ਕਿਉਂ ਨਾ ਹੋਵੇ। ਅਤੇ ਅੱਲਾਹ ਦੇ ਪ੍ਰਣ ਨੂੰ ਪੂਰਾ ਕਰੋ। ਇਹ ਗੱਲਾਂ ਹਨ ਜਿਨ੍ਹਾਂ ਦਾ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ, ਤਾਂ ਕਿ ਤੂਸੀਂ ਧਿਆਨ ਰੱਖੋ। |
ਅਤੇ ਅੱਲਾਹ ਨੇ ਰੁਕਮ ਦਿੱਤਾ ਹੈ ਕਿ ਇਹ ਮੇਰਾ ਸਿੱਧਾ ਰਾਹ ਹੈ। ਇਸ ਲਈ ਇਸ ਉੱਪਰ ਚੱਲੋ ਤੇ ਦੂਜਿਆਂ ਦੇ ਰਾਹ ਉੱਪਰ ਨਾ ਚੱਲੋ, ਨਹੀਂ ਤਾਂ ਉਹ ਤੁਹਾਨੂੰ ਅੱਲਾਹ ਦੇ ਰਾਹ ਵਿਚੋਂ ਭਟਕਾ ਦੇਣਗੇ। ਤੁਸੀਂ ਬਚਦੇ ਰਹੋ, ਇਹ ਅੱਲਾਹ ਦਾ ਤੁਹਾਨੂੰ ਹੁਕਮ ਹੈ। |
ਫਿਰ ਅਸੀਂ’ ਮੂਸਾ ਨੂੰ ਚੰਗੇ ਕੰਮ ਕਰਨ ਵਾਲਿਆਂ ਲਈ ਆਪਣਾ ਉਪਕਾਰ ਪੂਰਾ ਕਰਨ ਵਾਸਤੇ ਕਿਤਾਬ ਦਿੱਤੀ। ਹਰ ਗੱਲ ਦੀ ਵਿਆਖਿਆ, ਮਾਰਗ ਦਰਸ਼ਨ ਅਤੇ ਕਿਰਪਾ ਬਖਸ਼ੀ ਤਾਂ ਕਿ ਉਹ ਆਪਣੇ ਰੱਬ ਨਾਲ ਮਿਲਣ ਉੱਪਰ ਭਰੋਸਾ ਕਰਨ। |
وَهَٰذَا كِتَابٌ أَنزَلْنَاهُ مُبَارَكٌ فَاتَّبِعُوهُ وَاتَّقُوا لَعَلَّكُمْ تُرْحَمُونَ(155) ਅਤੇ ਇਸ ਤਰ੍ਹਾਂ ਅਸੀਂ ਇਹ ਇਕ ਬਰਕਤ ਵਾਲੀ ਕਿਤਾਬ ਉਤਾਰੀ ਹੈ। ਇਸ ਲਈ ਇਸ ਉੱਪਰ ਚੱਲੋ, ਅੱਲਾਹ ਤੋਂ ਡਰੋ ਤਾਂ ਕਿ ਤੁਹਾਡੇ ਉੱਪਰ ਬਖਸ਼ਿਸ਼ ਕੀਤੀ ਜਾਵੇ। |
ਇਸ ਲਈ ਕਿ ਤੁਸੀਂ ਇਹ ਨਾ ਕਹਿਣ ਲੱਗੋ ਕਿ ਕਿਤਾਬ ਤਾਂ ਸਾਡੇ ਤੋਂ ਪਹਿਲਾਂ ਦੋ ਸਮੂਹਾਂ ਨੂੰ ਵੀ ਦਿੱਤੀ ਗਈ ਸੀ ਅਤੇ ਅਸੀਂ ਉਸ ਦੇ ਪੜ੍ਹਣ ਪੜ੍ਹਾਉਣ ਤੋਂ ਅਨਜਾਣ ਸੀ। |
ਜਾਂ ਕਹੋ ਕਿ ਜੇਕਰ ਸਾਡੇ ਉੱਪਰ ਕਿਤਾਬ ਉਤਾਰੀ ਜਾਂਦੀ ਤਾਂ ਅਸੀਂ ਉਸ ਵਿਚੋਂ ਚੰਗੇ ਰਾਹ ਉੱਪਰ ਚੱਲਨ ਵਾਲੇ ਬਣਦੇ। ਇਸ ਲਈ ਤੁਹਾਡੇ ਰੱਬ ਵੱਲੋਂ ਇਕ ਰੋਸ਼ਨ ਦਲੀਲ, ਰਹਿਮ ਅਤੇ ਮਾਰਗ ਦਰਸ਼ਨ ਆ ਚੁੱਕਿਆ ਹੈ। ਤਾਂ ਉਸ ਤੋਂ ਵੱਧ ਜ਼ਾਲਿਮ ਕੌਣ ਹੋਵੇਗਾ ਜਿਹੜਾ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਏ ਅਤੇ ਉਨ੍ਹਾਂ ਤੋਂ ਮੂੰਹ ਮੋੜੇ। ਜਿਹੜੇ ਲੋਕ ਸਾਡੀਆਂ ਆਇਤਾਂ ਤੋਂ ਬੇਮੁੱਖ ਹੁੰਦੇ ਹਨ ਉਨ੍ਹਾਂ ਨੂ ਉਨ੍ਹਾਂ ਦੀ ਇਸ ਬੇਮੁੱਖਤਾ ਦੇ ਕਾਰਨ ਬਹੁਤ ਬੁਰੀ ਸਜ਼ਾ ਦੇਵਾਂਗੇ। |
ਇਹ ਲੋਕ ਕੀ ਇਸ ਦੀ ਉਡੀਕ ਵਿਚ ਹਨ, ਕਿ ਇਨ੍ਹਾਂ ਦੇ ਕੋਲ ਫ਼ਰਿਸ਼ਤੇ ਆਉਣ ਜਾਂ ਤੁਹਾਡਾ ਰੱਬ ਆਵੇ ਜਾਂ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਕੋਈ ਨਿਸ਼ਾਨੀ ਪ੍ਰਗਟ ਹੋਵੇ। ਜਿਸ ਦਿਨ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਵਿਚੋਂ ਕੋਈ ਨਿਸ਼ਾਨੀ ਆ ਜਾਵੇਗੀ ਤਾਂ ਕਿਸੇ ਬੰਦੇ ਨੂੰ ਉਸ ਦਾ ਵਿਸ਼ਵਾਸ ਲਾਭ ਨਹੀਂ’ ਦੇਵੇਗਾ। ਜਿਹੜਾ ਪਹਿਲਾਂ ਵਿਸ਼ਵਾਸ਼ ਨਾ ਕਰ ਚੁੱਕਿਆ ਹੋਵੇ ਜਾਂ ਆਪਣੇ ਵਿਸ਼ਵਾਸ਼ ਵਿਚ ਕੂਝ ਨੇਕੀ ਨਾ ਕੀਤੀ ਹੋਵੇ। ਆਖੋ, ਤੁਸੀ’ ਵੀ ਉਡੀਕ ਕਰੋ, ਅਸੀਂ ਵੀ ਉਡੀਕ ਕਰ ਰਹੇ ਹਾਂ। |
ਦਰਅਸਲ, ਜਿਨ੍ਹਾਂ ਨੇ ਆਪਣੇ ਧਰਮ ਨੂੰ ਵੰਡਿਆ ਹੋਇਆ ਹੈ ਅਤੇ ਸੰਪਰਦਾਵਾਂ ਹੋ ਗਈਆਂ ਹਨ - ਤੁਸੀਂ, [ਹੇ ਮੁਹੰਮਦ], ਉਨ੍ਹਾਂ ਨਾਲ ਕਿਸੇ ਵੀ ਚੀਜ਼ ਨਾਲ ਜੁੜੇ ਨਹੀਂ ਹੋ। ਉਨ੍ਹਾਂ ਦਾ ਕੰਮ ਅੱਲ੍ਹਾ ਦੇ ਲਈ ਸਿਰਫ [ਬਚਿਆ] ਹੈ; ਫਿਰ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਬਾਰੇ ਦੱਸ ਦੇਵੇਗਾ ਕਰੋ |
ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ ਤਾਂ ਉਸ ਲਈ’ ਉਸ ਨੇਕੀ ਦਾ ਦਸ ਗੁਣਾਂ (ਫਲ) ਹੈ। ਅਤੇ ਜਿਹੜਾ ਵਿਅਕਤੀ ਬੁਰਾਈ ਲੈ ਕੇ ਆਵੇਗਾ ਤਾਂ ਉਸ ਨੂੰ ਉਸ ਦੇ ਬਰਾਬਰ ਬੂਰਾ ਫ਼ਲ ਮਿਲੇਗਾ, ਅਤੇ ਉਨ੍ਹਾਂ ਉੱਪਰ ਜ਼ੁਲਮ ਨਹੀਂ ਕੀਤਾ ਜਾਵੇਗਾ। |
ਆਖੋ, ਕਿ ਸੈਨੂੰ ਮੇਰੇ ਰੱਬ ਨੇ ਸਿੱਧਾ ਰਸਤਾ ਦੱਸ ਦਿੱਤਾ ਹੈ, ਸਹੀ ਧਰਮ ਇਬਰਾਹੀਮ ਦੇ ਪੰਥ (ਸੰਪਰਦਾ) ਦਾ ਹੈ। ਜਿਹੜੇ ਇੱਕ ਅੱਲਾਹ ਵਲੋਂ ਸਨ, ਸ਼ਿਰਕ ਕਰਨ ਵਾਲਿਆਂ ਵਿਚੋਂ ਨਹੀਂ ਸਨ। |
قُلْ إِنَّ صَلَاتِي وَنُسُكِي وَمَحْيَايَ وَمَمَاتِي لِلَّهِ رَبِّ الْعَالَمِينَ(162) ਆਖੋ, ਮੇਰੀ ਨਮਾਜ਼, ਮੇਰੀ ਕੁਰਬਾਨੀ, ਮੇਰਾ ਜਿਉਣਾ, ਮੇਰਾ ਮਰਨਾ ਸਿਰਫ਼ ਅੱਲਾਹ ਲਈ ਹੈ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ। |
لَا شَرِيكَ لَهُ ۖ وَبِذَٰلِكَ أُمِرْتُ وَأَنَا أَوَّلُ الْمُسْلِمِينَ(163) ਕੋਈ ਉਸ ਦਾ ਸ਼ਰੀਕ ਨਹੀਂ ਅਤੇ ਮੈਨੂੰ ਇਸ ਦਾ ਹੀ ਹੁਕਮ ਮਿਲਿਆ ਹੈ ਅਤੇ ਮੈਂ ਸਭ ਤੋਂ ਪਹਿਲਾ ਆਗਿਆਕਾਰੀ ਹਾਂ। |
ਆਖੋ, ਕੀ ਮੈਂ ਅੱਲਾਹ ਤੋਂ ਬਿਨ੍ਹਾਂ ਕਿਸੇ ਹੋਰ ਰੱਬ ਦੀ ਤਲਾਸ਼ ਕਰਾਂ?ਜਦੋਂ ਕਿ ਉਹੀ ਸਭ ਦਾ ਰੱਬ ਹੈ। ਜਿਹੜਾ ਬੰਦਾ ਵੀ ਕੋਈ ਕਮਾਈ ਕਰਦਾ ਹੈ ਉਹ ਉਸੇ ਤੇ ਹੀ ਰਹਿੰਦਾ ਹੈ। ਕੋਈ ਹੋਰ ਬੋਝ ਜ਼ੁੱਕਣ ਵਾਲਾ ਕਿਸੇ ਦੂਸਰੇ ਦਾ ਬੋਝ ਨਹੀਂ’ ਜ਼ੁੱਕੇਗਾ। ਫਿਰ ਤੁਹਾਡੇ ਰੱਬ ਵੱਲ ਹੀ ਤੁਹਾਡੀ ਵਾਪਸੀ ਹੈ। ਇਸ ਲਈ ਉਹ ਤੁਹਾਨੂੰ ਦੱਸ ਦੇਵੇਗਾ ਉਸ ਵਸਤੂ ਬਾਰੇ ਜਿਸ ਲਈ ਤੁਸੀਂ ਮੱਤਭੇਦ ਕਰਦੇ ਸੀ। |
ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਉੱਪਰ ਇੱਕ ਦੂਸਰੇ ਦਾ ਵਾਰਿਸ ਬਣਾਇਆ ਅਤੇ ਤੁਹਾਡੇ ਵਿਚੋਂ ਇੱਕ ਦੀ ਇੱਜ਼ਤ ਦੂਸਰੇ ਦੀ ਤੁਲਨਾ ਵਿਚ ਉੱਚੀ ਕੀਤੀ। ਤਾਂ ਕਿ ਉਸ ਨੇ ਜੋਂ ਤੁਹਾਨੂੰ ਬਖਸ਼ਿਆ ਹੈ ਉਸ ਨਾਲ ਤੁਹਾਡਾ ਇਮਤਿਹਾਨ ਲਵੇ। ਤੁਹਾਡਾ ਰੱਬ ਜਲਦੀ ਸਜ਼ਾ ਦੇਣ ਵਾਲਾ ਹੈ ਅਤੇ ਬੇਸ਼ੱਕ ਉਹ ਖਿਮਾ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ। |
More surahs in Punjabi:
Download surah Al-Anam with the voice of the most famous Quran reciters :
surah Al-Anam mp3 : choose the reciter to listen and download the chapter Al-Anam Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب