ਆਲ-ਇਮਰਾਨ · 134/200
ਅਨੁਵਾਦ ਉਚਾਰਨ — ਸੂਰਾ ਆਲ-ਇਮਰਾਨ
الَّذِينَ يُنفِقُونَ فِي السَّرَّاءِ وَالضَّرَّاءِ وَالْكَاظِمِينَ الْغَيْظَ وَالْعَافِينَ عَنِ النَّاسِ ۗ وَاللَّهُ يُحِبُّ الْمُحْسِنِينَ ۝١٣٤
Allazeena yunfiqoona fissarraaa`i waddarraaa`i wal kaazimeenal ghaiza wal aafeena `anin-naas; wallaahu yuhibbul muhsineen
📖 ਪੰਜਾਬੀ ਵਿੱਚ
134਼ ਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ ਵਿਚ ਖ਼ਰਚ ਕਰਦੇ ਹਨ, ਗੁੱਸੇ ਨੂੰ ਪੀ ਜਾਣ ਵਾਲੇ ਹਨ ਅਤੇ ਲੋਕਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰਨ ਵਾਲੇ ਹਨ ਅਜਿਹੇ ਨੇਕ ਲੋਕਾਂ ਨੂੰ ਹੀ ਅੱਲਾਹ ਪਸੰਦ ਕਰਦਾ ਹੇ । 2

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 132-136 — ਸੂਰਾ ਆਲ-ਇਮਰਾਨ

132وَأَطِيعُوا اللَّهَ وَالرَّسُولَ لَعَلَّكُمْ تُرْحَمُونَ
132਼ ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ) ਦੀ ਆਗਿਆ ਦੀ ਪਾਲਣਾ ਕਰੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।1
133۞ وَسَارِعُوا إِلَىٰ مَغْفِرَةٍ مِّن رَّبِّكُمْ وَجَنَّةٍ عَرْضُهَا السَّمَاوَاتُ وَالْأَرْضُ أُعِدَّتْ لِلْمُتَّقِينَ
133਼ ਆਪਣੇ ਰੱਬ ਦੀ ਬਖ਼ਸ਼ਿਸ਼ ਅਤੇ ਉਸ ਸਵਰਗ ਵੱਲ ਨੱਸ ਕੇ ਜਾਓ ਜਿਸ ਦਾ ਫੈਲਾਓ ਅਕਾਸ਼ਾਂ ਤੇ ਧਰਤੀ ਦੇ ਬਰਾਬਰ ਹੇ, ਜਿਹੜੀ ਰੱਬ ਤੋਂ ਡਰਨ ਵਾਲਿਆ ਲਈ ਬਣਾਈ ਗਈ ਹੇ।
134الَّذِينَ يُنفِقُونَ فِي السَّرَّاءِ وَالضَّرَّاءِ وَالْكَاظِمِينَ الْغَيْظَ وَالْعَافِينَ عَنِ النَّاسِ ۗ وَاللَّهُ يُحِبُّ الْمُحْسِنِينَ
134਼ ਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ ਵਿਚ ਖ਼ਰਚ ਕਰਦੇ ਹਨ, ਗੁੱਸੇ ਨੂੰ ਪੀ ਜਾਣ ਵਾਲੇ ਹਨ ਅਤੇ ਲੋਕਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰਨ ਵਾਲੇ ਹਨ ਅਜਿਹੇ ਨੇਕ ਲੋਕਾਂ ਨੂੰ ਹੀ ਅੱਲਾਹ ਪਸੰਦ ਕਰਦਾ ਹੇ । 2
135وَالَّذِينَ إِذَا فَعَلُوا فَاحِشَةً أَوْ ظَلَمُوا أَنفُسَهُمْ ذَكَرُوا اللَّهَ فَاسْتَغْفَرُوا لِذُنُوبِهِمْ وَمَن يَغْفِرُ الذُّنُوبَ إِلَّا اللَّهُ وَلَمْ يُصِرُّوا عَلَىٰ مَا فَعَلُوا وَهُمْ يَعْلَمُونَ
135਼ ਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੇ ਜਾਂ (ਕੋਈ ਪਾਪ ਕਰਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ। ਹਕੀਕਤ ਵਿਚ ਅੱਲਾਹ ਤੋਂ ਛੁੱਟ ਹੋਰ ਕੋਣ ਹੇ ਜਿਹੜਾ ਗੁਨਾਹਾਂ ਨੂੰ ਬਖ਼ਸ਼ ਸਕਦਾ ਹੇ ਅਤੇ ਇਹ ਨੇਕ ਲੋਕ ਜਾਣਦੇ ਹੋਏ ਆਪਣੀ ਕਰਨੀ ਉੱਤੇ ਅੜੀ ਨਹੀਂ ਕਰਦੇ।
136أُولَٰئِكَ جَزَاؤُهُم مَّغْفِرَةٌ مِّن رَّبِّهِمْ وَجَنَّاتٌ تَجْرِي مِن تَحْتِهَا الْأَنْهَارُ خَالِدِينَ فِيهَا ۚ وَنِعْمَ أَجْرُ الْعَامِلِينَ
136਼ ਅਜਿਹੇ (ਨੇਕ) ਲੋਕਾਂ ਦਾ ਬਦਲਾ ਉਹਨਾਂ ਦੇ ਰੱਬ ਵੱਲੋਂ ਉਹਨਾਂ ਦੀ ਬਖ਼ਸ਼ਿਸ਼ ਹੇ ਅਤੇ ਜੰਨਤਾਂ ਦੇ ਬਾਗ਼ ਹਨ ਜਿਹਨਾਂ ਹੇਠ ਨਹਿਰਾਂ ਵਗਦੀਆਂ ਹਨ ਜਿਹਨਾਂ ਵਿਚ ਉਹ ਸਦਾ ਰਹਿਣਗੇ। ਕਿੰਨਾ ਵਧੀਆ ਬਦਲਾ ਹੇ ਉਹਨਾਂ ਨੇਕ ਕੰਮ ਕਰਨ ਵਾਲਿਆਂ ਦਾ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
134ਆਇਤ

ਅਨੁਵਾਦ — ਆਲ-ਇਮਰਾਨ 134

ਸੂਰਾ ਆਲ-ਇਮਰਾਨ ਆਇਤ 134 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 134਼ ਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ…

ਸੂਰਾ ਆਇਤ 134/200 — ਸੂਰਾ ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਆਲ-ਇਮਰਾਨ ਸੁਣੋ, ਸੂਰਾ ਆਲ-ਇਮਰਾਨ ਅਨੁਵਾਦ, ਸੂਰਾ ਆਲ-ਇਮਰਾਨ mp3, ਸੂਰਾ ਆਲ-ਇਮਰਾਨ pdf. ਆਇਤ 132–136. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers