ਆਲ-ਇਮਰਾਨ · 196/200
ਅਨੁਵਾਦ ਉਚਾਰਨ — ਆਲ-ਇਮਰਾਨ
لَا يَغُرَّنَّكَ تَقَلُّبُ الَّذِينَ كَفَرُوا فِي الْبِلَادِ ۝١٩٦
Laa yaghurrannaka taqal lubul lazeena kafaroo fil bilaad
📖 ਪੰਜਾਬੀ ਵਿੱਚ
196਼ ਹੇ ਨਬੀ! ਰੱਬ ਦੇ ਇਨਕਾਰੀਆਂ ਦੀ ਸੰਸਾਰ ਵਿਚ ਚਲਤ ਫਿਰਤ (ਖ਼ੁਸ਼ਹਾਲੀ) ਤੁਹਾਨੂੰ ਧੋਖੇ ਵਿਚ ਨਾ ਪਾ ਦੇਵੇ।
🎧 ਸੁਣੋ

📜 ਆਇਤ 194-198 — ਆਲ-ਇਮਰਾਨ

194رَبَّنَا وَآتِنَا مَا وَعَدتَّنَا عَلَىٰ رُسُلِكَ وَلَا تُخْزِنَا يَوْمَ الْقِيَامَةِ ۗ إِنَّكَ لَا تُخْلِفُ الْمِيعَادَ
194਼ ਹੇ ਸਾਡੇ ਪਾਲਣਹਾਰ! ਸਾਨੂੰ ਉਹ ਚੀਜ਼ (ਸਵਰਗ) ਬਖ਼ਸ਼ ਦੇ ਜਿਸ ਦਾ ਵਾਅਦਾ ਤੈਂਨੇ ਸਾਡੇ ਨਾਲ ਆਪਣੇ ਰਸੂਲਾਂ ਰਾਹੀਂ ਕੀਤਾ ਹੇ ਅਤੇ ਸਾਨੂੰ ਕਿਆਮਤ ਵਾਲੇ ਦਿਨ ਜ਼ਲੀਲ ਨਾ ਕਰੀਂ। ਬੇਸ਼ੱਕ ਤੂੰ ਆਪਣੇ ਵਾਅਦੇ ਤੋਂ ਫਿਰਨ ਵਾਲਾ ਨਹੀਂ।
195فَاسْتَجَابَ لَهُمْ رَبُّهُمْ أَنِّي لَا أُضِيعُ عَمَلَ عَامِلٍ مِّنكُم مِّن ذَكَرٍ أَوْ أُنثَىٰ ۖ بَعْضُكُم مِّن بَعْضٍ ۖ فَالَّذِينَ هَاجَرُوا وَأُخْرِجُوا مِن دِيَارِهِمْ وَأُوذُوا فِي سَبِيلِي وَقَاتَلُوا وَقُتِلُوا لَأُكَفِّرَنَّ عَنْهُمْ سَيِّئَاتِهِمْ وَلَأُدْخِلَنَّهُمْ جَنَّاتٍ تَجْرِي مِن تَحْتِهَا الْأَنْهَارُ ثَوَابًا مِّنْ عِندِ اللَّهِ ۗ وَاللَّهُ عِندَهُ حُسْنُ الثَّوَابِ
195਼ ਉਹਨਾਂ ਦੇ ਰੱਬ ਨੇ ਉਹਨਾਂ ਦੀ ਦੁਆ ਨੂੰ ਕਬੂਲ ਕਰ ਲਿਆ (ਅਤੇ ਆਖਿਆ ਕਿ) ਤੁਹਾਡੇ ਵਿੱਚੋਂ ਕਿਸੇ ਦਾ ਵੀ ਨੇਕ ਅਮਲ, ਭਾਵੇਂ ਉਹ ਪੁਰਸ਼ ਹੋਵੇ ਜਾਂ ਇਸਤਰੀ, ਐਵੇਂ ਹੀ ਬਰਬਾਦ ਨਹੀਂ ਕਰਾਂਗਾ। ਤੁਸੀਂ ਸਾਰੇ ਆਪਸ ਵਿਚ ਇੱਕੋ ਹੀ ਹੋ, ਇਸ ਲਈ ਉਹ ਲੋਕ ਜਿਨ੍ਹਾਂ ਨੇ ਹਿਜਰਤ ਕੀਤੀ ਅਤੇ ਆਪਣੇ ਘਰਾਂ ਵਿੱਚੋਂ ਕੱਢ ਦਿੱਤੇ ਗਏ ਅਤੇ ਜਿਨ੍ਹਾਂ ਨੂੰ ਮੇਰੇ ਰਸਤੇ ਚੱਲਣ ਕਾਰਨ ਤਕਲੀਫ਼ਾ ਦਿੱਤੀਆਂ ਗਈਆਂ। ਜਿਨ੍ਹਾਂ ਨੇ ਰੱਬ ਲਈ ਲੜਾਈ ਲੜੀ ਅਤੇ ਮਾਰੇ ਗਏ, ਮੈਂ ਜ਼ਰੂਰ ਹੀ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਵੇਗਾਂ ਅਤੇ ਉਹਨਾਂ ਨੂੰ ਉਹਨਾਂ ਜੰਨਤਾਂ ਵਿਚ ਦਾਖਿਲ ਕਰਾਗਾਂ ਜਿੱਥੇ ਉਹ ਸਦਾ ਰਹਿਣਗੇ। ਜਿਸ ਦੇ ਹੇਠ ਨਹਿਰਾਂ ਵੱਗ ਰਹੀਆਂ ਹਨ, ਇਹ ਉਹਨਾਂ ਦਾ ਬਦਲਾ ਅੱਲਾਹ ਵੱਲੋਂ ਹੇ ਅਤੇ ਅੱਲਾਹ ਕੋਲ ਹੀ ਸਭ ਤੋਂ ਵਧੀਆ ਬਦਲਾ ਹੇ।
196لَا يَغُرَّنَّكَ تَقَلُّبُ الَّذِينَ كَفَرُوا فِي الْبِلَادِ
196਼ ਹੇ ਨਬੀ! ਰੱਬ ਦੇ ਇਨਕਾਰੀਆਂ ਦੀ ਸੰਸਾਰ ਵਿਚ ਚਲਤ ਫਿਰਤ (ਖ਼ੁਸ਼ਹਾਲੀ) ਤੁਹਾਨੂੰ ਧੋਖੇ ਵਿਚ ਨਾ ਪਾ ਦੇਵੇ।
197مَتَاعٌ قَلِيلٌ ثُمَّ مَأْوَاهُمْ جَهَنَّمُ ۚ وَبِئْسَ الْمِهَادُ
197਼ ਇਹ ਤਾਂ ਬਹੁਤ ਹੀ ਥੋੜ੍ਹਾ ਲਾਭ ਹੇ (ਇਸ ਸੰਸਾਰਿਕ ਜੀਵਨ ਤੋਂ ਬਾਅਦ) ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਉਹ ਬਹੁਤ ਹੀ ਬੁਰੀ ਜਗ੍ਹਾ ਹੇ।
198لَٰكِنِ الَّذِينَ اتَّقَوْا رَبَّهُمْ لَهُمْ جَنَّاتٌ تَجْرِي مِن تَحْتِهَا الْأَنْهَارُ خَالِدِينَ فِيهَا نُزُلًا مِّنْ عِندِ اللَّهِ ۗ وَمَا عِندَ اللَّهِ خَيْرٌ لِّلْأَبْرَارِ
198਼ ਪ੍ਰੰਤੂ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਰਹੇ ਉਹਨਾਂ ਲਈ (ਆਖ਼ਿਰਤ ਵਿਚ) ਸਵਰਗਾਂ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਉਹ ਸਦਾ ਰਹਿਣਗੇ, ਇਹ ਅੱਲਾਹ ਵੱਲੋਂ ਉਹਨਾਂ (ਨੇਕ ਲੋਕਾਂ) ਲਈ ਆਓ ਭਗਤ ਹੇ ਅਤੇ ਨੇਕ ਲੋਕਾਂ ਲਈ ਜੋ ਅੱਲਾਹ ਕੋਲ ਹੇ ਉਹ ਬਹੁਤ ਹੀ ਵਧੀਆ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
196ਆਇਤ

ਅਨੁਵਾਦ — ਆਲ-ਇਮਰਾਨ 196

ਸੂਰਾ ਆਲ-ਇਮਰਾਨ ਆਇਤ 196 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 196਼ ਹੇ ਨਬੀ! ਰੱਬ ਦੇ ਇਨਕਾਰੀਆਂ ਦੀ ਸੰਸਾਰ ਵਿਚ ਚਲਤ…

ਸੂਰਾ ਆਇਤ 196/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 194–198. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers