ਆਲ-ਇਮਰਾਨ · 111/200
ਅਨੁਵਾਦ ਉਚਾਰਨ — ਆਲ-ਇਮਰਾਨ
لَن يَضُرُّوكُمْ إِلَّا أَذًى ۖ وَإِن يُقَاتِلُوكُمْ يُوَلُّوكُمُ الْأَدْبَارَ ثُمَّ لَا يُنصَرُونَ ۝١١١
Lai yadurrookum `illaaa azanw wa ai yuqaatilookum yuwallookumul adbaara summa laa yunsaroon
📖 ਪੰਜਾਬੀ ਵਿੱਚ
111਼ (ਹੇ ਮੁਹੰਮਦ ਸ:!) ਇਹ (ਕਿਤਾਬ ਵਾਲੇ) ਤੁਹਾਨੂੰ ਤੰਗ ਕਰਨ ਤੋਂ ਛੁੱਟ ਹੋਰ ਤੁਹਾਡਾ ਕੁੱਝ ਨਹੀਂ ਵਿਗਾੜ ਸਕਦੇ। ਜੇਕਰ (ਤੁਹਾਡੇ ਨਾਲ) ਲੜ੍ਹਣ ਤਾਂ ਇਹ ਪਿੱਠ ਵਿਖਾ ਕੇ ਭੱਜ ਜਾਣਗੇ ਅਤੇ ਨਾ ਹੀ ਇਹਨਾਂ ਦੀ ਕਿਸੇ ਪਾਸਿਓ ਸਹਾਇਤਾ ਕੀਤੀ ਜਾਵੇਗੀ।
🎧 ਸੁਣੋ

📜 ਆਇਤ 109-113 — ਆਲ-ਇਮਰਾਨ

109وَلِلَّهِ مَا فِي السَّمَاوَاتِ وَمَا فِي الْأَرْضِ ۚ وَإِلَى اللَّهِ تُرْجَعُ الْأُمُورُ
109਼ ਜੋ ਕੁੱਝ ਧਰਤੀ ਤੇ ਅਕਾਸ਼ ਵਿਚ ਹੇ ਸਭ ਦਾ ਮਾਲਿਕ ਅੱਲਾਹ ਹੀ ਹੇ ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਫੇਰੇ ਜਾਣਗੇ।
110كُنتُمْ خَيْرَ أُمَّةٍ أُخْرِجَتْ لِلنَّاسِ تَأْمُرُونَ بِالْمَعْرُوفِ وَتَنْهَوْنَ عَنِ الْمُنكَرِ وَتُؤْمِنُونَ بِاللَّهِ ۗ وَلَوْ آمَنَ أَهْلُ الْكِتَابِ لَكَانَ خَيْرًا لَّهُم ۚ مِّنْهُمُ الْمُؤْمِنُونَ وَأَكْثَرُهُمُ الْفَاسِقُونَ
110਼ (ਹੇ ਮੁਸਲਮਾਨੋ!) ਤੁਸੀਂ ਹੀ ਸਭ ਤੋਂ ਵਧੀਆ ਉੱਮਤ 1 (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੇ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਵੀ ਈਮਾਨ ਲਿਆਉਂਦੇ ਤਾਂ ਉਹਨਾਂ ਲਈ ਵਧੀਆ ਗੱਲ ਸੀ, ਇਹਨਾਂ (ਕਿਤਾਬ ਵਾਲਿਆਂ) ਵਿਚ ਕੁੱਝ ਈਮਾਨ ਵਾਲੇ ਵੀ ਹਨ ਪਰ ਬਹੁਤੇ ਲੋਕ ਨਾ-ਫ਼ਰਮਾਨ ਹਨ।
111لَن يَضُرُّوكُمْ إِلَّا أَذًى ۖ وَإِن يُقَاتِلُوكُمْ يُوَلُّوكُمُ الْأَدْبَارَ ثُمَّ لَا يُنصَرُونَ
111਼ (ਹੇ ਮੁਹੰਮਦ ਸ:!) ਇਹ (ਕਿਤਾਬ ਵਾਲੇ) ਤੁਹਾਨੂੰ ਤੰਗ ਕਰਨ ਤੋਂ ਛੁੱਟ ਹੋਰ ਤੁਹਾਡਾ ਕੁੱਝ ਨਹੀਂ ਵਿਗਾੜ ਸਕਦੇ। ਜੇਕਰ (ਤੁਹਾਡੇ ਨਾਲ) ਲੜ੍ਹਣ ਤਾਂ ਇਹ ਪਿੱਠ ਵਿਖਾ ਕੇ ਭੱਜ ਜਾਣਗੇ ਅਤੇ ਨਾ ਹੀ ਇਹਨਾਂ ਦੀ ਕਿਸੇ ਪਾਸਿਓ ਸਹਾਇਤਾ ਕੀਤੀ ਜਾਵੇਗੀ।
112ضُرِبَتْ عَلَيْهِمُ الذِّلَّةُ أَيْنَ مَا ثُقِفُوا إِلَّا بِحَبْلٍ مِّنَ اللَّهِ وَحَبْلٍ مِّنَ النَّاسِ وَبَاءُوا بِغَضَبٍ مِّنَ اللَّهِ وَضُرِبَتْ عَلَيْهِمُ الْمَسْكَنَةُ ۚ ذَٰلِكَ بِأَنَّهُمْ كَانُوا يَكْفُرُونَ بِآيَاتِ اللَّهِ وَيَقْتُلُونَ الْأَنبِيَاءَ بِغَيْرِ حَقٍّ ۚ ذَٰلِكَ بِمَا عَصَوا وَّكَانُوا يَعْتَدُونَ
112਼ ਹਰ ਥਾਂ ’ਤੇ ਉਹਨਾਂ ਨੂੰ ਅਪਮਾਨ ਦੀ ਮਾਰ ਸਹਿਣੀ ਪਈ ਇਹ ਵੱਖਰੀ ਗੱਲ ਹੇ ਕਿ ਕਿਤੇ ਅੱਲਾਹ ਦੇ ਨਾਂ ’ਤੇ ਜਾਂ ਲੋਕਾਂ ਦੀ ਸ਼ਰਨ ਵਿਚ ਆ ਕੇ ਬਚ ਜਾਣ। ਇਹ (ਕਿਤਾਬ ਵਾਲੇ) ਤਾਂ ਅੱਲਾਹ ਵੱਲੋਂ ਅਜ਼ਾਬ (ਸਜ਼ਾ) ਦੇ ਹੱਕਦਾਰ ਹੋ ਗਏ ਹਨ ਇਸ ਲਈ ਇਹਨਾਂ ਉੱਤੇ ਮੁਥਾਜਪੁਣਾ ਤੇ ਅਧੀਨਗੀ ਮੜ੍ਹ ਦਿੱਤੀ ਗਈ ਹੇ, ਇਸ ਦਾ ਕਾਰਨ ਇਹ ਹੇ ਕਿ ਇਹ ਲੋਕੀ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਸਨ ਅਤੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਸਨ ਇਸ ਲਈ ਇਹ ਸਜ਼ਾ ਉਹਨਾਂ ਦੀਆਂ ਨਾਫਰਮਾਨੀਆਂ ਤੇ ਵਧੀਕੀਆਂ ਦਾ ਬਦਲਾ ਹੇ।
113۞ لَيْسُوا سَوَاءً ۗ مِّنْ أَهْلِ الْكِتَابِ أُمَّةٌ قَائِمَةٌ يَتْلُونَ آيَاتِ اللَّهِ آنَاءَ اللَّيْلِ وَهُمْ يَسْجُدُونَ
113਼ ਇਹ ਸਾਰੇ ਹੀ ਇੱਕੋ-ਜਿਹੇ ਨਹੀਂ ਹਨ ਸਗੋਂ ਇਹਨਾਂ ਕਿਤਾਬ ਵਾਲਿਆਂ (ਯਹੂਦੀਆਂ) ਵਿੱਚੋਂ ਇਕ ਗਰੋਹ ਅਜਿਹਾ ਵੀ ਹੇ ਜਿਹੜਾ ਹੱਕ ’ਤੇ ਖੜ੍ਹਣ ਵਾਲਾ ਹੇ, ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ (ਕੁਰਆਨ) ਨੂੰ ਪੜ੍ਹਦਾ ਹੇ ਅਤੇ (ਆਪਣੇ ਪਾਲਣਹਾਰ ਦੇ ਅੱਗੇ) ਸਿਜਦਾ ਵੀ ਕਰਦਾ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
111ਆਇਤ

ਅਨੁਵਾਦ — ਆਲ-ਇਮਰਾਨ 111

ਸੂਰਾ ਆਲ-ਇਮਰਾਨ ਆਇਤ 111 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 111਼ (ਹੇ ਮੁਹੰਮਦ ਸ:!) ਇਹ (ਕਿਤਾਬ ਵਾਲੇ) ਤੁਹਾਨੂੰ ਤੰਗ ਕਰਨ…

ਸੂਰਾ ਆਇਤ 111/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 109–113. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers