ਗ਼ਾਫ਼ਿਰ · 9/85
ਅਨੁਵਾਦ ਉਚਾਰਨ — ਸੂਰਾ ਗ਼ਾਫ਼ਿਰ
وَقِهِمُ السَّيِّئَاتِ ۚ وَمَن تَقِ السَّيِّئَاتِ يَوْمَئِذٍ فَقَدْ رَحِمْتَهُ ۚ وَذَٰلِكَ هُوَ الْفَوْزُ الْعَظِيمُ ۝٩
Wa qihimus saiyi-aat; wa man taqis saiyi-aati Yawma`izin faqad rahimtah; wa zaalika huwal fawzul `azeem
📖 ਪੰਜਾਬੀ ਵਿੱਚ
9਼ (ਇਹ ਵੀ ਬੇਨਤੀ ਹੈ ਕਿ) ਇਹਨਾਂ (ਈਮਾਨ ਵਾਲਿਆਂ) ਨੂੰ ਬੁਰਾਈਆਂ ਤੋਂ ਬਚਾ ਕੇ ਰੱਖ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ (ਕਿਆਮਤ ਵੇਲੇ) ਤੈਨੇ ਜਿਸ ਨੂੰ ਬੁਰਾਈਆਂ (ਦੀ ਸਜ਼ਾ) ਤੋਂ ਬਚਾ ਲਿਆ ਹਕੀਕਤ ਵਿਚ ਤੈਨੇ ਉਸ ਉੱਤੇ ਰਹਿਮ ਕੀਤਾ, ਇਹੋ ਵੱਡੀ ਕਾਮਯਾਬੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 7-11 — ਸੂਰਾ ਗ਼ਾਫ਼ਿਰ

7الَّذِينَ يَحْمِلُونَ الْعَرْشَ وَمَنْ حَوْلَهُ يُسَبِّحُونَ بِحَمْدِ رَبِّهِمْ وَيُؤْمِنُونَ بِهِ وَيَسْتَغْفِرُونَ لِلَّذِينَ آمَنُوا رَبَّنَا وَسِعْتَ كُلَّ شَيْءٍ رَّحْمَةً وَعِلْمًا فَاغْفِرْ لِلَّذِينَ تَابُوا وَاتَّبَعُوا سَبِيلَكَ وَقِهِمْ عَذَابَ الْجَحِيمِ
7਼ ਜਿਹੜੇ ਫ਼ਰਿਸ਼ਤਿਆਂ ਨੇ ਰੱਬ ਦੇ ਅਰਸ਼ (ਸਿੰਘਾਸਨ) ਨੂੰ ਚੁੱਕਿਆ ਹੋਇਆ ਹੈ ਅਤੇ ਉਹ ਜਿਹੜੇ ਉਸ ਦੇ ਆਲੇ-ਦੁਆਲੇ (ਸੇਵਾ ਲਈ) ਰਹਿੰਦੇ ਹਨ, ਉਹ ਆਪਣੇ ਰੱਬ ਦੀ ਸ਼ਲਾਘਾ ਦੇ ਨਾਲੋ-ਨਾਲ ਉਸਦੀ ਪਾਕੀ ਬਿਆਨ ਕਰਦੇ ਹਨ ਅਤੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਈਮਾਨ ਵਾਲਿਆਂ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ। ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਆਪਣੀ ਮਿਹਰ ਤੇ ਗਿਆਨ ਸਦਕਾ ਹਰ ਚੀਜ਼ ’ਤੇ ਛਾਇਆ ਹੋਇਆ ਹੈ। ਸੋ ਤੂੰ ਉਹਨਾਂ ਲੋਕਾਂ ਨੂੰ ਬਖ਼ਸ਼ ਦੇ ਜਿਹੜੇ ਤੌਬਾ ਕਰਦੇ ਹਨ ਅਤੇ (ਤੇਰੇ ਵੱਲ ਆਉਣ ਵਾਲੇ) ਰਾਹ ’ਤੇ ਚਲਦੇ ਹਨ, ਤੂੰ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲੈ।
8رَبَّنَا وَأَدْخِلْهُمْ جَنَّاتِ عَدْنٍ الَّتِي وَعَدتَّهُمْ وَمَن صَلَحَ مِنْ آبَائِهِمْ وَأَزْوَاجِهِمْ وَذُرِّيَّاتِهِمْ ۚ إِنَّكَ أَنتَ الْعَزِيزُ الْحَكِيمُ
8਼ (ਫ਼ਰਿਸ਼ਤੇ ਅਰਦਾਸ ਕਰਦੇ ਹਨ) ਹੇ ਸਾਡੇ ਰੱਬਾ! ਤੂੰ ਉਹਨਾਂ (ਈਮਾਨ ਵਾਲਿਆਂ) ਨੂੰ ਸਦੀਵੀ ਬਾਗ਼ਾਂ ਵਿਚ ਦਾਖ਼ਲ ਕਰ ਜਿਸ ਦਾ ਤੂੰ ਉਹਨਾਂ ਨੂੰ ਬਚਨ ਦਿੱਤਾ ਹੋਇਆ ਹੈ ਅਤੇ ਉਹਨਾਂ ਦੇ ਪਿਓ, ਦਾਦੇ, ਪਤਨੀਆਂ ਅਤੇ ਔਲਾਦਾਂ ਵਿੱਚੋਂ ਵੀ ਜਿਹੜੇ ਨੇਕ ਅਮਲ ਕਰਦੇ ਹਨ (ਸਵਰਗ ਵਿਚ ਲੈ ਜਾ)। ਬੇਸ਼ੱਕ ਤੂੰ ਹੀ ਜ਼ੋਰਾਵਰ ਤੇ ਹਿਕਮਤ ਵਾਲਾ ਹੈ।
9وَقِهِمُ السَّيِّئَاتِ ۚ وَمَن تَقِ السَّيِّئَاتِ يَوْمَئِذٍ فَقَدْ رَحِمْتَهُ ۚ وَذَٰلِكَ هُوَ الْفَوْزُ الْعَظِيمُ
9਼ (ਇਹ ਵੀ ਬੇਨਤੀ ਹੈ ਕਿ) ਇਹਨਾਂ (ਈਮਾਨ ਵਾਲਿਆਂ) ਨੂੰ ਬੁਰਾਈਆਂ ਤੋਂ ਬਚਾ ਕੇ ਰੱਖ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ (ਕਿਆਮਤ ਵੇਲੇ) ਤੈਨੇ ਜਿਸ ਨੂੰ ਬੁਰਾਈਆਂ (ਦੀ ਸਜ਼ਾ) ਤੋਂ ਬਚਾ ਲਿਆ ਹਕੀਕਤ ਵਿਚ ਤੈਨੇ ਉਸ ਉੱਤੇ ਰਹਿਮ ਕੀਤਾ, ਇਹੋ ਵੱਡੀ ਕਾਮਯਾਬੀ ਹੈ।
10إِنَّ الَّذِينَ كَفَرُوا يُنَادَوْنَ لَمَقْتُ اللَّهِ أَكْبَرُ مِن مَّقْتِكُمْ أَنفُسَكُمْ إِذْ تُدْعَوْنَ إِلَى الْإِيمَانِ فَتَكْفُرُونَ
10਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਸੀ ਉਹਨਾਂ ਨੂੰ ਪੁਕਾਰ ਕੇ ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਜਿੱਨਾ ਭਾਰਾ ਗ਼ੁੱਸਾ ਆਪਣੇ ਆਪ ’ਤੇ ਆ ਰਿਹਾ ਹੈ ਇਸ ਤੋਂ ਕਿਤੇ ਵੱਧ ਅੱਲਾਹ ਨੂੰ ਤੁਹਾਡੇ ’ਤੇ ਗ਼ੁੱਸਾ ਉਸ ਸਮੇਂ ਆਉਂਦਾ ਸੀ ਜਦੋਂ (ਸੰਸਾਰ ਵਿਚ) ਤੁਹਾਨੂੰ ਈਮਾਨ ਲਿਆਉਣ ਲਈ ਕਿਹਾ ਜਾਂਦਾ ਸੀ ਪਰ ਤੁਸੀਂ ਇਨਕਾਰ ਕਰ ਦਿੰਦੇ ਸੀ।
11قَالُوا رَبَّنَا أَمَتَّنَا اثْنَتَيْنِ وَأَحْيَيْتَنَا اثْنَتَيْنِ فَاعْتَرَفْنَا بِذُنُوبِنَا فَهَلْ إِلَىٰ خُرُوجٍ مِّن سَبِيلٍ
11਼ ਫੇਰ ਉਹ (ਕਾਫ਼ਿਰ) ਆਖਣਗੇ ਕਿ ਹੇ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰੀ ਮੌਤ ਦਿੱਤੀ ਅਤੇ ਦੋ ਵਾਰੀ ਹੀ ਜੀਵਨ ਦਿੱਤਾ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹਾਂ, ਕੀ ਹੁਣ ਇਸ (ਨਰਕ ਵਿੱਚੋਂ) ਬਚਣ ਦਾ ਕੋਈ ਰਸਤਾ ਹੈ ?
ਗ਼ਾਫ਼ਿਰਕੁਰਾਨ ਸੂਚੀ
85ਆਇਤ
MeccanRevelation
9ਆਇਤ

ਅਨੁਵਾਦ — ਗ਼ਾਫ਼ਿਰ 9

ਸੂਰਾ ਗ਼ਾਫ਼ਿਰ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ (ਇਹ ਵੀ ਬੇਨਤੀ ਹੈ ਕਿ) ਇਹਨਾਂ (ਈਮਾਨ ਵਾਲਿਆਂ) ਨੂੰ…

ਸੂਰਾ ਆਇਤ 9/85 — ਸੂਰਾ ਗ਼ਾਫ਼ਿਰ غافر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਗ਼ਾਫ਼ਿਰ ਸੁਣੋ, ਸੂਰਾ ਗ਼ਾਫ਼ਿਰ ਅਨੁਵਾਦ, ਸੂਰਾ ਗ਼ਾਫ਼ਿਰ mp3, ਸੂਰਾ ਗ਼ਾਫ਼ਿਰ pdf. ਆਇਤ 7–11. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers