ਅਲ-ਮਾਇਦਾ · 55/120
ਅਨੁਵਾਦ ਉਚਾਰਨ — ਅਲ-ਮਾਇਦਾ
إِنَّمَا وَلِيُّكُمُ اللَّهُ وَرَسُولُهُ وَالَّذِينَ آمَنُوا الَّذِينَ يُقِيمُونَ الصَّلَاةَ وَيُؤْتُونَ الزَّكَاةَ وَهُمْ رَاكِعُونَ ۝٥٥
Innamaa waliyyukumul laahu wa Rasooluhoo wal lazeena aamanul lazeena yuqeemoonas Salaata wa yu`toonaz Zakaata wa hum raaki`oon
📖 ਪੰਜਾਬੀ ਵਿੱਚ
55਼ (ਹੇ ਮੁਸਲਮਾਨੋ!) ਤੁਹਾਡੇ ਦੋਸਤ ਤਾਂ ਕੇਵਲ ਅੱਲਾਹ ਅਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ) ਹਨ ਅਤੇ ਉਹ ਸਾਰੇ ਹੀ ਈਮਾਨ ਵਾਲੇ ਹਨ ਜਿਹੜੇ ਨਮਾਜ਼ਾਂ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ (ਅੱਲਾਹ ਦੇ ਹਰ ਹੁਕਮ ਅੱਗੇ) ਝੁਕਣ ਵਾਲੇ ਹਨ।
🎧 ਸੁਣੋ

📜 ਆਇਤ 53-57 — ਅਲ-ਮਾਇਦਾ

53وَيَقُولُ الَّذِينَ آمَنُوا أَهَٰؤُلَاءِ الَّذِينَ أَقْسَمُوا بِاللَّهِ جَهْدَ أَيْمَانِهِمْ ۙ إِنَّهُمْ لَمَعَكُمْ ۚ حَبِطَتْ أَعْمَالُهُمْ فَأَصْبَحُوا خَاسِرِينَ
53਼ ਉਸ ਵੇਲੇ ਈਮਾਨ ਲਿਆਉਣ ਵਾਲੇ ਆਖਣਗੇ, ਕੀ ਇਹ ਉਹ ਲੋਕ ਹਨ, ਜਿਹੜੇ ਅੱਲਾਹ ਦੇ ਨਾਂ ਉੱਤੇ ਵੱਡੀਆਂ-ਵੱਡੀਆਂ ਸਹੂੰਆਂ ਖਾ ਕੇ ਵਿਸ਼ਵਾਸ ਦਿਲਾਉਂਦੇ ਸਨ ਕਿ ਉਹ ਤੁਹਾਡੇ ਨਾਲ ਹੀ ਹਨ? ਇਹਨਾਂ ਦੇ ਸਾਰੇ ਅਮਲ ਵਿਅਰਥ ਗਏ ਅਤੇ ਇਹ ਘਾਟਾ ਖਾਣ ਵਾਲਿਆਂ ਵਿੱਚੋਂ ਹੋ ਗਏ।
54يَا أَيُّهَا الَّذِينَ آمَنُوا مَن يَرْتَدَّ مِنكُمْ عَن دِينِهِ فَسَوْفَ يَأْتِي اللَّهُ بِقَوْمٍ يُحِبُّهُمْ وَيُحِبُّونَهُ أَذِلَّةٍ عَلَى الْمُؤْمِنِينَ أَعِزَّةٍ عَلَى الْكَافِرِينَ يُجَاهِدُونَ فِي سَبِيلِ اللَّهِ وَلَا يَخَافُونَ لَوْمَةَ لَائِمٍ ۚ ذَٰلِكَ فَضْلُ اللَّهِ يُؤْتِيهِ مَن يَشَاءُ ۚ وَاللَّهُ وَاسِعٌ عَلِيمٌ
54਼ ਹੇ ਈਮਾਨ ਵਾਲਿਓ! ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਆਪਣੇ ਦੀਨ ਤੋਂ ਫਿਰ ਜਾਵੇਗਾ ਤਾਂ ਅੱਲਾਹ ਛੇਤੀ ਹੀ ਅਜਿਹੇ ਲੋਕਾਂ ਨੂੰ ਲਿਆਵੇਗਾ ਕਿ ਉਹ ਉਹਨਾਂ ਨਾਲ ਮੁਹੱਬਤ ਕਰਦਾ ਹੋਵੇਗਾ ਅਤੇ ਉਹ ਵੀ ਅੱਲਾਹ ਨਾਲ ਮਹੁੱਬਤ ਕਰਦੇ ਹੋਣਗੇ। ਉਹ ਮੋਮਿਨਾਂ ਪ੍ਰਤੀ ਨਰਮੀ ਕਰਨ ਵਾਲੇ ਅਤੇ ਕਾਫ਼ਿਰਾਂ ਲਈ ਬਹੁਤ ਹੀ ਸਖ਼ਤ ਹੋਣਗੇ। ਉਹ ਅੱਲਾਹ ਦੀ ਰਾਹ ਵਿਚ ਜਿਹਾਦ ਕਰਨਗੇ ਅਤੇ ਕਿਸੇ ਮੰਦਾ-ਚੰਗਾ ਆਖਣ ਵਾਲੇ ਦੀ ਪਰਵਾਹ ਨਹੀਂ ਕਰਣਗੇ। ਇਹ ਅੱਲਾਹ ਦੀਆਂ ਮਿਹਰਾਂ ਹਨ, ਜਿਸ ਨੂੰ ਚਾਹੁੰਦਾ ਹੇ ਦਿੰਦਾ ਹੇ, ਅੱਲਾਹ ਅਸੀਮਿਤ ਸਾਧਨਾਂ ਦਾ ਮਾਲਿਕ ਹੇ ਅਤੇ ਸਭ ਕੁੱਝ ਜਾਣਦਾ ਹੇ।
55إِنَّمَا وَلِيُّكُمُ اللَّهُ وَرَسُولُهُ وَالَّذِينَ آمَنُوا الَّذِينَ يُقِيمُونَ الصَّلَاةَ وَيُؤْتُونَ الزَّكَاةَ وَهُمْ رَاكِعُونَ
55਼ (ਹੇ ਮੁਸਲਮਾਨੋ!) ਤੁਹਾਡੇ ਦੋਸਤ ਤਾਂ ਕੇਵਲ ਅੱਲਾਹ ਅਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ) ਹਨ ਅਤੇ ਉਹ ਸਾਰੇ ਹੀ ਈਮਾਨ ਵਾਲੇ ਹਨ ਜਿਹੜੇ ਨਮਾਜ਼ਾਂ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ (ਅੱਲਾਹ ਦੇ ਹਰ ਹੁਕਮ ਅੱਗੇ) ਝੁਕਣ ਵਾਲੇ ਹਨ।
56وَمَن يَتَوَلَّ اللَّهَ وَرَسُولَهُ وَالَّذِينَ آمَنُوا فَإِنَّ حِزْبَ اللَّهِ هُمُ الْغَالِبُونَ
56਼ ਅਤੇ ਜੋ ਵੀ ਵਿਅਕਤੀ ਅੱਲਾਹ, ਉਸ ਦੇ ਰਸੂਲ ਨਾਲ ਅਤੇ ਉਹਨਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਏ ਹਨ, ਦੋਸਤੀ ਕਰੇਗਾ1 (ਇਹੋ ਅੱਲਾਹ ਦੀ ਟੋਲੀ ਹੇ)। ਬੈਸ਼ੱਕ ਅੱਲਾਹ ਦੀ ਟੋਲੀ ਹੀ ਭਾਰੂ ਰਹਿਣ ਵਾਲੀ ਹੇ।
57يَا أَيُّهَا الَّذِينَ آمَنُوا لَا تَتَّخِذُوا الَّذِينَ اتَّخَذُوا دِينَكُمْ هُزُوًا وَلَعِبًا مِّنَ الَّذِينَ أُوتُوا الْكِتَابَ مِن قَبْلِكُمْ وَالْكُفَّارَ أَوْلِيَاءَ ۚ وَاتَّقُوا اللَّهَ إِن كُنتُم مُّؤْمِنِينَ
57਼ ਹੇ ਈਮਾਨ ਵਾਲਿਓ! ਉਹਨਾਂ ਨੂੰ ਆਪਣਾ ਮਿੱਤਰ ਨਾ ਬਣਾਓ ਜਿਨ੍ਹਾਂ ਨੇ ਤੁਹਾਡੇ ਧਰਮ (ਇਸਲਾਮ) ਨੂੰ ਹਾਸਾ-ਮਖ਼ੋਲ ਬਣਾ ਛੱਡਿਆ ਹੇ, ਭਾਵੇਂ ਉਹ ਉਹਨਾਂ ਵਿੱਚੋਂ ਹੋਣ ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ (ਤੌਰੈਤ, ਇੰਜੀਲ) ਦਿੱਤੀਆਂ ਗਈਆਂ ਹਨ ਜਾਂ ਕਾਫ਼ਿਰ ਹੋਣ, ਜੇ ਤੁਸੀਂ ਮੋਮਿਨ ਹੋ ਤਾਂ ਕੇਵਲ ਅੱਲਾਹ ਤੋਂ ਹੀ ਡਰੋ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
55ਆਇਤ

ਅਨੁਵਾਦ — ਅਲ-ਮਾਇਦਾ 55

ਸੂਰਾ ਅਲ-ਮਾਇਦਾ ਆਇਤ 55 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 55਼ (ਹੇ ਮੁਸਲਮਾਨੋ!) ਤੁਹਾਡੇ ਦੋਸਤ ਤਾਂ ਕੇਵਲ ਅੱਲਾਹ ਅਤੇ ਉਸ…

ਸੂਰਾ ਆਇਤ 55/120 — ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਾਇਦਾ ਸੁਣੋ, ਅਲ-ਮਾਇਦਾ ਅਨੁਵਾਦ, ਅਲ-ਮਾਇਦਾ mp3, ਅਲ-ਮਾਇਦਾ pdf. ਆਇਤ 53–57. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers