ਅਨ-ਨਿਸਾ · 31/176
ਅਨੁਵਾਦ ਉਚਾਰਨ — ਸੂਰਾ ਅਨ-ਨਿਸਾ
إِن تَجْتَنِبُوا كَبَائِرَ مَا تُنْهَوْنَ عَنْهُ نُكَفِّرْ عَنكُمْ سَيِّئَاتِكُمْ وَنُدْخِلْكُم مُّدْخَلًا كَرِيمًا ۝٣١
In tajtaniboo kabaaa`ira maa tunhawna `anhu nukaffir `ankum saiyiaatikum wa nudkhilkum mudkhalan kareemaa
📖 ਪੰਜਾਬੀ ਵਿੱਚ
31਼ ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ ਹੇ ਤਾਂ ਅਸੀਂ ਤੁਹਾਡੇ ਛੋਟੇ-ਛੋਟੇ ਗੁਨਾਹਾਂ ਨੂੰ ਤੁਹਾਥੋਂ ਦੂਰ ਕਰ ਦੇਵਾਂਗੇ 2 ਅਤੇ ਤੁਹਾਨੂੰ ਇੱਜ਼ਤ ਮਾਨ ਵਾਲੀ ਥਾਂ (ਸਵਰਗ) ਵਿਚ ਦਾਖ਼ਲ ਕਰਾਂਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 29-33 — ਸੂਰਾ ਅਨ-ਨਿਸਾ

29يَا أَيُّهَا الَّذِينَ آمَنُوا لَا تَأْكُلُوا أَمْوَالَكُم بَيْنَكُم بِالْبَاطِلِ إِلَّا أَن تَكُونَ تِجَارَةً عَن تَرَاضٍ مِّنكُمْ ۚ وَلَا تَقْتُلُوا أَنفُسَكُمْ ۚ إِنَّ اللَّهَ كَانَ بِكُمْ رَحِيمًا
29਼ ਹੇ ਈਮਾਨ ਵਾਲਿਓ! ਤੁਸੀਂ ਇਕ ਦੂਜੇ ਦਾ ਮਾਲ ਨਾ-ਜਾਇਜ਼ ਢੰਗ ਨਾਲ ਨਾ ਖਾਓ, ਸਗੋਂ ਆਪਸੀ ਰਜ਼ਾਮੰਦੀ ਨਾਲ ਲੈਣ-ਦੇਣ ਕਰੋ ਅਤੇ ਅਨ-ਹੱਕਾ ਆਪਣੇ ਆਪ ਨੂੰ ਕਤਲ (ਆਤਮਾ ਹੱਤਿਆ) ਨਾ ਕਰੋ,1 ਬੇਸ਼ੱਕ ਅੱਲਾਹ ਤੁਹਾਡੇ ’ਤੇ ਬਹੁਤ ਮਿਹਰਬਾਨ ਹੇ।
30وَمَن يَفْعَلْ ذَٰلِكَ عُدْوَانًا وَظُلْمًا فَسَوْفَ نُصْلِيهِ نَارًا ۚ وَكَانَ ذَٰلِكَ عَلَى اللَّهِ يَسِيرًا
30਼ ਜਿਹੜਾ ਵਿਅਕਤੀ ਧੱਕੇ ਨਾਲ ਤੇ ਜ਼ੁਲਮ ਰਾਹੀਂ ਅਜਿਹੇ (ਨਾ-ਫ਼ਰਮਾਨੀ ਵਾਲੇ) ਕੰਮ ਕਰੇਗਾ ਅਸੀਂ ਉਸ ਨੂੰ ਛੇਤੀ ਹੀ ਨਰਕ ਦੀ ਅੱਗ ਵਿਚ ਸੁੱਟ ਦੇਵਾਂਗੇ ਅਤੇ ਇੰਜ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੇ।
31إِن تَجْتَنِبُوا كَبَائِرَ مَا تُنْهَوْنَ عَنْهُ نُكَفِّرْ عَنكُمْ سَيِّئَاتِكُمْ وَنُدْخِلْكُم مُّدْخَلًا كَرِيمًا
31਼ ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ ਹੇ ਤਾਂ ਅਸੀਂ ਤੁਹਾਡੇ ਛੋਟੇ-ਛੋਟੇ ਗੁਨਾਹਾਂ ਨੂੰ ਤੁਹਾਥੋਂ ਦੂਰ ਕਰ ਦੇਵਾਂਗੇ 2 ਅਤੇ ਤੁਹਾਨੂੰ ਇੱਜ਼ਤ ਮਾਨ ਵਾਲੀ ਥਾਂ (ਸਵਰਗ) ਵਿਚ ਦਾਖ਼ਲ ਕਰਾਂਗੇ।
32وَلَا تَتَمَنَّوْا مَا فَضَّلَ اللَّهُ بِهِ بَعْضَكُمْ عَلَىٰ بَعْضٍ ۚ لِّلرِّجَالِ نَصِيبٌ مِّمَّا اكْتَسَبُوا ۖ وَلِلنِّسَاءِ نَصِيبٌ مِّمَّا اكْتَسَبْنَ ۚ وَاسْأَلُوا اللَّهَ مِن فَضْلِهِ ۗ إِنَّ اللَّهَ كَانَ بِكُلِّ شَيْءٍ عَلِيمًا
32਼ ਤੁਸੀਂ ਉਹਨਾਂ ਚੀਜ਼ਾਂ ਦੀ ਕਾਮਨਾ ਨਾ ਕਰੋ ਜਿਨ੍ਹਾਂ ਕਾਰਨ ਅੱਲਾਹ ਨੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਦੇ ਮੁਕਾਬਲੇ ਵਿਚ ਵਧੇਰੇ ਦਿੱਤਾ ਹੋਇਆ ਹੇ। ਜੋ ਪੁਰਸ਼ਾਂ ਨੇ ਕਮਾਇਆ ਹੇ ਉਸ ਕਮਾਈ ਵਿਚ ਉਹਨਾਂ ਦਾ ਹਿੱਸਾ ਹੇ (ਭਾਵ ਉਹੀ ਹੱਕਦਾਰ ਹਨ) ਅਤੇ ਔਰਤਾਂ ਦਾ ਹੱਕ ਉਸ ਕਮਾਈ ਵਿਚ ਹੇ ਜੋ ਉਹਨਾਂ ਨੇ ਕਮਾਇਆ ਹੇ। ਤੁਸੀਂ ਅੱਲਾਹ ਤੋਂ ਹੀ ਉਸ ਦੇ ਫ਼ਜ਼ਲਾਂ ਲਈ ਦੁਆਵਾਂ ਮੰਗਦੇ ਰਹੋ। ਬੇਸ਼ੱਕ ਅੱਲਾਹ ਹਰ (ਵਿਅਕਤੀ ਦੀ ਲੋੜ ਦੀਆਂ) ਚੀਜ਼ਾਂ ਨੂੰ ਜਾਣਨ ਵਾਲਾ ਹੇ।
33وَلِكُلٍّ جَعَلْنَا مَوَالِيَ مِمَّا تَرَكَ الْوَالِدَانِ وَالْأَقْرَبُونَ ۚ وَالَّذِينَ عَقَدَتْ أَيْمَانُكُمْ فَآتُوهُمْ نَصِيبَهُمْ ۚ إِنَّ اللَّهَ كَانَ عَلَىٰ كُلِّ شَيْءٍ شَهِيدًا
33਼ ਮਾਤਾ ਪਿਤਾ ਜਾਂ ਨੇੜਲੇ ਰਿਸ਼ਤੇਦਾਰ ਜੋ ਵੀ ਮਾਲ ਛੱਡ ਜਾਣ ਉਸ ਵਿਰਸੇ ਵਿਚ ਅਸੀਂ (ਅੱਲਾਹ ਨੇ ਰਿਸ਼ਤੇ ਅਨੁਸਾਰ) ਹਰੇਕ ਨੂੰ ਵਾਰਸ ਬਣਾਇਆ ਹੇ। ਜਿਨ੍ਹਾਂ ਨਾਲ ਤੁਸੀਂ ਇਕਰਾਰ ਕੀਤਾ ਹੋਇਆ ਹੇ, ਉਹਨਾਂ ਨੂੰ ਉਹਨਾਂ ਦਾ ਹਿੱਸਾ ਦਿਓ। ਬੇਸ਼ੱਕ ਅੱਲਾਹ ਹਰ ਗੱਲ ਦਾ ਗਵਾਹ ਹੇ।
ਅਨ-ਨਿਸਾਕੁਰਾਨ ਸੂਚੀ
176ਆਇਤ
MedinanRevelation
31ਆਇਤ

ਅਨੁਵਾਦ — ਅਨ-ਨਿਸਾ 31

ਸੂਰਾ ਅਨ-ਨਿਸਾ ਆਇਤ 31 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 31਼ ਜੇਕਰ ਤੁਸੀਂ ਉਹਨਾਂ ਵੱਡੇ ਗੁਨਾਹਾਂ ਤੋਂ ਬਚਦੇ ਰਹੋਗੇ ਜਿਨ੍ਹਾਂ…

ਸੂਰਾ ਆਇਤ 31/176 — ਸੂਰਾ ਅਨ-ਨਿਸਾ النساء (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਿਸਾ ਸੁਣੋ, ਸੂਰਾ ਅਨ-ਨਿਸਾ ਅਨੁਵਾਦ, ਸੂਰਾ ਅਨ-ਨਿਸਾ mp3, ਸੂਰਾ ਅਨ-ਨਿਸਾ pdf. ਆਇਤ 29–33. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers