ਸੂਰਾ ਅਸ਼-ਸ਼ਮਸ ਅਰਬੀ ਅਤੇ ਪੰਜਾਬੀ

ਸੂਰਾ ਅਸ਼-ਸ਼ਮਸ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (15 ਆਇਤ — مكية). ਅਸ਼-ਸ਼ਮਸ ਸੁਣੋ, ਅਸ਼-ਸ਼ਮਸ ਅਨੁਵਾਦ, ਅਸ਼-ਸ਼ਮਸ mp3, ਅਸ਼-ਸ਼ਮਸ pdf.

ਸੂਰਾ ਅਸ਼-ਸ਼ਮਸ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
وَالشَّمْسِ وَضُحَاهَا ۝١
📖 ਅਨੁਵਾਦ ਆਇਤ 1
1਼ ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ।
وَالْقَمَرِ إِذَا تَلَاهَا ۝٢
📖 ਅਨੁਵਾਦ ਆਇਤ 2
2਼ ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ।
وَالنَّهَارِ إِذَا جَلَّاهَا ۝٣
📖 ਅਨੁਵਾਦ ਆਇਤ 3
3਼ ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ।
وَاللَّيْلِ إِذَا يَغْشَاهَا ۝٤
📖 ਅਨੁਵਾਦ ਆਇਤ 4
4਼ ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ।
وَالسَّمَاءِ وَمَا بَنَاهَا ۝٥
📖 ਅਨੁਵਾਦ ਆਇਤ 5
5਼ ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ।
وَالْأَرْضِ وَمَا طَحَاهَا ۝٦
📖 ਅਨੁਵਾਦ ਆਇਤ 6
6਼ ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ।
وَنَفْسٍ وَمَا سَوَّاهَا ۝٧
📖 ਅਨੁਵਾਦ ਆਇਤ 7
7਼ ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।
فَأَلْهَمَهَا فُجُورَهَا وَتَقْوَاهَا ۝٨
📖 ਅਨੁਵਾਦ ਆਇਤ 8
8਼ ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।
قَدْ أَفْلَحَ مَن زَكَّاهَا ۝٩
📖 ਅਨੁਵਾਦ ਆਇਤ 9
9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।
وَقَدْ خَابَ مَن دَسَّاهَا ۝١٠
📖 ਅਨੁਵਾਦ ਆਇਤ 10
10਼ ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।
كَذَّبَتْ ثَمُودُ بِطَغْوَاهَا ۝١١
📖 ਅਨੁਵਾਦ ਆਇਤ 11
11਼ ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।
إِذِ انبَعَثَ أَشْقَاهَا ۝١٢
📖 ਅਨੁਵਾਦ ਆਇਤ 12
12਼ ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ।
فَقَالَ لَهُمْ رَسُولُ اللَّهِ نَاقَةَ اللَّهِ وَسُقْيَاهَا ۝١٣
📖 ਅਨੁਵਾਦ ਆਇਤ 13
13਼ ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)।
فَكَذَّبُوهُ فَعَقَرُوهَا فَدَمْدَمَ عَلَيْهِمْ رَبُّهُم بِذَنبِهِمْ فَسَوَّاهَا ۝١٤
📖 ਅਨੁਵਾਦ ਆਇਤ 14
14਼ ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ।
وَلَا يَخَافُ عُقْبَاهَا ۝١٥
📖 ਅਨੁਵਾਦ ਆਇਤ 15
15਼ ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ।
← 90 ਅਸ਼-ਸ਼ਮਸ (91/114) 92 →
ਪੜ੍ਹੋ ਸੂਰਾ ਅਸ਼-ਸ਼ਮਸ ਪੰਜਾਬੀ – ਅਨੁਵਾਦ ਅਤੇ ਆਡੀਓ

91الشمس Ash-Shams 📚 15 ਆਇਤ مكية

ਆਇਤ ਦਰ ਆਇਤ – ਸੂਰਾ ਅਸ਼-ਸ਼ਮਸ — 15 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers