La sourate At-Tawbah en Pendjabi
بَرَاءَةٌ مِّنَ اللَّهِ وَرَسُولِهِ إِلَى الَّذِينَ عَاهَدتُّم مِّنَ الْمُشْرِكِينَ(1) ਵਿਰਕਤਾਂ ਬੇਮੁੱਖਾਂ ਦਾ ਐਲਾਨ ਹੈ, ਅੱਲਾਹ ਅਤੇ ਉਸ ਦੇ ਰਸੂਲ ਵੱਲੋਂ ਉਨ੍ਹਾਂ ਬਹੁ=ਦੇਵਵਾਦੀਆਂ ਲਈ ਜਿਨ੍ਹਾਂ ਨਾਲ ਤੁਸੀਂ ਸੰਧੀਆਂ ਕੀਤੀਆਂ ਸਨ। |
ਤਾਂ ਤੁਸੀ’ ਲੋਕ ਦੇਸ਼ ਵਿਚ ਚਾਰ ਮਹੀਨੇ ਘੁੰਮ ਫਿਰ ਲਵੋ ਅਤੇ ਜਾਣ ਲਵੋ ਕਿ ਤੁਸੀ ਅੱਲਾਹ ਨੂੰ ਮਜਬੂਰ ਨਹੀਂ ਕਰ ਸਕਦੇ। ਅਤੇ ਇਹ ਕਿ ਅੱਲਾਹ ਇਨਕਾਰੀਆਂ ਨੂੰ ਅਪਮਾਣਿਤ ਕਰਨ ਵਾਲਾ ਹੈ। |
ਅੱਲਾਹ ਅਤੇ ਉਸ ਦੇ ਰਸੂਲ ਵੱਲੋਂ ਐਲਾਨ ਹੈ ਕਿ ਵੱਡੇ ਹੱਜ ਦੇ ਦਿਨ ਲੋਕਾਂ ਲਈ ਅੱਲਾਹ ਅਤੇ ਉਸ ਦਾ ਰਸੂਲ ਬਹੁਦੇਵ ਵਾਦੀਆਂ ਦੀ ਜ਼ਿੰਮੇਵਾਰੀ ਦੇ ਭਾਰ ਤੋ ਮੁਕਤ ਹੈ। ਹੁਣ ਜੇਕਰ ਤੁਸੀਂ ਲੋਕ ਤੌਸ਼ਾ ਕਰ ਲਵੋ ਤਾਂ ਤੁਹਾਡੇ ਲਈ ਚੰਗਾ ਹੈ। ਪਰ ਜੇਕਰ ਤੁਸੀਂ ਬੇਮੁਖ ਹੋਵੋਗੇ ਤਾਂ ਜਾਣ ਲਉ ਕਿ ਤੁਸੀਂ ਅੱਲਾਹ ਨੂੰ ਮਜਬੂਰ ਕਰਨ ਵਾਲੇ ਨਹੀਂ ਹੋ। ਅਤੇ ਇਨਕਾਰੀਆਂ ਨੂੰ ਸਖ਼ਤ ਸਜ਼ਾ ਦੀ ਖੁਸ਼ਖਬਰੀ ਦੇ ਦੇਵੋ। |
ਪਰ ਜਿੰਨ੍ਹਾਂ ਮੁਸ਼ਰਕਾਂ (ਰੱਬ ਸ਼ਰੀਕ ਬਣਾਉਣ ਵਾਲੇ) ਨਾਲ ਤੁਸੀਂ ਸਮਝੌਤਾ ਕੀਤਾ ਸੀ, ਫਿਰ ਉਨ੍ਹਾਂ ਨੇ ਤੁਹਾਡੇ ਨਾਲ ਕੋਈ ਵਿਰੋਧਤਾ ਨਹੀਂ ਕੀਤੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਸਹਾਇਤਾ ਕੀਤੀ ਤਾਂ ਉਨ੍ਹਾਂ ਨਾਲ ਕੀਤਾ ਸਮਝੌਤਾ ਉਸ ਦੇ ਸਮੇਂ’ ਤੱਕ ਪੂਰਾ ਕਰੋ। ਬੇਸ਼ੱਕ ਅੱਲਾਹ ਸਵਾਚਾਰੀਆਂ ਨੂੰ ਪਸੰਦ ਕਰਦਾ ਹੈ। |
ਫਿਰ ਜਦੋਂ ਪਵਿੱਤਰ ਮਹੀਨੇ ਬਤੀਤ ਹੋ ਜਾਣ ਤਾਂ, ਜਿੱਥੇ ਵੀ ਦੇਖੋ ਬਹੂ- ਦੇਵਵਾਦੀਆਂ ਦੀ ਹੱਤਿਆ ਕਰ ਦਿਊ। ਉਨ੍ਹਾਂ ਨੂੰ ਫੜ੍ਹੋ, ਘੇਰੋਂ ਅਤੇ ਹਰੇਕ ਥਾਂ ਤੇ ਉਨ੍ਹਾਂ ਦੀ ਘਾਤ ਵਿਚ ਬੈਠੋ। ਫਿਰ ਜੇਕਰ ਉਹ ਤੌਬਾ ਕਰ ਲੈਣ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਦੇਣ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿਉਂ। ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ। |
ਅਤੇ ਜੇਕਰ ਸ਼ਿਰਕ ਕਰਨ ਵਾਲਿਆਂ ਵਿੱਚੋਂ ਕੋਈ ਬੰਦਾ ਤੁਹਾਡੇ ਤੋਂ ਸ਼ਰਣ ਮੰਗੇ ਤਾਂ ਉਸ ਨੂੰ ਸ਼ਰਣ ਦੇ ਦੇਵੋ ਤਾਂ ਕਿ ਉਹ ਅੱਲਾਹ ਦੇ ਸ਼ਬਦ ਸੁਣਨ। ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਸੁਰੱਖਿਅਤ ਸਥਾਨ ਤੇ ਪਹੁੰਚਾ ਦੇਵੋ। ਇਹ ਇਸ ਲਈ ਹੈ ਕਿਉਂਕਿ ਇਹ ਲੋਕ ਸਮਝ ਨਹੀਂ ਰੱਖਦੇ। |
ਉਨ੍ਹਾਂ ਮੁਸ਼ਰਕਾਂ (ਰੱਬ ਦੇ ਸ਼ਰੀਕ ਠਹਿਰਾਉਣ ਵਾਲੇ) ਦੇ ਲਈ ਅੱਲਾਹ ਅਤੇ ਉਨ੍ਹਾਂ ਦੇ ਰਸੂਲਾਂ ਨਾਲ ਸਮਝੌਤਾ ਕਿਵੇਂ ਹੋਂ ਸਕਦਾ ਹੈ, ਪਰੰਤੂ ਜਿਨ੍ਹਾਂ ਲੋਕਾਂ ਨਾਲ ਤੁਸੀਂ ਸਮਝੌਤਾ ਕੀਤਾ ਸੀ ਮਸਜਿਦ-ਏ-ਹਰਾਮ (ਕਾਅਬਾ) ਦੇ ਨੇੜੇ, ਇਸ ਲਈ ਜਦੋਂ ਤੱਕ ਉਹ ਤੁਹਾਡੇ ਨਾਲ ਠੀਕ ਰਹਿਣ ਤੂਸੀਂ’ ਵੀ ਉਨ੍ਹਾਂ ਨਾਲ ਠੀਕ ਰਹੋ ਬੇਸ਼ੱਕ ਅੱਲਾਹ ਸਦਾਚਾਰੀਆਂ ਨੂੰ ਪਸੰਦ ਕਰਦਾ ਹੈ। |
ਸਮਝੌਤਾ ਕਿਵੇਂ ਰਹੇਗਾ ਜਦੋਂ ਕਿ ਸਥਿੱਤੀ ਇਹ ਹੈ ਕਿ ਜੇਕਰ ਉਹ ਤੁਹਾਡੇ ਉੱਤੇ ਕਾਸ਼ੂ ਪਾਉਣ ਤਾਂ ਨਾ’ ਤੁਹਾਡੇ ਸੰਬੰਧ ਵਿਚ ਰਿਸ਼ਤੇਦਾਰੀ ਦਾ ਸਨਮਾਨ ਕਰਨ ਅਤੇ ਨਾ ਸਮਝੌਤੇ ਦਾ। ਉਹ ਤੁਹਾਨੂੰ ਆਪਣੀਆਂ ਜ਼ੁਬਾਨੀ ਗੱਲਾਂ ਨਾਲ ਸੰਤੁਸ਼ਟ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਦਿਲ ਇਨਕਾਰੀ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਸ਼ਵਾਸ਼ਘਾਤੀ ਹਨ। |
ਉਨ੍ਹਾਂ ਨੇ ਅੱਲਾਹ ਦੀਆਂ ਆਵਿਤਾਂ ਨੂੰ ਥੋੜ੍ਹੇ ਮੁੱਲ ਵਿਚ ਵੇਚ ਦਿੱਤਾ। ਫਿਰ ਉਨ੍ਹਾਂ ਨੇ ਅੱਲਾਹ ਦੇ ਰਾਹ ਤੋਂ ਰੋਕਿਆ। ਬਹੁਤ ਬੁਰਾ ਹੈ ਜਿਹੜਾ ਉਹ ਕਰ ਰਹੇ ਹਨ। |
لَا يَرْقُبُونَ فِي مُؤْمِنٍ إِلًّا وَلَا ذِمَّةً ۚ وَأُولَٰئِكَ هُمُ الْمُعْتَدُونَ(10) ਕਿਸੇ ਮੋਮਿਨ (ਸ਼ਰਧਾਵਾਨ) ਦੇ ਮਾਮਲੇ ਵਿਚ ਨਾ ਉਹ ਕਿਸੇ ਰਿਸ਼ਤੇ ਦਾ ਸਨਮਾਨ ਕਰਦੇ ਹਨ ਅਤੇ ਨਾ ਸਮਝੌਤੇ ਦਾ। ਇਹੀ ਲੋਕ ਅਤਿਆਚਾਰ ਕਰਨ ਵਾਲੇ ਹਨ। |
ਇਸ ਲਈ ਜੇਕਰ ਉਹ ਤੌਬਾ ਕਰਨ ਅਤੇ ਨਮਾਜ਼ ਸਥਾਪਿਤ ਕਰਨ ਅਤੇ ਜ਼ਕਾਤ ਦੇਣ ਤਾਂ ਉਹ ਤੁਹਾਡੇ ਧਰਮੀ ਭਰਾ ਹਨ ਅਤੇ ਇਨ੍ਹਾਂ ਆਇਤਾਂ ਨੂੰ ਜਾਨਣ ਵਾਲਿਆਂ ਲਈ ਅਸੀਂ ਸਪੱਸ਼ਟ ਬਿਆਨ ਕਰਦੇ ਹਾਂ। |
ਅਤੇ ਜੇਕਰ ਸਮਝੌਤੇ ਤੋਂ ਬਾਅਦ ਇਹ ਆਪਣੀਆਂ ਸਹੁੰਆਂ ਤੋੜ ਦੇਣ ਅਤੇ ਤੁਹਾਡੇ ਧਰਮ ਵਿਚ ਨੁਕਸ ਕੱਢਣ ਤਾਂ ਇਨਕਾਰੀਆਂ ਦੇ ਮੁਖੀਆਂ ਨਾਲ ਯੁੱਧ ਕਰੋਂ ਤਾਂ ਕਿ ਉਹ ਰੁਕ ਜਾਣ। ਬਿਨਾਂ ਸ਼ੱਕ ਉਨ੍ਹਾਂ ਦੀ ਸਹੂੰ ਕੁਝ ਨਹੀਂ। |
ਕੀ ਤੁਸੀਂ ਉਨ੍ਹਾਂ ਲੋਕਾਂ ਨਾਲ ਨਾ ਲੜੌਗੇ ਜਿਨ੍ਹਾਂ ਨੇ ਸਮਝੌਤੇ ਨੂੰ ਤੋੜ ਦਿੱਤਾ ਅਤੇ ਰਸੂਲ ਨੂੰ ਕੱਢਣ ਦੀ ਗ਼ਲਤੀ ਕੀਤੀ ਅਤੇ ਉਹ ਹੀ ਹਨ ਜਿਨ੍ਹਾਂ ਨੇ ਤੁਹਾਡੇ ਨਾਲ ਯੁੱਧ ਵਿਚ ਪਹਿਲ ਕੀਤੀ। ਕੀ ਤੁਸੀਂ ਉਨ੍ਹਾਂ ਤੋਂ ਡਰੋਗੇ?ਅੱਲਾਹ ਵੱਧ ਹੱਕਦਾਰ ਹੈ ਕਿ ਤੁਸੀਂ ਉਸ ਤੋਂ ਡਰੋ ਜੇਕਰ ਤੁਸੀਂ ਮੌਮਿਨ ਹੋ। |
ਉਨ੍ਹਾਂ ਨਾਲ ਯੁੱਧ ਕਰੋ। ਅੱਲਾਹ ਤੁਹਾਡੇ ਹੱਥੋਂ ਉਨ੍ਹਾਂ ਨੂੰ ਸਜ਼ਾ ਦਿਵਾਏਗਾ ਅਤੇ ਉਨ੍ਹਾਂ ਨੂੰ ਬੇਇੱਜ਼ਤ ਕਰੇਗਾ ਅਤੇ ਤੁਹਾਨੂੰ ਉਨ੍ਹਾਂ ਉੱਪਰ ਸ੍ਰਸ਼ੇਟਤਾ ਪ੍ਰਦਾਨ ਕਰੇਗਾ ਅਤੇ ਉਹ ਸ਼ਰਧਾਲੂ ਲੋਕਾਂ ਦੇ ਹਿਰਦੇ ਨੂੰ ਠੰਢਾ ਕਰੇਗਾ ਅਤੇ ਉਨ੍ਹਾਂ ਦੇ ਹਿਰਦੇ ਦੀ ਈਰਖਾ ਨੂੰ ਵੀ ਦੂਰ ਕਰੇਗਾ। |
وَيُذْهِبْ غَيْظَ قُلُوبِهِمْ ۗ وَيَتُوبُ اللَّهُ عَلَىٰ مَن يَشَاءُ ۗ وَاللَّهُ عَلِيمٌ حَكِيمٌ(15) ਅਤੇ ਅੱਲਾਹ ਜਿਸਨੂੰ ਚਾਹੇਗਾ ਮੁਆਫ਼ ਕਰੇਗਾ। ਅੱਲਾਹ ਸਰ ਗਿਆਤਾ ਅਤੇ ਤੱਤ ਵੇਤਾ ਹੈ। |
ਕੀ ਤੁਸੀਂ ਇਹ ਸੋਚ ਰੱਖਿਆ ਹੈ ਕਿ ਤੁਸੀਂ ਛੱਡ ਦਿੱਤੇ ਜਾਓਗੇ, ਹਾਲਾਂਕਿ ਅਜੇ ਅੱਲਾਹ ਨੇ ਉਨ੍ਹਾਂ ਲੋਕਾਂ ਨੂੰ ਜਾਂਚਿਆ ਹੀ ਨਹੀਂ’ ਜਿਨ੍ਹਾਂ ਨੇ ਜਿਹਾਦ ਕੀਤਾ ਅਤੇ ਜਿਨ੍ਹਾਂ ਨੇ ਅੱਲਾਹ, ਉਸ ਦੇ ਰਸੂਲ ਅਤੇ ਮੋਮਿਨਾਂ ਤੋਂ ਇਲਾਵਾ ਕਿਸੇ ਨੂੰ ਮਿੱਤਰ ਨਹੀਂ ਬਣਾਇਆ ਅਤੇ ਅੱਲਾਹ ਜਾਣਦਾ ਹੈ। ਜੋ ਕੂਝ ਤੁਸੀਂ ਕਰਦੇ ਹੋ। |
ਮੁਸ਼ਰਿਕਾਂ ਦਾ ਕੰਮ ਨਹੀਂ ਕਿ ਉਹ ਅੱਲਾਹ ਦੀਆਂ ਮਸਜਿਦਾਂ ਨੂੰ ਆਬਾਦ ਕਰਨ। ਜਦਕਿ ਉਹ ਖ਼ੁਦ ਆਪਣੇ ਵੱਲੋਂ ਕੀਤੀ ਰੱਬ ਦੀ ਅਵੱਗਿਆ ਦੇ ਗਵਾਹ ਹਨ। ਉਨ੍ਹਾਂ ਲੋਕਾਂ ਦੇ ਕਰਮ ਬੇਕਾਰ ਗਏ ਅਤੇ ਉਹ ਹਮੇਸ਼ਾ ਅੱਗ ਵਿਚ ਰਹਿਣ ਵਾਲੇ ਹਨ। |
ਅੱਲਾਹ ਦੀਆਂ ਮਸਜਿਦਾਂ ਨੂੰ ਤਾਂ ਉਹ ਆਬਾਦ ਕਰਦਾ ਹੈ ਜਿਹੜਾ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਕਰੇ, ਨਮਾਜ਼ ਸਥਾਪਿਤ ਕਰੇ, ਜ਼ਕਾਤ ਦੇਵੇ ਅਤੇ ਅੱਲਾਹ ਤੋਂ ਬਿਨ੍ਹਾਂ ਕਿਸੇ ਤੋਂ ਨਾ ਡਰੇ। ਅਜਿਹੇ ਲੋਕਾਂ ਤੋਂ ਉਮੀਦ ਹੈ ਕਿ ਉਹ ਚੰਗੇ ਰਾਹ ਪਾਉਣ ਵਾਲੇ ਬਣਨ। |
ਕੀ ਤੁਸੀ ਹਾਜੀਆਂ ਨੂੰ ਜਲ ਛਕਾਉਣ ਅਤੇ ਮਸਜਿਦ-ਏ-ਹਰਾਮ ਨੂੰ ਵਸਾਉਣ ਬਰਾਬਰ ਕਰ ਦਿੱਤਾ। ਉਸ ਬੰਦੇ ਦੇ ਜਿਸ ਨੇ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਕੀਤਾ ਅਤੇ ਅੱਲਾਹ ਦੇ ਰਾਹ ਵਿਚ ਜਿਹਾਦ ਕੀਤਾ। ਅੱਲਾਹ ਦੇ ਕੋਲ ਇਹ ਦੋਵੇਂ ਬਰਾਬਰ ਨਹੀਂ ਹੋ ਸਕਦੇ। ਅੱਲਾਹ ਜ਼ਾਲਿਮਾਂ ਨੂੰ ਆਪਣਾ ਰਾਹ ਨਹੀਂ’ ਦਿਖਾਉਂਦਾ। |
ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਹਿਜਰਤ ਕੀਤੀ ਅਤੇ ਅੱਲਾਹ ਦੇ ਰਾਹ ਵਿਚ ਆਪਣੀ ਜਾਨ ਅਤੇ ਮਾਲ ਸਹਿਤ ਜਿਹਾਦ ਕੀਤਾ। ਉਨ੍ਹਾਂ ਦੀ ਪਦਵੀ ਅੱਲਾਹ ਦੇ ਸਾਹਮਣੇ ਵੱਡੀ ਹੈ ਅਤੇ ਇਹ ਲੋਕ ਹੀ ਸਫ਼ਲ ਹਨ। |
يُبَشِّرُهُمْ رَبُّهُم بِرَحْمَةٍ مِّنْهُ وَرِضْوَانٍ وَجَنَّاتٍ لَّهُمْ فِيهَا نَعِيمٌ مُّقِيمٌ(21) ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਆਪਣੀ ਰਹਿਮਤ ਅਤੇ ਪ੍ਰਸੰਨਤਾ ਦੀ ਖੁਸ਼ਖ਼ਬਰੀ ਦਿੰਦਾ ਹੈ ਅਤੇ ਅਜਿਹੇ ਬਾਗ਼ਾਂ ਦੀ ਜਿਨ੍ਹਾਂ ਵਿਚ ਉਨ੍ਹਾਂ ਲਈ ਹਸੇਸ਼ਾ ਰਹਿਣ ਵਾਲੀਆਂ ਨਿਅਮਤਾਂ (ਬਖਸ਼ਿਸ਼ਾਂ) ਹੋਣਗੀਆਂ। |
خَالِدِينَ فِيهَا أَبَدًا ۚ إِنَّ اللَّهَ عِندَهُ أَجْرٌ عَظِيمٌ(22) ਉਸ ਵਿਚ ਉਹ ਹਮੇਸ਼ਾ ਰਹਿਣਗੇ। ਬਿਨਾਂ ਸ਼ੱਕ ਅੱਲਾਹ ਪਾਸ ਹੀ ਇਸ ਦਾ ਵੱਡਾ ਫ਼ਲ ਹੈ। |
ਹੇ ਈਮਾਨ ਵਾਲਿਓ! ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਵੀ ਮਿੱਤਰ ਨਾ ਬਣਾਉ ਜੇਕਰ ਉਹ ਈਮਾਨ ਪੱਖੋਂ ਇਨਕਾਰ ਨੂੰ ਪਿਆਰਾ ਸਮਝਣ। ਤੁਹਾਡੇ ਵਿਚੋਂ ਜਿਹੜੇ ਉਨ੍ਹਾਂ ਨੂੰ ਆਪਣਾ ਮਿੱਤਰ ਬਣਾਉਣਗੇ ਤਾਂ ਅਜਿਹੇ ਲੋਕ ਹੀ ਜ਼ਾਲਿਮ ਹਨ। |
ਆਖੋ ਕਿ ਜੇਕਰ ਤੁਹਾਡੇ ਪਿਤਾ, ਬੇਟੇ, ਭਰਾ, ਪਤਨੀਆਂ, ਪਰਿਵਾਰ, ਸੰਪਤੀ ਜਿਹੜੀ ਤੁਸੀਂ ਕਮਾਈ ਹੈ ਅਤੇ ਉਹ ਕਾਰੋਬਾਰ ਜਿਸ ਦੇ ਬੰਦ ਹੋਣ ਤੋਂ ਤੁਸੀ ਘਬਰਾਉਂਦੇ ਹੋ ਅਤੇ ਉਹ ਘਰ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਇਹ ਸਾਰਾ ਕੁਝ ਅੱਲਾਹ ਅਤੇ ਉਸ ਦੇ ਰਸੂਲ ਦੇ ਮਾਰਗ ਵਿਚ ਜਿਹਾਦ ਕਰਨ ਤੋਂ ਵੀ ਜ਼ਿਆਦਾ ਪਿਆਰਾ ਹੈ ਤਾਂ ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਅੱਲਾਹ ਆਪਣਾ ਹੁਕਮ ਨਾ ਭੇਜੇ। ਅੱਲਾਹ ਇਨਕਾਰੀਆਂ ਨੂੰ ਰਾਹ ਨਹੀਂ ਵਿਖਾਉਂਦਾ। |
ਬੇਸ਼ੱਕ ਅੱਲਾਹ ਨੇ ਬਹੁਤ ਸਾਰੇ ਮੌਕਿਆਂ ਉੱਪਰ ਤੁਹਾਡੀ ਮਦਦ ਕੀਤੀ ਹੈ ਅਤੇ ਹੁਨੈਨ ਦੇ ਦਿਨ ਵੀ ਜਦੋਂ’ ਤੁਹਾਨੂੰ ਬਹੁਗਿਣਤੀ ਦੇ ਹੰਕਾਰ ਨੇ ਚੂਰ ਕਰ ਦਿੱਤਾ ਸੀ। ਫਿਰ ਉਹ (ਬਹੁਗਿਣਤੀ) ਤੁਹਾਡੇ ਕੂਝ ਵੀ ਕੰਮ ਨਾ ਆਈ। ਅਤੇ ਧਰਤੀ ਆਪਣੀ ਵਿਸ਼ਾਲਤਾ ਤੋਂ ਬਾਅਦ ਵੀ ਤੁਹਾਡੇ ਲਈ ਸੌੜੀ ਹੋ ਗਈ। ਫਿਰ ਤੁਸੀਂ ਪਿੱਠ ਦਿਖਾ ਕੇ ਭੱਜ ਨਿਕਲੇ। |
ਇਸ ਤੋਂ ਬਾਅਦ ਅੱਲਾਹ ਨੇ ਆਪਣੇ ਰਸੂਲ ਅਤੇ ਮੌਮਿਨਾ ਉੱਪਰ ਆਪਣੀ ਸਕੀਨਤ (ਸਥਿੱਰਤਾ) ਉਤਾਰੀ ਅਤੇ ਅਜਿਹੀ ਫੌਜ ਉਤਾਰੀ ਜਿਸ ਨੂੰ ਤੁਸੀਂ ਨਹੀਂ ਦੇਖਿਆ ਅਤੇ ਅੱਲਾਹ ਨੇ ਇਨਕਾਰੀਆਂ ਨੂੰ ਖ਼ਤਮ ਕਰ ਦਿੱਤਾ। ਇਹ ਹੀ ਇਨਕਾਰੀਆਂ ਦਾ ਬਦਲਾ ਸੀ। |
ثُمَّ يَتُوبُ اللَّهُ مِن بَعْدِ ذَٰلِكَ عَلَىٰ مَن يَشَاءُ ۗ وَاللَّهُ غَفُورٌ رَّحِيمٌ(27) ਫਿਰ ਇਸ ਤੋਂ ਬਾਅਦ ਅੱਲਾਹ ਜਿਸ ਨੂੰ ਚਾਹੇ ਮੁਆਫ਼ੀ ਦਾ ਮੌਕਾ ਬਖਸ਼ੇ ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਹੇ ਈਮਾਨ ਵਾਲਿਓ! ਸ਼ਿਰਕ ਕਰਨ ਵਾਲੇ ਅਪਵਿੱਤਰ ਹਨ। ਇਸ ਲਈ ਉਹ ਇਸ ਸਾਲ ਤੋਂ ਬਾਅਦ ਮਸਜਿਦ-ਏ-ਹਰਾਮ ਦੇ ਨੇੜੇ ਨਾ ਆਉਣ। ਜੇਕਰ ਤੁਹਾਨੂੰ ਕੰਗਾਲੀ ਦਾ ਡਰ ਹੈ, ਤਾਂ ਅੱਲਾਹ ਜੇ ਚਾਹੇਗਾ ਤਾਂ ਤੁਹਾਨੂੰ ਆਪਣੀ ਕਿਰਪਾ ਨਾਲ ਨਿਹਾਲ ਕਰ ਦੇਵੇਗਾ। ਅੱਲਾਹ ਗਿਆਨਵਾਨ ਅਤੇ ਬਿਬੇਕਸ਼ੀਲ ਹੈ। |
ਇਨ੍ਹਾਂ ਕਿਤਾਬ ਵਾਲਿਆਂ ਨਾਲ ਯੁੱਧ ਕਰੋਂ ਜਿਹੜੇ ਨਾ ਤਾ ਅੱਲਾਹ ਉੱਪਰ ਭਰੋਸਾ ਰੱਖਦੇ ਹਨ ਨਾ ਪ੍ਰਲੋਕ ਦੇ ਦਿਨ ਉੱਪਰ ਅਤੇ ਨਾ ਅੱਲਾਹ ਅਤੇ ਉਸ ਦੇ ਰਸੂਲ ਉੱਪਰ। ਅੱਲਾਹ ਅਤੇ ਉਸ ਦੇ ਰਸੂਲ ਵਲੋਂ ਹਰਾਮ ਕੀਤੇ ਹੋਏ ਨੂੰ ਜਿਹੜੇ ਹਰਾਮ ਨਹੀਂ ਮੰਨਦੇ ਹਨ ਅਤੇ ਨਾ ਸੱਚੇ ਧਰਮ ਨੂੰ ਆਪਣਾ ਧਰਮ ਬਣਾਉਂਦੇ ਹਨ। ਇੱਥੋਂ ਤੱਕ ਕਿ ਉਹ ਆਪਣੇ ਹੱਥਾਂ ਨਾਲ (ਜਜ਼ੀਆ) ਦੇਣ ਅਤੇ ਅਧੀਨ ਰਹਿਣ। |
ਅਤੇ ਯਹੂਦੀਆਂ ਨੇ ਕਿਹਾ ਕਿ ਉਜੈਰ ਅੱਲਾਹ ਦੇ ਪੁੱਤਰ ਹਨ। ਇਸਾਈਆਂ ਨੇ ਕਿਹਾ ਕਿ ਮਸੀਹ ਅੱਲਾਹ ਦੇ ਬੇਟੇ ਹਨ। ਇਹ ਉਨ੍ਹਾਂ ਦੇ ਆਪਣੇ ਮੂੰਹ ਦੀਆਂ ਗੱਲਾਂ ਹਨ। ਇਹ ਉਨ੍ਹਾਂ ਲੋਕਾਂ ਦੀ ਨਕਲ ਕਰ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਤੋਂ ਪਹਿਲਾਂ ਇਨਕਾਰ (ਕੁਫਰ) ਕੀਤਾ। ਇਹ ਕਿਧਰ ਜਾ ਰਹੇ ਹਨ?ਅੱਲਾਹ ਇਨ੍ਹਾਂ ਨੂੰ ਦਫ਼ਾ ਕਰੇ। |
ਉਨ੍ਹਾਂ ਨੇ ਅੱਲਾਹ ਤੋਂ ਬਿਨਾਂ ਆਪਣੇ ਧਾਰਮਿਕ ਆਗੂਆਂ ਨੂੰ ਅਤੇ ਸੰਸਾਰ ਤਿਆਗੀ ਸਾਧੂ ਸੰਤਾਂ ਨੂੰ ਆਪਣਾ ਰੱਬ ਬਣਾ ਲਿਆ ਅਤੇ ਮਰੀਅਮ ਦੇ ਪੁੱਤਰ ਮਸੀਹ ਨੂੰ ਵੀ (ਇਹ ਰੱਬ ਮੰਨਣ ਲੱਗੇ)। ਹਾਲਾਂਕਿ ਉਸ ਨੂੰ ਸਿਰਫ਼ ਇਹੀ ਹੁਕਮ ਦਿੱਤਾ ਸੀ ਕਿ ਉਹ ਇੱਕ ਰੱਬ ਦੀ ਬੰਦਗੀ ਕਰੇ ਕਿਉਂਕਿ (ਅੱਲਾਹ ਤੋਂ ਬਿਨਾਂ) ਕੋਈ ਪੂਜਣਯੋਗ ਨਹੀਂ। ਉਹ ਉਸ ਤੋਂ ਪਵਿੱਤਰ ਹੈ ਜਿਸ ਨੂੰ ਉਹ (ਅੱਲਾਹ ਦਾ) ਸ਼ਰੀਕ ਮੰਨਦੇ ਹਨ। |
ਉਹ ਚਾਹੁੰਦੇ ਹਨ ਕਿ ਉਹ ਅੱਲਾਹ ਦੇ ਨੂਰ ਨੂੰ ਆਪਣੇ ਮੂੰਹ ਦੀ (ਫੂਕ) ਨਾਲ ਬੁਝਾ ਦੇਣ। ਅੱਲਾਹ ਆਪਣੇ ਨੂਰ ਨੂੰ ਪੂਰਨ ਕੀਤੇ ਬਿਨਾਂ ਮੰਨਣ ਵਾਲਾ ਨਹੀਂ। ਚਾਹੇ ਇਨਕਾਰੀਆਂ ਨੂੰ ਇਹ ਕਿੰਨ੍ਹਾ ਹੀ ਨਾ-ਪਸੰਦ ਕਿਉਂ ਨਾ ਹੋਵੇ। |
ਉਸ ਨੇ ਆਪਣੇ ਰਸੂਲ ਨੂੰ ਮਾਰਗ ਦਰਸ਼ਨ ਅਤੇ ਸੱਚੇ ਧਰਮ ਦੇ ਨਾਲ ਭੇਜਿਆ ਤਾਂ ਕਿ ਉਸ ਨੂੰ ਸਾਰੀਆਂ ਕੂੜ ਕ੍ਰਿਆਵਾਂ ਉੱਪਰ ਭਾਰੂ ਕਰੇ। ਚਾਹੇ ਇਹ ਬਹੁ-ਦੇਵਵਾਦੀਆਂ ਨੂੰ ਕਿੰਨਾਂ ਵੀ ਨਾਪਸੰਦ ਕਿਉਂ ਨਾ ਹੋਵੇ। |
ਹੇ ਈਮਾਨ ਵਾਲਿਓ! ਕਿਤਾਬ ਵਾਲਿਆਂ ਦੇ ਜ਼ਿਆਦਾਤਰ ਧਰਮ ਗਿਆਤਾ ਅਤੇ ਸੰਸਾਰ ਤਿਆਗੀ ਲੋਕਾਂ ਦੀ ਜਾਇਦਾਦ ਨਜਾਇਜ਼ ਢੰਗ ਨਾਲ ਖਾਂਦੇ ਇਕੱਠਾ ਕਰੀ ਰੱਖਦੇ ਹਨ ਅਤੇ ਉਸ ਨੂੰ ਅੱਲਾਹ ਦੇ ਰਾਹ ਵਿਚ ਖਰਚ ਨਹੀਂ ਕਰਦੇ। ਉਨ੍ਹਾਂ ਲਈ ਸਖ਼ਤ ਸਜ਼ਾ ਦੀ ਖਬਰ ਦੇ ਦੇਵੋ। |
ਉਸ ਦਿਨ ਉਸ ਦੌਲਤ ਨੂੰ ਨਰਕ ਦੀ ਅੱਗ ਵਿਚ ਤਪਾਇਆ ਜਾਵੇਗਾ। ਅਤੇ ਫਿਰ ਉਸ ਨਾਲ ਉਨ੍ਹਾਂ ਦੇ ਮੱਥੇ ਅਤੇ ਉਨ੍ਹਾਂ ਦੀਆਂ ਕੱਛਾਂ ਅਤੇ ਪਿੱਠਾਂ ਨੂੰ ਢਾਗਿਆ ਜਾਵੇਗਾ। ਇਹ ਹੀ ਹੈ ਉਹ ਜਿਸ ਨੂੰ ਤੁਸੀਂ ਆਪਣੇ ਲਈ ਇਕੱਠਾ ਕੀਤਾ ਸੀ। ਹੁਣ ਚੱਖੋਂ (ਇਸ ਦਾ ਸਵਾਦ) ਜੋ ਤੁਸੀਂ ਇਕੱਠਾ ਕਰਦੇ ਰਹੇ। |
ਅੱਲਾਹ ਦੀ ਕਿਤਾਬ ਵਿਚ ਮਹੀਨਿਆਂ ਦੀ ਗਿਣਤੀ ਅੱਲਾਹ ਦੇ ਨੇੜੇ ਬਾਰਾਂ ਹੈ। ਉਸ ਦਿਨ ਤੋਂ ਜਦੋਂ ਅੱਲਾਹ ਨੇ ਅਸਮਾਨਾਂ ਅਤੇ ਧਰਤੀ ਨੂੰ ਪੈਦਾ ਕੀਤਾ। ਉਨ੍ਹਾਂ ਵਿਚੋਂ ਚਾਰ ਮਹੀਨੇ ਪਵਿੱਤਰਤਾ ਵਾਲੇ ਹਨ। ਇਹ ਹੀ ਸਿੱਧਾ ਰਾਹ ਹੈ। ਇਸ ਲਈ ਇਨ੍ਹਾਂ ਮਹੀਨਿਆਂ ਵਿਚ ਆਪਣੇ ਆਪ ਉੱਪਰ ਜ਼ੁਲਮ ਨਾ ਕਰੋਂ ਅਤੇ ਬੁੱਤਪਰਸਤੀ ਕਰਨ ਵਾਲਿਆਂ ਨਾਲ ਸਾਰੇ ਇੱਕਠੇ ਹੋ ਕੇ ਯੁੱਧ ਕਰੋ। ਜਿਸ ਤਰ੍ਹਾਂ ਉਹ ਸਾਰੇ ਇਕੱਠੇ ਹੋ ਕੇ ਤੁਹਾਡੇ ਨਾਲ ਲੜਦੇ ਹਨ, ਸਮਝ ਲਵੋ ਕਿ ਰੱਬ ਭੈਅ ਅਤੇ ਸੰਜਮ ਰੱਖਣ ਵਾਲਿਆਂ ਦੇ ਨਾਲ ਹੈ। |
ਮਹੀਨਿਆਂ ਨੂੰ ਘਟਾ ਵਧਾ ਦੇਣਾ ਉਲੰਘਣਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਅੱਲਾਹ ਦੀ ਉਲੰਘਣਾ ਕਰਨ ਵਾਲੇ ਗੁੰਮਰਾਹੀ ਵਿਚ ਪੈਂਦੇ ਹਨ। ਉਹ ਕਿਸੇ ਸਾਲ ਹਰਾਮ ਦੇ ਮਹੀਨੇ ਨੂੰ ਹਲਾਲ ਬਣਾ ਲੈਂਦੇ ਹਨ ਅਤੇ ਕਿਸੇ ਸਾਲ ਉਸ ਨੂੰ ਹਰਾਮ ਕਰ ਦਿੰਦੇ ਹਨ ਤਾਂ ਕਿ ਅੱਲਾਹ ਦੇ ਹਰਾਮ ਕੀਤੇ ਮਹੀਨਿਆਂ ਦੀ ਗਿਣਤੀ ਪੂਰੀ ਕਰਕੇ ਉਸ ਦੇ ਨਾਲ ਹਰਾਮ ਕੀਤੇ ਹੋਏ ਨੂੰ ਹਲਾਲ ਕਰ ਲੈਣ। ਉਨ੍ਹਾਂ ਦੇ ਮਾੜੇ ਕੰਮ ਉਨ੍ਹਾਂ ਲਈ ਮਨਮੋਹਕ ਬਣਾ ਦਿੱਤੇ ਗਏ ਹਨ। ਅੱਲਾਹ ਇਨਕਾਰੀਆਂ ਨੂੰ ਰਾਹ ਨਹੀਂ ਵਿਖਾਉਂਦਾ। |
ਹੇ ਈਮਾਨ ਵਾਲਿਓ! ਤੁਹਾਨੂੰ ਕੀ ਹੋ ਗਿਆ ਹੈ ਜਦੋਂ’ ਤੁਹਾਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਦੇ ਰਾਹ ਵਿਚ ਨਿਕਲੋ ਤਾਂ ਤੁਸੀਂ ਜਮੀਨ ਨਾਲ ਚਿਪਕ ਜਾਂਦੇ ਹੋ। ਕੀ ਤੁਸੀਂ ਪ੍ਰਲੋਕ ਦੀ ਤੁਲਨਾ ਵਿਚ ਸੰਸਾਰੀ ਜੀਵਨ ਉੱਪਰ ਸੰਤੁਸ਼ਟ ਹੋ ਗਏ ਹੋ। ਪ੍ਰਲੋਕ ਦੀ ਤੁਲਨਾ ਵਿਚ ਸੰਸਾਰਿਕ ਜੀਵਨ ਦੀਆਂ ਵਸਤੂਆਂ ਬਹੁਤ ਥੋੜ੍ਹੀਆਂ ਹਨ। |
ਜੇਕਰ ਤੁਸੀਂ (ਅੱਲਾਹ ਦੇ ਰਾਹ) ਵਿਚ ਨਹੀਂ` ਨਿਕਲੋਗੇ ਤਾਂ ਅੱਲਾਹ ਤੁਹਾਨੂੰ ਦਰਦਨਾਕ ਸਜ਼ਾ ਦੇ ਵੇਗਾ ਅਤੇ ਤੁਹਾਡੀ ਥਾਂ ਉਹ ਦੂਸਰੀ ਕੌਮ ਨੂੰ ਲੈ ਆਵੇ ਗਾ। ਅਤੇ ਤੁਸੀਂ ਅੱਲਾਹ ਦਾ ਕੂਝ ਵਿਗਾੜ ਨਾ ਸਕੌਗੇ ਅਤੇ ਅੱਲਾਹ ਨੂੰ ਹਰ ਚੀਜ਼ ਦੀ ਤਾਕਤ ਪ੍ਰਾਪਤ ਹੈ। |
ਜੇਕਰ ਤੁਸੀਂ ਰਸੂਲ ਦੀ ਸਹਾਇਤਾ ਨਾ ਕਰੋਂਗੇ ਤਾਂ ਅੱਲਾਹ ਖੂਦ ਉਸ ਦੀ ਸਹਾਇਤਾ ਕਰ ਚੁੱਕਿਆ ਹੈ। ਜਦੋਂ ਕਿ ਇਨਕਾਰੀਆਂ ਨੇ ਉਸ ਨੂੰ ਕੱਢ ਦਿੱਤਾ ਸੀ। ਉਹ ਸਿਰਫ਼ ਦੋਹਾਂ ਵਿਚੋਂ ਦੂਜਾ ਸੀ, ਜਦੋਂ ਉਹ ਦੋਵੇਂ ਗੁਫ਼ਾ ਵਿਚ ਸਨ। ਜਦੋਂ ਉਹ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਕਿ ਚਿੰਤਾ ਨਾ ਕਰ ਅੱਲਾਹ ਸਾਡੇ ਨਾਲ ਹੈ। ਇਸ ਲਈ ਅੱਲਾਹ ਨੇ ਉਸ ਉੱਪਰ ਆਪਣੀ ਬਖਸ਼ਿਸ਼ ਕੀਤੀ, ਉਸ ਦੇ ਮਨ ਨੂੰ ਸਹਾਰਾ ਦਿੱਤਾ ਅਤੇ ਆਪਣੀਆਂ ਫੌਜਾਂ ਨਾਲ ਉਸ ਦੀ ਸਹਾਇਤਾ ਕੀਤੀ ਜਿਹੜੀਆਂ ਤੁਹਾਨੂੰ ਦਿਖਾਈ ਨਹੀਂ ਦਿੰਦੀਆਂ ਸਨ। ਅੱਲਾਹ ਨੇ ਇਨਕਾਰੀਆਂ ਦੀ ਗੱਲ ਰੱਦ ਕਰ ਦਿੱਤੀ ਅਤੇ ਅੱਲਾਹ ਦੀ ਤਾਂ ਗੱਲ ਹੀ ਬਹੁਤ ਉਚੀ ਹੈ ਅਤੇ ਅੱਲਾਹ ਬਹੁਤ ਜ਼ੋਰਾਵਰ ਅਤੇ ਤੱਤਵੇਤਾ ਹੈ। |
ਹਲਕੇ ਅਤੇ ਭਾਰੀ ਅਤੇ ਆਪਣੀ ਸੰਪਤੀ ਅਤੇ ਆਪਣੇ ਪ੍ਰਾਣਾਂ ਨਾਲ ਅੱਲਾਹ ਦੇ ਰਾਹ ਲਈ ਯੁੱਧ ਕਰੋ ਇਹ ਤੁਹਾਡੇ ਲਈ ਬਹੁਤ ਵਧੀਆ ਹੈ। ਜੇਕਰ ਤੁਸੀਂ ਸਮਝੋ। |
ਜੇਕਰ ਲਾਭ ਨੇੜੇ ਹੁੰਦਾ ਅਤੇ ਯਾਤਰਾ ਹਲਕੀ ਹੁੰਦੀ ਤਾਂ ਉਹ ਜ਼ਰੂਰ ਤੁਹਾਡੇ ਪਿੱਛੇ ਹੋ ਜਾਂਦੇ। ਪਰੰਤੂ ਇਹ ਮੰਜ਼ਿਲ (ਦੂਰੀ ਦੇ ਕਾਰਨ) ਉਨ੍ਹਾਂ ਲਈ ਔਖੀ ਹੋ ਗਈ। ਹੁਣ ਉਹ ਸਹੂੰਆ ਖਾਣਗੇ ਕਿ ਜੇਕਰ ਸਾਡੇ ਤੋਂ ਹੋ ਸਕਦਾ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਚਲਦੇ। ਉਹ ਆਪਣੇ ਆਪ ਨੂੰ ਤਬਾਹੀ ਵਿਚ ਧੱਕ ਰਹੇ ਹਨ। ਅੱਲਾਹ ਜਾਣਦਾ ਹੈ ਕਿ ਇਹ ਲੌਕ ਬਿਲਕੁਲ ਝੂਠੇ ਹਨ। |
ਅੱਲਾਹ ਤੁਹਾਨੂੰ ਮੁਆਫ਼ ਕਰੇ ਤੁਸੀਂ ਉਨ੍ਹਾਂ ਨੂੰ ਕਿਉਂ ਆਗਿਆ ਦੇ ਦਿੱਤੀ?ਇੱਥੋਂ ਤੱਕ ਕਿ ਸਮਝ ਲੈਂਦੇ ਕਿਹੜੇ ਲੌਕ ਸੱਚੇ ’ਹਨ ਅਤੇ ਝੂਠਿਆ ਨੂੰ ਵੀ ਤੁਸੀਂ ਜਾਣ ਲੈਂਦੇ। |
ਜਿਹੜੇ ਲੋਕ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੇ ਹਨ। ਉਹ ਕਦੇ ਵੀ ਤੁਹਾਨੂੰ ਇਹ ਬੇਨਤੀ ਨਹੀਂ ਕਰਨਗੇ ਕਿ ਉਹ ਆਪਣੀ ਜਾਇਦਾਦ ਅਤੇ ਆਪਣੇ ਪ੍ਰਾਣਾਂ ਨਾਲ ਜਿਹਾਦ ਨਾ ਕਰਨ। ਅੱਲਾਹ ਡਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
ਤੁਹਾਡੇ ਤੋਂ ਆਗਿਆ ਤਾਂ ਉਹੀ ਲੋਕ ਮੰਗਦੇ ਹਨ ਜਿਹੜੇ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਨਹੀਂ ਰੱਖਦੇ ਉਨ੍ਹਾਂ ਦੇ ਦਿਲ ਸ਼ੱਕ ਵਿਚ ਪਏ ਹੋਏ ਹਨ ਅਤੇ ਉਹ ਆਪਣੇ ਸ਼ੱਕ ਵਿਚ ਭਟਕ ਰਹੇ ਹਨ। |
ਅਤੇ ਜੇਕਰ ਉਹ ਨਿਕਲਣਾ ਚਾਹੁੰਦੇ ਤਾਂ ਜ਼ਰੂਰ ਉਹ ਉਸਦਾ ਕੂਝ ਇੰਤਜ਼ਾਮ ਕਰ ਲੈਂਦੇ। ਪਰੰਤੂ ਅੱਲਾਹ ਨੇ ਉਨ੍ਹਾਂ ਦਾ ਇਹ ਕਾਰਾ ਪਸੰਦ ਨਾ ਕੀਤਾ। ਇਸ ਲਈ ਉਨ੍ਹਾਂ ਨੂੰ ਟਿਕੇ ਰਹਿਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਬੈਠਣ ਵਾਲਿਆਂ ਦੇ ਨਾਲ ਬੈਠੇ ਰਹੋ। |
ਜੇਕਰ ਇਹ ਲੋਕ ਤੁਹਾਡੇ ਨਾਲ ਨਿਕਲਦੇ ਤਾਂ ਉਹ ਤੁਹਾਡੇ ਲਈ ਬ਼ੁਰਾਈ ਹੀ ਵਧਾਉਣ ਦਾ ਕਾਰਨ ਬਣਦੇ ਅਤੇ ਉਹ ਤੁਹਾਡੇ ਵਿਚਕਾਰ ਝਗੜੇ ਲਈ ਭੱਜ ਨੱਠ ਨੂੰ ਚੰਗੀ ਤਰ੍ਹਾਂ ਜਾਣਦਾ ਹੈ। |
ਇਹ ਪਹਿਲਾਂ ਵੀ ਲੜਾਈ ਝਗੜੇ ਦਾ ਯਤਨ ਕਰ ਚੁੱਕੇ ਹਨ ਅਤੇ ਉਹ ਤੁਹਾਡੇ ਲਈ ਕੰਮਾਂ ਦਾ ਹੇਰ ਫੇਰ ਕਰਦੇ ਰਹੇ ਹਨ। ਇੱਥੋਂ ਤੱਕ ਕਿ ਸੱਚ ਆ ਗਿਆ, ਅੱਲਾਹ ਦਾ ਹੁਕਮ ਪ੍ਰਗਟ ਹੋ ਗਿਆ ਅਤੇ ਉਹ ਨਾ ਖੂਸ਼ ਹੀ ਰਹੇ। |
ਅਤੇ ਉਨ੍ਹਾਂ ਵਿਚ ਉਹ ਵੀ ਹਨ ਜਿਹੜੇ ਕਹਿੰਦੇ ਹਨ, ਕਿ ਮੈਨੂੰ ਆਗਿਆ ਦੇ ਦਿਉ ਅਤੇ ਮੈਨੂੰ ਇਮਤਿਹਾਨ ਵਿਚ ਨਾ ਪਾਉਂ। ਸੁਣ ਲਉ ਉਹ ਪ੍ਰੀਖਿਆ ਵਿਚ ਮੈਂ ਜ਼ੁੱਕੇ ਹਨ। ਬੇਸ਼ੱਕ ਨਰਕ ਨੇ ਇਨਕਾਰੀਆਂ ਨੂੰ ਘੇਰਿਆ ਹੋਇਆ ਹੈ। |
ਜੇਕਰ ਤੁਹਾਨੂੰ ਕੁਝ ਚੰਗਾ ਮਿਲਦਾ ਹੈ, ਤਾਂ ਇਨ੍ਹਾਂ ਨੂੰ ਦੁੱਖ ਹੁੰਦਾ ਹੈ ਅਤੇ ਜੇਕਰ ਤੁਹਾਨੂੰ ਕੋਈ ਦੁੱਖ ਪਹੁੰਚਦਾ ਹੈ, ਤਾਂ ਉਹ ਕਹਿੰਦੇ ਹਨ ਕਿ ਅਸੀਂ ਆਪਣਾ ਬਚਾਅ, ਪਹਿਲਾ ਹੀ ਕਰ ਲਿਆ ਸੀ। ਇਹ ਖੁਸ਼ ਹੋ ਕੇ ਵਾਪਿਸ ਆਉਂਦੇ ਹਨ। |
ਆਖੋਂ, ਸਾਨੂੰ ਸਿਰਫ਼ ਉਹੀ ਚੀਜ਼ ਹੀ ਮਿਲੇਗੀ ਜਿਹੜੀ ਅੱਲਾਹ ਨੇ ਸਾਡੇ ਲਈ ਨਿਸ਼ਚਿਤ ਕੀਤੀ ਹੈ। ਉਹ ਸਾਡਾ ਕਾਰਜ ਰਾਸ ਕਰਨ ਵਾਲਾ ਹੈ, ਅਤੇ ਈਮਾਨ ਵਾਲਿਆਂ ਨੂੰ ਅੱਲਾਹ ਦੇ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੈ। |
ਆਖੋ, ਤੁਸੀਂ ਸਾਡੇ ਲਈ ਸਿਰਫ਼ ਦੋ ਚੰਗਿਆਈਆਂ ਵਿੱਚੋਂ ਇੱਕ ਨੇਕੀ ਦੀ ਉਡੀਕ ਵਿਚ ਹੋ। ਪਰ ਅਸੀਂ’ ਤੁਹਾਡੇ ਪੱਖ ਵੱਲੋਂ ਜਾਂ ਸਾਡੇ ਹੱਥਾਂ ਰਾਹੀਂ। ਇਸ ਲਈ ਤੁਸੀਂ ਉਡੀਕ ਕਰੋ, ਅਸੀਂ ਵੀ ਤੁਹਾਡੇ ਨਾਲ ਉਡੀਕ ਕਰਦੇ ਹਾਂ। |
قُلْ أَنفِقُوا طَوْعًا أَوْ كَرْهًا لَّن يُتَقَبَّلَ مِنكُمْ ۖ إِنَّكُمْ كُنتُمْ قَوْمًا فَاسِقِينَ(53) ਆਖੋ, ਤੁਸੀਂ ਖੁਸ਼ੀ ਨਾਲ ਖਰਚ ਕਰੋ ਜਾਂ ਉਦਾਸ ਹੋ ਕੇ, ਤੁਹਾਡੇ ਤੋਂ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਬੇਸ਼ੱਕ ਤੁਸੀਂ ਗੁੰਮਰਾਹ ਲੋਕ ਹੋ। |
ਅਤੇ ਉਹ ਆਪਣੇ ਖਰਚ ਦੇ ਸਵੀਕਾਰ ਹੋਣ ਤੋਂ ਸਿਰਫ਼ ਇਸ ਲਈ ਵਾਂਝੇ ਹੋਏ, ਕਿਉਂਕਿ ਉਨ੍ਹਾਂ ਨੇ ਅੱਲਾਹ ਅਤੇ ਉਸਦੇ ਰਸੂਲ ਨੂੰ ਝੂਠਾ ਦੱਸਿਆ ਅਤੇ ਇਹ ਲੋਕ ਜਦੋਂ ਵੀ ਨਮਾਜ਼ ਲਈ ਆਉਂਦੇ ਹਨ ਤਾਂ ਅਣਚਾਹੇ ਮਨ ਨਾਲ ਆਉਂਦੇ ਹਨ, ਅਤੇ ਨਾ ਪਸੰਦਗੀ ਨਾਲ ਖਰਚ ਕਰਦੇ ਹਨ। |
ਤੁਸੀਂ ਉਨ੍ਹਾਂ ਦੀ ਜਾਇਦਾਦ ਅਤੇ ਔਲਾਦ ਨੂੰ ਕੋਈ ਅਹਿਮੀਅਤ ਨਾ ਦੇਵੇਂ ਅੱਲਾਹ ਤਾਂ ਇਹ ਚਾਹੁੰਦਾ ਹੈ ਕਿ ਉਸ ਦੇ ਰਾਹੀਂ ਉਨ੍ਹਾਂ ਨੂੰ ਸੰਸਾਰਿਕ ਜੀਵਨ ਵਿਚ ਦੁੱਖ ਦੇਵੇ ਅਤੇ ਉਨ੍ਹਾਂ ਦੀ ਜਾਨ ਇਨਕਾਰ ਕਰਨ ਵਾਲਿਆਂ ਦੀ ਹਾਲਤ ਵਿਚ ਨਿਕਲੇ। |
وَيَحْلِفُونَ بِاللَّهِ إِنَّهُمْ لَمِنكُمْ وَمَا هُم مِّنكُمْ وَلَٰكِنَّهُمْ قَوْمٌ يَفْرَقُونَ(56) ਉਹ ਅੱਲਾਹ ਦੀ ਸਹੁੰ ਖਾ ਕੇ ਕਹਿੰਦੇ ਹਨ ਕਿ ਉਹ ਤੁਹਾਡੇ ਵਿੱਚੋਂ ਹਨ। ਹਾਲਾਂਕਿ ਉਹ ਤੁਹਾਡੇ ਵਿੱਚੋਂ ਨਹੀਂ। ਸਗੋਂ ਉਹ ਅਜਿਹੇ ਲੋਕ ਹਨ। ਜਿਹੜੇ ਤੁਹਾਡੇ ਤੋਂ ਡਰਦੇ ਹਨ। |
لَوْ يَجِدُونَ مَلْجَأً أَوْ مَغَارَاتٍ أَوْ مُدَّخَلًا لَّوَلَّوْا إِلَيْهِ وَهُمْ يَجْمَحُونَ(57) ਜੇਕਰ ਉਹ ਸ਼ਰਣ ਦਾ ਟਿਕਾਣਾ ਕੋਈ ਗੁਫ਼ਾ ਜਾਂ ਲੁਕ ਬੈਠਣ ਦੀ ਜਗ੍ਹਾ ਵੇਖ ਲੈਣ ਤਾਂ ਉਹ ਭੱਜ ਕੇ ਉਸ ਵਿਚ ਜਾ ਲੁਕਣ। |
ਅਤੇ ਉਨ੍ਹਾਂ ਵਿਚੋਂ ਅਜਿਹੇ ਵੀ ਹਨ ਜੋ ਤੁਹਾਡੇ ਉੱਪਰ ਸਦਕੇ (ਦਾਨ) ਦੇ ਸਬੰਧ ਵਿਚ ਦੌਸ਼ ਲਗਾਉਂਦੇ ਹਨ। ਜੇਕਰ ਉਸ ਵਿਚੋਂ ਉਨ੍ਹਾਂ ਨੂੰ ਦੇ ਦਿੱਤਾ ਜਾਵੇ ਤਾਂ ਉਹ ਸੰਤੁਸ਼ਟ ਰਹਿੰਦੇ ਹਨ ਅਤੇ ਜੇ ਨਾ ਦਿੱਤਾ ਜਾਵੇ ਤਾਂ ਉਹ ਅਸੰਤੁਸ਼ਟ ਹੋ ਜਾਂਦੇ ਹਨ। |
ਕੀ ਚੰਗਾ ਹੁੰਦਾ ਕਿ ਅੱਲਾਹ ਅਤੇ ਰਸੂਲ ਨੇ ਜੋ ਕੁਝ ਉਨ੍ਹਾਂ ਨੂੰ ਦਿੱਤਾ ਸੀ ਉਹ ਉਸ ਉੱਤੇ ਸੰਤੁਸ਼ਟ ਰਹਿੰਦੇ ਅਤੇ ਆਖਦੇ ਕਿ ਅੱਲਾਹ ਸਾਡੇ ਲਈ ਕਾਫ਼ੀ ਹੈ। ਅੱਲਾਹ ਆਪਣੀ ਕਿਰਪਾ ਨਾਲ ਸਾਨੂੰ ਹੋਰ ਵੀ ਦੇਵੇਗਾ ਅਤੇ ਉਸ ਦਾ ਰਸੂਲ ਵੀ, ਸਾਨੂੰ ਤਾਂ ਅੱਲਾਹ ਹੀ ਚਾਹੀਦਾ ਹੈ। |
ਸਦਕਾ (ਜ਼ਕਾਤ) ਤਾਂ ਅਸਲ ਵਿਚ ਕੰਗਾਲਾਂ ਅਤੇ ਕਮਜ਼ੋਰਾਂ ਲਈ ਹੈ ਅਤੇ ਉਨ੍ਹਾਂ ਕਰਮਚਾਰੀਆਂ ਲਈ ਜਿਹੜੇ ਜ਼ਕਾਤ ਦੇ ਕੰਮਾਂ ਲਈ ਨਿਯੁਕਤ ਕੀਤੇ ਗਏ ਹਨ। ਅਤੇ ਉਨ੍ਹਾਂ ਲਈ ਜਿਨ੍ਹਾਂ ਦੇ ਦਿਲਾਂ ਨੂੰ ਸਹਾਰਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬੰਦੀਆਂ ਨੂੰ ਛਡਾਉਣ ਲਈ ਅਤੇ ਜਿਹੜੇ ਅੱਲਾਹ ਦੇ ਰਾਹ ਵਿਚ ਅਤੇ ਯਾਤਰੀਆਂ ਦੀ ਸਹਾਇਤਾ ਲਈ ਅਰਥ ਦੰਡ ਭਰਣ। ਇਹ ਅੱਲਾਹ ਵੱਲੋਂ ਇੱਕ ਹੁਕਮ ਹੈ। ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ। |
ਅਤੇ ਉਨ੍ਹਾਂ ਵਿਚ ਉਹ ਲੋਕ ਵੀ ਹਨ ਜਿਹੜੇ ਨਬੀ ਨੂੰ ਦੁੱਖ ਦਿੰਦੇ ਹਨ ਅਤੇ ਆਖਦੇ ਹਨ ਕਿ ਇਹ ਬੰਦਾ ਤਾਂ ਬਸ ਕੰਨ ਹੈ, ਸਾਰਿਆਂ ਦੀ ਸੁਣਦਾ ਹੈ। ਆਖੋ, ਉਹ ਤੁਹਾਡੀ ਨੇਕੀ ਲਈ ਕੰਨ ਹੈ। ਉਹ ਅੱਲਾਹ ਉੱਪਰ ਈਮਾਨ ਰੱਖਦਾ ਹੈ ਅਤੇ ਈਮਾਨ ਵਾਲਿਆਂ ਉੱਪਰ ਵਿਸ਼ਵਾਸ਼ ਰੱਖਦਾ ਹੈ। ਅਤੇ ਉਹ ਦਿਆਲੂ ਹੈ, ਉਨ੍ਹਾਂ ਲਈ ਜਿਹੜੇ ਤੁਹਾਡੇ ਵਿਜ਼ੋਂ ਈਮਾਨ ਵਾਲੇ ਹਨ। ਅਤੇ ਜਿਹੜੇ ਲੋਕ ਅੱਲਾਹ ਦੇ ਨਬੀ ਨੂੰ ਦੁੱਖ ਦਿੰਦੇ ਹਨ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ। |
ਉਹ ਤੁਹਾਡੇ ਸਾਹਮਣੇ ਅੱਲਾਹ ਦੀ ਸਹੁੰ ਖਾਂਦੇ ਹਨ ਤਾਂ ਕਿ ਤੁਹਾਨੂੰ ਰਾਜ਼ੀ ਕਰ ਲੈਣ। ਹਾਲਾਂਕਿ ਅੱਲਾਹ ਅਤੇ ਉਸ ਦਾ ਰਸੂਲ ਜ਼ਿਆਦਾ ਹੱਕਦਾਰ ਹੈ ਕਿ ਉਹ ਉਸ ਨੂੰ ਪ੍ਰਸੰਨ ਕਰਨ ਜੇਕਰ ਉਹ ਮੋਮਿਨ ਹਨ। |
ਕੀ ਇਨ੍ਹਾਂ ਨੂੰ ਪਤਾ ਨਹੀਂ ਕਿ ਜਿਹੜਾ ਅੱਲਾਹ ਅਤੇ ਉਸਦੇ ਰਸੂਲ ਦਾ ਵਿਰੋਧ ਕਰੇ, ਉਸ ਲਈ ਨਰਕ ਦੀ ਅੱਗ ਹੈ। ਜਿਸ ਵਿਚ ਉਹ ਹਮੇਸ਼ਾ ਰਹੇਗਾ। ਇਹ ਸਭ ਤੋਂ ਵੱਡਾ ਅਪਮਾਨ ਹੈ। |
ਕਪਟੀ ਡਰਦੇ ਹਨ ਕਿ ਕਿਤੇ ਮੋਮਿਨਾਂ ਉੱਪਰ ਅਜਿਹੀ ਸੂਰਤ ਇਲਹਾਮ ਨਾ ਹੋਂ ਜਾਵੇ ਜਿਹੜੀ ਇਨ੍ਹਾਂ ਨੂੰ ਅੱਲਾਹ ਪੂਰਨ ਤੌਰ ਤੇ ਉਸ ਨੂੰ ਪ੍ਰਗਟ ਕਰ ਦੇਵੇਗਾ। ਜਿਸ ਤੋਂ ਤੁਸੀਂ ਡਰਦੇ ਹੋ। |
ਅਤੇ ਜੇਕਰ ਤੁਸੀਂ ਉਨਹਾਂ ਤੋਂ ਪੁੱਛੋ ਤਾਂ ਉਹ ਕਹਿਣਗੇ ਕਿ ਅਸੀਂ ਤਾਂ ਮਜ਼ਾਕ ਹੀ ਕਰ ਰਹੇ ਸੀ। ਆਖੋ, ਕੀ ਤੁਸੀਂ ਅੱਲਾਹ ਨਾਲ ਅਤੇ ਉਸ ਦੀਆਂ ਆਇਤਾਂ ਨਾਲ ਅਤੇ ਉਸਦੇ ਰਸੂਲ ਨਾਲ ਮਜ਼ਾਕ ਕਰਦੇ ਸੀ। |
ਬਹਾਨੇ ਨਾ ਬਣਾਉ, ਤੁਸੀਂ ਈਮਾਨ ਲਿਆਉਣ ਦੇ ਬਾਅਦ, ਇਨਕਾਰ ਕੀਤਾ ਹੈ। ਅਸੀਂ ਤੁਹਾਡੇ ਵਿੱਚੋਂ ਇੱਕ ਦਲ ਨੂੰ ਮੁਆਫ਼ ਕਰ ਦੇਵਾਂਗੇ ਤਾਂ ਦੂਜੇ ਦਲ ਨੂੰ ਜ਼ਰੂਰ ਸਜ਼ਾ ਦੇਵਾਂਗੇ ਕਿਉਂਕਿ ਉਹ ਪਾਪੀ ਹਨ। |
ਕਪਟੀ ਆਦਮੀ ਅਤੇ ਔਰਤਾਂ ਸਭ ਬਰਾਬਰ ਹਨ। ਇਹ ਬੁਰਾਈ ਦਾ ਹੁਕਮ ਦਿੰਦੇ ਹਨ ਅਤੇ ਭਲਾਈ ਤੋਂ ਰੋਕਦੇ ਹਨ ਅਤੇ ਆਪਣੇ ਹੱਥਾਂ ਨੂੰ ਘੁੱਟ ਕੇ ਰੱਖਦੇ ਹਨ। ਉਨ੍ਹਾਂ ਨੇ ਅੱਲਾਹ ਨੂੰ ਭੁਲਾ ਦਿੱਤਾ ਤਾਂ ਅੱਲਾਹ ਨੇ ਵੀ ਉਨ੍ਹਾਂ ਨੂੰ ਭੁਲਾ ਦਿੱਤਾ। ਬੇਸ਼ੱਕ ਧੋਖੇਬਾਜ਼ ਬਹੂਤ ਅਵੱਗਿਆ ਕਰਨ ਵਾਲੇ ਹਨ। |
ਧੋਖੇਬਾਜ਼ ਆਦਮੀਆਂ, ਔਰਤਾਂ ਅਤੇ ਹੱਕ ਦਾ ਇਨਕਾਰ ਕਰਨ ਵਾਲਿਆਂ ਨਾਲ ਅੱਲਾਹ ਨੇ ਨਰਕ ਦੀ ਅੱਗ ਦਾ ਵਾਅਦਾ ਕਰ ਰੱਖਿਆ ਹੈ। ਜਿਸ ਵਿਚ ਉਹ ਹਮੇਸ਼ਾ ਰਹਿਣਗੇ। ਇਹੀ ਉਨ੍ਹਾਂ ਲਈ ਕਾਫ਼ੀ ਹੈ। ਉਨ੍ਹਾਂ ਉੱਪਰ ਅੱਲਾਹ ਦੀ ਲਾਹਣਤ ਅਤੇ ਹਮੇਸ਼ਾ ਰਹਿਣ ਵਾਲੀ ਸਜ਼ਾ ਹੈ। |
ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਦੇ ਲੋਕ ਤਾਕਤ ਵਿਚ ਤੁਹਾਡੇ ਤੋਂ ਜ਼ਿਆਦਾ ਸਨ ਅਤੇ ਜਾਇਦਾਦ ਤੇ ਸੰਤਾਨ ਵਿਚ ਵੀ ਤੁਹਾਡੇ ਤੋਂ ਅੱਗੇ ਸਨ ਤਾਂ ਉਨ੍ਹਾਂ ਨੇ ਆਪਣੇ ਹਿੱਸੇ ਨਾਲ ਲਾਭ ਉਠਾਇਆ ਅਤੇ ਤੁਸੀਂ ਵੀ ਆਪਣੇ ਹਿੱਸੇ ਨਾਲ ਲਾਭ ਉਠਾਇਆ। ਜਿਵੇਂ’ ਕਿ ਤੁਹਾਡੇ ਤੋਂ ਪਹਿਲਾਂ ਵਾਲੇ ਲੋਕਾਂ ਨੇ ਵੀ ਲਾਭ ਉਠਾਇਆ ਸੀ। |
ਅਤੇ ਤੁਸੀਂ ਵੀ ਉਹ ਹੀ ਤਰਕ ਬ-ਤਰਕ ਕੀਤੇ ਜਿਵੇਂ ਉਨ੍ਹਾਂ ਨੇ ਕੀਤੇ ਸਨ। ਇਹੀ ਉਹ ਲੋਕ ਹਨ ਜਿਨ੍ਹਾਂ ਦੇ ਕਰਮ ਸੰਸਾਰ ਅਤੇ ਪ੍ਰਲੋਕ ਵਿਚ ਸ਼ਰਬਾਦ ਹੋ ਗਏ ਅਤੇ ਇਹ ਲੋਕ ਹੀ ਘਾਟੇ ਵਿਚ ਰਹਿਣ ਵਾਲੇ ਹਨ। ਕੀ ਇਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਸੂਚਨਾ ਨਹੀਂ ਪਹੁੰਚੀ, ਜਿਹੜੇ ਉਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸਨ। ਨੂੰਹ, ਆਦ, ਸਮੂਦ, ਅਤੇ ਇਬਰਾਹੀਮ ਦੀ ਕੌਮ ਅਤੇ ਮਦਯਨ ਦੇ ਲੋਕਾਂ ਅਤੇ ਪੁੱਠੀਆਂ ਹੋਈਆਂ ਬਸਤੀਆਂ ਦੀ। ਉਨ੍ਹਾਂ ਦੇ ਕੋਲ ਉਨ੍ਹਾਂ ਦੇ ਨਬੀ ਪ੍ਰਮਾਣਾਂ ਦੇ ਨਾਲ ਆਏ ਤਾਂ ਅਜਿਹਾ ਨਹੀਂ ਸੀ ਕਿ ਅੱਲਾਹ ਉਨ੍ਹਾਂ ਤੇ ਜ਼ੁਲਮ ਕਰਦਾ। ਪਰੰਤੂ ਉਹ ਖੁਦ ਆਪਣੇ ਆਪ ਤੇ ਜ਼ੁਲਮ ਕਰਦੇ ਰਹੇ। |
ਮੋਮਿਨ ਆਦਮੀ ਅਤੇ ਔਰਤਾਂ ਇਕ ਦੂਜੇ ਦੇ ਸਹਾਇਕ ਹਨ। ਇਹ ਚੰਗਿਆਈ ਦਾ ਹੁਕਮ ਦਿੰਦੇ ਹਨ ਅਤੇ ਸ਼ੁਰਾਈ ਤੋਂ ਰੋਕਦੇ ਹਨ। ਨਮਾਜ਼ ਸਥਾਪਿਤ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ। ਅੱਲਾਹ ਅਤੇ ਉਸਦੇ ਰਸੂਲ ਦੀ ਆਗਿਆ ਦਾ ਪਾਲਣ ਕਰਦੇ ਹਨ। ਇਹੀ ਉਹ ਲੋਕ ਹਨ, ਜਿਨ੍ਹਾਂ “ਤੇ ਅੱਲਾਹ ਰਹਿਮਤ ਕਰੇਗਾ, ਬੇਸ਼ੱਕ ਅੱਲਾਹ ਪ੍ਰਭਾਵੀ ਅਤੇ ਤੱਤਵੇਤਾ ਹੈ। |
ਮੌਮਿਨ ਆਦਮੀਆਂ ਅਤੇ ਔਰਤਾਂ ਨਾਲ ਅੱਲਾਹ ਦਾ ਵਾਅਦਾ ਹੈ, ਉਨ੍ਹਾਂ ਬਾਗ਼ਾਂ ਦਾ, ਜਿਨ੍ਹਾਂ ਵਾਅਦਾ ਹੈ, ਬਾਗ਼ਾਂ ਵਿਚ ਹਮੇਸ਼ਾਂ ਰਹਿਣ ਵਾਲੇ ਚੰਗੇ ਘਰਾਂ ਦਾ ਅਤੇ ਅੱਲਾਹ ਦੀ ਪ੍ਰਸੰਨਤਾ ਦਾ ਜਿਹੜੀ ਸਭ ਤੋਂ ਵੱਡੀ ਹੈ। ਇਹ ਹੀ ਵੱਡੀ ਸਫ਼ਲਤਾ ਹੈ। |
ਹੇ ਨਬੀ! ਇਨਕਾਰੀਆਂ ਅਤੇ ਕਪਟੀਆਂ ਨਾਲ ਜਿਹਾਦ ਕਰੋ, ਅਤੇ ਉਨ੍ਹਾਂ ਲਈ ਸਖ਼ਤ ਬਣ ਜਾਉ। ਕਿਉਂਕਿ ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬਹੁਤ ਬੁਰਾ ਟਿਕਾਣਾ ਹੈ। |
ਉਹ ਅੱਲਾਹ ਦੀ ਸਹੁੰ ਖਾਂਦੇ ਹਨ ਕਿ ਉਨ੍ਹਾਂ ਨੇ ਨਹੀਂ ਆਖਿਆ ਹਾਲਾਂਕਿ ਉਨ੍ਹਾਂ ਨੇ ਇਨਕਾਰ ਦੀ ਗੱਲ ਕੀਤੀ ਅਤੇ ਉਹ ਇਸਲਾਮ ਤੋਂ ਬਾਅਦ ਇਨਕਾਰੀ ਹੋਂ ਗਏ ਅਤੇ ਉਨ੍ਹਾਂ ਨੇ ਉਹ ਚਾਹਿਆ ਜੋ ਉਨ੍ਹਾਂ ਨੂੰ ਪ੍ਰਾਪਤ ਨਾ ਹੋ ਸਕਿਆ। ਅਤੇ ਇਹ ਸਿਰਫ ਇਸ ਦਾ ਫ਼ਲ ਸੀ ਕਿ ਉਨ੍ਹਾਂ ਨੂੰ ਅੱਲਾਹ ਅਤੇ ਰਸੂਲ ਨੇ ਆਪਣੀ ਕਿਰਪਾ ਨਾਲ ਦੌਲਤਮੰਦ ਕਰ ਦਿੱਤਾ। ਜੇਕਰ ਉਹ ਮੁਆਫ਼ੀ ਮੰਗਣ ਤਾਂ ਉਨ੍ਹਾਂ ਲਈ ਚੰਗਾ ਹੈ। ਪਰ ਜੇਕਰ ਉਹ ਬੇਮੁੱਖਤਾ ਹੀ ਧਾਰਨ ਕਰਨ ਤਾਂ ਅੱਲਾਹ ਉਨ੍ਹਾਂ ਨੂੰ ਔਖੀ ਸਜ਼ਾ ਸੰਸਾਰ ਅਤੇ ਪ੍ਰਲੋਕ ਵਿਚ ਦੇਵੇਗਾ। ਅਤੇ ਧਰਤੀ ਤੇ ਉਨ੍ਹਾਂ ਦਾ ਕੋਈ ਸਮਰੱਥਕ ਅਤੇ ਨਾ ਕੋਈ ਸਹਾਇਕ ਹੋਵੇਗਾ। |
ਅਤੇ ਉਨ੍ਹਾਂ ਵਿਚ ਉਹ ਵੀ ਹਨ ਜਿਨ੍ਹਾਂ ਨੇ ਅੱਲਾਹ ਨੂੰ ਵਚਨ ਦਿੱਤਾ ਕਿ ਜੇਕਰ ਉਸ ਨੇ ਸਾਨੂੰ ਆਪਣੀ ਕਿਰਪਾ ਨਾਲ ਦਿੱਤਾ ਤਾਂ ਅਸੀਂ ਜ਼ਰੂਰ ਜ਼ਕਾਤ ਦੇਵਾਂਗੇ ਅਤੇ ਸਦਾਚਾਰੀ ਬਣ ਕੇ ਰਹਾਂਗੇ। |
فَلَمَّا آتَاهُم مِّن فَضْلِهِ بَخِلُوا بِهِ وَتَوَلَّوا وَّهُم مُّعْرِضُونَ(76) ਅਤੇ ਫਿਰ ਜਦੋਂ ਅੱਲਾਹ ਨੇ ਉਨ੍ਹਾਂ ਨੂੰ ਆਪਣੀ ਬਖਸ਼ਿਸ਼ ਨਾਲ ਦਿੱਤਾ ਤਾਂ ਉਹ ਅਕ੍ਰਿਤਘਣਤਾ ਵਿਖਾਉਣ ਲੱਗੇ ਅਤੇ ਉਨ੍ਹਾਂ ਨੇ ਨਫ਼ਰਤ ਨਾਲ ਮੂੰਹ ਮੋੜ ਲਿਆ। |
ਇਸ ਲਈ ਅੱਲਾਹ ਨੇ ਉਨ੍ਹਾਂ ਦੇ ਦਿਲਾਂ ਨੂੰ ਨਿਫ਼ਾਕ ਭਾਵ ਛਲ ਨਾਲ ਭਰ ਦਿੱਤਾ ਉਸ ਦਿਨ ਤੱਕ ਜਦੋਂ ਉਹ ਉਸਨੂੰ ਮਿਲਣਗੇ। ਇਹ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਨਾਲ ਕੀਤੇ ਹੋਏ ਵਾਅਦੇ ਦੀ ਉਲੰਘਣਾ ਕੀਤੀ ਅਤੇ ਇਸ ਲਈ ਵੀ ਕਿ ਉਹ ਝੂਠ ਬੋਲਦੇ ਰਹੇ। |
أَلَمْ يَعْلَمُوا أَنَّ اللَّهَ يَعْلَمُ سِرَّهُمْ وَنَجْوَاهُمْ وَأَنَّ اللَّهَ عَلَّامُ الْغُيُوبِ(78) ਕੀ ਉਨ੍ਹਾਂ ਨੂੰ ਪਤਾ ਨਹੀਂ ਕਿ ਅੱਲਾਹ ਉਨ੍ਹਾਂ ਦੇ ਭੇਦ ਅਤੇ ਉਨ੍ਹਾਂ ਦੀਆਂ ਜ਼ੁਗਲੀਆਂ ਨੂੰ ਜਾਣਦਾ ਹੈ। ਅੱਲਾਹ ਸਾਰੀਆਂ ਗੁਪਤ ਗੱਲਾਂ ਨੂੰ ਜਾਣਨ ਵਾਲਾ ਹੈ। |
ਉਹ ਲੋਕ ਜਿਹੜੇ ਉਨ੍ਹਾਂ ਮੋਮਿਨਾਂ ਉੱਪਰ ਵਿਅੰਗ ਕੱਸਦੇ ਹਨ ਜਿਹੜੇ ਦਿਲ ਖੌਲ੍ਹ ਕੇ ਦਾਨ ਦਿੰਦੇ ਹਨ ਅਤੇ ਜੋ ਸਿਰਫ਼ ਆਪਣੀ ਮਿਹਨਤ ਅਤੇ ਮਜ਼ਦੂਰੀ (ਦੀ ਕਮਾਈ) ਨਾਲ ਦਾਨ ਦਿੰਦੇ ਹਨ ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਅੱਲਾਹ ਉਨ੍ਹਾਂ ਮਜ਼ਾਕ ਕਰਨ ਵਾਲਿਆਂ ਦਾ ਮਜ਼ਾਕ ਬਣਾਉਂਦਾ ਹੈ। ਅਤੇ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ। |
ਤੁਸੀਂ ਉਨ੍ਹਾਂ ਲਈ ਮੁਆਫ਼ੀ ਦੀ ਅਰਦਾਸ ਕਰੋਂ ਜਾਂ ਨਾਂ ਕਰੋ ਜੇਕਰ ਤੁਸੀਂ ਸੱਤਰ ਵਾਰ ਵੀ ਵਾਲਾ ਨਹੀਂ। ਕਿਉਂਕਿ ਉਨ੍ਹਾਂ ਨੇ ਅੱਲਾਹ ਅਤੇ ਰਸੂਲ ਨੂੰ ਝੁਠਲਾਇਆ ਅਤੇ ਅੱਲਾਹ ਇਨਕਾਰੀਆਂ ਨੂੰ ਰਾਹ ਨਹੀਂ ਦਿਖਾਉਂਦਾ। |
ਪਿੱਛੇ ਰਹਿ ਜਾਣ ਵਾਲੇ ਅੱਲਾਹ ਦੇ ਰਸੂਲ ਤੋਂ ਪਿੱਛੇ ਬੈਠੇ ਰਹਿਣ ਕਾਰਨ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੂੰ ਭਾਰੀ ਲੱਗਿਆ ਕਿ ਉਹ ਆਪਣੀਆਂ ਜਾਇਦਾਦਾਂ ਅਤੇ ਜਾਨਾਂ ਦੇ ਸਹਿਤ ਅੱਲਾਹ ਦੇ ਰਾਹ ਲਈ ਯੁੱਧ ਕਰਨ। ਅਤੇ ਉਨ੍ਹਾਂ ਨੇ ਕਿਹਾ ਕਿ ਗਰਮੀ ਵਿਚ ਨਾ ਨਿਕਲੋ। (ਉਨ੍ਹਾਂ ਨੂੰ) ਕਹਿ ਦਿਉ ਕਿ ਨਰਕ ਦੀ ਅੱਗ ਇਸ ਤੋਂ ਵੀ ਜ਼ਿਆਦਾ ਗਰਮ ਹੈ, ਕਾਸ਼! ਇਨ੍ਹਾਂ ਨੂੰ ਸਮਝ ਹੁੰਦੀ। |
فَلْيَضْحَكُوا قَلِيلًا وَلْيَبْكُوا كَثِيرًا جَزَاءً بِمَا كَانُوا يَكْسِبُونَ(82) ਇਸ ਲਈ ਉਹ ਉਸ ਬਦਲੇ ਹੱਸੇ ਘੱਟ ਅਤੇ ਰੋਏ ਜ਼ਿਆਦਾ, ਜੋ ਉਹ ਕਰਦੇ ਸਨ। |
ਇਸ ਲਈ ਜੇਕਰ ਅੱਲਾਹ ਤੁਹਾਨੂੰ ਉਨ੍ਹਾਂ ਵਿਚੋਂ ਕਿਸੇ ਦਲ ਵੱਲ ਵਾਪਿਸ ਲਿਆਵੇ ਅਤੇ ਉਹ ਤੁਹਾਡੇ ਤੋਂ ਯੁੱਧ ਵਿਚ ਕੁੱਦਣ ਦੀ ਆਗਿਆ ਮੰਗਣ ਤਾਂ ਕਹਿ ਦਿਉ ਕਿ ਤੁਸੀਂ ਮੇਰੇ ਨਾਲ ਕਦੇ ਨਹੀਂ’ ਚੱਲੋਗੇ ਅਤੇ ਨਾ ਮੇਰੇ ਨਾਲ ਰਹਿ ਕੇ ਕਿਸੇ ਦੁਸ਼ਮਨ ਨਾਲ ਲੜੌਗੇ। ਤੁਸੀਂ ਪਹਿਲੀ ਵਾਰ ਵੀ ਬੈਠੇ ਰਹਿਣ ਨੂੰ ਪਸੰਦ ਕੀਤਾ ਸੀ, ਇਸ ਲਈ ਪਿੱਛੇ ਰਹਿਣ ਵਾਲਿਆਂ ਨਾਲ ਬੈਠੇ ਰਹੋ। |
ਅਤੇ ਉਨ੍ਹਾਂ ਵਿਚੋਂ’ ਜੇ ਕੋਈ ਮਰ ਜਾਵੇ ਤਾਂ ਉਨ੍ਹਾਂ ਲਈ ਨਾ ਕਦੇ ਨਮਾਜ਼ ਪੜ੍ਹੋ ਅਤੇ ਨਾ ਕਦੇ ਉਨ੍ਹਾਂ ਦੀ ਕਬਰ ਕੋਲ ਖੜ੍ਹੋ। ਬੇਸ਼ੱਕ ਉਨ੍ਹਾਂ ਨੇ ਅੱਲਾਹ ਅਤੇ ਰਸੂਲ ਤੋਂ ਇਨਕਾਰ ਕੀਤਾ ਅਤੇ ਉਹ ਇਨਕਾਰੀ ਦੀ ਹਾਲਤ ਵਿਚ ਹੀ ਮਰੇ। |
ਅਤੇ ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੀ ਔਲਾਦ ਨੂੰ ਵੇਖ ਕੇ ਤੁਸੀਂ ਹੈਰਾਨੀ ਵਿਚ ਨਾ ਪਉਂ। ਅੱਲਾਹ ਤਾਂ ਬਸ ਇਹ ਹੀ ਚਾਹੁੰਦਾ ਹੈ ਕਿ ਇਸ ਦੇ ਰਾਹੀਂ ਉਨ੍ਹਾਂ ਨੂੰ ਸੰਸਾਰ ਵਿਚ ਸਜ਼ਾ ਦੇਵੇ ਅਤੇ ਇਨਕਾਰ ਦੀ ਹਾਲਤ ਵਿਚ ਹੀ ਉਨ੍ਹਾਂ ਦੇ ਪ੍ਰਾਣ ਨਿਕਲਣ। |
ਅਤੇ ਜਦੋਂ ਕੋਈ ਸੂਰਤ ਪ੍ਰਕਾਸ਼ਮਾਨ ਹੁੰਦੀ ਹੈ ਕਿ ਅੱਲਾਹ ਉੱਪਰ ਭਰੋਸਾ ਲਿਆਵੋ ਅਤੇ ਉਸ ਦੇ ਰਸੂਲ ਨਾਲ ਮਿਲ ਕੇ ਯੁੱਧ ਕਰੋਂ ਤਾਂ ਉਸ ਦੀ ਸਮੱਰਥਾ ਰੱਖਣ ਵਾਲੇ ਤੁਹਾਡੇ ਤੋਂ ਛੁੱਟੀ ਮੰਗਣ ਲੱਗਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਛੱਡ ਦਿਉ। ਅਸੀਂ ਇਥੇ ਰਹਿਣ ਵਾਲਿਆਂ ਨਾਲ ਰਹਿ ਜਾਈਏ। |
رَضُوا بِأَن يَكُونُوا مَعَ الْخَوَالِفِ وَطُبِعَ عَلَىٰ قُلُوبِهِمْ فَهُمْ لَا يَفْقَهُونَ(87) ਉਨ੍ਹਾਂ ਨੇ ਪਿੱਛੇ ਰਹਿ ਜਾਣ ਵਾਲੀਆਂ ਔਰਤਾਂ ਨਾਲ ਰਹਿਣਾ ਪਸੰਦ ਕੀਤਾ। ਇਨ੍ਹਾਂ ਦੇ ਦਿਲਾਂ ਉੱਪਰ ਮੋਹਰ ਲੱਗਾ ਦਿੱਤੀ ਗਈ ਹੈ ਇਸ ਲਈ ਇਹ ਕੁਝ ਨਹੀਂ ਸਮਝਦੇ। |
ਪਰੰਤੂ ਰਸੂਲ ਅਤੇ ਜਿਹੜੇ ਲੋਕ ਉਸ ਤੇ ਈਮਾਨ ਲਿਆਏ ਉਨ੍ਹਾਂ ਨੇ ਆਪਣੀ ਜਾਇਦਾਦ ਅਤੇ ਜਾਨਾਂ ਹੂਲ ਕੇ ਜਿਹਾਦ ਕੀਤਾ। ਚੰਗਿਆਈਆਂ ਉਨ੍ਹਾਂ ਲਈ ਹੀ ਹਨ ਉਹੀ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। |
ਉਨ੍ਹਾਂ ਲਈ ਅੱਲਾਹ ਨੇ ਅਜਿਹੇ ਬਾਗ਼ ਤਿਆਰ ਕੀਤੇ ਹਨ ਜਿਸ ਥੱਲੇ ਨਹਿਰਾਂ ਵਹਿੰਦੀਆਂ ਹਨ। ਇਸ ਵਿਚ ਉਹ ਹਮੇਸ਼ਾ ਰਹਿਣਗੇ। ਇਹ ਹੀ ਵੱਡੀ ਸਫ਼ਲਤਾ ਹੈ। |
ਬਦਵੀ (ਪੇਂਡੂ) ਅਰਬ ਵਾਲਿਆਂ ਵਿਚੋਂ’ ਵੀ ਬਹਾਨਾ ਬਣਾਉਣ ਵਾਲੇ ਆਏ ਕਿ ਉਨ੍ਹਾਂ ਨੂੰ ਵੀ ਆਗਿਆ ਮਿਲ ਜਾਵੇ। ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਨਾਲ ਝੂਠ ਬੋਲੇ ਉਹ ਬੈਠੇ ਰਹੇ। ਉਨ੍ਹਾਂ ਵਿਚੋਂ ਜਿਨ੍ਹਾਂ ਨੇ ਇਨਕਾਰ ਕੀਤਾ ਉਨ੍ਹਾਂ ਨੂੰ ਇਕ ਸਖ਼ਤ ਸਜ਼ਾ ਮਿਲੇਗੀ। |
ਕੋਈ ਵੀ ਪਾਪ ਨਹੀਂ, ਨਾ ਕਮਜ਼ੋਰਾਂ ਤੇ, ਨਾ ਰੋਗੀਆਂ ਅਤੇ ਨਾ ਉਨ੍ਹਾਂ ਉੱਪਰ ਜਿਨ੍ਹਾ ਕੋਲ ਖਰਚ ਕਰਨ ਲਈ ਕੁਝ ਨਹੀਂ ਹੈ। ਜਦੋਂ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ ਨਾਲ ਨੇਕੀ ਦੀ ਇੱਛਾ ਰੱਖਣ ਨੇਕੀ ਕਰਨ ਵਾਲਾ ਹੈ। |
ਅਤੇ ਨਾ ਉਨ੍ਹਾਂ ਲੋਕਾਂ ਉੱਪਰ ਕੋਈ ਦੋਸ਼ ਹੈ ਕਿ ਜਦੋਂ ਉਹ ਤੁਹਾਡੇ ਕੋਲ ਆਏ ਅਤੇ ਤੁਸੀਂ ਉਨ੍ਹਾਂ ਨੂੰ ਸਵਾਰੀ ਦਿਉ, ਤੁਸੀਂ ਕਿਹਾ ਕਿ ਮੇਰੇ ਕੋਲ ਕੋਈ ਚੀਜ਼ ਨਹੀਂ ਜਿਸ ਉੱਪਰ ਤੁਹਾਨੂੰ ਸਵਾਰ ਕਰ ਦੇਵਾਂ ਤਾਂ ਉਹ ਇਸ ਹਾਲਤ ਵਿਚ ਵਾਪਿਸ ਚਲੇ ਗਏ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਵਹਿ ਰਹੇ ਸਨ ਅਤੇ ਇਸ ਦੁੱਖ ਵਿਚ ਉਨ੍ਹਾਂ ਕੌਲ ਕੁਝ ਨਹੀਂ ਜਿਹੜਾ ਉਹ ਖਰਚ ਕਰਨ। |
ਦੋਸ਼ ਤਾਂ ਬਸ ਉਨ੍ਹਾਂ ਲੋਕਾਂ ਉੱਪਰ ਹੈ ਜਿਹੜੇ ਸਮਰੱਥ ਹੌਣ ਦੇ ਬਾਵਜੂਦ ਤੁਹਾਡੇ ਤੋਂ ਆਗਿਆ ਮੰਗਦੇ ਹਨ। ਉਹ ਇਸ ਗੱਲ ਉੱਪਰ ਸੰਤੁਸ਼ਟ ਹੋ ਗਏ ਅਤੇ ਪਿੱਛੇ ਰਹਿ ਜਾਣ ਵਾਲੀਆਂ ਔਰਤਾਂ ਨਾਲ ਰਹਿ ਗਏ। ਅੱਲਾਹ ਨੇ ਉਨ੍ਹਾਂ ਦੇ ਦਿਲਾਂ ਉੱਪਰ ਮੌਹਰ ਲਗਾ ਦਿੱਤੀ ਹੈ, ਅਤੇ ਉਹ ਨਹੀਂ ਸਮਝਦੇ। |
ਤੁਸੀਂ ਜਦੋਂ’ ਉਨ੍ਹਾਂ ਵੱਲ ਪਲਟੋਂਗੇ ਤਾਂ ਉਹ ਤੁਹਾਡੇ ਸਾਹਮਣੇ ਬਹਾਨੇ ਬਨਾਉਣਗੇ। (ਉਨ੍ਹਾਂ ਨੂੰ? ਆਖ ਦੇਵੋ ਕਿ ਬਹਾਨੇ ਨਾ ਬਣਾਉ ਅਸੀਂ ਕਦੇ ਵੀ ਤੁਹਾਡੀ ਗੱਲ ਨਹੀਂ ਮੰਨਣੀ। ਬੇਸ਼ੱਕ ਅੱਲਾਹ ਨੇ ਸਾਨੂੰ ਤੁਹਾਡੀਆਂ ਪ੍ਰਸਥਿੱਤੀਆਂ ਦੀ ਜਾਣਕਾਰੀ ਦੇ ਦਿੱਤੀ ਹੈ। ਹੁਣ ਅੱਲਾਹ ਅਤੇ ਰਸੂਲ ਤੁਹਾਡੇ ਕਰਮਾਂ ਨੂੰ ਦੇਖਣਗੇ। ਫਿਰ ਤੁਸੀਂ ਉਸ ਵੱਲ ਮੋੜੇ ਜਾਉਗੇ ਜਿਹੜਾ ਪ੍ਰਗਟ ਅਤੇ ਗੁਪਤ ਨੂੰ ਜਾਣਨ ਵਾਲਾ ਹੈ ਜੋ ਕੁਝ ਤੁਸੀਂ ਕਰ ਰਹੇ ਹੋ ਉਸ ਬਾਰੇ ਉਹ ਤੁਹਾਨੂੰ ਦੱਸ ਦੇਵੇਗਾ।) |
ਇਹ ਲੋਕ ਹੀ ਤੁਹਾਡੀ ਵਾਪਸੀ ਤੇ ਤੁਹਾਡੇ ਸਾਹਮਣੇ ਅੱਲਾਹ ਦੀ ਸਹੁੰ ਖਾਣਗੇ ਤਾਂ ਕਿ ਤੁਸੀਂ ਉਨ੍ਹਾਂ ਨੂੰ ਜਾਣ ਦੇਵੋ । ਤਾਂ ਤੁਸੀਂ ਉਨ੍ਹਾਂ ਨੂੰ ਛੱਡ ਦਿਉ ਕਿਉਂਕਿ ਉਹ ਅਪਵਿੱਤਰ ਹਨ ਅਤੇ ਉਨ੍ਹਾਂ ਦਾ ਟਿਕਾਣਾ ਨਰਕ ਹੈ ਉਸ ਦੇ ਬਦਲੇ ਜੋ ਕੁਝ ਉਹ ਕਰਦੇ ਰਹੇ। |
ਉਹ ਤੁਹਾਡੇ ਸਾਹਮਣੇ ਸਹੁੰ ਖਾਣਗੇ ਕਿ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਜਾਉਂ। ਜੇਕਰ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਵੀ ਜਾਵੋ ਤਾਂ ਅੱਲਾਹ ਇਨਕਾਰੀਆਂ ਤੋਂ ਖੁਸ਼ ਹੋਣ ਵਾਲਾ ਨਹੀਂ। |
ਪੇਂਡੂ ਇਨਕਾਰ ਅਤੇ ਕਪਟ ਵਿਚ ਜ਼ਿਆਦਾ ਕਠੋਰ ਹਨ ਅਤੇ ਉਹ ਇਸੇ ਯੋਗ ਹਨ ਕਿ ਅੱਲਾਹ ਨੇ ਆਪਣੇ ਰਸੂਲ ਉੱਪਰ ਜੋ ਕੁਝ ਉਤਾਰਿਆ ਹੈ ਉਹ ਉਸਦੀਆਂ ਹੱਦਾਂ ਤੋਂ ਅਗਿਆਨ ਰਹੇ। ਅਤੇ ਅੱਲਾਹ ਸਾਰਾ ਕੁਝ ਜਾਣਨ ਵਾਲਾ ਬਿਬੇਕ ਵਾਲਾ ਹੈ। |
ਅਤੇ ਪੇਂਡੂਆਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਅੱਲਾਹ ਦੇ ਰਾਹ ਵਿਚ ਖਰਚ ਨੂੰ ਇਕ ਜੁਰਮਾਨਾ ਸਮਝਦੇ ਹਨ ਅਤੇ ਤੁਹਾਡੇ ਲਈ ਬੁਰੇ ਵਖ਼ਤ ਦੀ ਉਡੀਕ ਵਿਚ ਹਨ। ਬੁਰਾ ਵਕਤ ਖ਼ੁਦ ਉਨ੍ਹਾਂ ਤੇ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਅਤੇ ਪੇਂਡੂਆਂ ਵਿਚ ਉਹ ਵੀ ਹਨ ਜਿਹੜੇ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੇ ਹਨ। ਅਤੇ ਜਿਹੜਾ ਕੂਝ ਖਰਚ ਕਰਦੇ ਹਨ ਉਹ ਉਸ ਨੂੰ ਅੱਲਾਹ ਦੀ ਨੇੜਤਾ ਅਤੇ ਰਸੂਲ ਦੀ ਅਸੀਸ ਲੈਣ ਦਾ ਕਾਰਨ ਬਣਾਉਂਦੇ ਹਨ। ਹਾਂ, ਬੇਸ਼ੱਕ ਇਹ ਉਨ੍ਹਾਂ ਲਈ ਨਜ਼ਦੀਕੀ ਪ੍ਰਾਪਤ ਕਰਨ ਦਾ ਕਾਰਨ ਹੈ। ਅੱਲਾਹ ਉਨ੍ਹਾਂ ਨੂੰ ਆਪਣੀ ਰਹਿਮਤ ਵਿਚ ਦਾਖਿਲ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਅਤੇ ਮੁਹਾਜ਼ਰੀਨ (ਪ੍ਰਵਾਸੀ) ਅਤੇ ਅੰਸਾਰਾਂ (ਸਹਾਇਤਾ ਕਰਨ ਵਾਲੇ) ਵਿਚ ਜਿਹੜੇ ਲੋਕ ਪਹਿਲਾਂ ਤੋਂ ਹਨ ਅਤੇ ਜਿਨ੍ਹਾਂ ਨੇ ਚੰਗਿਆਈ ਨਾਲ ਇਨ੍ਹਾਂ ਦਾ ਪਾਲਣ ਕੀਤਾ, ਅੱਲਾਹ ਉਨ੍ਹਾਂ ਤੋਂ ਖੁਸ਼ ਹੋਇਆ ਅਤੇ ਉਹ ਉਸ ਤੋਂ ਖੁਸ਼ ਹੋਏ। ਅਤੇ ਅੱਲਾਹ ਨੇ ਉਨ੍ਹਾਂ ਲਈ ਅਜਿਹੇ ਬਾਗ਼ ਤਿਆਰ ਕੀਤੇ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹਨ ਉਹ ਉਸ ਵਿਚ ਹਮੇਸ਼ਾਂ ਰਹਿਣਗੇ ਇਹੀ ਵੱਡੀ ਸਫ਼ਲਤਾ ਹੈ। |
ਅਤੇ ਤੁਹਾਡੇ ਆਸ ਪਾਸ ਜਿਹੜੇ ਪੇਂਡੂ ਹਨ ਉਨ੍ਹਾਂ ਵਿਚ ਧੋਖੋਬ਼ਾਜ਼ ਹਨ ਅਤੇ ਮਦੀਨੇ ਵਾਲਿਆਂ ਵਿਚ ਵੀ ਧੋਖੇਬਾਜ਼ ਹਨ। ਉਹ ਸੋਖੇਬਾਜ਼ੀ ਉੱਪਰ ਪੱਕੇ ਹੋ ਗਏ ਹਨ। ਤੁਸੀਂ ਉਨ੍ਹਾਂ ਨੂੰ ਨਹੀਂ ਜਾਣਦੇ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ। ਅਸੀਂ ਉਨ੍ਹਾਂ ਨੂੰ ਦੁੱਗਣੀ ਸਜ਼ਾ ਦੇਵਾਂਗੇ। ਫਿਰ ਉਹ ਇੱਕ ਵੱਡੀ ਸਜ਼ਾ ਵੱਲ ਧੱਕੇ ਜਾਣਗੇ। |
ਕੁਝ ਹੋਰ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਲਿਆ, ਉਨ੍ਹਾਂ ਨੇ ਮਿਲੇ ਜੁਲੇ ਕੰਮ ਕੀਤੇ ਸਨ, ਕੂਝ ਚੰਗੇ ਅਤੇ ਕੁਝ ਮਾੜੇ। ਉਮੀਦ ਹੈ ਕਿ ਅੱਲਾਹ ਉਨ੍ਹਾਂ ਉੱਪਰ ਧਿਆਨ ਦੇਵੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਤੁਸੀਂ ਉਨ੍ਹਾਂ ਦੀਆਂ ਜਾਇਦਾਦਾਂ ਵਿੱਚੋਂ ਦਾਨ ਲਵੇਂ ਇਸ ਨਾਲ ਤੁਸੀਂ ਉਨ੍ਹਾਂ ਨੂੰ ਪਵਿੱਤਰ ਕਰੋਗੇ ਅਤੇ ਉਨ੍ਹਾਂ ਦਾ ਸੁਧਾਰ ਕਰੋਗੇ ਅਤੇ ਤੁਸੀਂ ਉਨ੍ਹਾਂ ਲਈ ਅਰਦਾਸ ਕਰੋ। ਬੇਸ਼ੱਕ ਤੁਹਾਡੀ ਅਰਦਾਸ ਉਨ੍ਹਾਂ ਲਈ ਤਸੱਲੀ ਦਾ ਕਾਰਨ ਹੋਵੇਗੀ। ਅੱਲਾਹ ਸਾਰਾ ਕੁਝ ਸੁਣਨ ਅਤੇ ਜਾਣਨ ਵਾਲਾ ਹੈ। |
ਕੀ ਉਹ ਨਹੀਂ ਜਾਣਦੇ ਕਿ ਅੱਲਾਹ ਆਪਣੇ ਬੰਦਿਆਂ ਦੀ ਤੌਬਾ ਸਵੀਕਾਰ ਕਰਦਾ ਹੈ ਅਤੇ ਉਹ ਹੀ ਵਾਨ ਨੂੰ ਸਵੀਕਾਰ ਕਰਦਾ ਹੈ। ਅਤੇ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਰਹਿਮਤ ਵਾਲਾ ਹੈ। |
ਆਖੋ ਇਹ ਕਰਮ ਕਰੋਂ, ਅੱਲਾਹ, ਉਸਦਾ ਰਸੂਲ ਅਤੇ ਈਮਾਨ ਵਾਲੇ ਤੁਹਾਡੇ ਕਰਮਾਂ ਨੂੰ ਵੇਖਣਗੇ ਅਤੇ ਤੁਸੀਂ ਜਲਦੀ ਹੀ ਉਨ੍ਹਾਂ ਵੱਲ ਮੋੜੇ ਜਾਵੋਗੇ। ਜੋ ਸਾਰੀਆਂ ਪ੍ਰਗਟ ਅਤੇ ਗੁਪਤ (ਗੱਲਾਂ) ਜਾਣਦਾ ਹੈ ਉਹ ਤੁਹਾਨੂੰ ਦੱਸ ਦੇਵੇਗਾ ਜੋ ਕੁਝ ਤੁਸੀਂ ਕਰ ਰਹੇ ਸੀ। |
ਕੁਝ ਦੂਸਰੇ ਲੋਕ ਹਨ ਜਿਨ੍ਹਾਂ ਦਾ ਮਸਲਾ ਅਜੇ ਅੱਲਾਹ ਦਾ ਹੁਕਮ ਆਉਣ ਤੱਕ ਰੁਕਿਆ ਹੋਇਆ ਹੈ। ਉਹ ਜਾਂ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਾਂ ਉਨ੍ਹਾਂ ਦੀ ਤੌਬਾ ਸਵੀਕਾਰ ਕਰੇਗਾ, ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ। |
ਅਤੇ ਉਨ੍ਹਾਂ ਵਿਚੋਂ ਅਜਿਹੇ ਵੀ ਹਨ ਜਿਨ੍ਹਾਂ ਨੇ ਨੁਕਸਾਨ ਕਰਨ ਅਤੇ ਅਵੱਗਿਆ ਕਰਨ ਅਤੇ ਈਮਾਨ ਵਾਲਿਆਂ ਵਿਚ ਫੁੱਟ ਪਾਉਣ ਲਈ ਇੱਕ ਮਸੀਤ ਬਣਾਈ। ਅਤੇ ਇਸ ਲਈ ਵੀ ਤਾਂ ਕਿ ਉਸ ਨੂੰ ਘਾਤ ਲਾਉਣ ਦੀ ਥਾਂ ਦੇ ਰੂਪ ਵਿਚ ਇਸਤੇਮਾਲ ਕਰ ਸਕਣ। ਉਸ ਬੰਦੇ ਲਈ ਜਿਹੜਾ ਪਹਿਲਾਂ ਤੋਂ ਹੀ ਅੱਲਾਹ ਅਤੇ ਉਸਦੇ ਰਸੂਲ ਨਾਲ ਲੜ ਰਿਹਾ ਹੈ। ਇਹ ਲੋਕ ਸਹੁੰ ਖਾਣਗੇ ਕਿ ਅਸੀਂ’ ਤਾਂ ਸਿਰਫ਼ ਨੇਕੀ ਚਾਹੀ ਸੀ ਪਰ ਅੱਲਾਹ ਗਵਾਹ ਹੈ ਇਹ ਝੂਠੇ ਹਨ। |
ਤੁਸੀਂ ਇਸ ਇਮਾਰਤ ਵਿਚ ਕਦੇ ਵੀ ਖੜ੍ਹੇ ਨਾ ਹੋਣਾ। ਹਾਂ, ਜਿਸ ਮਸਜਿਦ ਦੀ ਨੀਂਹ ਪਹਿਲੇ ਹੀ ਦਿਨ ਤੋਂ ਤਕਵੇ ਭਾਵ ਰੱਬ ਲਈ ਰੱਖੀ ਗਈ ਹੈ। ਉਹ ਇਸ ਯੋਗ ਹੈ ਕਿ ਤੁਸੀਂ ਇਸ ਵਿਚ ਖੜੇ ਹੋਵੋ?ਇਸ ਵਿਚ ਅਜਿਹੇ ਲੋਕ ਹਨ ਜੋ ਪਵਿੱਤਰ ਰਹਿਤ (ਰਹਿਣੀ) ਨੂੰ ਪਸੰਦ ਕਰਦੇ ਹਨ ਅਤੇ ਅੱਲਾਹ ਪਵਿੱਤਰ ਰਹਿਣ ਵਾਲਿਆਂ ਨੂੰ ਪਸੰਦ ਕਰਦਾ ਹੈ। |
ਕੀ ਉਹ ਬੰਦਾ ਵਧੀਆ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਅੱਲਾਹ ਦੇ ਭੈਅ ਅਤੇ ਅੱਲਾਹ ਦੀ ਪ੍ਰਸੰਨਤਾ ਉੱਪਰ ਰੱਖੀ। ਜਾਂ ਉਹ ਬੰਦਾ ਸ੍ਰੇਸ਼ਟ ਹੈ ਜਿਸ ਨੇ ਆਪਣੀ ਇਮਾਰਤ ਦੀ ਨੀਂਹ ਇੱਕ ਖੱਡ ਦੇ ਮੋਢੇ ਤੇ ਰੱਖੀ, ਜਿਹੜੀ ਡਿੱਗਣ ਵਾਲੀ ਹੈ। ਫਿਰ ਉਹ ਇਮਾਰਤ ਉਸ ਨੂੰ ਲੈ ਕੇ ਨਰਕ ਦੀ ਅੱਗ ਵਿਚ ਡਿੱਗ ਪਈ। ਅਤੇ ਅੱਲਾਹ ਜ਼ਾਲਿਮਾਂ ਨੂੰ ਰਾਹ ਨਹੀਂ ਦਿਖਾਉਂਦਾ। |
ਅਤੇ ਇਹ ਇਮਾਰਤ ਜਿਹੜੀ ਇਨ੍ਹਾਂ ਨੇ ਬਣਾਈ, ਉਹ ਹਮੇਸ਼ਾਂ ਉਨ੍ਹਾਂ ਦੇ ਦਿਲਾਂ ਵਿਚ ਸ਼ੱਕ ਦਾ ਅਧਾਰ ਬਣੀ ਰਹੇਗੀ, ਇਸ ਲਈ ਕਿ ਉਨ੍ਹਾਂ ਦੇ ਦਿਲ ਟੁੱਕੜੇ-ਟੁਕੜੇ ਹੋ ਜਾਣ। ਅੱਲਾਹ ਗਿਆਨ ਵਾਲਾ ਤੇ ਬਿਬੇਕ ਵਾਲਾ ਹੈ। |
ਬੇਸ਼ੱਕ ਅੱਲਾਹ ਨੇ ਮੋਮਿਨਾਂ ਤੋਂ ਉਨ੍ਹਾਂ ਦੇ ਪ੍ਰਾਣ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਜੰਨਤ ਦੇ ਬਦਲੇ ਖਰੀਦ ਲਿਆ ਹੈ। ਉਹ ਅੱਲਾਹ ਦੇ ਰਾਹ ਵਿਚ ਯੁੱਧ ਕਰਦੇ ਹਨ। ਫਿਰ ਮਾਰਦੇ ਹਨ ਅਤੇ ਮਾਰੇ ਜਾਂਦੇ ਹਨ। ਇਹ ਅੱਲਾਹ ਉੱਤੇ ਤੌਰੇਤ, ਇੰਜੀਲ ਅਤੇ ਕੁਰਆਨ ਵਿਚ ਇੱਕ ਸੱਚਾ ਵਾਅਦਾ ਹੈ। ਅੱਲਾਹ ਤੋਂ ਵੱਧ ਕੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਕੌਣ ਹੈ। ਇਸ ਲਈ ਤੁਸੀਂ ਇਸ ਵਾਅਦੇ ਵਿਚ ਖ਼ੁਸ਼ੀਆਂ ਮਨਾਉ ਜੋ ਤੁਸੀਂ ਅੱਲਾਹ ਨਾਲ ਕੀਤਾ ਹੈ। ਅਤੇ ਇਹ ਹੀ ਸਭ ਤੋਂ ਵੱਡੀ ਸਫ਼ਲਤਾ ਹੈ। |
ਉਹ ਤੌਬਾ ਕਰਨ ਵਾਲੇ ਹਨ। ਇਬਾਦਤ ਕਰਨ ਵਾਲੇ ਹਨ। ਗੁਨਗਾਣ ਕਰਨ ਵਾਲੇ ਹਨ। ਅੱਲਾਹ ਦੇ ਰਾਹ ਵਿਚ ਸੰਘਰਸ਼ ਕਰਨ ਵਾਲੇ ਹਨ। ਝੁਕਣ ਵਾਲੇ ਹਨ। ਸਿਜ਼ਦਾ ਕਰਨ ਵਾਲੇ ਹਨ। ਨੇਕੀ ਦਾ ਹੁਕਮ ਕਰਨ ਵਾਲੇ ਹਨ। ਬੁਰਾਈ ਤੋਂ ਰੋਕਣ ਵਾਲੇ ਹਨ। ਅੱਲਾਹ ਦੀਆਂ ਹੱਦਾਂ ਦਾ ਧਿਆਨ ਰੱਖਣ ਵਾਲੇ ਹਨ। ਮੌਮਿਨਾਂ ਨੂੰ ਖੁਸ਼ਖਬਰੀ ਦੇ ਦਿਉ। |
ਰਸੂਲ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਉਣ ਉਨ੍ਹਾਂ ਲਈ ਯੋਗ ਨਹੀਂ ਕਿ ਉਹ ਬੁੱਤ ਪ੍ਰਸਤੀ ਕਰਨ ਵਾਲਿਆਂ ਲਈ ਮੁਆਫ਼ੀ ਦੀ ਅਰਦਾਸ ਕਰਨ ਭਾਵੇਂ ਉਹ ਉਨ੍ਹਾਂ ਦੇ ਰਿਸ਼ਤੇਦਾਰ ਹੀ ਕਿਉਂ ਨਾ ਹੌਣ, ਜਦੋਂ ਕਿ ਉਨ੍ਹਾਂ ਲਈ ਸਪੱਸ਼ਟ ਹੋ ਚੁੱਕਿਆ ਹੈ ਕਿ ਇਹ ਨਰਕ ਵਿਚ ਜਾਣ ਵਾਲੇ ਲੋਕ ਹਨ। |
ਅਤੇ ਇਬਰਾਹੀਮ ਦਾ ਆਪਣੇ ਬਾਪ ਲਈ ਮੁਆਫ਼ੀ ਦੀ ਅਰਦਾਸ ਕਰਨਾ ਸਿਰਫ਼ ਉਸ ਵਾਅਦੇ ਲਈ ਸੀ, ਜੋ ਉਸ ਨੇ ਉਸ ਤੋਂ ਕਰ ਲਿਆ ਸੀ। ਫਿਰ ਜਦੋਂ ਉਸ ਉੱਪਰ ਸਪੱਸ਼ਟ ਹੋ ਗਿਆ ਕਿ ਉਹ ਅੱਲਾਹ ਦਾ ਦੁਸ਼ਮਨ ਹੈ, ਤਾਂ ਉਹ ਉਸ ਤੋਂ ਵੱਖਰਾ ਹੋ ਗਿਆ। ਬੇਸ਼ੱਕ ਇਬਰਾਹੀਮ ਬੜਾ ਕੋਮਲ ਦਿਲ ਵਾਲਾ ਸ਼ਹਿਣਸ਼ੀਲ ਸੀ। |
ਅਤੇ ਅੱਲਾਹ ਕਿਸੇ ਕੌਮ ਨੂੰ ਚੰਗਾ ਰਾਹ ਬਖਸ਼ਣ ਤੋਂ ਬਾਅਦ ਬੂਰੇ ਰਾਹ ਵੱਲ ਨਹੀ” ਧੱਕਦਾ ਜਿਨ੍ਹਾਂ ਚਿਰ ਉਨ੍ਹਾਂ ਨੂੰ ਸਪੱਸ਼ਟ ਉਹ ਚੀਜ਼ਾਂ ਦੱਸ ਨਾ ਦੇਵੇ ਜਿਨ੍ਹਾਂ ਤੋਂ ਉਨ੍ਹਾਂ ਨੇ ਬਚਨਾ ਹੈ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਗਿਆਨ ਰੱਖਦਾ ਹੈ। |
ਅੱਲਾਹ ਦੀ ਸੱਤਾ ਹੀ ਆਕਾਸ਼ਾਂ ਅਤੇ ਧਰਤੀ ਉੱਪਰ ਹੈ ਉਹੀ ਜੀਵਨ ਅਤੇ ਮੌਤ ਬਖਸ਼ਦਾ ਹੈ। ਅਤੇ ਅੱਲਾਹ ਤੋਂ` ਬਿਨ੍ਹਾਂ ਤੁਹਾਡਾ ਨਾ ਕੋਈ ਮਿੱਤਰ ਅਤੇ ਨਾ ਕੋਈ ਸਹਾਇਕ ਹੈ। |
ਅੱਲਾਹ ਨੇ ਰਸੂਲ, ਮੁਹਾਜਰੀਨ (ਪ੍ਰਵਾਸੀ), ਅੰਸਾਰ (ਸਹਾਇਤਾ ਕਰਨ ਵਾਲੇ? ਉੱਪਰ ਮਿਹਰ ਭਰੀ ਨਜ਼ਰ ਕੀਤੀ। ਜਿਨ੍ਹਾਂ ਨੇ ਮੁਸੀਬਤ ਦੇ ਸਮੇਂ ਰਸੂਲ ਦਾ ਸਾਥ ਦਿੱਤਾ ਸੀ ਜਦ ਕਿ ਉਨ੍ਹਾਂ ਵਿਜ਼ੋੱ ਕੁਝ ਲੋਕਾਂ ਦੇ ਦਿਲ ਟੁੱਟਣ ਲੱਗੇ ਸਨ। ਫਿਰ ਅੱਲਾਹ ਨੇ ਉਨ੍ਹਾਂ ਉੱਪਰ ਰਹਿਮਤ ਕੀਤੀ। ਬੇਸ਼ੱਕ ਅੱਲਾਹ ਉਨ੍ਹਾਂ ਤੇ ਕਿਰਪਾਲੂ ਹੈ, ਰਹਿਮ ਕਰਨ ਵਾਲਾ ਹੈ।) |
ਅਤੇ ਉਨ੍ਹਾਂ ਤਿੰਨਾਂ ਉੱਪਰ ਵੀ ਉਸ ਨੇ ਮਿਹਰ ਕੀਤੀ ਧਿਆਨ ਦਿੱਤਾ ਜਿਨ੍ਹਾਂ ਦਾ ਮਾਮਲਾ ਰਾਖਵਾਂ ਰੱਖਿਆ ਗਿਆ ਸੀ ਇਥੋਂ ਤੱਕ ਕਿ ਜਦੋਂ ਧਰਤੀ ਆਪਣੇ ਫੈਲਾਅ ਦੇ ਬਾਵਜੂਦ ਉਨ੍ਹਾਂ ਲਈ ਸੌੜੀ ਹੋ ਗਈ। ਅਤੇ ਉਹ ਖੁਦ ਆਪਣੇ ਆਪ ਤੋਂ ਤੰਗ ਆ ਗਏ ਅਤੇ ਉਨ੍ਹਾਂ ਨੇ ਜਾਣ ਲਿਆ ਕਿ ਅੱਲਾਹ ਤੋਂ ਬਚਣ ਲਈ ਅੱਲਾਹ ਤੋਂ` ਬਿਨ੍ਹਾਂ ਕੋਈ ਆਸਰਾ ਨਹੀਂ। ਫਿਰ ਅੱਲਾਹ ਉਨ੍ਹਾਂ ਵੱਲ ਵਾਪਿਸ ਮੁੜਿਆ ਤਾਂ ਕਿ ਉਹ ਉਸ ਵੱਲ ਮੁੜ ਆਉਣ। ਬੇਸ਼ੱਕ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਰਹਿਮਤ ਵਾਲਾ ਹੈ। |
يَا أَيُّهَا الَّذِينَ آمَنُوا اتَّقُوا اللَّهَ وَكُونُوا مَعَ الصَّادِقِينَ(119) ਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋਂ ਅਤੇ ਸੱਚੇ ਲੋਕਾਂ ਨਾਲ ਰਹੋ। |
ਮਦੀਨੇ ਅਤੇ ਆਸ ਪਾਸ ਦੇ ਪੇਂਡੂਆਂ ਲਈ ਯੋਗ ਨਹੀਂ’ ਸੀ, ਕਿ ਉਹ ਅੱਲਾਹ ਦੇ ਰਸੂਲ ਨੂੰ ਛੱਡ ਕੇ ਪਿੱਛੇ ਬੈਠੇ ਰਹਿਣ ਅਤੇ ਨਾ ਹੀ ਇਹ ਕਿ ਆਪਣੀ ਜਾਨ ਨੂੰ ਉਸ ਦੀ ਜਾਨ ਤੋਂ ਪਿਆਰਾ ਸਮਝਣ। ਇਹ ਇਸ ਲਈ ਕਿ ਜਿਹੜੀ ਭੁੱਖ, ਪਿਆਸ ਅਤੇ ਥਕਾਣ ਉਨ੍ਹਾਂ ਨੂੰ ਅੱਲਾਹ ਦੇ ਰਾਹ ਵਿਚ ਲੱਗਦੀ ਹੈ। ਜਿਹੜੇ ਕਦਮ ਵੀ ਉਹ ਇਨਕਾਰੀਆਂ ਨੂੰ ਦੁੱਖ ਪਹੁੰਚਾਉਣ ਵਾਲਾ ਜ਼ੁਕਦੇ ਹਨ ਅਤੇ ਜਿਹੜੀ ਚੀਜ਼ ਵੀ ਉਹ ਦੁਸ਼ਮਨ ਤੋਂ ਖੋਂਹਦੇ ਹਨ, ਉਸ ਦੇ ਬਦਲੇ ਉਹਨਾਂ ਲਈ ਇੱਕ ਨੇਕੀ ਲਿਖ ਦਿੱਤੀ ਜਾਂਦੀ ਹੈ। ਅੱਲਾਹ ਨੇਕੀ ਕਰਨ ਵਾਲਿਆਂ ਦਾ ਬਦਲਾ ਖ਼ਤਮ ਨਹੀਂ ਕਰਦਾ। |
ਅਤੇ ਜੋ ਥੋੜ੍ਹਾ ਜਾਂ ਬਹੁਤਾ ਖ਼ਰਚ ਉਨ੍ਹਾਂ ਨੇ ਕੀਤਾ ਅਤੇ ਜਿਹੜੇ ਮੈਦਾਨ ਉਨ੍ਹਾਂ ਨੇ ਤੈਅ ਕੀਤੇ ਉਹ ਸਾਰਾ ਉਨ੍ਹਾਂ ਲਈ ਲਿਖਿਆ ਗਿਆ ਤਾਂ ਕਿ ਅੱਲਾਹ ਉਨ੍ਹਾਂ ਦੇ ਕਰਮਾਂ ਦਾ ਚੰਗੇ ਤੋਂ ਚੰਗਾ ਬਦਲਾ ਦੇ ਸਕੇ। |
ਅਤੇ ਇਹ ਸੰਭਵ ਨਹੀਂ ਸੀ ਕਿ ਈਮਾਨ ਵਾਲੇ ਸਾਰੇ ਨਿਕਲ ਖੜ੍ਹੇ ਹੋਣ। ਤਾਂ ਅਜਿਹਾ ਕਿਉਂ ਨਾ ਹੋਇਆ ਕੀ ਉਨ੍ਹਾਂ ਦੇ ਹਰੇਕ ਦਲ ਵਿਚੋਂ ਇੱਕ ਵਰਗ ਨਿਕਲ ਕੇ ਆਉਂਦਾ, ਉਹ ਧਰਮ ਵਿਚ ਗਹਿਰੀ ਸਮਝ ਪੈਦਾ ਕਰਦਾ ਅਤੇ ਵਾਪਿਸ ਜਾ ਕੇ ਆਪਣੀ ਕੌਮ ਦੇ ਲੋਕਾਂ ਨੂੰ ਸਾਵਧਾਨ ਕਰਦਾ ਤਾਂ ਕਿ ਉਹ ਵੀ ਅੱਲਾਹ ਤੋਂ ਡਰਨ ਵਾਲੇ ਬਣਦੇ। |
ਹੇ ਈਮਾਨ ਵਾਲਿਓ! ਇਨ੍ਹਾਂ ਇਨਕਾਰੀਆਂ ਨਾਲ ਲੜਾਈ ਕਰੋ, ਜਿਹੜੇ ਤੁਹਾਡੇ ਆਸ ਪਾਸ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਅੰਦਰ ਕਠੋਰਤਾ ਨੂੰ ਮਹਿਸੂਸ ਕਰਨ ਅਤੇ ਜਾਣ ਲਓ ਕਿ ਅੱਲਾਹ, ਰੱਬ ਦਾ ਭੈਅ ਰੱਖਣ ਵਾਲਿਆਂ ਦੇ ਨਾਲ ਹੈ। |
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਉਨ੍ਹਾਂ ਵਿਚੋਂ ਕੁਝ ਲੋਕ ਆਖਦੇ ਹਨ ਕਿ ਇਸ ਨੇ ਤੁਹਾਡੇ ਵਿਚੋਂ ਕਿਸ ਦਾ ਵਿਸ਼ਵਾਸ਼ ਵਧਾ ਦਿੱਤਾ। ਤਾਂ ਜਿਹੜੇ ਈਮਾਨ ਵਾਲੇ ਹਨ ਉਨ੍ਹਾਂ ਦਾ ਇਸ ਨੇ ਈਮਾਨ ਵਧਾ ਦਿੱਤਾ ਅਤੇ ਉਹ ਪ੍ਰਸੰਨ ਹੋ ਗਏ। |
ਅਤੇ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਰੋਗ ਹਨ ਤਾਂ ਉਸ ਨੇ ਉਨ੍ਹਾਂ ਦੀ ਗੰਦਗੀ ਤੇ ਗੰਦਗੀ ਪੈਦਾ ਕਰ ਦਿੱਤੀ। ਉਹ ਮੌਤ ਤੱਕ ਇਨਕਾਰੀ ਹੀ ਰਹੇ। |
ਕੀ ਇਹ ਲੋਕ ਦੇਖਦੇ ਨਹੀਂ ਕਿ ਉਹ ਹਰ ਸਾਲ ਇੱਕ ਜਾਂ ਦੋ ਵਾਰ ਇਮਤਿਹਾਨ ਵਿਚ ਪਾਏ ਜਾਂਦੇ ਹਨ। ਫਿਰ ਵੀ ਉਹ ਨਾ ਤੌਬਾ ਕਰਦੇ ਹਨ ਅਤੇ ਨਾ ਸਿੱਖਿਆ ਲੈਂਦੇ ਹਨ। |
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਇਹ ਲੋਕ ਇੱਕ ਦੂਸਰੇ ਨੂੰ ਦੇਖਦੇ ਹਨ ਕਿ ਇਨ੍ਹਾਂ ਨੂੰ ਕੋਈ ਦੇਖਦਾ ਤਾਂ ਨਹੀਂ, ਫਿਰ ਚੱਲ ਧ੍ਰਂਦੇ ਹਨ। ’ਅੱਲਾਹ ਨੇ ਇਨ੍ਹਾਂ ਦੇ ਦਿਲਾਂ ਨੂੰ ਇਸ ਕਾਰਨ ਬਦਲ ਦਿੱਤਾ, ਕਿਉਂਕਿ ਇਹ ਸਮਝ ਤੋਂ ਕੰਮ ਲੈਣ ਵਾਲੇ ਲੋਕ ਨਹੀਂ ਹਨ। |
ਤੁਹਾਡੇ ਕੋਲ ਇੱਕ ਰਸੂਲ ਆਇਆ ਹੈ, ਜੋ ਖੂਦ ਤੁਹਾਡੇ ਵਿਚੋਂ’ ਹੈ। ਤੁਹਾਡਾ ਨੁਕਸਾਨ ਵਿਚ ਰਹਿਣਾ ਉੱਸ ਲਈ ਦੁੱਖ ਹੈ। ਉਹ ਤੁਹਾਡੀ ਨੇਕੀ ਦਾ ਚਾਹਵਾਨ ਹੈ। ਈਮਾਨ ਵਾਲਿਆਂ ਉੱਪਰ ਬਹੂਤ ਸਨੇਹ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ। |
ਫਿਰ ਜੇਕਰ ਉਹ ਮੂੰਹ ਮੋੜਨ ਤਾਂ ਕਹਿ ਦਿਉ ਕਿ ਅੱਲਾਹ ਮੇਰੇ ਲਈ ਕਾਫ਼ੀ ਹੈ। ਉਸ ਤੋਂ`ਥਿਲ੍ਹਾਂ (ਮੇਰਾ) ਕੋਈ ਪੂਜਣਯੋਗ ਨਹੀਂ। ਇਸੇ ਉੱਤੇ ਮੈਂ ਭਰੋਸਾ ਕੀਤਾ ਅਤੇ ਉਹੀ ਮਾਲਕ ਹੈ ਉਚੇ ਅਰਸ਼ਾਂ (ਸਿੰਘਾਸਨ) ਦਾ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate At-Tawbah : choisissez le récitateur pour écouter et télécharger la sourate At-Tawbah complète en haute qualité.
Ahmed Al Ajmy Bandar Balila Khalid Al Jalil Saad Al Ghamdi Saud Al Shuraim Abdul Basit Abdul Rashid Sufi Abdullah Basfar Abdullah Al Juhani Fares Abbad Maher Al Muaiqly Al Minshawi Al Hosary Mishari Al-afasi Yasser Al Dosari
Donnez-nous une invitation valide