ਆਲ-ਇਮਰਾਨ · 169/200
ਅਨੁਵਾਦ ਉਚਾਰਨ — ਆਲ-ਇਮਰਾਨ
وَلَا تَحْسَبَنَّ الَّذِينَ قُتِلُوا فِي سَبِيلِ اللَّهِ أَمْوَاتًا ۚ بَلْ أَحْيَاءٌ عِندَ رَبِّهِمْ يُرْزَقُونَ ۝١٦٩
Wa laa tahsabannal lazeena qutiloo fee sabeelillaahi amwaata; bal ahyaaa`un `inda Rabbihim yurzaqoon
📖 ਪੰਜਾਬੀ ਵਿੱਚ
169਼ ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ, ਉਹਨਾਂ ਨੂੰ ਮੁਰਦਾ ਨਾ ਕਹੋ, ਉਹ ਤਾਂ ਜਿਉਂਦੇ ਹਨ, ਆਪਣੇ ਰੱਬ ਵੱਲੋਂ ਉਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੇ।

🎧 ਸੁਣੋ


📜 ਆਇਤ 167-171 — ਆਲ-ਇਮਰਾਨ

167وَلِيَعْلَمَ الَّذِينَ نَافَقُوا ۚ وَقِيلَ لَهُمْ تَعَالَوْا قَاتِلُوا فِي سَبِيلِ اللَّهِ أَوِ ادْفَعُوا ۖ قَالُوا لَوْ نَعْلَمُ قِتَالًا لَّاتَّبَعْنَاكُمْ ۗ هُمْ لِلْكُفْرِ يَوْمَئِذٍ أَقْرَبُ مِنْهُمْ لِلْإِيمَانِ ۚ يَقُولُونَ بِأَفْوَاهِهِم مَّا لَيْسَ فِي قُلُوبِهِمْ ۗ وَاللَّهُ أَعْلَمُ بِمَا يَكْتُمُونَ
167਼ ਅਤੇ ਅੱਲਾਹ ਇਹ ਵੀ ਜਾਣਦਾ ਹੇ ਕਿ ਮਨਾਫ਼ਿਕ ਕੋਣ ਹਨ। ਜਦੋਂ ਉਹਨਾਂ (ਮੁਨਾਫ਼ਿਕਾਂ) ਨੂੰ ਕਿਹਾ ਗਿਆ ਕਿ ਆਓ ਅੱਲਾਹ ਦੀ ਰਾਹ ਵਿਚ ਲੜੀਏ ਜਾਂ ਸ਼ਹਿਰ ਦਾ ਬਚਾਉ ਕਰੀਏ ਤਾਂ ਉਹ (ਮੁਨਾਫ਼ਿਕ) ਕਹਿਣ ਲੱਗੇ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਅੱਜ ਜੰਗ ਹੋਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਜਾਂਦੇ। ਉਸ ਦਿਨ ਉਹ ਈਮਾਨ ਨਾਲੋਂ ਕੁਫ਼ਰ ਦੇ ਵਧੇਰੇ ਨੇੜੇ ਸਨ। ਇਹ (ਮੁਨਾਫ਼ਿਕ) ਲੋਕ ਆਪਣੇ ਮੂਹੋਂ ਉਹ ਗੱਲਾਂ ਆਖਦੇ ਹਨ ਜਿਹੜੀਆਂ ਉਹਨਾਂ ਦੇ ਮਨਾਂ ਵਿਚ ਨਹੀਂ ਹੁੰਦੀਆਂ (ਜਦ ਕਿ) ਅੱਲਾਹ ਉਹ ਸਭ ਜਾਣਦਾ ਹੇ ਜਿਨ੍ਹਾਂ (ਗੱਲਾਂ) ਨੂੰ ਦਿਲਾਂ ਵਿਚ ਲੁਕਾਉਂਦੇ ਹਨ।
168الَّذِينَ قَالُوا لِإِخْوَانِهِمْ وَقَعَدُوا لَوْ أَطَاعُونَا مَا قُتِلُوا ۗ قُلْ فَادْرَءُوا عَنْ أَنفُسِكُمُ الْمَوْتَ إِن كُنتُمْ صَادِقِينَ
168਼ ਇਹ ਉਹ ਲੋਕ ਹਨ ਜੋ ਆਪ ਤਾਂ ਬੈਠੇ ਹੀ ਰਹੇ ਅਤੇ ਆਪਣੇ ਭਰਾਵਾਂ ਬਾਰੇ (ਜਿਹੜੇ ਜੰਗ ਵਿਚ ਗਏ ਸੀ) ਕਹਿਣ ਲੱਗੇ, ਕਿ ਜੇ ਉਹ ਸਾਡਾ ਕਹਿਣਾ ਮੰਨ ਲੈਂਦੇ ਤਾਂ ਮਾਰੇ ਨਾ ਜਾਂਦੇ। (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀਆਂ ਜਾਨਾਂ ਤੋਂ ਮੌਤ ਨੂੰ ਟਾਲ ਕੇ ਵਿਖਾਓ।
169وَلَا تَحْسَبَنَّ الَّذِينَ قُتِلُوا فِي سَبِيلِ اللَّهِ أَمْوَاتًا ۚ بَلْ أَحْيَاءٌ عِندَ رَبِّهِمْ يُرْزَقُونَ
169਼ ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ, ਉਹਨਾਂ ਨੂੰ ਮੁਰਦਾ ਨਾ ਕਹੋ, ਉਹ ਤਾਂ ਜਿਉਂਦੇ ਹਨ, ਆਪਣੇ ਰੱਬ ਵੱਲੋਂ ਉਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੇ।
170فَرِحِينَ بِمَا آتَاهُمُ اللَّهُ مِن فَضْلِهِ وَيَسْتَبْشِرُونَ بِالَّذِينَ لَمْ يَلْحَقُوا بِهِم مِّنْ خَلْفِهِمْ أَلَّا خَوْفٌ عَلَيْهِمْ وَلَا هُمْ يَحْزَنُونَ
170਼ ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਜੋ ਉਹਨਾਂ ਨੂੰ ਨਵਾਜ਼ਿਆ ਹੇ ਉਸ ਤੋਂ ਉਹ ਬਹੁਤ ਖ਼ੁਸ਼ ਹਨ ਅਤੇ ਉਹਨਾਂ (ਮੋਮਿਨਾਂ) ਪ੍ਰਤੀ ਵੀ ਖ਼ੁਸ਼ੀਆਂ ਮਨਾ ਰਹੇ ਹਨ, ਜਿਹੜੇ ਅਜੇ ਤੀਕ ਉਹਨਾਂ ਨਾਲ ਨਹੀਂ ਮਿਲੇ। ਅਤੇ ਉਹਨਾਂ ਦੇ ਪਿੱਛੇ (ਅੱਲਾਹ ਦੀ ਰਾਹ ਵਿਚ ਲੜਨ ਲਈ) ਰਹਿ ਗਏ ਹਨ। ਨਾ ਤਾਂ ਉਹਨਾਂ ਨੂੰ (ਮਰਨ ਦਾ) ਕੋਈ ਡਰ ਹੇ ਅਤੇ ਨਾ ਹੀ (ਮਰਨ ਮਗਰੋਂ) ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ।
171۞ يَسْتَبْشِرُونَ بِنِعْمَةٍ مِّنَ اللَّهِ وَفَضْلٍ وَأَنَّ اللَّهَ لَا يُضِيعُ أَجْرَ الْمُؤْمِنِينَ
171਼ ਉਹ ਅੱਲਾਹ ਦੇ ਇਨਾਮ ਅਤੇ ਉਸ ਦੇ ਫਜ਼ਲਾਂ ਤੋਂ ਬਹੁਤ ਖ਼ੁਸ਼ ਹਨ (ਅਤੇ ਇਸ ਗੱਲ ’ਤੇ ਵੀ ਸੰਤੁਸ਼ਟ ਹਨ ਕਿ) ਅੱਲਾਹ ਈਮਾਨ ਵਾਲਿਆਂ ਦੇ ਨੇਕ ਕੰਮਾਂ ਨੂੰ ਆਜਾਈਂ ਨਹੀਂ ਕਰੇਗਾ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
169ਆਇਤ

ਅਨੁਵਾਦ — ਆਲ-ਇਮਰਾਨ 169

ਸੂਰਾ ਆਲ-ਇਮਰਾਨ ਆਇਤ 169 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 169਼ ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ, ਉਹਨਾਂ…

ਸੂਰਾ ਆਇਤ 169/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 167–171. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers