PDF —
15 ਆਇਤ Meccan PDF

ਸੂਰਾ ਅਸ਼-ਸ਼ਮਸ pdf — ਡਾਊਨਲੋਡ (ਪੰਜਾਬੀ)

ਸੂਰਾ ਅਸ਼-ਸ਼ਮਸ pdf ਪੰਜਾਬੀ — ਡਾਊਨਲੋਡ ਸੂਰਾ ਅਸ਼-ਸ਼ਮਸ ਅਨੁਵਾਦ. ਸੂਰਾ ਅਸ਼-ਸ਼ਮਸ (Meccan) 15 ਆਇਤ.

← ਅਲ-ਬਲਦਸੂਰਾ ਅਸ਼-ਸ਼ਮਸ ਅਲ-ਲੈਲ →


15 ਆਇਤ · Meccan · ਪੰਜਾਬੀ
bismillah
ﭜﭝﭞ
91:1 1਼ ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ।
ﭟﭠﭡﭢ
91:2 2਼ ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ।
ﭣﭤﭥﭦ
91:3 3਼ ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ।
ﭧﭨﭩﭪ
91:4 4਼ ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ।
ﭫﭬﭭﭮ
91:5 5਼ ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ।
ﭯﭰﭱﭲ
91:6 6਼ ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ।
ﭳﭴﭵﭶ
91:7 7਼ ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।
ﭷﭸﭹﭺ
91:8 8਼ ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।
ﭻﭼﭽﭾﭿ
91:9 9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।
ﮀﮁﮂﮃﮄ
91:10 10਼ ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।
ﮅﮆﮇﮈ
91:11 11਼ ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।
ﮉﮊﮋﮌ
91:12 12਼ ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ।
ﮍﮎﮏﮐﮑﮒﮓﮔ
91:13 13਼ ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)।
ﮕﮖﮗﮘﮙﮚﮛﮜ
91:14 14਼ ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ।
ﮝﮞﮟﮠ
91:15 15਼ ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ।

ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers