ਅਰ-ਰਾਦ · 20/43
ਅਨੁਵਾਦ ਉਚਾਰਨ — ਅਰ-ਰਾਦ
الَّذِينَ يُوفُونَ بِعَهْدِ اللَّهِ وَلَا يَنقُضُونَ الْمِيثَاقَ ۝٢٠
Allazeena yoofoona bi`ahdil laahi wa laa yanqu doonal meesaaq
📖 ਪੰਜਾਬੀ ਵਿੱਚ
20਼ ਉਹ (ਲੋਕ ਸੂਝਵਾਨ ਹਨ) ਜਿਹੜੇ ਅੱਲਾਹ ਨੂੰ ਦਿੱਤੇ ਵਚਨਾਂ ਨੂੰ ਪੂਰਾ ਕਰਦੇ ਹਨ ਅਤੇ ਪੱਕੇ ਵਾਅਦਿਆਂ ਨੂੰ ਤੋੜਦੇ ਨਹੀਂ।

🎧 ਸੁਣੋ


📜 ਆਇਤ 18-22 — ਅਰ-ਰਾਦ

18لِلَّذِينَ اسْتَجَابُوا لِرَبِّهِمُ الْحُسْنَىٰ ۚ وَالَّذِينَ لَمْ يَسْتَجِيبُوا لَهُ لَوْ أَنَّ لَهُم مَّا فِي الْأَرْضِ جَمِيعًا وَمِثْلَهُ مَعَهُ لَافْتَدَوْا بِهِ ۚ أُولَٰئِكَ لَهُمْ سُوءُ الْحِسَابِ وَمَأْوَاهُمْ جَهَنَّمُ ۖ وَبِئْسَ الْمِهَادُ
18਼ ਜਿਨ੍ਹਾਂ ਲੋਕਾਂ ਨੇ ਆਪਣੇ ਪਾਲਣਹਾਰ ਦਾ ਹੁਕਮ ਮੰਨਿਆ, ਉਹਨਾਂ ਲਈ ਭਲਾਈ ਹੈ ਅਤੇ ਜਿਨ੍ਹਾਂ ਨੇ ਉਸ ਦਾ ਹੁਕਮ ਨਹੀਂ ਮੰਨਿਆਂ, ਜੇਕਰ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜੋ ਧਰਤੀ ’ਤੇ ਹੈ ਅਤੇ ਉੱਨਾਂ ਹੀ ਹੋਰ ਹੋਵੇ ਤਾਂ ਉਹ ਸਭ ਕੁੱਝ (ਕਿਆਮਤ ਦਿਹਾੜੇ) ਫ਼ਿਦਿਆ (ਛੁਡਵਾਈ ਵਜੋਂ) ਦੇਣ ਲਈ ਤਿਆਰ ਹੋ ਜਾਣਗੇ। 2 ਇਹੋ ਉਹ ਲੋਕ ਹਨ ਜਿਨ੍ਹਾਂ ਤੋਂ ਕਰੜਾਈ ਵਾਲਾ ਹਿਸਾਬ ਲਿਆ ਜਾਵੇਗਾ ਅਤੇ ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ।
19۞ أَفَمَن يَعْلَمُ أَنَّمَا أُنزِلَ إِلَيْكَ مِن رَّبِّكَ الْحَقُّ كَمَنْ هُوَ أَعْمَىٰ ۚ إِنَّمَا يَتَذَكَّرُ أُولُو الْأَلْبَابِ
19਼ (ਹੇ ਨਬੀ!) ਉਹ ਵਿਅਕਤੀ ਜਿਹੜਾ ਇਹ ਗਿਆਨ ਰੱਖਦਾ ਹੈ ਕਿ ਤੁਹਾਡੇ ਰੱਬ ਨੇ ਜੋ ਵੀ ਤੁਹਾਡੇ ’ਤੇ (.ਕੁਰਆਨ) ਉਤਾਰਿਆ ਹੈ ਉਹੀਓ ਹੱਕ ਹੈ, ਕੀ ਉਹ ਵਿਅਕਤੀ ਅੰਨ੍ਹਿਆਂ ਵਾਂਗ ਹੋ ਸਕਦਾ ਹੈ ? ਸਿੱਖਿਆ ਤਾਂ ਉਹੀਓ ਪ੍ਰਾਪਤ ਕਰ ਸਕਦੇ ਹਨ ਜਿਹੜੇ ਸੂਝ-ਬੂਝ ਵਾਲੇ ਹਨ।
20الَّذِينَ يُوفُونَ بِعَهْدِ اللَّهِ وَلَا يَنقُضُونَ الْمِيثَاقَ
20਼ ਉਹ (ਲੋਕ ਸੂਝਵਾਨ ਹਨ) ਜਿਹੜੇ ਅੱਲਾਹ ਨੂੰ ਦਿੱਤੇ ਵਚਨਾਂ ਨੂੰ ਪੂਰਾ ਕਰਦੇ ਹਨ ਅਤੇ ਪੱਕੇ ਵਾਅਦਿਆਂ ਨੂੰ ਤੋੜਦੇ ਨਹੀਂ।
21وَالَّذِينَ يَصِلُونَ مَا أَمَرَ اللَّهُ بِهِ أَن يُوصَلَ وَيَخْشَوْنَ رَبَّهُمْ وَيَخَافُونَ سُوءَ الْحِسَابِ
21਼ ਅਤੇ ਜਿਨ੍ਹਾਂ ਸੰਬੰਧਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਉਹਨਾਂ (ਰਿਸ਼ਤਿਆਂ) ਨੂੰ ਉਹ ਜੋੜੀਂ ਰੱਖਦੇ ਹਨ, ਉਹ ਆਪਣੇ ਪਾਲਣਹਾਰ ਤੋਂ ਡਰਦੇ ਹਨ ਅਤੇ (ਕਿਆਮਤ ਦਿਹਾੜੇ) ਕਰੜਾਈ ਵਾਲੀ ਪੁੱਛ-ਗਿੱਛ ਦਾ ਭੈਅ ਵੀ ਰੱਖਦੇ ਹਨ।
22وَالَّذِينَ صَبَرُوا ابْتِغَاءَ وَجْهِ رَبِّهِمْ وَأَقَامُوا الصَّلَاةَ وَأَنفَقُوا مِمَّا رَزَقْنَاهُمْ سِرًّا وَعَلَانِيَةً وَيَدْرَءُونَ بِالْحَسَنَةِ السَّيِّئَةَ أُولَٰئِكَ لَهُمْ عُقْبَى الدَّارِ
22਼ ਜੋ ਆਪਣੇ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਸਬਰ ਤੋਂ ਕੰਮ ਲੈਂਦੇ ਹਨ, ਨਮਾਜ਼ਾਂ ਨੂੰ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ ਦੌਲਤ) ਦੇ ਰੱਖਿਆ ਹੈ ਉਸ ਨੂੰ ਗੁਪਤ ਰੂਪ ਵਿਚ ਵੀ ਤੇ ਖੁੱਲ੍ਹੇ-ਆਮ ਵੀ ਖ਼ਰਚ ਕਰਦੇ ਹਨ ਅਤੇ ਬੁਰਾਈ ਨੂੰ ਚੰਗਿਆਈ ਨਾਲ ਪਰਾਂ ਕਰਦੇ ਹਨ, ਉਹਨਾਂ ਸੂਝਵਾਨ ਲੋਕਾਂ ਲਈ ਹੀ ਪਰਲੋਕ ਦਾ ਵਧੀਆ ਘਰ ਹੈ।
ਅਰ-ਰਾਦਕੁਰਾਨ ਸੂਚੀ
43ਆਇਤ
MedinanRevelation
20ਆਇਤ

ਅਨੁਵਾਦ — ਅਰ-ਰਾਦ 20

ਸੂਰਾ ਅਰ-ਰਾਦ ਆਇਤ 20 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 20਼ ਉਹ (ਲੋਕ ਸੂਝਵਾਨ ਹਨ) ਜਿਹੜੇ ਅੱਲਾਹ ਨੂੰ ਦਿੱਤੇ ਵਚਨਾਂ…

ਸੂਰਾ ਆਇਤ 20/43 — ਅਰ-ਰਾਦ الرعد (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਰ-ਰਾਦ ਸੁਣੋ, ਅਰ-ਰਾਦ ਅਨੁਵਾਦ, ਅਰ-ਰਾਦ mp3, ਅਰ-ਰਾਦ pdf. ਆਇਤ 18–22. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers