ਗ਼ਾਫ਼ਿਰ · 16/85
ਅਨੁਵਾਦ ਉਚਾਰਨ — ਗ਼ਾਫ਼ਿਰ
يَوْمَ هُم بَارِزُونَ ۖ لَا يَخْفَىٰ عَلَى اللَّهِ مِنْهُمْ شَيْءٌ ۚ لِّمَنِ الْمُلْكُ الْيَوْمَ ۖ لِلَّهِ الْوَاحِدِ الْقَهَّارِ ۝١٦
Yawma hum baarizoona laa yakhfaa `alal laahi minhum shai; limanil mulkul Yawma lillaahil Waahidil Qahaar
📖 ਪੰਜਾਬੀ ਵਿੱਚ
16਼ ਜਿਸ ਦਿਨ ਉਹ ਸਾਰੇ ਕਬਰਾਂ ਵਿੱਚੋਂ ਬਾਹਿਰ ਨਿਕਲ ਆਉਣਗੇ ਅਤੇ ਉਹਨਾਂ ਦੀ ਕੋਈ ਵੀ ਗੱਲ ਅੱਲਾਹ ਤੋਂ ਲੁਕੀ ਹੋਈ ਨਹੀਂ ਰਹੇਗੀ (ਉਸ ਦਿਨ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ) ਅੱਜ ਪਾਤਸ਼ਾਹੀ ਕਿਸ ਦੀ ਹੈ? (ਉੱਤਰ ਦਿੱਤਾ ਜਾਵੇਗਾ) ਕੇਵਲ ਇੱਕੋ ਇਕ ਸਰਵ-ਸੱਤਾਵਾਨ ਅੱਲਾਹ ਦੀ ਹੀ ਹੈ।
🎧 ਸੁਣੋ

📜 ਆਇਤ 14-18 — ਗ਼ਾਫ਼ਿਰ

14فَادْعُوا اللَّهَ مُخْلِصِينَ لَهُ الدِّينَ وَلَوْ كَرِهَ الْكَافِرُونَ
14਼ ਸੋ (ਹੇ ਨਬੀ!) ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਵਿਸ਼ੇਸ਼ ਕਰਦੇ ਹੋਏ ਉਸੇ ਨੂੰ ਹੀ (ਮਦਦ ਲਈ) ਪੁਕਾਰੋ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਭੈੜਾ ਲੱਗੇ।
15رَفِيعُ الدَّرَجَاتِ ذُو الْعَرْشِ يُلْقِي الرُّوحَ مِنْ أَمْرِهِ عَلَىٰ مَن يَشَاءُ مِنْ عِبَادِهِ لِيُنذِرَ يَوْمَ التَّلَاقِ
15਼ ਉਹ (ਅੱਲਾਹ) ਉੱਚੇ ਦਰਜਿਆਂ ਵਾਲਾ ਅਤੇ ਅਰਸ਼ (ਤਖ਼ਤ) ਦਾ ਮਾਲਿਕ ਹੈ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ’ਤੇ ਚਾਹੁੰਦਾ ਹੈ ਆਪਣੇ ਹੁਕਮ ਨਾਲ ਵਹੀ ਭੇਜਦਾ ਹੈ ਤਾਂ ਜੋ ਉਹ (ਨਬੀ) ਲੋਕਾਂ ਨੂੰ ਮਿਲਣੀ ਵਾਲੇ ਦਿਨ (ਕਿਆਮਤ) ਤੋਂ ਡਰਾਵੇ।
16يَوْمَ هُم بَارِزُونَ ۖ لَا يَخْفَىٰ عَلَى اللَّهِ مِنْهُمْ شَيْءٌ ۚ لِّمَنِ الْمُلْكُ الْيَوْمَ ۖ لِلَّهِ الْوَاحِدِ الْقَهَّارِ
16਼ ਜਿਸ ਦਿਨ ਉਹ ਸਾਰੇ ਕਬਰਾਂ ਵਿੱਚੋਂ ਬਾਹਿਰ ਨਿਕਲ ਆਉਣਗੇ ਅਤੇ ਉਹਨਾਂ ਦੀ ਕੋਈ ਵੀ ਗੱਲ ਅੱਲਾਹ ਤੋਂ ਲੁਕੀ ਹੋਈ ਨਹੀਂ ਰਹੇਗੀ (ਉਸ ਦਿਨ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ) ਅੱਜ ਪਾਤਸ਼ਾਹੀ ਕਿਸ ਦੀ ਹੈ? (ਉੱਤਰ ਦਿੱਤਾ ਜਾਵੇਗਾ) ਕੇਵਲ ਇੱਕੋ ਇਕ ਸਰਵ-ਸੱਤਾਵਾਨ ਅੱਲਾਹ ਦੀ ਹੀ ਹੈ।
17الْيَوْمَ تُجْزَىٰ كُلُّ نَفْسٍ بِمَا كَسَبَتْ ۚ لَا ظُلْمَ الْيَوْمَ ۚ إِنَّ اللَّهَ سَرِيعُ الْحِسَابِ
17਼ ਅੱਜ ਹਰ ਇਕ ਜਾਨ ਨੂੰ ਉਸ ਦੀ ਕਰਨੀ ਦਾ ਬਦਲਾ ਦਿੱਤਾ ਜਾਵੇਗਾ, ਅੱਜ ਕਿਸੇ ’ਤੇ ਕੋਈ ਜ਼ੁਲਮ ਨਹੀਂ ਹੋਵੇਗਾ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।
18وَأَنذِرْهُمْ يَوْمَ الْآزِفَةِ إِذِ الْقُلُوبُ لَدَى الْحَنَاجِرِ كَاظِمِينَ ۚ مَا لِلظَّالِمِينَ مِنْ حَمِيمٍ وَلَا شَفِيعٍ يُطَاعُ
18਼ (ਹੇ ਨਬੀ!) ਤੁਸੀਂ ਇਹਨਾਂ (ਲੋਕਾਂ) ਨੂੰ ਨੇੜੇ ਆਉਣ ਵਾਲੇ ਦਿਨ ਤੋਂ ਡਰਾਓ ਜਦੋਂ ਕਾਲਜੇ ਮੂੰਹ ਨੂੰ ਆ ਰਹੇ ਹੋਣਗੇ। ਉਸ ਦਿਨ ਜ਼ਾਲਮਾਂ ਦਾ ਨਾ ਕੋਈ ਸਹਾਈ ਹੋਵੇਗਾ ਤੇ ਨਾ ਕੋਈ ਸਿਫ਼ਾਰਸ਼ੀ ਹੋਵੇਗਾ ਕਿ ਜਿਸ ਦੀ ਗੱਲ ਮੰਨੀ ਜਾਵੇ।
ਗ਼ਾਫ਼ਿਰਕੁਰਾਨ ਸੂਚੀ
85ਆਇਤ
MeccanRevelation
16ਆਇਤ

ਅਨੁਵਾਦ — ਗ਼ਾਫ਼ਿਰ 16

ਸੂਰਾ ਗ਼ਾਫ਼ਿਰ ਆਇਤ 16 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 16਼ ਜਿਸ ਦਿਨ ਉਹ ਸਾਰੇ ਕਬਰਾਂ ਵਿੱਚੋਂ ਬਾਹਿਰ ਨਿਕਲ ਆਉਣਗੇ…

ਸੂਰਾ ਆਇਤ 16/85 — ਗ਼ਾਫ਼ਿਰ غافر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਗ਼ਾਫ਼ਿਰ ਸੁਣੋ, ਗ਼ਾਫ਼ਿਰ ਅਨੁਵਾਦ, ਗ਼ਾਫ਼ਿਰ mp3, ਗ਼ਾਫ਼ਿਰ pdf. ਆਇਤ 14–18. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers