ਅਤ-ਤੌਬਾ · 9/129
ਅਨੁਵਾਦ ਉਚਾਰਨ — ਸੂਰਾ ਅਤ-ਤੌਬਾ
اشْتَرَوْا بِآيَاتِ اللَّهِ ثَمَنًا قَلِيلًا فَصَدُّوا عَن سَبِيلِهِ ۚ إِنَّهُمْ سَاءَ مَا كَانُوا يَعْمَلُونَ ۝٩
Ishtaraw bi Aayaatil laahi samanan qaleelan fasaddoo `an sabeelih; innahum saaa`a maa kaanoo ya`maloon
📖 ਪੰਜਾਬੀ ਵਿੱਚ
9਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ ਹੀ ਥੋੜ੍ਹੀ ਕੀਮਤ ’ਤੇ ਵੇਚ ਸੁੱਟਿਆ ਹੈ ਅਤੇ ਦੂਜੇ ਲੋਕਾਂ ਨੂੰ ਵੀ ਉਸ (ਅੱਲਾਹ) ਦੀ ਰਾਹ ਤੋਂ ਰੋਕਦੇ ਹਨ। ਬਹੁਤ ਹੀ ਭੈੜੀਆਂ ਕਰਤੂਤਾਂ ਹਨ, ਜੋ ਉਹ ਕਰ ਰਹੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 7-11 — ਸੂਰਾ ਅਤ-ਤੌਬਾ

7كَيْفَ يَكُونُ لِلْمُشْرِكِينَ عَهْدٌ عِندَ اللَّهِ وَعِندَ رَسُولِهِ إِلَّا الَّذِينَ عَاهَدتُّمْ عِندَ الْمَسْجِدِ الْحَرَامِ ۖ فَمَا اسْتَقَامُوا لَكُمْ فَاسْتَقِيمُوا لَهُمْ ۚ إِنَّ اللَّهَ يُحِبُّ الْمُتَّقِينَ
7਼ ਭਲਾਂ ਮੁਸ਼ਰਿਕਾਂ ਲਈ ਅੱਲਾਹ ਅਤੇ ਉਸ ਦੇ ਰਸੂਲ ਦੀਆਂ ਨਜ਼ਰਾਂ ਵਿਚ ਕੋਈ ਸੰਧੀ-ਸਮਝੌਤਾ ਕਿਵੇਂ ਰਹਿ ਸਕਦਾ ਹੈ, ਛੁੱਟ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਲਾਗੇ ਸਮਝੌਤਾ ਕੀਤਾ ਸੀ। ਜਦ ਉਹ ਲੋਕ ਤੁਹਾਡੇ ਨਾਲ ਸਮਝੌਤਾ ਨਿਭਾਉਣ, ਤੁਸੀਂ ਵੀ ਉਹਨਾਂ ਨਾਲ ਸੰਧੀ ਨਿਭਾਓ। ਅੱਲਾਹ ਡਰ-ਭੌ ਮੰਣਨ ਵਾਲਿਆਂ ਨੂੰ ਪਸੰਦ ਕਰਦਾ ਹੈ।1
8كَيْفَ وَإِن يَظْهَرُوا عَلَيْكُمْ لَا يَرْقُبُوا فِيكُمْ إِلًّا وَلَا ذِمَّةً ۚ يُرْضُونَكُم بِأَفْوَاهِهِمْ وَتَأْبَىٰ قُلُوبُهُمْ وَأَكْثَرُهُمْ فَاسِقُونَ
8਼ (ਹੇ ਨਬੀ! ਇਹਨਾਂ ਮੁਸ਼ਰਿਕਾਂ ਨਾਲ ਸੰਧੀ ਕਿਵੇਂ ਹੋ ਸਕਦੀ ਹੈ) ਜਦ ਕਿ ਉਹਨਾਂ ਦਾ ਹਾਲ ਤਾਂ ਇਹ ਹੈ ਕਿ ਜੇ ਉਹ ਤੁਹਾਡੇ ’ਤੇ ਭਾਰੂ ਹੋ ਜਾਣ ਤਾਂ ਨਾ ਤਾਂ ਉਹ ਤੁਹਾਡੇ ਮਾਮਲੇ ਵਿਚ ਕਿਸੇ ਰਿਸ਼ਤੇ-ਨਾਤੇ ਦੀ ਪਰਵਾਹ ਕਰਨ ਨਾਂ ਹੀ ਆਪਣੇ ਕਿਸੇ ਸੰਧੀ ਸਮਝੌਤੇ ਦੀ। ਉਹ ਆਪਣੀਆਂ ਗੱਲਾਂ ਨਾਲ ਹੀ ਤੁਹਾਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ, ਪਰ ਦਿਲ ਤੋਂ ਇਨਕਾਰ ਕਰਦੇ ਹਨ। ਇਹਨਾਂ ਵਿੱਚੋਂ ਬਹੁਤੇ ਨਾ-ਫ਼ਰਮਾਨ ਹਨ।
9اشْتَرَوْا بِآيَاتِ اللَّهِ ثَمَنًا قَلِيلًا فَصَدُّوا عَن سَبِيلِهِ ۚ إِنَّهُمْ سَاءَ مَا كَانُوا يَعْمَلُونَ
9਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ ਹੀ ਥੋੜ੍ਹੀ ਕੀਮਤ ’ਤੇ ਵੇਚ ਸੁੱਟਿਆ ਹੈ ਅਤੇ ਦੂਜੇ ਲੋਕਾਂ ਨੂੰ ਵੀ ਉਸ (ਅੱਲਾਹ) ਦੀ ਰਾਹ ਤੋਂ ਰੋਕਦੇ ਹਨ। ਬਹੁਤ ਹੀ ਭੈੜੀਆਂ ਕਰਤੂਤਾਂ ਹਨ, ਜੋ ਉਹ ਕਰ ਰਹੇ ਹਨ।
10لَا يَرْقُبُونَ فِي مُؤْمِنٍ إِلًّا وَلَا ذِمَّةً ۚ وَأُولَٰئِكَ هُمُ الْمُعْتَدُونَ
10਼ ਉਹ (ਮੁਸ਼ਰਿਕ) ਤਾਂ ਕਿਸੇ ਮੁਸਲਮਾਨ ਦੇ ਮਾਮਲੇ ਵਿਚ ਨਾ ਤਾਂ ਕਿਸੇ ਰਿਸ਼ਤੇਦਾਰੀ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਕਿਸੇ ਸਮਝੌਤੇ ਦਾ ਲਿਹਾਜ਼ ਰੱਖਦੇ ਹਨ। ਇਹ ਲੋਕ ਤਾਂ ਹੱਦਾਂ ਟੱਪਣ ਵਾਲੇ ਹਨ।
11فَإِن تَابُوا وَأَقَامُوا الصَّلَاةَ وَآتَوُا الزَّكَاةَ فَإِخْوَانُكُمْ فِي الدِّينِ ۗ وَنُفَصِّلُ الْآيَاتِ لِقَوْمٍ يَعْلَمُونَ
11਼ ਜੇ ਹੁਣ ਵੀ ਇਹ ਤੌਬਾ ਕਰ ਲੈਣ, ਨਮਾਜ਼ ਦੀ ਪਾਬੰਦੀ ਕਰਨ ਅਤੇ ਜ਼ਕਾਤ ਅਦਾ ਕਰਦੇ ਰਹਿਣ ਤਾਂ ਇਹ ਤੁਹਾਡੇ ਦੀਨੀ ਭਰਾ ਹਨ। ਅਸੀਂ (ਅੱਲਾਹ) ਤਾਂ ਆਪਣੀਆਂ ਆਇਤਾਂ (ਆਦੇਸ਼ਾਂ) ਦਾ ਗਿਆਨ ਰੱਖਣ ਵਾਲਿਆਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਹੇ ਹਾਂ।
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
9ਆਇਤ

ਅਨੁਵਾਦ — ਅਤ-ਤੌਬਾ 9

ਸੂਰਾ ਅਤ-ਤੌਬਾ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ…

ਸੂਰਾ ਆਇਤ 9/129 — ਸੂਰਾ ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤੌਬਾ ਸੁਣੋ, ਸੂਰਾ ਅਤ-ਤੌਬਾ ਅਨੁਵਾਦ, ਸੂਰਾ ਅਤ-ਤੌਬਾ mp3, ਸੂਰਾ ਅਤ-ਤੌਬਾ pdf. ਆਇਤ 7–11. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers