ਅਲ-ਹੁਜ਼ੁਰਾਤ · 15/18
ਅਨੁਵਾਦ ਉਚਾਰਨ — ਅਲ-ਹੁਜ਼ੁਰਾਤ
إِنَّمَا الْمُؤْمِنُونَ الَّذِينَ آمَنُوا بِاللَّهِ وَرَسُولِهِ ثُمَّ لَمْ يَرْتَابُوا وَجَاهَدُوا بِأَمْوَالِهِمْ وَأَنفُسِهِمْ فِي سَبِيلِ اللَّهِ ۚ أُولَٰئِكَ هُمُ الصَّادِقُونَ ۝١٥
Innamal muu`minoonal lazeena aamanoo billaahi wa Rasoolihee summa lam yartaaboo wa jaahadoo biamwaalihim wa anfusihim fee sabeelil laah; ulaaaika humus saadiqoon
📖 ਪੰਜਾਬੀ ਵਿੱਚ
15਼ ਹਕੀਕਤ ਵਿਚ (ਸੱਚੇ) ਮੋਮਿਨ ਤਾਂ ਉਹ ਹਨ ਜਿਹੜੇ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ’ਤ ਪੱਕਾ ਈਮਾਨ ਲਿਆਏ, ਫੇਰ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਕੀਤਾ ਅਤੇ ਉਹਨਾਂ ਨੇ ਆਪਣੇ ਧੰਨ ਅਤੇ ਆਪਣੀਆਂ ਜਾਨਾਂ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕੀਤਾ, ਉਹੀਓ ਲੋਕ ਸੱਚੇ ਈਮਾਨ ਵਾਲੇ ਹਨ।
🎧 ਸੁਣੋ

📜 ਆਇਤ 13-17 — ਅਲ-ਹੁਜ਼ੁਰਾਤ

13يَا أَيُّهَا النَّاسُ إِنَّا خَلَقْنَاكُم مِّن ذَكَرٍ وَأُنثَىٰ وَجَعَلْنَاكُمْ شُعُوبًا وَقَبَائِلَ لِتَعَارَفُوا ۚ إِنَّ أَكْرَمَكُمْ عِندَ اللَّهِ أَتْقَاكُمْ ۚ إِنَّ اللَّهَ عَلِيمٌ خَبِيرٌ
13਼ ਹੇ ਲੋਕੋ! ਅਸਾਂ ਤੁਹਾਨੂੰ ਸਭ ਨੂੰ ਇੱਕ ਪੁਰਸ਼ ਅਤੇ ਇਕ ਇਸਤਰੀ (ਆਦਮ ਤੇ ਹਵਾ) ਤੋਂ ਪਦਾ ਕੀਤਾ ਹੈ। ਇਕ ਦੂਜੇ ਦੀ ਪਛਾਣ ਲਈ ਤੁਹਾਡੇ ਖ਼ਾਨਦਾਨ ਅਤੇ ਕਬੀਲੇ (ਗੋਤਰ, ਬਰਾਦਰੀਆਂ) ਬਣਾ ਦਿੱਤੀਆਂ (ਪ੍ਰੰਤੂ) ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵਧੇਰੇ ਆਦਰ-ਮਾਨ ਵਾਲਾ ਤੁਹਾਡੇ ਵਿੱਚੋਂ ਉਹੀਓ ਹੈ ਜਿਹੜਾ ਸਭ ਤੋਂ ਵੱਧ (ਰੱਬ ਤੋਂ) ਡਰਦਾ ਹੈ। ਬੇਸ਼ੱਕ ਅੱਲਾਹ ਸਭ ਕੁੱਝ ਜਾਣਦਾ ਹੈ ਅਤੇ ਹਰੇਕ ਗੱਲ ਦੀ ਖ਼ਬਰ ਰੱਖਦਾ ਹੈ।
14۞ قَالَتِ الْأَعْرَابُ آمَنَّا ۖ قُل لَّمْ تُؤْمِنُوا وَلَٰكِن قُولُوا أَسْلَمْنَا وَلَمَّا يَدْخُلِ الْإِيمَانُ فِي قُلُوبِكُمْ ۖ وَإِن تُطِيعُوا اللَّهَ وَرَسُولَهُ لَا يَلِتْكُم مِّنْ أَعْمَالِكُمْ شَيْئًا ۚ إِنَّ اللَّهَ غَفُورٌ رَّحِيمٌ
14਼ ਦਿਹਾਤੀ (ਬੱਦੂ) ਆਖਦੇ ਹਨ ਕਿ ਅਸੀਂ ਈਮਾਨ ਲਿਆਏ ਹਾਂ। ਤੁਸੀਂ (ਹੇ ਨਬੀ!) ਉਹਨਾਂ ਨੂੰ ਆਖੋ ਕਿ (ਹਕੀਕਤ ਵਿਚ ਤਾਂ) ਤੁਸੀਂ ਈਮਾਨ ਨਹੀਂ ਲਿਆਏ, ਹਾਂ ਇੰਜ ਕਹੋ ਕਿ ਅਸੀਂ ਇਸਲਾਮ ਲਿਆਏ ਹਾਂ ਜਦ ਕਿ ਸੱਚ ਇਹ ਹੈ ਕਿ ਅਜਿਹੇ ਤਕ ਤੁਹਾਡੇ ਮਨਾਂ ਵਿਚ (ਸੱਚੇ) ਈਮਾਨ ਨੇ ਪ੍ਰਵੇਸ਼ ਨਹੀਂ ਕੀਤਾ। ਜੇ ਤੁਸੀਂ ਅੱਲਾਹ ਦੀ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਫ਼ਰਮਾਂਬਰਦਾਰੀ ਕਰੋਗੇ ਤਾਂ ਅੱਲਾਹ ਤੁਹਾਡੇ ਅਮਲਾਂ ਵਿੱਚੋਂ ਕੁੱਝ ਵੀ ਘਾਟ ਨਹੀਂ ਕਰੇਗਾ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਦਿਆਲੂ ਹੈ।
15إِنَّمَا الْمُؤْمِنُونَ الَّذِينَ آمَنُوا بِاللَّهِ وَرَسُولِهِ ثُمَّ لَمْ يَرْتَابُوا وَجَاهَدُوا بِأَمْوَالِهِمْ وَأَنفُسِهِمْ فِي سَبِيلِ اللَّهِ ۚ أُولَٰئِكَ هُمُ الصَّادِقُونَ
15਼ ਹਕੀਕਤ ਵਿਚ (ਸੱਚੇ) ਮੋਮਿਨ ਤਾਂ ਉਹ ਹਨ ਜਿਹੜੇ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ’ਤ ਪੱਕਾ ਈਮਾਨ ਲਿਆਏ, ਫੇਰ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਕੀਤਾ ਅਤੇ ਉਹਨਾਂ ਨੇ ਆਪਣੇ ਧੰਨ ਅਤੇ ਆਪਣੀਆਂ ਜਾਨਾਂ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕੀਤਾ, ਉਹੀਓ ਲੋਕ ਸੱਚੇ ਈਮਾਨ ਵਾਲੇ ਹਨ।
16قُلْ أَتُعَلِّمُونَ اللَّهَ بِدِينِكُمْ وَاللَّهُ يَعْلَمُ مَا فِي السَّمَاوَاتِ وَمَا فِي الْأَرْضِ ۚ وَاللَّهُ بِكُلِّ شَيْءٍ عَلِيمٌ
16਼ (ਹੇ ਨਬੀ! ਤੁਸੀਂ ਈਮਾਨ ਦੇ ਦਾਅਵੇਦਾਰਾਂ ਨੂੰ) ਆਖੋ, ਕੀ ਤੁਸੀਂ ਅੱਲਾਹ ਨੂੰ ਆਪਣੀ ਦੀਨਦਾਰੀ ਤੋਂ ਜਾਣੂ ਕਰਵਾਂਦੇ ਹੋ ?ਜਦ ਕਿ ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੈ, ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਹੈ ਅਤੇ ਅੱਲਾਹ ਹੀ ਹਰ ਚੀਜ਼ ਦਾ ਗਿਆਨ ਰੱਖਦਾ ਹੈ।
17يَمُنُّونَ عَلَيْكَ أَنْ أَسْلَمُوا ۖ قُل لَّا تَمُنُّوا عَلَيَّ إِسْلَامَكُم ۖ بَلِ اللَّهُ يَمُنُّ عَلَيْكُمْ أَنْ هَدَاكُمْ لِلْإِيمَانِ إِن كُنتُمْ صَادِقِينَ
17਼ (ਹੇ ਨਬੀ!) ਉਹ (ਬੱਦੂ) ਤੁਹਾਡੇ ਉੱਤੇ ਆਪਣੇ ਮੁਸਲਮਾਨ ਹੋਣ ਦਾ ਅਹਿਸਾਨ ਜਤਾਉਂਦੇ ਹਨ। ਤੁਸੀਂ ਉਹਨਾਂ ਨੂੰ ਆਖੋ ਕਿ ਆਪਣੇ ਮੁਸਲਮਾਨ ਹੋਣ ਦਾ ਅਹਿਸਾਨ ਮੇਰੇ ਸਿਰ ਨਾ ਧਰੋ, ਸਗੋਂ ਤੁਹਾਡੇ ’ਤੇ ਅੱਲਾਹ ਦਾ ਅਹਿਸਾਨ ਹੈ ਕਿ ਉਸ ਨੇ ਤੁਹਾਨੂੰ ਈਮਾਨ ਦੀ ਹਿਦਾਇਤ ਬਖ਼ਸ਼ੀ, ਜੇ ਤੁਸੀਂ ਸੱਚੇ ਹੋ। (ਤਾਂ ਇਸ ਅਹਿਸਾਨ ਨੂੰ ਕਬੂਲੋ)।
ਅਲ-ਹੁਜ਼ੁਰਾਤਕੁਰਾਨ ਸੂਚੀ
18ਆਇਤ
MedinanRevelation
15ਆਇਤ

ਅਨੁਵਾਦ — ਅਲ-ਹੁਜ਼ੁਰਾਤ 15

ਸੂਰਾ ਅਲ-ਹੁਜ਼ੁਰਾਤ ਆਇਤ 15 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 15਼ ਹਕੀਕਤ ਵਿਚ (ਸੱਚੇ) ਮੋਮਿਨ ਤਾਂ ਉਹ ਹਨ ਜਿਹੜੇ ਅੱਲਾਹ…

ਸੂਰਾ ਆਇਤ 15/18 — ਅਲ-ਹੁਜ਼ੁਰਾਤ الحجرات (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹੁਜ਼ੁਰਾਤ ਸੁਣੋ, ਅਲ-ਹੁਜ਼ੁਰਾਤ ਅਨੁਵਾਦ, ਅਲ-ਹੁਜ਼ੁਰਾਤ mp3, ਅਲ-ਹੁਜ਼ੁਰਾਤ pdf. ਆਇਤ 13–17. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers