ਅਲ-ਅਨਫਾਲ · 37/75
ਅਨੁਵਾਦ ਉਚਾਰਨ — ਅਲ-ਅਨਫਾਲ
لِيَمِيزَ اللَّهُ الْخَبِيثَ مِنَ الطَّيِّبِ وَيَجْعَلَ الْخَبِيثَ بَعْضَهُ عَلَىٰ بَعْضٍ فَيَرْكُمَهُ جَمِيعًا فَيَجْعَلَهُ فِي جَهَنَّمَ ۚ أُولَٰئِكَ هُمُ الْخَاسِرُونَ ۝٣٧
Liyameezal laahul khabeesa minat taiyibi wa yaj`alal khabeesa ba`dahoo `ala ba`din fayarkumahoo jamee`an fayaj`alahoo fee Jahannnam; ulaaa`ika humul khaasiroon
📖 ਪੰਜਾਬੀ ਵਿੱਚ
37਼ (ਇਹ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਅਪਵਿੱਤਰ (ਕਾਫ਼ਿਰ) ਲੋਕਾਂ ਨੂੰ ਪਵਿੱਤਰ (ਈਮਾਨ ਵਾਲੇ) ਲੋਕਾਂ ਤੋਂ ਵਖਰਾ ਕਰ ਦੇਵੇ। ਅਤੇ ਨਾ-ਪਾਕ (ਲੋਕਾਂ) ਨੂੰ ਇਕ ਦੂਜੇ ਦੇ ਉੱਪਰ ਥੱਲੇ ਰੱਖ ਕੇ ਸਭ ਨੂੰ ਇਕ ਥਾਂ ਇਕੱਠਾ ਕਰਕੇ ਉਹਨਾਂ ਸਭ ਨੂੰ ਨਰਕ ਵਿਚ ਸੁੱਟ ਦੇਵੇ। ਅਜਿਹੇ ਲੋਕ ਹੀ ਘਾਟੇ ਵਿਚ ਰਹਿਣ ਵਾਲੇ ਹਨ।

🎧 ਸੁਣੋ


📜 ਆਇਤ 35-39 — ਅਲ-ਅਨਫਾਲ

35وَمَا كَانَ صَلَاتُهُمْ عِندَ الْبَيْتِ إِلَّا مُكَاءً وَتَصْدِيَةً ۚ فَذُوقُوا الْعَذَابَ بِمَا كُنتُمْ تَكْفُرُونَ
35਼ ਖ਼ਾਨਾ-ਕਾਅਬਾ ਦੇ ਕੋਲ ਇਹਨਾਂ (ਮੁਸ਼ਰਿਕਾਂ) ਦੀ ਨਮਾਜ਼ ਸੀਟੀਆਂ ਤੇ ਤਾਲੀਆਂ ਬਜਾਉਣ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਸੀ। ਸੋ ਹੁਣ (ਹੇ ਕਾਫ਼ਿਰੋ!) ਤੁਸੀਂ ਅਜ਼ਾਬ ਦਾ ਸੁਆਦ ਲਵੋ, ਉਸ ਕੁਫ਼ਰ ਕਾਰਨ ਜੋ ਤੁਸੀਂ ਕਰਦੇ ਸੀ।
36إِنَّ الَّذِينَ كَفَرُوا يُنفِقُونَ أَمْوَالَهُمْ لِيَصُدُّوا عَن سَبِيلِ اللَّهِ ۚ فَسَيُنفِقُونَهَا ثُمَّ تَكُونُ عَلَيْهِمْ حَسْرَةً ثُمَّ يُغْلَبُونَ ۗ وَالَّذِينَ كَفَرُوا إِلَىٰ جَهَنَّمَ يُحْشَرُونَ
36਼ ਬੇਸ਼ੱਕ ਇਹ ਕਾਫ਼ਿਰ ਲੋਕ ਆਪਣਾ ਮਾਲ ਇਸ ਲਈ ਖ਼ਰਚ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ ਜਾਵੇ। ਹਾਲਾਂ ਇਹ ਆਪਣਾ ਮਾਲ (ਇੰਜ ਹੀ) ਹੋਰ ਖ਼ਰਚ ਕਰਨਗੇ, ਫੇਰ ਉਹ (ਖ਼ਰਚਿਆ ਹੋਇਆ) ਮਾਲ ਇਹਨਾਂ ਦੇ ਪਛਤਾਵੇ ਦਾ ਕਾਰਨ ਹੋ ਜਾਵੇਗਾ। ਫੇਰ ਇਹ ਅਧੀਨ ਹੋ ਜਾਣਗੇ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਹੈ (ਕਿਆਮਤ ਦਿਹਾੜੇ) ਨਰਕ ਵੱਲ ਜਮਾਂ ਕਰਕੇ ਲਿਆਇਆ ਜਾਵੇਗਾ।
37لِيَمِيزَ اللَّهُ الْخَبِيثَ مِنَ الطَّيِّبِ وَيَجْعَلَ الْخَبِيثَ بَعْضَهُ عَلَىٰ بَعْضٍ فَيَرْكُمَهُ جَمِيعًا فَيَجْعَلَهُ فِي جَهَنَّمَ ۚ أُولَٰئِكَ هُمُ الْخَاسِرُونَ
37਼ (ਇਹ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਅਪਵਿੱਤਰ (ਕਾਫ਼ਿਰ) ਲੋਕਾਂ ਨੂੰ ਪਵਿੱਤਰ (ਈਮਾਨ ਵਾਲੇ) ਲੋਕਾਂ ਤੋਂ ਵਖਰਾ ਕਰ ਦੇਵੇ। ਅਤੇ ਨਾ-ਪਾਕ (ਲੋਕਾਂ) ਨੂੰ ਇਕ ਦੂਜੇ ਦੇ ਉੱਪਰ ਥੱਲੇ ਰੱਖ ਕੇ ਸਭ ਨੂੰ ਇਕ ਥਾਂ ਇਕੱਠਾ ਕਰਕੇ ਉਹਨਾਂ ਸਭ ਨੂੰ ਨਰਕ ਵਿਚ ਸੁੱਟ ਦੇਵੇ। ਅਜਿਹੇ ਲੋਕ ਹੀ ਘਾਟੇ ਵਿਚ ਰਹਿਣ ਵਾਲੇ ਹਨ।
38قُل لِّلَّذِينَ كَفَرُوا إِن يَنتَهُوا يُغْفَرْ لَهُم مَّا قَدْ سَلَفَ وَإِن يَعُودُوا فَقَدْ مَضَتْ سُنَّتُ الْأَوَّلِينَ
38਼ (ਹੇ ਮੁਹੰਮਦ ਸ:!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਦੱਸ ਦਿਓ ਕਿ ਜੇ ਇਹ ਲੋਕ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ ਤਾਂ ਇਹਨਾਂ ਦੇ ਉਹ ਸਾਰੇ ਹੀ ਗੁਨਾਹ, ਜਿਹੜੇ ਹੋ ਚੁੱਕੇ ਹਨ, ਸਭ ਮੁਆਫ਼ ਕਰ ਦਿੱਤੇ ਜਾਣਗੇ। ਜੇ ਮੁੜ ਉਹੀਓ ਕਰਨਗੇ ਤਾਂ ਪਹਿਲੀਆਂ ਕੌਮਾਂ ਨਾਲ ਜੋ ਹੋ ਚੁੱਕਿਆ ਹੈ ਇਹਨਾਂ ਨਾਲ ਵੀ ਉਹੀਓ ਹੋਵੇਗਾ।
39وَقَاتِلُوهُمْ حَتَّىٰ لَا تَكُونَ فِتْنَةٌ وَيَكُونَ الدِّينُ كُلُّهُ لِلَّهِ ۚ فَإِنِ انتَهَوْا فَإِنَّ اللَّهَ بِمَا يَعْمَلُونَ بَصِيرٌ
39਼ (ਹੇ ਮੋਮਿਨੋ!) ਤੁਸੀਂ ਕਾਫ਼ਿਰਾਂ ਨਾਲ ਇੱਥੋਂ ਤਕ ਲੜੋ ਕਿ ਫ਼ਿਤਨਾ (ਸ਼ਿਰਕ) ਬਾਕੀ ਨਾ ਰਹੇ ਅਤੇ (ਹਰ ਥਾਂ) ਦੀਨ ਸੰਪੂਰਨ ਰੂਪ ਵਿਚ ਅੱਲਾਹ ਦਾ ਹੀ ਹੋ ਜਾਵੇ। ਫੇਰ ਜੇ ਇਹ (ਕਾਫ਼ਿਰ) ਬਾਜ਼ ਆ ਜਾਣ ਤਾਂ ਬੇਸ਼ੱਕ ਅੱਲਾਹ ਉਹਨਾਂ ਦੇ ਕਰਮਾਂ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ।
ਅਲ-ਅਨਫਾਲਕੁਰਾਨ ਸੂਚੀ
75ਆਇਤ
MedinanRevelation
37ਆਇਤ

ਅਨੁਵਾਦ — ਅਲ-ਅਨਫਾਲ 37

ਸੂਰਾ ਅਲ-ਅਨਫਾਲ ਆਇਤ 37 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 37਼ (ਇਹ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਅਪਵਿੱਤਰ (ਕਾਫ਼ਿਰ)…

ਸੂਰਾ ਆਇਤ 37/75 — ਅਲ-ਅਨਫਾਲ الأنفال (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਫਾਲ ਸੁਣੋ, ਅਲ-ਅਨਫਾਲ ਅਨੁਵਾਦ, ਅਲ-ਅਨਫਾਲ mp3, ਅਲ-ਅਨਫਾਲ pdf. ਆਇਤ 35–39. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers