ਅਲ-ਅਹਕਾਫ · 30/35
ਅਨੁਵਾਦ ਉਚਾਰਨ — ਅਲ-ਅਹਕਾਫ
قَالُوا يَا قَوْمَنَا إِنَّا سَمِعْنَا كِتَابًا أُنزِلَ مِن بَعْدِ مُوسَىٰ مُصَدِّقًا لِّمَا بَيْنَ يَدَيْهِ يَهْدِي إِلَى الْحَقِّ وَإِلَىٰ طَرِيقٍ مُّسْتَقِيمٍ ۝٣٠
Qaaloo yaa qawmanaaa innaa sami`naa Kitaaban unzila mim ba`di Moosa musaddiqal limaa baina yadihi yahdeee ilal haqqi wa ilaa Tareeqim Mustaqeem
📖 ਪੰਜਾਬੀ ਵਿੱਚ
30਼ ਉਹਨਾਂ (ਜਿੰਨਾਂ ਨੇ) ਆਖਿਆ ਕਿ ਹੇ ਸਾਡੀ ਕੌਮ! ਬੇਸ਼ੱਕ ਅਸੀਂ ਇਕ ਕਿਤਾਬ ਸੁਣੀ ਹੈ ਜਿਹੜੀ ਮੂਸਾ ਤੋਂ ਪਿੱਛੋਂ ਉਤਾਰੀ ਗਈ ਹੈ। ਉਹ ਉਹਨਾਂ ਕਿਤਾਬਾਂ ਦੀ (ਅੱਲਾਹ ਵੱਲੋਂ ਹੋਣ ਦੀ) ਪੁਸ਼ਟੀ ਕਰਦੀ ਹੈ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਹਨ। ਉਹ ਕਿਤਾਬ ਹੱਕ ਸੱਚ ਵੱਲ ਤੇ ਸਿੱਧੇ ਰਾਹ ਵੱਲ ਅਗਵਾਈ ਕਰਦੀ ਹੈ।

🎧 ਸੁਣੋ


📜 ਆਇਤ 28-32 — ਅਲ-ਅਹਕਾਫ

28فَلَوْلَا نَصَرَهُمُ الَّذِينَ اتَّخَذُوا مِن دُونِ اللَّهِ قُرْبَانًا آلِهَةً ۖ بَلْ ضَلُّوا عَنْهُمْ ۚ وَذَٰلِكَ إِفْكُهُمْ وَمَا كَانُوا يَفْتَرُونَ
28਼ ਫੇਰ ਉਹਨਾਂ ਲੋਕਾਂ ਨੇ ਉਹਨਾਂ ਦੀ ਸਹਾਇਤਾ ਕਿਉਂ ਨਹੀਂ ਕੀਤੀ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਦੀ ਨੇੜਤਾ ਪ੍ਰਾਪਤ ਕਰਨ ਲਈ ਅੱਲਾਹ ਨੂੰ ਛੱਡ ਕੇ ਇਸ਼ਟ ਬਣਾ ਰੱਖਿਆ ਸੀ। ਸਗੋਂ ਉਹ ਇਸ਼ਟ ਤਾਂ ਉਹਨਾਂ ਕੋਲੋਂ ਗੁਆਚ ਗਏ ਇਹ ਸਭ ਉਹਨਾਂ ਦਾ ਝੂਠ ਤੇ ਉਹਨਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸਨ।
29وَإِذْ صَرَفْنَا إِلَيْكَ نَفَرًا مِّنَ الْجِنِّ يَسْتَمِعُونَ الْقُرْآنَ فَلَمَّا حَضَرُوهُ قَالُوا أَنصِتُوا ۖ فَلَمَّا قُضِيَ وَلَّوْا إِلَىٰ قَوْمِهِم مُّنذِرِينَ
29਼ (ਹੇ ਨਬੀ! ਰਤਾ ਯਾਦ ਕਰੋ) ਜਦੋਂ ਅਸੀਂ ਜਿੰਨਾਂ ਦੀ ਇਕ ਟੋਲੀ ਨੂੰ ਤੁਹਾਡੇ ਵੱਲ ਧਿਆਨ ਦੁਆਇਆ ਸੀ ਜਦੋਂ ਕਿ ਉਹ .ਕੁਰਆਨ ਸੁਣਦੇ ਸੀ। ਜਦੋਂ ਉਹ ਜਿੰਨ ਉਸ .ਕੁਰਆਨ ਨੂੰ ਸੁਣਨ ਲਈ ਹਾਜ਼ਰ ਹੋਏ ਤਾਂ (ਇਕ ਦੂਜੇ ਨੂੰ) ਆਖਿਆ “ਚੁੱਪ ਹੋ ਜਾਓ”। ਜਦੋਂ ਉਹ ਪੜ੍ਹਿਆ ਜਾ ਚੁੱਕਿਆ ਫੇਰ ਉਹ ਆਪਣੀ ਕੌਮ ਵੱਲ (ਰੱਬ ਤੋਂ) ਡਰਾਉਣ ਵਾਲੇ ਬਣ ਕੇ ਆਏ।
30قَالُوا يَا قَوْمَنَا إِنَّا سَمِعْنَا كِتَابًا أُنزِلَ مِن بَعْدِ مُوسَىٰ مُصَدِّقًا لِّمَا بَيْنَ يَدَيْهِ يَهْدِي إِلَى الْحَقِّ وَإِلَىٰ طَرِيقٍ مُّسْتَقِيمٍ
30਼ ਉਹਨਾਂ (ਜਿੰਨਾਂ ਨੇ) ਆਖਿਆ ਕਿ ਹੇ ਸਾਡੀ ਕੌਮ! ਬੇਸ਼ੱਕ ਅਸੀਂ ਇਕ ਕਿਤਾਬ ਸੁਣੀ ਹੈ ਜਿਹੜੀ ਮੂਸਾ ਤੋਂ ਪਿੱਛੋਂ ਉਤਾਰੀ ਗਈ ਹੈ। ਉਹ ਉਹਨਾਂ ਕਿਤਾਬਾਂ ਦੀ (ਅੱਲਾਹ ਵੱਲੋਂ ਹੋਣ ਦੀ) ਪੁਸ਼ਟੀ ਕਰਦੀ ਹੈ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਹਨ। ਉਹ ਕਿਤਾਬ ਹੱਕ ਸੱਚ ਵੱਲ ਤੇ ਸਿੱਧੇ ਰਾਹ ਵੱਲ ਅਗਵਾਈ ਕਰਦੀ ਹੈ।
31يَا قَوْمَنَا أَجِيبُوا دَاعِيَ اللَّهِ وَآمِنُوا بِهِ يَغْفِرْ لَكُم مِّن ذُنُوبِكُمْ وَيُجِرْكُم مِّنْ عَذَابٍ أَلِيمٍ
31਼ ਹੇ ਸਾਡੀ ਕੌਮ ਵਾਲਿਓ! ਅੱਲਾਹ ਵੱਲ ਸੱਦਾ ਦੇਣ ਵਾਲੇ ਦੀ ਗੱਲ ਕਬੂਲ ਕਰ ਲਓ ਅਤੇ ਉਸ ਉੱਤੇ ਈਮਾਨ ਲੈ ਆਓ। ਉਹ ਤੁਹਾਡੇ ਗੁਨਾਹ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਦੁਖਦਾਈ ਅਜ਼ਾਬ ਤੋਂ ਬਚਾ ਲਵੇਗਾ।1
32وَمَن لَّا يُجِبْ دَاعِيَ اللَّهِ فَلَيْسَ بِمُعْجِزٍ فِي الْأَرْضِ وَلَيْسَ لَهُ مِن دُونِهِ أَوْلِيَاءُ ۚ أُولَٰئِكَ فِي ضَلَالٍ مُّبِينٍ
32਼ ਅਤੇ ਜਿਹੜਾ ਕੋਈ ਅੱਲਾਹ ਦੇ ਦਾਅਈ (ਰੱਬ ਵੱਲ ਸੱਦਣ ਵਾਲੇ) ਦੀ ਗੱਲ ਨਹੀਂ ਮੰਨੇਗਾ ਤਾਂ ਉਹ ਧਰਤੀ ਉੱਤੇ ਅੱਲਾਹ ਨੂੰ ਬੇਵਸ ਨਹੀਂ ਕਰ ਸਕੇਗਾ। ਅੱਲਾਹ ਤੋਂ ਛੁੱਟ ਉਸ ਦਾ ਕੋਈ ਸਹਾਈ ਵੀ ਨਹੀਂ ਹੋਵੇਗਾ। ਇਹੋ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।
ਅਲ-ਅਹਕਾਫਕੁਰਾਨ ਸੂਚੀ
35ਆਇਤ
MeccanRevelation
30ਆਇਤ

ਅਨੁਵਾਦ — ਅਲ-ਅਹਕਾਫ 30

ਸੂਰਾ ਅਲ-ਅਹਕਾਫ ਆਇਤ 30 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 30਼ ਉਹਨਾਂ (ਜਿੰਨਾਂ ਨੇ) ਆਖਿਆ ਕਿ ਹੇ ਸਾਡੀ ਕੌਮ! ਬੇਸ਼ੱਕ…

ਸੂਰਾ ਆਇਤ 30/35 — ਅਲ-ਅਹਕਾਫ الأحقاف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਹਕਾਫ ਸੁਣੋ, ਅਲ-ਅਹਕਾਫ ਅਨੁਵਾਦ, ਅਲ-ਅਹਕਾਫ mp3, ਅਲ-ਅਹਕਾਫ pdf. ਆਇਤ 28–32. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers