ਅਲ-ਅੰਬੀਆ · 44/112
ਅਨੁਵਾਦ ਉਚਾਰਨ — ਅਲ-ਅੰਬੀਆ
بَلْ مَتَّعْنَا هَٰؤُلَاءِ وَآبَاءَهُمْ حَتَّىٰ طَالَ عَلَيْهِمُ الْعُمُرُ ۗ أَفَلَا يَرَوْنَ أَنَّا نَأْتِي الْأَرْضَ نَنقُصُهَا مِنْ أَطْرَافِهَا ۚ أَفَهُمُ الْغَالِبُونَ ۝٤٤
Bal matta`naa haaa`ulaaa`i wa aabaaa`ahum hattaa taala `alaihimul `umur; afalaa yarawna anna naatil arda nanqusuhaa min atraafihaa; afahumul ghaaliboon
📖 ਪੰਜਾਬੀ ਵਿੱਚ
44਼ ਸਗੋਂ ਉਹਨਾਂ (ਕਾਫ਼ਿਰਾਂ) ਨੂੰ ਅਤੇ ਉਹਨਾਂ ਦੇ ਬਾਪ ਦਾਦਿਆਂ ਨੂੰ ਅਸੀਂ ਹੀ ਜੀਵਨ ਗੁਜ਼ਾਰਨ ਲਈ ਸਮੱਗਰੀ ਦਿੱਤੀ, ਇੱਥੋਂ ਤੀਕ ਕਿ ਉਹਨਾਂ ’ਤੇ ਇਕ ਲੰਮਾ ਸਮਾਂ ਲੰਘ ਗਿਆ। ਕੀ ਤੁਸੀਂ ਇਹ ਨਹੀਂ ਵੇਖਦੇ ਕਿ ਅਸੀਂ ਧਰਤੀ ਨੂੰ ਉਸ ਦੀਆਂ ਅਨੇਕਾਂ ਦਿਸ਼ਾਵਾਂ ਤੋਂ (ਕਾਫ਼ਿਰਾਂ ਦੀ ਤਾਕਤ) ਘਟਾਉਂਦੇ ਜਾਂਦੇ ਹਾਂ ? ਕੀ ਫੇਰ ਵੀ ਇਹੋ ਭਾਰੂ ਰਹਿਣਗੇ?
🎧 ਸੁਣੋ

📜 ਆਇਤ 42-46 — ਅਲ-ਅੰਬੀਆ

42قُلْ مَن يَكْلَؤُكُم بِاللَّيْلِ وَالنَّهَارِ مِنَ الرَّحْمَٰنِ ۗ بَلْ هُمْ عَن ذِكْرِ رَبِّهِم مُّعْرِضُونَ
42਼ (ਉਹਨਾਂ ਇਨਕਾਰੀਆਂ ਨੂੰ) ਕਹੋ ਕਿ ਦਿਨ-ਰਾਤ ਰਹਿਮਾਨ ਦੇ (ਅਜ਼ਾਬ ਤੋਂ) ਤੁਹਾਡੀ ਸੁਰੱਖਿਆ ਕੌਣ ਕਰਦਾ ਹੈ ? ਅਸਲ ਗੱਲ ਇਹ ਹੈ ਕਿ ਇਹ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੀਂ ਫਿਰਦੇ ਹਨ।
43أَمْ لَهُمْ آلِهَةٌ تَمْنَعُهُم مِّن دُونِنَا ۚ لَا يَسْتَطِيعُونَ نَصْرَ أَنفُسِهِمْ وَلَا هُم مِّنَّا يُصْحَبُونَ
43਼ ਕੀ ਛੁੱਟ ਸਾਥੋਂ ਉਹਨਾਂ ਦੇ ਹੋਰ ਇਸ਼ਟ ਅਜਿਹੇ ਹਨ ਜਿਹੜੇ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਸਕਣ ? ਉਹ ਨਾ ਤਾਂ ਆਪਣੀ ਸਹਾਇਤਾ ਆਪ ਕਰ ਸਕਦੇ ਹਨ ਅਤੇ ਨਾ ਹੀ ਸਾਡੇ ਅਜ਼ਾਬ ਤੋਂ ਸੁਰੱਖਿਅਤ ਹਨ।
44بَلْ مَتَّعْنَا هَٰؤُلَاءِ وَآبَاءَهُمْ حَتَّىٰ طَالَ عَلَيْهِمُ الْعُمُرُ ۗ أَفَلَا يَرَوْنَ أَنَّا نَأْتِي الْأَرْضَ نَنقُصُهَا مِنْ أَطْرَافِهَا ۚ أَفَهُمُ الْغَالِبُونَ
44਼ ਸਗੋਂ ਉਹਨਾਂ (ਕਾਫ਼ਿਰਾਂ) ਨੂੰ ਅਤੇ ਉਹਨਾਂ ਦੇ ਬਾਪ ਦਾਦਿਆਂ ਨੂੰ ਅਸੀਂ ਹੀ ਜੀਵਨ ਗੁਜ਼ਾਰਨ ਲਈ ਸਮੱਗਰੀ ਦਿੱਤੀ, ਇੱਥੋਂ ਤੀਕ ਕਿ ਉਹਨਾਂ ’ਤੇ ਇਕ ਲੰਮਾ ਸਮਾਂ ਲੰਘ ਗਿਆ। ਕੀ ਤੁਸੀਂ ਇਹ ਨਹੀਂ ਵੇਖਦੇ ਕਿ ਅਸੀਂ ਧਰਤੀ ਨੂੰ ਉਸ ਦੀਆਂ ਅਨੇਕਾਂ ਦਿਸ਼ਾਵਾਂ ਤੋਂ (ਕਾਫ਼ਿਰਾਂ ਦੀ ਤਾਕਤ) ਘਟਾਉਂਦੇ ਜਾਂਦੇ ਹਾਂ ? ਕੀ ਫੇਰ ਵੀ ਇਹੋ ਭਾਰੂ ਰਹਿਣਗੇ?
45قُلْ إِنَّمَا أُنذِرُكُم بِالْوَحْيِ ۚ وَلَا يَسْمَعُ الصُّمُّ الدُّعَاءَ إِذَا مَا يُنذَرُونَ
45਼ ਹੇ ਨਬੀ! ਆਖ ਦਿਓ ਕਿ ਮੈਂ ਤਾਂ ਤੁਹਾਨੂੰ ਵਹੀ (ਰੱਬੀ ਆਦੇਸ਼) ਦੁਆਰਾ (ਉਸ ਦੇ ਅਜ਼ਾਬ ਤੋਂ) ਖ਼ਬਰਦਾਰ ਕਰ ਰਿਹਾ ਹਾਂ, ਪਰੰਤੂ ਬੋਲੇ ਲੋਕ ਨਹੀਂ ਸੁਣਦੇ, ਜਦ ਕਿ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।
46وَلَئِن مَّسَّتْهُمْ نَفْحَةٌ مِّنْ عَذَابِ رَبِّكَ لَيَقُولُنَّ يَا وَيْلَنَا إِنَّا كُنَّا ظَالِمِينَ
46਼ ਜੇ ਉਹਨਾਂ ਨੂੰ (ਹੇ ਨਬੀ!) ਤੇਰੇ ਰੱਬ ਦਾ ਅਜ਼ਾਬ ਰਤਾ ਛੂਹ ਜਾਵੇ ਤਾਂ ਕਹਿਣਗੇ ਕਿ ਅਸੀਂ ਤਾਂ ਬਰਬਾਦ ਹੋ ਗਏ, (ਇਕਰਾਰ ਕਰਨਗੇ ਕਿ) ਅਸੀਂ ਜ਼ਾਲਮ ਹਾਂ।
ਅਲ-ਅੰਬੀਆਕੁਰਾਨ ਸੂਚੀ
112ਆਇਤ
MeccanRevelation
44ਆਇਤ

ਅਨੁਵਾਦ — ਅਲ-ਅੰਬੀਆ 44

ਸੂਰਾ ਅਲ-ਅੰਬੀਆ ਆਇਤ 44 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 44਼ ਸਗੋਂ ਉਹਨਾਂ (ਕਾਫ਼ਿਰਾਂ) ਨੂੰ ਅਤੇ ਉਹਨਾਂ ਦੇ ਬਾਪ ਦਾਦਿਆਂ…

ਸੂਰਾ ਆਇਤ 44/112 — ਅਲ-ਅੰਬੀਆ الأنبياء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅੰਬੀਆ ਸੁਣੋ, ਅਲ-ਅੰਬੀਆ ਅਨੁਵਾਦ, ਅਲ-ਅੰਬੀਆ mp3, ਅਲ-ਅੰਬੀਆ pdf. ਆਇਤ 42–46. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers