PDF —
21 ਆਇਤ Meccan PDF
Built right in your browser — download starts automatically

ਸੂਰਾ ਅਲ-ਲੈਲ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਲੈਲ pdf ਪੰਜਾਬੀ — ਡਾਊਨਲੋਡ ਸੂਰਾ ਅਲ-ਲੈਲ ਅਨੁਵਾਦ. ਸੂਰਾ ਅਲ-ਲੈਲ (Meccan) 21 ਆਇਤ.



21 ਆਇਤ · Meccan · ਪੰਜਾਬੀ
bismillah
ﮡﮢﮣﮤ
92:1 1਼ ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
ﮥﮦﮧﮨ
92:2 2਼ ਅਤੇ ਦਿਨ ਦੀ ਜਦੋਂ ਉਹ ਚਮਕੇ।
ﮩﮪﮫﮬﮭ
92:3 3਼ ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।
ﮮﮯﮰﮱ
92:4 4਼ ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।
ﯓﯔﯕﯖﯗ
92:5 5਼ ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
ﯘﯙﯚ
92:6 6਼ ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।
ﯛﯜﯝ
92:7 7਼ ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।
ﯞﯟﯠﯡﯢ
92:8 8਼ ਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ।
ﯣﯤﯥ
92:9 9਼ ਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ।
ﭑﭒﭓ
92:10 10਼ ਤਾਂ ਅਸੀਂ ਉਸ ਨੂੰ ਕਠਿਨ ਰਾਹ (ਨਰਕ ਵਲ) ਜਾਣ ਵਾਲੀਆਂ ਸਹੂਲਤਾਂ ਦਿਆਂਗੇ।1
ﭔﭕﭖﭗﭘﭙﭚ
92:11 11਼ ਅਤੇ ਜਦੋਂ ਉਹ (ਕੰਜੂਸ ਵਿਅਕਤੀ ਨਰਕ ਵਿਚ) ਸੁੱਟਿਆ ਜਾਵੇਗਾ ਤਾਂ ਉਸ ਦਾ ਧੰਨ ਉਸ ਨੂੰ ਕੁੱਝ ਵੀ ਲਾਭ ਨਹੀਂ ਦੇਵੇਗਾ।
ﭛﭜﭝﭞ
92:12 12਼ ਬੇਸ਼ੱਕ ਹਿਦਾਇਤ ਦੇਣਾ ਸਾਡੇ ਹੀ ਜ਼ਿੰਮੇ ਹੈ।
ﭟﭠﭡﭢﭣ
92:13 13਼ ਬੇਸ਼ੱਕ ਲੋਕ-ਪਰਲੋਕ ਸਾਡੇ ਹੀ ਕਬਜ਼ੇ ਵਿਚ ਹੈ।
ﭤﭥﭦﭧ
92:14 14਼ ਸੋ ਮੈਂਨੇ ਤੁਹਾਨੂੰ (ਨਰਕ ਦੀ) ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ ਹੈ।
ﭨﭩﭪﭫﭬ
92:15 15਼ ਇਸ ਨਰਕ ਵਿਚ ਉਹ ਬੇ-ਭਾਗ ਜਾਵੇਗਾ।
ﭭﭮﭯﭰ
92:16 16਼ ਜਿਸ ਨੇ (ਸੱਚਾਈ ਨੂੰ) ਝੁਠਲਾਇਆ ਅਤੇ ਮੂੰਹ ਫੇਰਿਆ।
ﭱﭲﭳ
92:17 17਼ ਅਤੇ ਮੁੱਤਕੀ (ਰੱਬ ਤੋਂ ਡਰਣ ਵਾਲਿਆਂ ਨੂੰ) ਇਸ (ਨਰਕ) ਤੋਂ ਅਵੱਸ਼ ਹੀ ਦੂਰ ਰੱਖਿਆ ਜਾਵੇਗਾ।
ﭴﭵﭶﭷﭸ
92:18 18਼ ਜਿਹੜਾ ਪਾਕ ਹੋਣ ਲਈ ਆਪਣਾ ਮਾਲ (ਰੱਬ ਦੀ ਰਾਹ ਵਿਚ) ਦਿੰਦਾ ਹੈ।
ﭹﭺﭻﭼﭽﭾﭿ
92:19 19਼ ਅਤੇ ਇਸ ਉੱਤੇ ਕਿਸੇ ਦਾ ਕੋਈ ਅਹਿਸਾਨ ਵੀ ਨਹੀਂ, ਜਿਸ ਦਾ ਬਦਲਾ ਉਸ ਨੇ ਦੇਣਾ ਹੈ।
ﮀﮁﮂﮃﮄﮅ
92:20 20਼ ਹਾਂ ਜਿਹੜਾ ਕੇਵਲ ਆਪਣੇ ਰੱਬੇ ਬਰਤਰ ਦਾ ਚਿਹਰਾ ਵੇਖਣਾ ਚਾਹੁੰਦਾ ਹੈ (ਉਹੀਓ ਉਸ ਦੀ ਰਾਹ ਵਿਚ ਮਾਲ ਖ਼ਰਚ ਕਰਦਾ ਹੈ)।
ﮆﮇﮈ
92:21 21਼ ਬੇਸ਼ੱਕ ਉਹ (ਅੱਲਾਹ) ਛੇਤੀ ਹੀ ਉਸ ਤੋਂ ਰਾਜ਼ੀ ਹੋ ਜਾਵੇਗਾ।

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers