ਅਲ-ਅਨਫਾਲ · 68/75
ਅਨੁਵਾਦ ਉਚਾਰਨ — ਸੂਰਾ ਅਲ-ਅਨਫਾਲ
لَّوْلَا كِتَابٌ مِّنَ اللَّهِ سَبَقَ لَمَسَّكُمْ فِيمَا أَخَذْتُمْ عَذَابٌ عَظِيمٌ ۝٦٨
Law laa Kitaabum minal laahi sabaqa lamassakum fee maaa akhaztum `azaabun `azeem
📖 ਪੰਜਾਬੀ ਵਿੱਚ
68਼ ਜੇ ਪਹਿਲਾਂ ਤੋਂ ਹੀ ਅੱਲਾਹ ਵੱਲੋਂ (ਤੁਹਾਡੀ ਜਿਤ) ਨਾ ਲਿਖੀ ਹੁੰਦੀ ਤਾਂ ਜੋ (ਫ਼ਿਦਿਆ) ਤੁਸੀਂ ਲੋਕਾਂ ਨੇ (ਬਦਰ ਦੇ ਕੈਦੀਆਂ ਤੋਂ) ਲਿਆ ਹੈ, ਉਸ ਦੇ ਬਦਲੇ ਵਿਚ ਤੁਹਾਨੂੰ ਕਰੜੀ ਸਜ਼ਾ ਦਿੱਤੀ ਜਾਂਦੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 66-70 — ਸੂਰਾ ਅਲ-ਅਨਫਾਲ

66الْآنَ خَفَّفَ اللَّهُ عَنكُمْ وَعَلِمَ أَنَّ فِيكُمْ ضَعْفًا ۚ فَإِن يَكُن مِّنكُم مِّائَةٌ صَابِرَةٌ يَغْلِبُوا مِائَتَيْنِ ۚ وَإِن يَكُن مِّنكُمْ أَلْفٌ يَغْلِبُوا أَلْفَيْنِ بِإِذْنِ اللَّهِ ۗ وَاللَّهُ مَعَ الصَّابِرِينَ
66਼ ਹੁਣ ਅੱਲਾਹ ਨੇ ਤੁਹਾਡਾ ਭਾਰ ਹੌਲਾ ਕਰ ਦਿੱਤਾ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਅੰਦਰ ਅਜੇ ਕਮਜ਼ੋਰੀ ਹੈ, ਸੋ ਜੇ ਤੁਹਾਡੇ ਵਿਚ ਇਕ ਸੌ (ਮੋਮਿਨ) ਧੀਰਜ ਰੱਖਣ ਵਾਲੇ ਹੋਣਗੇ ਤਾਂ ਅੱਲਾਹ ਦੀ ਕ੍ਰਿਪਾ ਨਾਲ ਦੋ ਸੌ (ਕਾਫ਼ਿਰਾਂ) ’ਤੇ ਭਾਰੂ ਹੋਣਗੇ। ਜੇ ਤੁਹਾਡੇ ਵਿੱਚੋਂ ਇਕ ਹਜ਼ਾਰ ਡਟਣ ਵਾਲੇ ਹੋਣਗੇ ਤਾਂ ਉਹ ਅੱਲਾਹ ਦੇ ਹੁਕਮ ਨਾਲ ਦੋ ਹਜ਼ਾਰ ’ਤੇ ਭਾਰੂ ਹੋਣਗੇ। ਅੱਲਾਹ ਸਬਰ ਕਰਨ ਵਾਲਿਆਂ ਦੇ ਨਾਲ ਹੈ।
67مَا كَانَ لِنَبِيٍّ أَن يَكُونَ لَهُ أَسْرَىٰ حَتَّىٰ يُثْخِنَ فِي الْأَرْضِ ۚ تُرِيدُونَ عَرَضَ الدُّنْيَا وَاللَّهُ يُرِيدُ الْآخِرَةَ ۗ وَاللَّهُ عَزِيزٌ حَكِيمٌ
67਼ ਕਿਸੇ ਨਬੀ ਲਈ ਇਹ ਉਚਿਤ ਨਹੀਂ ਕਿ ਉਸ ਦੇ ਕੋਲ ਕੈਦੀ ਹੋਣ ਜਦੋਂ ਤੀਕ ਕਿ ਉਹ ਧਰਤੀ ’ਤੇ ਵੈਰੀਆਂ ਨੂੰ ਚੰਗੀ ਤਰ੍ਹਾਂ ਕੁਚਲ ਨਾ ਦੇਵੇ। (ਹੇ ਮੁਸਲਮਾਨੋ!) ਤੁਸੀਂ ਤਾਂ ਸੰਸਾਰਿਕ ਲਾਭ (ਮਾਲੇ-ਗ਼ਨੀਮਤ) ਚਾਹੁੰਦੇ ਹੋ ਅਤੇ ਅੱਲਾਹ ਤੁਹਾਡੀ ਆਖ਼ਿਰਤ ਚਾਹੁੰਦਾ ਹੈ। ਅੱਲਾਹ ਜ਼ੋਰਾਵਰ ਤੇ ਹਿਕਮਤ (ਦਾਨਾਈ) ਵਾਲਾ ਹੈ।
68لَّوْلَا كِتَابٌ مِّنَ اللَّهِ سَبَقَ لَمَسَّكُمْ فِيمَا أَخَذْتُمْ عَذَابٌ عَظِيمٌ
68਼ ਜੇ ਪਹਿਲਾਂ ਤੋਂ ਹੀ ਅੱਲਾਹ ਵੱਲੋਂ (ਤੁਹਾਡੀ ਜਿਤ) ਨਾ ਲਿਖੀ ਹੁੰਦੀ ਤਾਂ ਜੋ (ਫ਼ਿਦਿਆ) ਤੁਸੀਂ ਲੋਕਾਂ ਨੇ (ਬਦਰ ਦੇ ਕੈਦੀਆਂ ਤੋਂ) ਲਿਆ ਹੈ, ਉਸ ਦੇ ਬਦਲੇ ਵਿਚ ਤੁਹਾਨੂੰ ਕਰੜੀ ਸਜ਼ਾ ਦਿੱਤੀ ਜਾਂਦੀ।
69فَكُلُوا مِمَّا غَنِمْتُمْ حَلَالًا طَيِّبًا ۚ وَاتَّقُوا اللَّهَ ۚ إِنَّ اللَّهَ غَفُورٌ رَّحِيمٌ
69਼ ਸੋ, ਹੁਣ ਜੋ ਵੀ ਹਲਾਲ ਤੇ ਪਾਕ ਮਾਲੇ-ਗ਼ਨੀਮਤ ਤੁਹਾਨੂੰ ਮਿਲਿਆ ਹੈ ਉਸ ਨੂੰ ਖਾਓ ਅਤੇ ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ ਹੀ (ਭੁੱਲਾਂ ਦਾ) ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।
70يَا أَيُّهَا النَّبِيُّ قُل لِّمَن فِي أَيْدِيكُم مِّنَ الْأَسْرَىٰ إِن يَعْلَمِ اللَّهُ فِي قُلُوبِكُمْ خَيْرًا يُؤْتِكُمْ خَيْرًا مِّمَّا أُخِذَ مِنكُمْ وَيَغْفِرْ لَكُمْ ۗ وَاللَّهُ غَفُورٌ رَّحِيمٌ
70਼ ਹੇ ਨਬੀ! ਤੁਹਾਡੇ ਕਬਜ਼ੇ ਵਿਚ ਆਏ ਹੋਏ ਕੈਦੀਆਂ ਨੂੰ ਆਖੋ ਕਿ ਜੇ ਅੱਲਾਹ ਤੁਹਾਡੇ ਦਿਲਾਂ ਦੀ ਨੇਕ ਨਿੱਯਤੀ ਵੇਖੇਗਾ ਤਾਂ ਜੋ ਕੁੱਝ ਵੀ ਤੁਹਾਥੋਂ (ਫ਼ਿਦਿਆ) ਲਿਆ ਗਿਆ ਹੈ ਉਸ ਤੋਂ ਕੀਤੇ ਵਧੀਆ ਤੁਹਾਨੂੰ ਹੋਰ ਦੇਵੇਗਾ, ਨਾਲ ਹੀ ਤੁਹਾਡੇ ਗੁਨਾਹ ਵੀ ਮੁਆਫ਼ ਕਰੇਗਾ। ਅੱਲਾਹ ਹੀ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
ਅਲ-ਅਨਫਾਲਕੁਰਾਨ ਸੂਚੀ
75ਆਇਤ
MedinanRevelation
68ਆਇਤ

ਅਨੁਵਾਦ — ਅਲ-ਅਨਫਾਲ 68

ਸੂਰਾ ਅਲ-ਅਨਫਾਲ ਆਇਤ 68 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 68਼ ਜੇ ਪਹਿਲਾਂ ਤੋਂ ਹੀ ਅੱਲਾਹ ਵੱਲੋਂ (ਤੁਹਾਡੀ ਜਿਤ) ਨਾ…

ਸੂਰਾ ਆਇਤ 68/75 — ਸੂਰਾ ਅਲ-ਅਨਫਾਲ الأنفال (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਨਫਾਲ ਸੁਣੋ, ਸੂਰਾ ਅਲ-ਅਨਫਾਲ ਅਨੁਵਾਦ, ਸੂਰਾ ਅਲ-ਅਨਫਾਲ mp3, ਸੂਰਾ ਅਲ-ਅਨਫਾਲ pdf. ਆਇਤ 66–70. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers