ਅਤ-ਤੌਬਾ · 47/129
ਅਨੁਵਾਦ ਉਚਾਰਨ — ਅਤ-ਤੌਬਾ
لَوْ خَرَجُوا فِيكُم مَّا زَادُوكُمْ إِلَّا خَبَالًا وَلَأَوْضَعُوا خِلَالَكُمْ يَبْغُونَكُمُ الْفِتْنَةَ وَفِيكُمْ سَمَّاعُونَ لَهُمْ ۗ وَاللَّهُ عَلِيمٌ بِالظَّالِمِينَ ۝٤٧
Law kharajoo feekum maa zaadookum ilaa Khabaalanw wa la awda`oo khilaalakum yabghoona kumul fitnata wa feekum sammaa`oona lahum; wallaahu `aleemum biz zaalimeen
📖 ਪੰਜਾਬੀ ਵਿੱਚ
47਼ ਜੇ ਇਹ (ਮੁਨਾਫ਼ਿਕ) ਤੁਹਾਡੇ ਨਾਲ ਨਿਕਲ ਵੀ ਜਾਂਦੇ ਤਾਂ ਵੀ ਤੁਹਾਡੀਆਂ ਪਰੇਸ਼ਾਨੀਆਂ ਵਿਚ ਵਾਧਾ ਹੀ ਕਰਦੇ। ਉਹ ਤੁਹਾਡੇ ਵਿਚਾਲੇ ਫ਼ਿਤਨਾ ਫ਼ਸਾਦ ਫੈਲਾਉਣ ਲਈ ਭੱਜ-ਨੱਠ ਕਰਦੇ, ਤੁਹਾਡੇ ਵਿਚਾਲੇ ਇਹਨਾਂ ਦੇ ਜਾਸੂਸ ਵੀ ਹਨ। ਅੱਲਾਹ ਇਹਨਾਂ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

🎧 ਸੁਣੋ


📜 ਆਇਤ 45-49 — ਅਤ-ਤੌਬਾ

45إِنَّمَا يَسْتَأْذِنُكَ الَّذِينَ لَا يُؤْمِنُونَ بِاللَّهِ وَالْيَوْمِ الْآخِرِ وَارْتَابَتْ قُلُوبُهُمْ فَهُمْ فِي رَيْبِهِمْ يَتَرَدَّدُونَ
45਼ ਇਹ (ਨਾ ਲੜਣ ਦੀ) ਆਗਿਆ ਤਾਂ ਤੁਹਾਥੋਂ ਕੇਵਲ ਉਹੀਓ ਮੰਗਦੇ ਹਨ, ਜਿਨ੍ਹਾਂ ਨੂੰ ਨਾ ਤਾਂ ਅੱਲਾਹ ’ਤੇ ਈਮਾਨ ਹੈ ਨਾ ਆਖ਼ਿਰਤ ਦੇ ਦਿਨ ’ਤੇ ਵਿਸ਼ਵਾਸ ਹੈ, ਉਨ੍ਹਾਂ ਦੇ ਦਿਲ ਸ਼ੰਕਾ ਵਿਚ ਫਸੇ ਹੋਏ ਹਨ, ਉਹ ਆਪਣੇ ਸ਼ੱਕ ਵਿਚ ਹੀ ਡਾਵਾਂ-ਡੋਲ ਹਨ।
46۞ وَلَوْ أَرَادُوا الْخُرُوجَ لَأَعَدُّوا لَهُ عُدَّةً وَلَٰكِن كَرِهَ اللَّهُ انبِعَاثَهُمْ فَثَبَّطَهُمْ وَقِيلَ اقْعُدُوا مَعَ الْقَاعِدِينَ
46਼ ਜੇ ਉਹਨਾਂ ਦੀ ਇੱਛਾ ਜਿਹਾਦ ਲਈ ਨਿਕਲਣ ਦੀ ਹੁੰਦੀ ਤਾਂ ਉਹ ਇਸ ਲਈ ਕੁੱਝ ਤਾਂ ਸਾਮਾਨ ਤਿਆਰ ਰੱਖਦੇ, ਪਰ ਅੱਲਾਹ ਨੂੰ ਉਹਨਾਂ ਦਾ ਨਿਕਲਣਾ ਪਸੰਦ ਹੀ ਨਹੀਂ ਸੀ, ਇਸ ਲਈ ਉਹਨਾਂ ਨੂੰ ਸੁਸਤ ਕਰ ਦਿੱਤਾ ਅਤੇ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਬੈਠਣ ਵਾਲਿਆਂ ਨਾਲ ਹੀ ਬੈਠੇ ਰਹੋ।
47لَوْ خَرَجُوا فِيكُم مَّا زَادُوكُمْ إِلَّا خَبَالًا وَلَأَوْضَعُوا خِلَالَكُمْ يَبْغُونَكُمُ الْفِتْنَةَ وَفِيكُمْ سَمَّاعُونَ لَهُمْ ۗ وَاللَّهُ عَلِيمٌ بِالظَّالِمِينَ
47਼ ਜੇ ਇਹ (ਮੁਨਾਫ਼ਿਕ) ਤੁਹਾਡੇ ਨਾਲ ਨਿਕਲ ਵੀ ਜਾਂਦੇ ਤਾਂ ਵੀ ਤੁਹਾਡੀਆਂ ਪਰੇਸ਼ਾਨੀਆਂ ਵਿਚ ਵਾਧਾ ਹੀ ਕਰਦੇ। ਉਹ ਤੁਹਾਡੇ ਵਿਚਾਲੇ ਫ਼ਿਤਨਾ ਫ਼ਸਾਦ ਫੈਲਾਉਣ ਲਈ ਭੱਜ-ਨੱਠ ਕਰਦੇ, ਤੁਹਾਡੇ ਵਿਚਾਲੇ ਇਹਨਾਂ ਦੇ ਜਾਸੂਸ ਵੀ ਹਨ। ਅੱਲਾਹ ਇਹਨਾਂ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
48لَقَدِ ابْتَغَوُا الْفِتْنَةَ مِن قَبْلُ وَقَلَّبُوا لَكَ الْأُمُورَ حَتَّىٰ جَاءَ الْحَقُّ وَظَهَرَ أَمْرُ اللَّهِ وَهُمْ كَارِهُونَ
48਼ (ਹੇ ਨਬੀ!) ਇਸ ਤੋਂ ਪਹਿਲਾਂ ਵੀ ਇਹ (ਮੁਨਾਫ਼ਿਕ) ਲੋਕੀ ਫ਼ਿਤਨਾ ਫੈਲਾਉਣ ਦੇ ਜਤਨ ਕਰਦੇ ਰਹੇ ਹਨ ਅਤੇ ਤੁਾਹਾਡੇ ਕੰਮਾਂ ਨੂੰ ਅਸਫ਼ਲ ਬਣਾਉਣ ਵਿਚ ਲੱਗੇ ਰਹੇ, ਇੱਥੋਂ ਤਕ ਕਿ ਹੱਕ ਆ ਗਿਆ ਅਤੇ ਅੱਲਾਹ ਦਾ ਹੁਕਮ ਭਾਰੂ ਹੋ ਗਿਆ ਜਦ ਕਿ ਉਹ (ਹੱਕ ਨੂੰ) ਨਾ-ਪਸੰਦ ਕਰਦੇ ਸਨ।
49وَمِنْهُم مَّن يَقُولُ ائْذَن لِّي وَلَا تَفْتِنِّي ۚ أَلَا فِي الْفِتْنَةِ سَقَطُوا ۗ وَإِنَّ جَهَنَّمَ لَمُحِيطَةٌ بِالْكَافِرِينَ
49਼ ਇਹਨਾਂ ਵਿੱਚੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੈਨੂੰ ਛੁੱਟੀ ਦੇ ਦਿਓ, ਮੈਨੂੰ ਅਜ਼ਮਾਇਸ਼ (ਬਿਪਤਾ) ਵਿਚ ਨਾ ਪਾਓ, ਖ਼ਬਰਦਾਰ ਉਹ ਤਾਂ ਅਜ਼ਮਾਇਸ਼ ਵਿਚ ਫਸ ਚੁੱਕੇ ਹਨ ਅਤੇ ਬੇਸ਼ੱਕ ਨਰਕ ਇਹਨਾਂ ਕਾਫ਼ਿਰਾਂ ਨੂੰ ਘੇਰਨ ਵਾਲੀ ਹੈ।
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
47ਆਇਤ

ਅਨੁਵਾਦ — ਅਤ-ਤੌਬਾ 47

ਸੂਰਾ ਅਤ-ਤੌਬਾ ਆਇਤ 47 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 47਼ ਜੇ ਇਹ (ਮੁਨਾਫ਼ਿਕ) ਤੁਹਾਡੇ ਨਾਲ ਨਿਕਲ ਵੀ ਜਾਂਦੇ ਤਾਂ…

ਸੂਰਾ ਆਇਤ 47/129 — ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤੌਬਾ ਸੁਣੋ, ਅਤ-ਤੌਬਾ ਅਨੁਵਾਦ, ਅਤ-ਤੌਬਾ mp3, ਅਤ-ਤੌਬਾ pdf. ਆਇਤ 45–49. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers