ਅਲ-ਅਹਜ਼ਾਬ · 11/73
ਅਨੁਵਾਦ ਉਚਾਰਨ — ਸੂਰਾ ਅਲ-ਅਹਜ਼ਾਬ
هُنَالِكَ ابْتُلِيَ الْمُؤْمِنُونَ وَزُلْزِلُوا زِلْزَالًا شَدِيدًا ۝١١
Hunaalikab tuliyal mu`minoona wa zulziloo zilzaalan shadeedaa
📖 ਪੰਜਾਬੀ ਵਿੱਚ
11਼ ਉਸ ਵੇਲੇ ਮੋਮਿਨਾਂ ਦੀ ਪਰਖ ਹੋਈ ਸੀ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਲੂਣਿਆ ਗਿਆ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 9-13 — ਸੂਰਾ ਅਲ-ਅਹਜ਼ਾਬ

9يَا أَيُّهَا الَّذِينَ آمَنُوا اذْكُرُوا نِعْمَةَ اللَّهِ عَلَيْكُمْ إِذْ جَاءَتْكُمْ جُنُودٌ فَأَرْسَلْنَا عَلَيْهِمْ رِيحًا وَجُنُودًا لَّمْ تَرَوْهَا ۚ وَكَانَ اللَّهُ بِمَا تَعْمَلُونَ بَصِيرًا
9਼ (ਹੇ ਈਮਾਨ ਵਾਲਿਓ!) ਅੱਲਾਹ ਨੇ ਜੋ ਤੁਹਾਡੇ ’ਤੇ ਉਪਕਾਰ ਕੀਤਾ ਹੈ ਉਸ ਨੂੰ ਚੇਤੇ ਰੱਖੋ ਕਿ ਜਦੋਂ ਤੁਹਾਡੇ ਉੱਤੇ (ਕਾਫ਼ਿਰਾਂ ਦੀਆਂ) ਫ਼ੌਜਾਂ ਚੜ੍ਹਾਈ ਕਰ ਰਹੀਆਂ ਸਨ, ਫੇਰ ਅਸੀਂ ਉਹਨਾਂ (ਫ਼ੌਜਾਂ) ’ਤੇ ਇਕ ਹਨੇਰੀ ਭੇਜੀ ਤੇ (ਫ਼ਰਿਸ਼ਤਿਆਂ ਦੀਆਂ) ਅਜਿਹੀਆਂ ਫ਼ੌਜਾਂ ਭੇਜੀਆਂ ਜਿਨ੍ਹਾਂ ਨੂੰ ਤੁਸੀਂ ਵੇਖਿਆ ਵੀ ਨਹੀਂ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਸਭ ਵੇਖਦਾ ਹੈ।
10إِذْ جَاءُوكُم مِّن فَوْقِكُمْ وَمِنْ أَسْفَلَ مِنكُمْ وَإِذْ زَاغَتِ الْأَبْصَارُ وَبَلَغَتِ الْقُلُوبُ الْحَنَاجِرَ وَتَظُنُّونَ بِاللَّهِ الظُّنُونَا
10਼ (ਯਾਦ ਕਰੋ) ਜਦੋਂ ਵੈਰੀ ਉਤਲੇ ਤੇ ਹੇਠਲੇ ਪਾਸਿਓਂ ਤੁਹਾਡੇ ’ਤੇ ਚੜ੍ਹ ਆਏ ਅਤੇ (ਭੈ-ਭੀਤ ਹੋ ਕੇ) ਤੁਹਾਡੀਆਂ ਅੱਖਾਂ ਪਥਰਾ ਗਈਆਂ, ਕਾਲਜੇ ਮੂੰਹ ਨੂੰ ਆਉਣ ਲੱਗ ਪਏ ਅਤੇ ਤੁਸੀਂ ਅੱਲਾਹ ਬਾਰੇ ਤਰ੍ਹਾਂ-ਤਰ੍ਹਾਂ ਦੇ (ਭੈੜੇ) ਗੁਮਾਨ ਕਰਨ ਲੱਗ ਪਏ ਸੀ।
11هُنَالِكَ ابْتُلِيَ الْمُؤْمِنُونَ وَزُلْزِلُوا زِلْزَالًا شَدِيدًا
11਼ ਉਸ ਵੇਲੇ ਮੋਮਿਨਾਂ ਦੀ ਪਰਖ ਹੋਈ ਸੀ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਲੂਣਿਆ ਗਿਆ।
12وَإِذْ يَقُولُ الْمُنَافِقُونَ وَالَّذِينَ فِي قُلُوبِهِم مَّرَضٌ مَّا وَعَدَنَا اللَّهُ وَرَسُولُهُ إِلَّا غُرُورًا
12਼ ਜਦੋਂ ਮੁਨਾਫ਼ਿਕ (ਦੋ ਗਲੇ) ਅਤੇ ਉਹ ਲੋਕ ਜਿਨ੍ਹਾਂ ਦੇ ਮਨਾਂ ਵਿਚ (ਕੁਫ਼ਰ ਦਾ) ਰੋਗ ਸੀ ਉਹ ਆਖ ਰਹੇ ਸਨ ਕਿ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਨੇ ਤਾਂ ਸਾਡੇ ਨਾਲ ਛਲ-ਕਪਟ ਵਾਲੇ ਝੂਠੇ ਵਾਅਦੇ ਕੀਤੇ ਸੀ।
13وَإِذْ قَالَت طَّائِفَةٌ مِّنْهُمْ يَا أَهْلَ يَثْرِبَ لَا مُقَامَ لَكُمْ فَارْجِعُوا ۚ وَيَسْتَأْذِنُ فَرِيقٌ مِّنْهُمُ النَّبِيَّ يَقُولُونَ إِنَّ بُيُوتَنَا عَوْرَةٌ وَمَا هِيَ بِعَوْرَةٍ ۖ إِن يُرِيدُونَ إِلَّا فِرَارًا
13਼ ਜਦੋਂ ਉਹਨਾਂ (ਮੁਨਾਫ਼ਿਕਾਂ) ਦੇ ਇਕ ਧੜੇ ਨੇ ਆਖਿਆ ਕਿ ਹੇ ਯਸਰਬ (ਮਦੀਨਾ) ਵਾਲਿਓ! ਅੱਜ ਤੁਹਾਡੇ ਲਈ (ਮੱਕੇ ਦੀਆਂ ਫ਼ੌਜਾਂ ਦੇ ਸਾਮ੍ਹਣੇ) ਠਹਿਰਨ ਦਾ ਕੋਈ ਮੌਕਾ ਨਹੀਂ, ਪਿਛਾਂਹ ਪਰਤ ਚੱਲੋ। ਅਤੇ ਉਹਨਾਂ ਵਿੱਚੋਂ ਹੀ ਇਕ ਹੋਰ ਟੋਲੀ ਇਹ ਕਹਿ ਕੇ ਨਬੀ (ਸ:) ਤੋਂ ਛੁੱਟੀ ਮੰਗ ਰਹੀ ਸੀ ਕਿ ਸਾਡੇ ਘਰ ਸੁਰੱਖਿਅਤ ਨਹੀਂ ਹਨ ਜਦ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ। ਅਸਲ ਵਿਚ ਉਹ ਤਾਂ ਕੇਵਲ (ਜੰਗ ਤੋਂ) ਭੱਜਣਾ ਚਾਹੁੰਦੇ ਸਨ।
ਅਲ-ਅਹਜ਼ਾਬਕੁਰਾਨ ਸੂਚੀ
73ਆਇਤ
MedinanRevelation
11ਆਇਤ

ਅਨੁਵਾਦ — ਅਲ-ਅਹਜ਼ਾਬ 11

ਸੂਰਾ ਅਲ-ਅਹਜ਼ਾਬ ਆਇਤ 11 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 11਼ ਉਸ ਵੇਲੇ ਮੋਮਿਨਾਂ ਦੀ ਪਰਖ ਹੋਈ ਸੀ ਅਤੇ ਉਹਨਾਂ…

ਸੂਰਾ ਆਇਤ 11/73 — ਸੂਰਾ ਅਲ-ਅਹਜ਼ਾਬ الأحزاب (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਹਜ਼ਾਬ ਸੁਣੋ, ਸੂਰਾ ਅਲ-ਅਹਜ਼ਾਬ ਅਨੁਵਾਦ, ਸੂਰਾ ਅਲ-ਅਹਜ਼ਾਬ mp3, ਸੂਰਾ ਅਲ-ਅਹਜ਼ਾਬ pdf. ਆਇਤ 9–13. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers