ਅਲ-ਇਸਰਾ · 3/111
ਅਨੁਵਾਦ ਉਚਾਰਨ — ਅਲ-ਇਸਰਾ
ذُرِّيَّةَ مَنْ حَمَلْنَا مَعَ نُوحٍ ۚ إِنَّهُ كَانَ عَبْدًا شَكُورًا ۝٣
Zurriyyata man hamalnaa ma`a Nooh innahoo kaana `abdan shakooraa
📖 ਪੰਜਾਬੀ ਵਿੱਚ
3਼ (ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ ’ਚੋਂ ਹੋ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਬੇੜੀ ’ਤੇ) ਸਵਾਰ ਕੀਤਾ ਸੀ। ਬੇਸ਼ੱਕ ਉਹ (ਨੂਹ, ਅੱਲਾਹ ਦਾ) ਧੰਨਵਾਦੀ ਬੰਦਾ ਸੀ।

🎧 ਸੁਣੋ


📜 ਆਇਤ 1-5 — ਅਲ-ਇਸਰਾ

1سُبْحَانَ الَّذِي أَسْرَىٰ بِعَبْدِهِ لَيْلًا مِّنَ الْمَسْجِدِ الْحَرَامِ إِلَى الْمَسْجِدِ الْأَقْصَى الَّذِي بَارَكْنَا حَوْلَهُ لِنُرِيَهُ مِنْ آيَاتِنَا ۚ إِنَّهُ هُوَ السَّمِيعُ الْبَصِيرُ
1਼ ਪਾਕ ਜ਼ਾਤ ਹੈ ਉਹ (ਅੱਲਾਹ) ਜਿਹੜਾ ਆਪਣੇ ਬੰਦੇ (ਮੁਹੰਮਦ ਸ:) ਨੂੰ ਰਾਤ ਦੇ ਇਕ ਹਿੱਸੇ ਵਿਚ ਹੀ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਤੋਂ ਮਸਜਿਦੇ- ਅਕਸਾ (ਯਰੋਸ਼ਲਮ ਵਿਖੇ ਬੈਤੁਲ-ਮੁਕੱਦਸ) ਤਕ ਲੈ ਗਿਆ, ਜਿਸ ਦੇ ਆਲੇ-ਦੁਆਲੇ ਅਸੀਂ ਬਰਕਤਾਂ ਰੱਖੀਆਂ ਹਨ, ਤਾਂ ਜੋ ਅਸੀਂ ਉਸ (ਮੁਹੰਮਦ) ਨੂੰ ਆਪਣੀਆਂ ਕੁੱਝ ਨਿਸ਼ਾਨੀਆਂ ਵਿਖਾਈਏ।1 ਬੇਸ਼ੱਕ ਉਹੀਓ (ਅੱਲਾਹ) ਸਭ ਕੁੱਝ ਸੁਣਨ ਵਾਲਾ ਤੇ ਵੇਖਣ ਵਾਲਾ ਹੈ।
2وَآتَيْنَا مُوسَى الْكِتَابَ وَجَعَلْنَاهُ هُدًى لِّبَنِي إِسْرَائِيلَ أَلَّا تَتَّخِذُوا مِن دُونِي وَكِيلًا
2਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਸੀ ਅਤੇ ਉਸ ਨੂੰ ਬਨੀ-ਇਸਰਾਈਲ ਲਈ ਮਾਰਗ ਦਰਸ਼ਕ ਬਣਾਇਆ ਅਤੇ ਕਿਹਾ ਸੀ ਕਿ ਤੁਸੀਂ ਛੁੱਟ ਮੈਥੋਂ ਹੋਰ ਕਿਸੇ ਨੂੰ ਆਪਣਾ ਵਕੀਲ (ਕਾਰਜ-ਸਾਧਕ) ਨਾ ਠਹਿਰਾਓ।
3ذُرِّيَّةَ مَنْ حَمَلْنَا مَعَ نُوحٍ ۚ إِنَّهُ كَانَ عَبْدًا شَكُورًا
3਼ (ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ ’ਚੋਂ ਹੋ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਬੇੜੀ ’ਤੇ) ਸਵਾਰ ਕੀਤਾ ਸੀ। ਬੇਸ਼ੱਕ ਉਹ (ਨੂਹ, ਅੱਲਾਹ ਦਾ) ਧੰਨਵਾਦੀ ਬੰਦਾ ਸੀ।
4وَقَضَيْنَا إِلَىٰ بَنِي إِسْرَائِيلَ فِي الْكِتَابِ لَتُفْسِدُنَّ فِي الْأَرْضِ مَرَّتَيْنِ وَلَتَعْلُنَّ عُلُوًّا كَبِيرًا
4਼ ਅਸੀਂ ਬਨੀ-ਇਸਰਾਈਲ ਨੂੰ ਉਹਨਾਂ ਦੀ ਕਿਤਾਬ (ਤੌਰੈਤ) ਵਿਚ ਸਾਫ਼-ਸਾਫ਼ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਧਰਤੀ ’ਤੇ ਦੋ ਵਾਰੀ ਫ਼ਸਾਦ ਕਰੋਗੇ ਤੇ ਵੱਡੀ ਸਰਕਸ਼ੀ ਕਰੋਗੇ।
5فَإِذَا جَاءَ وَعْدُ أُولَاهُمَا بَعَثْنَا عَلَيْكُمْ عِبَادًا لَّنَا أُولِي بَأْسٍ شَدِيدٍ فَجَاسُوا خِلَالَ الدِّيَارِ ۚ وَكَانَ وَعْدًا مَّفْعُولًا
5਼ ਜਦੋਂ ਦੋਵਾਂ ਵਾਅਦਿਆਂ ਵਿੱਚੋਂ ਪਹਿਲੇ ਵਾਅਦੇ ਦਾ ਸਮਾਂ ਆਇਆ ਤਾਂ (ਹੇ ਬਨੀ ਇਸਰਾਈਲੀਓ!) ਅਸੀਂ ਤੁਹਾਡੇ ’ਤੇ ਬਹੁਤ ਹੀ ਲੜਾਕੂ ਬੰਦੇ ਭੇਜੇ ਉਹ ਸ਼ਹਿਰਾਂ ਵਿਚ ਫ਼ਸਾਦ ਫੈਲਾਉਣ ਲਈ ਹਰ ਪਾਸੇ ਫੈਲ ਗਏ। ਇਹ ਇਕ ਵਚਨ ਸੀ ਜਿਹੜਾ ਪੂਰਾ ਹੋਣਾ ਹੀ ਸੀ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
3ਆਇਤ

ਅਨੁਵਾਦ — ਅਲ-ਇਸਰਾ 3

ਸੂਰਾ ਅਲ-ਇਸਰਾ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ (ਹੇ ਲੋਕੋ!) ਤੁਸੀਂ ਸਾਰੇ ਹੀ ਉਹਨਾਂ ਲੋਕਾਂ ਦੀ ਨਸਲ…

ਸੂਰਾ ਆਇਤ 3/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers