ਅਲ-ਬਕਰਾ · 238/286
ਅਨੁਵਾਦ ਉਚਾਰਨ — ਅਲ-ਬਕਰਾ
حَافِظُوا عَلَى الصَّلَوَاتِ وَالصَّلَاةِ الْوُسْطَىٰ وَقُومُوا لِلَّهِ قَانِتِينَ ۝٢٣٨
Haafizoo `alas salawaati was Salaatil Wustaa wa qoomoo lillaahi qaaniteen
📖 ਪੰਜਾਬੀ ਵਿੱਚ
238਼ ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼ (ਅਸਰ)1 ਦੀ ਰਾਖੀ ਕਰੋ ਅਤੇ ਅੱਲਾਹ ਦੇ ਅੱਗੇ ਨਿਮਾਣੇ ਜਿਹੇ ਬਣ ਕੇ ਖੜੇ ਹੋ ਜਾਓ।

🎧 ਸੁਣੋ


📜 ਆਇਤ 236-240 — ਅਲ-ਬਕਰਾ

236لَّا جُنَاحَ عَلَيْكُمْ إِن طَلَّقْتُمُ النِّسَاءَ مَا لَمْ تَمَسُّوهُنَّ أَوْ تَفْرِضُوا لَهُنَّ فَرِيضَةً ۚ وَمَتِّعُوهُنَّ عَلَى الْمُوسِعِ قَدَرُهُ وَعَلَى الْمُقْتِرِ قَدَرُهُ مَتَاعًا بِالْمَعْرُوفِ ۖ حَقًّا عَلَى الْمُحْسِنِينَ
236਼ ਜੇਕਰ ਤੁਸੀਂ ਆਪਣੀਆਂ ਪਤਨੀਆਂ ਨੂੰ ਹੱਥ ਲਾਉਣ ਜਾਂ ਮਹਿਰ ਨਿਯਤ ਕਰਨ ਤੋਂ ਪਹਿਲਾਂ ਤਲਾਕ ਦੇ ਦਿਓ ਤਾਂ ਤੁਹਾਡੇ ਸਿਰ ਕੋਈ ਗੁਨਾਹ ਨਹੀਂ ਫਿਰ ਵੀ ਉਹਨਾਂ ਨੂੰ ਕੁੱਝ ਮਾਲ ਅਵੱਸ਼ ਹੀ ਦੇ ਦੇਣਾ ਚਾਹੀਦਾ ਹੇ। ਖੁਸ਼ਹਾਲ ਵਿਅਕਤੀ ਲਈ ਉਸ ਦੀ ਪਹੁੰਚ ਅਨੁਸਾਰ ਅਤੇ ਗਰੀਬ ਨੂੰ ਉਸ ਦੀ ਪਹੁੰਚ ਅਨੁਸਾਰ ਭਲੇ ਤਰੀਕੇ ਨਾਲ ਦੇਣਾ ਚਾਹੀਦਾ ਹੇ। ਨੇਕੀ ਕਰਨ ਵਾਲਿਆ ਲਈ ਇੰਜ ਕਰਨਾ ਲਾਜ਼ਮੀ ਹੇ।
237وَإِن طَلَّقْتُمُوهُنَّ مِن قَبْلِ أَن تَمَسُّوهُنَّ وَقَدْ فَرَضْتُمْ لَهُنَّ فَرِيضَةً فَنِصْفُ مَا فَرَضْتُمْ إِلَّا أَن يَعْفُونَ أَوْ يَعْفُوَ الَّذِي بِيَدِهِ عُقْدَةُ النِّكَاحِ ۚ وَأَن تَعْفُوا أَقْرَبُ لِلتَّقْوَىٰ ۚ وَلَا تَنسَوُا الْفَضْلَ بَيْنَكُمْ ۚ إِنَّ اللَّهَ بِمَا تَعْمَلُونَ بَصِيرٌ
237਼ ਜੇ ਤੁਸੀਂ ਉਹਨਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਤਲਾਕ ਦੇ ਦਿਓ ਜਦੋਂ ਕਿ ਮਹਿਰ ਨਿਯਤ ਹੋ ਗਿਆ ਹੋਵੇ ਤਾਂ ਇਸ ਮਹਿਰ ਦਾ ਅੱਧਾ ਹਿੱਸਾ ਅਦਾ ਕਰਨਾ ਹੋਵੇਗਾ। ਹਾਂ! ਜੇ ਉਹ ਔਰਤ ਚਾਹਵੇ ਤਾਂ (ਮਹਿਰ) ਮੁਆਫ਼ ਵੀ ਕਰ ਸਕਦੀ ਹੇ ਜਾਂ ਉਹ ਵਿਅਕਤੀ ਮੁਆਫ਼ ਕਰ ਸਕਦਾ ਹੇ ਜਿਸ ਦੇ ਹੱਥ ਵਿਚ ਨਿਕਾਹ ਕਰਨ ਦਾ ਇਖ਼ਤਿਆਰ ਹੇ। ਜੇ ਤੁਸੀਂ ਮੁਆਫ਼ ਕਰ ਦੇਵੋ ਤਾਂ ਇਹ ਨੇਕੀ ਦੇ ਵੱਧ ਨੇੜੇ ਹੇ। ਤੁਸੀਂ ਆਪੋ ਵਿਚਾਲੇ ਭਲਾਈ ਤੇ ਅਹਿਸਾਨ ਵਾਲਾ ਵਰਤਾਓ ਕਰਨਾ ਨਾ ਭੁ=ਲੋ। ਬੇਸ਼ੱਕ ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਹਨਾਂ ਸਭ ਦੀ ਖ਼ਬਰ ਰੱਖਦਾ ਹੇ।
238حَافِظُوا عَلَى الصَّلَوَاتِ وَالصَّلَاةِ الْوُسْطَىٰ وَقُومُوا لِلَّهِ قَانِتِينَ
238਼ ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼ (ਅਸਰ)1 ਦੀ ਰਾਖੀ ਕਰੋ ਅਤੇ ਅੱਲਾਹ ਦੇ ਅੱਗੇ ਨਿਮਾਣੇ ਜਿਹੇ ਬਣ ਕੇ ਖੜੇ ਹੋ ਜਾਓ।
239فَإِنْ خِفْتُمْ فَرِجَالًا أَوْ رُكْبَانًا ۖ فَإِذَا أَمِنتُمْ فَاذْكُرُوا اللَّهَ كَمَا عَلَّمَكُم مَّا لَمْ تَكُونُوا تَعْلَمُونَ
239਼ ਜੇ ਤੁਸੀਂ ਬਦਅਮਨੀ ਦੀ ਹਾਲਤ ਵਿਚ ਹੋਵੋਂ ਤਾਂ ਭਾਵੇਂ 2 ਪੈਦਲ ਹੋਵੋ ਜਾਂ ਸਵਾਰ (ਨਮਾਜ਼ ਪੜ੍ਹ ਲਿਆ ਕਰੋ) ਜਦ ਅਮਨ ਹੋ ਜਾਵੇ ਤਾਂ ਉਸ ਤਰ੍ਹਾਂ ਅੱਲਾਹ ਨੂੰ ਯਾਦ ਕਰੋ (ਭਾਵ ਨਮਾਜ਼ ਪੜ੍ਹੋ) ਜਿਵੇਂ ਤੁਹਾਨੂੰ ਉਸ (ਅੱਲਾਹ) ਨੇ ਉਹ ਸਭ ਸਿਖਾਇਆ ਹੇ ਜਿਸ ਨੂੰ ਤੁਸੀਂ ਪਹਿਲਾਂ ਜਾਣਦੇ ਨਹੀਂ ਸੀ।
240وَالَّذِينَ يُتَوَفَّوْنَ مِنكُمْ وَيَذَرُونَ أَزْوَاجًا وَصِيَّةً لِّأَزْوَاجِهِم مَّتَاعًا إِلَى الْحَوْلِ غَيْرَ إِخْرَاجٍ ۚ فَإِنْ خَرَجْنَ فَلَا جُنَاحَ عَلَيْكُمْ فِي مَا فَعَلْنَ فِي أَنفُسِهِنَّ مِن مَّعْرُوفٍ ۗ وَاللَّهُ عَزِيزٌ حَكِيمٌ
240਼ ਜਿਹੜੇ ਵਿਅਕਤੀ (ਤੁਹਾਡੇ ਵਿਚੋਂ) ਮਰ ਜਾਣ ਅਤੇ ਪਿੱਛੇ ਪਤਨੀਆਂ ਵੀ ਛੱਡ ਜਾਣ ਉਹਨਾਂ ਲਈ ਆਪਣੀਆਂ ਪਤਨੀਆਂ ਦੇ ਹੱਕ ਵਿਚ ਵਸੀਅਤ ਕਰਨਾ ਲਾਜ਼ਮੀ ਹੋ ਜਾਂਦਾ ਹੇ ਕਿ ਉਹਨਾਂ (ਦੀਆਂ ਵਿਧਵਾਵਾਂ) ਨੂੰ ਖ਼ਰਚਾ ਦਿੱਤਾ ਜਾਵੇ ਅਤੇ ਇਕ ਸਾਲ ਤਕ ਉਹਨਾਂ ਨੂੰ (ਪਤੀ ਦੇ ਘਰੋਂ) ਨਾ ਕੱਢਿਆ ਜਾਵੇ। ਫਿਰ ਜੇ ਉਹ ਆਪੇ ਘਰੋਂ ਚਲੀਆਂ ਜਾਣ ਤਾਂ ਆਪਣੇ ਬਾਰੇ ਸੋਹਣੇ ਢੰਗ ਨਾਲ ਉਹ ਜੋ ਕੁੱਝ ਵੀ ਕਰਨ ਉਸ ਵਿਚ ਤੁਹਾਡਾ (ਘਰ ਵਾਲਿਆਂ ਦਾ) ਕੋਈ ਦੋਸ਼ ਨਹੀਂ। ਅੱਲਾਹ ਹੀ ਜ਼ੋਰਾਵਰ ਤੇ ਦਾਨਾਈ ਵਾਲਾ ਹੇ।
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
238ਆਇਤ

ਅਨੁਵਾਦ — ਅਲ-ਬਕਰਾ 238

ਸੂਰਾ ਅਲ-ਬਕਰਾ ਆਇਤ 238 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 238਼ ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼…

ਸੂਰਾ ਆਇਤ 238/286 — ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਬਕਰਾ ਸੁਣੋ, ਅਲ-ਬਕਰਾ ਅਨੁਵਾਦ, ਅਲ-ਬਕਰਾ mp3, ਅਲ-ਬਕਰਾ pdf. ਆਇਤ 236–240. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers