ਅਰ-ਰਾਦ · 21/43
ਅਨੁਵਾਦ ਉਚਾਰਨ — ਸੂਰਾ ਅਰ-ਰਾਦ
وَالَّذِينَ يَصِلُونَ مَا أَمَرَ اللَّهُ بِهِ أَن يُوصَلَ وَيَخْشَوْنَ رَبَّهُمْ وَيَخَافُونَ سُوءَ الْحِسَابِ ۝٢١
Wallazeena yasiloona maaa amaral laahu bihee an yoosala wa yakhshawna Rabbahum wa yakhaafoona sooo`al hisaab
📖 ਪੰਜਾਬੀ ਵਿੱਚ
21਼ ਅਤੇ ਜਿਨ੍ਹਾਂ ਸੰਬੰਧਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਉਹਨਾਂ (ਰਿਸ਼ਤਿਆਂ) ਨੂੰ ਉਹ ਜੋੜੀਂ ਰੱਖਦੇ ਹਨ, ਉਹ ਆਪਣੇ ਪਾਲਣਹਾਰ ਤੋਂ ਡਰਦੇ ਹਨ ਅਤੇ (ਕਿਆਮਤ ਦਿਹਾੜੇ) ਕਰੜਾਈ ਵਾਲੀ ਪੁੱਛ-ਗਿੱਛ ਦਾ ਭੈਅ ਵੀ ਰੱਖਦੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 19-23 — ਸੂਰਾ ਅਰ-ਰਾਦ

19۞ أَفَمَن يَعْلَمُ أَنَّمَا أُنزِلَ إِلَيْكَ مِن رَّبِّكَ الْحَقُّ كَمَنْ هُوَ أَعْمَىٰ ۚ إِنَّمَا يَتَذَكَّرُ أُولُو الْأَلْبَابِ
19਼ (ਹੇ ਨਬੀ!) ਉਹ ਵਿਅਕਤੀ ਜਿਹੜਾ ਇਹ ਗਿਆਨ ਰੱਖਦਾ ਹੈ ਕਿ ਤੁਹਾਡੇ ਰੱਬ ਨੇ ਜੋ ਵੀ ਤੁਹਾਡੇ ’ਤੇ (.ਕੁਰਆਨ) ਉਤਾਰਿਆ ਹੈ ਉਹੀਓ ਹੱਕ ਹੈ, ਕੀ ਉਹ ਵਿਅਕਤੀ ਅੰਨ੍ਹਿਆਂ ਵਾਂਗ ਹੋ ਸਕਦਾ ਹੈ ? ਸਿੱਖਿਆ ਤਾਂ ਉਹੀਓ ਪ੍ਰਾਪਤ ਕਰ ਸਕਦੇ ਹਨ ਜਿਹੜੇ ਸੂਝ-ਬੂਝ ਵਾਲੇ ਹਨ।
20الَّذِينَ يُوفُونَ بِعَهْدِ اللَّهِ وَلَا يَنقُضُونَ الْمِيثَاقَ
20਼ ਉਹ (ਲੋਕ ਸੂਝਵਾਨ ਹਨ) ਜਿਹੜੇ ਅੱਲਾਹ ਨੂੰ ਦਿੱਤੇ ਵਚਨਾਂ ਨੂੰ ਪੂਰਾ ਕਰਦੇ ਹਨ ਅਤੇ ਪੱਕੇ ਵਾਅਦਿਆਂ ਨੂੰ ਤੋੜਦੇ ਨਹੀਂ।
21وَالَّذِينَ يَصِلُونَ مَا أَمَرَ اللَّهُ بِهِ أَن يُوصَلَ وَيَخْشَوْنَ رَبَّهُمْ وَيَخَافُونَ سُوءَ الْحِسَابِ
21਼ ਅਤੇ ਜਿਨ੍ਹਾਂ ਸੰਬੰਧਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਉਹਨਾਂ (ਰਿਸ਼ਤਿਆਂ) ਨੂੰ ਉਹ ਜੋੜੀਂ ਰੱਖਦੇ ਹਨ, ਉਹ ਆਪਣੇ ਪਾਲਣਹਾਰ ਤੋਂ ਡਰਦੇ ਹਨ ਅਤੇ (ਕਿਆਮਤ ਦਿਹਾੜੇ) ਕਰੜਾਈ ਵਾਲੀ ਪੁੱਛ-ਗਿੱਛ ਦਾ ਭੈਅ ਵੀ ਰੱਖਦੇ ਹਨ।
22وَالَّذِينَ صَبَرُوا ابْتِغَاءَ وَجْهِ رَبِّهِمْ وَأَقَامُوا الصَّلَاةَ وَأَنفَقُوا مِمَّا رَزَقْنَاهُمْ سِرًّا وَعَلَانِيَةً وَيَدْرَءُونَ بِالْحَسَنَةِ السَّيِّئَةَ أُولَٰئِكَ لَهُمْ عُقْبَى الدَّارِ
22਼ ਜੋ ਆਪਣੇ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਸਬਰ ਤੋਂ ਕੰਮ ਲੈਂਦੇ ਹਨ, ਨਮਾਜ਼ਾਂ ਨੂੰ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ ਦੌਲਤ) ਦੇ ਰੱਖਿਆ ਹੈ ਉਸ ਨੂੰ ਗੁਪਤ ਰੂਪ ਵਿਚ ਵੀ ਤੇ ਖੁੱਲ੍ਹੇ-ਆਮ ਵੀ ਖ਼ਰਚ ਕਰਦੇ ਹਨ ਅਤੇ ਬੁਰਾਈ ਨੂੰ ਚੰਗਿਆਈ ਨਾਲ ਪਰਾਂ ਕਰਦੇ ਹਨ, ਉਹਨਾਂ ਸੂਝਵਾਨ ਲੋਕਾਂ ਲਈ ਹੀ ਪਰਲੋਕ ਦਾ ਵਧੀਆ ਘਰ ਹੈ।
23جَنَّاتُ عَدْنٍ يَدْخُلُونَهَا وَمَن صَلَحَ مِنْ آبَائِهِمْ وَأَزْوَاجِهِمْ وَذُرِّيَّاتِهِمْ ۖ وَالْمَلَائِكَةُ يَدْخُلُونَ عَلَيْهِم مِّن كُلِّ بَابٍ
23਼ ਉਹਨਾਂ ਲਈ ਉਹ ਸਦੀਵੀ ਬਾਗ਼ ਹਨ, ਜਿਨ੍ਹਾਂ ਵਿਚ ਉਹ ਆਪ ਵੀ ਪ੍ਰਵੇਸ਼ ਕਰਨਗੇ ਅਤੇ ਉਹਨਾਂ ਦੇ ਪਿਓ, ਦਾਦੇ, ਉਹਨਾਂ ਦੀਆਂ ਪਤਨੀਆਂ ਤੇ ਉਹਨਾਂ ਦੀ ਸੰਤਾਨ ਵਿੱਚੋਂ ਜਿਹੜੇ ਨੇਕ ਹੋਣਗੇ ਉਹ ਸਭ ਪ੍ਰਵੇਸ਼ ਕਰਨਗੇ ਤੇ ਫ਼ਰਿਸ਼ਤੇ (ਜੰਨਤ) ਦੇ ਹਰ ਬੂਹੇ ਤੋਂ (ਸੁਵਾਗਤ ਲਈ) ਉਹਨਾਂ ਕੋਲ ਆਉਣਗੇ।
ਅਰ-ਰਾਦਕੁਰਾਨ ਸੂਚੀ
43ਆਇਤ
MedinanRevelation
21ਆਇਤ

ਅਨੁਵਾਦ — ਅਰ-ਰਾਦ 21

ਸੂਰਾ ਅਰ-ਰਾਦ ਆਇਤ 21 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 21਼ ਅਤੇ ਜਿਨ੍ਹਾਂ ਸੰਬੰਧਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ…

ਸੂਰਾ ਆਇਤ 21/43 — ਸੂਰਾ ਅਰ-ਰਾਦ الرعد (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਰ-ਰਾਦ ਸੁਣੋ, ਸੂਰਾ ਅਰ-ਰਾਦ ਅਨੁਵਾਦ, ਸੂਰਾ ਅਰ-ਰਾਦ mp3, ਸੂਰਾ ਅਰ-ਰਾਦ pdf. ਆਇਤ 19–23. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers