ਅਤ-ਤੌਬਾ · 33/129
ਅਨੁਵਾਦ ਉਚਾਰਨ — ਸੂਰਾ ਅਤ-ਤੌਬਾ
هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ وَلَوْ كَرِهَ الْمُشْرِكُونَ ۝٣٣
huwal lazeee ar sala Rasoolahoo bilhudaa wa deenil haqqi liyuzhirahoo `alad deeni kullihee wa law karihal mushrikoon
📖 ਪੰਜਾਬੀ ਵਿੱਚ
33਼ ਉਸ ਨੇ ਆਪਣੇ ਰਸੂਲ (ਮੁਹੰਮਦ ਸ:) ਨੂੰ ਹਿਦਾਇਤ ਅਤੇ ਸੱਚਾ ਦੀਨ ਦੇਕੇ ਭੇਜਿਆ ਹੈ ਤਾਂ ਜੋ ਉਸ ਨੂੰ ਸਾਰੇ ਧਰਮਾਂ ’ਤੇ ਗ਼ਾਲਿਬ ਕਰ ਦੇਵੇ, ਭਾਵੇਂ ਮੁਸ਼ਰਿਕਾਂ ਨੂੰ ਕਿੰਨਾ ਹੀ ਬੁਰਾ ਲੱਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 31-35 — ਸੂਰਾ ਅਤ-ਤੌਬਾ

31اتَّخَذُوا أَحْبَارَهُمْ وَرُهْبَانَهُمْ أَرْبَابًا مِّن دُونِ اللَّهِ وَالْمَسِيحَ ابْنَ مَرْيَمَ وَمَا أُمِرُوا إِلَّا لِيَعْبُدُوا إِلَٰهًا وَاحِدًا ۖ لَّا إِلَٰهَ إِلَّا هُوَ ۚ سُبْحَانَهُ عَمَّا يُشْرِكُونَ
31਼ ਇਹਨਾਂ ਨੇ ਅੱਲਾਹ ਨੂੰ ਛੱਡ ਕੇ ਆਪਣੇ ਧਾਰਮਿਕ ਗਿਆਨੀਆਂ ਤੇ ਬੇਰਾਗੀਆਂ ਨੂੰ ਅਤੇ ਮਰੀਅਮ ਦੇ ਪੁੱਤਰ ਮਸੀਹ (ਈਸਾ) ਨੂੰ ਆਪਣਾ ਰੱਬ ਬਣਾ ਲਿਆ ਹੈ (ਭਾਵ ਜੋ ਉਹ ਆਖਣ ਉਹੀਓ ਰੱਬੀ ਕਲਾਮ ਹੈ) ਜਦ ਕਿ ਇਹਨਾਂ ਨੂੰ ਕੇਵਲ ਇਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਿਨਾਂ ਹੋਰ ਕੋਈ ਇਸ਼ਟ ਨਹੀਂ।1 ਉਹ ਹਰ ਪ੍ਰਕਾਰ ਦੇ ਸ਼ਿਰਕ ਤੋਂ ਪਾਕ ਹੈ, ਜਿਹੜਾ ਉਹ ਕਰਦੇ ਹਨ।
32يُرِيدُونَ أَن يُطْفِئُوا نُورَ اللَّهِ بِأَفْوَاهِهِمْ وَيَأْبَى اللَّهُ إِلَّا أَن يُتِمَّ نُورَهُ وَلَوْ كَرِهَ الْكَافِرُونَ
32਼ ਉਹ ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹਾਂ (ਦੀਆਂ ਫੂਕਾਂ) ਨਾਲ ਹੀ ਬੁਝਾ ਦੇਣ, ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰਾ ਕਰਕ ਰਹੇਗਾ। ਭਾਵੇਂ ਕਾਫ਼ਿਰਾਂ ਨੂੰ ਕਿੰਨਾਂ ਹੀ ਬੁਰਾ ਕਿਉਂ ਨਾ ਲੱਗੇ।
33هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ وَلَوْ كَرِهَ الْمُشْرِكُونَ
33਼ ਉਸ ਨੇ ਆਪਣੇ ਰਸੂਲ (ਮੁਹੰਮਦ ਸ:) ਨੂੰ ਹਿਦਾਇਤ ਅਤੇ ਸੱਚਾ ਦੀਨ ਦੇਕੇ ਭੇਜਿਆ ਹੈ ਤਾਂ ਜੋ ਉਸ ਨੂੰ ਸਾਰੇ ਧਰਮਾਂ ’ਤੇ ਗ਼ਾਲਿਬ ਕਰ ਦੇਵੇ, ਭਾਵੇਂ ਮੁਸ਼ਰਿਕਾਂ ਨੂੰ ਕਿੰਨਾ ਹੀ ਬੁਰਾ ਲੱਗੇ।
34۞ يَا أَيُّهَا الَّذِينَ آمَنُوا إِنَّ كَثِيرًا مِّنَ الْأَحْبَارِ وَالرُّهْبَانِ لَيَأْكُلُونَ أَمْوَالَ النَّاسِ بِالْبَاطِلِ وَيَصُدُّونَ عَن سَبِيلِ اللَّهِ ۗ وَالَّذِينَ يَكْنِزُونَ الذَّهَبَ وَالْفِضَّةَ وَلَا يُنفِقُونَهَا فِي سَبِيلِ اللَّهِ فَبَشِّرْهُم بِعَذَابٍ أَلِيمٍ
34਼ ਹੇ ਈਮਾਨ ਵਾਲਿਓ! ਇਹਨਾਂ ਕਿਤਾਬ ਵਾਲਿਆਂ ਦੇ ਧਰਮ ਗਿਆਨੀ ਤੇ ਸੰਸਾਰ ਤਿਆਗੀ ਸਾਧੂ-ਸੰਤਾਂ ਦੀ ਬਹੁ-ਗਿਣਤੀ ਲੋਕਾਂ ਦਾ ਮਾਲ ਨਾ-ਹੱਕਾ ਹੀ ਖਾ ਜਾਂਦੇ ਹਨ ਅਤੇ ਅੱਲਾਹ ਦੀ ਰਾਹ ਤੋਂ (ਲੋਕਾਂ ਨੂੰ) ਰੋਕਦੇ ਹਨ। ਜਿਹੜੇ ਲੋਕੀ ਸੋਨਾ ਚਾਂਦੀ ਜੋੜ-ਜੋੜ ਕੇ ਰਖਦੇ ਹਨ ਅਤੇ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ, ਉਹਨਾਂ ਨੂੰ ਦਰਦਨਾਕ ਅਜ਼ਾਬ ਦੀ ਖ਼ਬਰ ਸੁਣਾ ਦਿਓ।
35يَوْمَ يُحْمَىٰ عَلَيْهَا فِي نَارِ جَهَنَّمَ فَتُكْوَىٰ بِهَا جِبَاهُهُمْ وَجُنُوبُهُمْ وَظُهُورُهُمْ ۖ هَٰذَا مَا كَنَزْتُمْ لِأَنفُسِكُمْ فَذُوقُوا مَا كُنتُمْ تَكْنِزُونَ
35਼ ਇਕ ਦਿਨ ਉਸ ਜਮ੍ਹਾਂ ਕੀਤੇ ਮਾਲ ਨੂੰ ਨਰਕ ਦੀ ਅੱਗ ਵਿਚ ਪਿਘਲਾਇਆ ਜਾਵੇਗਾ ਫੇਰ ਉਸੇ ਨਾਲ ਉਹਨਾਂ ਦੇ ਮੱਥੇ, ਵਖੀਆਂ ਅਤੇ ਪਿੱਠਾਂ ਨੂੰ ਦਾਗਿਆ ਜਾਵੇਗਾ। (ਅਤੇ ਕਿਹਾ ਜਾਵੇਗਾ ਕਿ) ਇਹ ਹੈ ਉਹ (ਦੌਲਤ) ਜਿਸ ਨੂੰ ਤੁਸੀਂ ਆਪਣੇ ਲਈ ਜੋੜ੍ਹਿਆ ਕਰਦੇ ਸੀ। ਹੁਣ ਤੁਸੀਂ ਆਪਣੇ ਉਸ (ਖ਼ਜ਼ਾਨੇ) ਦਾ ਸੁਆਦ ਲਵੋ ਜਿਹੜਾ ਤੁਸੀਂ ਜੋੜਦੇ ਰਹਿੰਦੇ ਸੀ।1
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
33ਆਇਤ

ਅਨੁਵਾਦ — ਅਤ-ਤੌਬਾ 33

ਸੂਰਾ ਅਤ-ਤੌਬਾ ਆਇਤ 33 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 33਼ ਉਸ ਨੇ ਆਪਣੇ ਰਸੂਲ (ਮੁਹੰਮਦ ਸ:) ਨੂੰ ਹਿਦਾਇਤ ਅਤੇ…

ਸੂਰਾ ਆਇਤ 33/129 — ਸੂਰਾ ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤੌਬਾ ਸੁਣੋ, ਸੂਰਾ ਅਤ-ਤੌਬਾ ਅਨੁਵਾਦ, ਸੂਰਾ ਅਤ-ਤੌਬਾ mp3, ਸੂਰਾ ਅਤ-ਤੌਬਾ pdf. ਆਇਤ 31–35. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Tuesday, September 29, 2026

Don't forget us in your sincere prayers