ਤਾਹਾ · 128/135
ਅਨੁਵਾਦ ਉਚਾਰਨ — ਤਾਹਾ
أَفَلَمْ يَهْدِ لَهُمْ كَمْ أَهْلَكْنَا قَبْلَهُم مِّنَ الْقُرُونِ يَمْشُونَ فِي مَسَاكِنِهِمْ ۗ إِنَّ فِي ذَٰلِكَ لَآيَاتٍ لِّأُولِي النُّهَىٰ ۝١٢٨
Afalam yahdi lahum kam ahlaknaa qablahum minal qurooni yamshoona fee masaakinihim; inna fee zaalika la Aayaatil li ulinnuhaa
📖 ਪੰਜਾਬੀ ਵਿੱਚ
128਼ ਕੀ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਬਸਤੀਆਂ ਤਬਾਹ ਕਰ ਚੁੱਕੇ ਹਾਂ ਜਿੱਥੇ ਅੱਜ ਇਹ ਤੁਰਦੇ-ਫਿਰਦੇ ਹਨ। ਸੂਝਵਾਨ ਵਿਅਕਤੀਆਂ ਲਈ ਇਹਨਾਂ ਵਿਚ ਅਨੇਕਾਂ ਨਿਸ਼ਾਨੀਆਂ ਹਨ।

🎧 ਸੁਣੋ


📜 ਆਇਤ 126-130 — ਤਾਹਾ

126قَالَ كَذَٰلِكَ أَتَتْكَ آيَاتُنَا فَنَسِيتَهَا ۖ وَكَذَٰلِكَ الْيَوْمَ تُنسَىٰ
126਼ (ਰੱਬ) ਆਖੇਗਾ ਕਿ ਇੰਜ ਹੀ ਹੋਣਾ ਸੀ (ਸੰਸਾਰ ਵਿਚ) ਤੂੰ ਮੇਰੀਆਂ ਆਇਤਾਂ (ਹੁਕਮਾਂ) ਨੂੰ ਭੁਲ ਗਿਆ ਸੀ ਤਾਂ ਅੱਜ (ਕਿਆਮਤ ਦਿਹਾੜੇ) ਤੈਨੂੰ ਭੁਲਾ ਦਿੱਤਾ ਗਿਆ ਹੈ।
127وَكَذَٰلِكَ نَجْزِي مَنْ أَسْرَفَ وَلَمْ يُؤْمِن بِآيَاتِ رَبِّهِ ۚ وَلَعَذَابُ الْآخِرَةِ أَشَدُّ وَأَبْقَىٰ
127਼ ਹਰ ਉਸ ਵਿਅਕਤੀ ਨੂੰ ਜਿਹੜਾ ਹੱਦਾਂ ਟੱਪਣ ਵਾਲਾ ਹੈ ਅਤੇ ਨਾ ਹੀ ਉਹ ਰੱਬ ਦੀਆਂ ਆਇਤਾਂ ਤੇ ਇਮਾਨ ਰੱਖਦਾ ਹੈ, ਅਸੀਂ ਉਸ ਨੂੰ ਇੰਜ ਹੀ ਸਜ਼ਾ ਦਿਆਂਗੇ ਅਤੇ ਨਿਰਸੰਦੇਹ, ਪਰਲੋਕ ਦਾ ਅਜ਼ਾਬ (ਸਜ਼ਾ) ਬਹੁਤ ਹੀ ਕਰੜਾ ਅਤੇ ਸਦੀਵੀ ਹੈ।
128أَفَلَمْ يَهْدِ لَهُمْ كَمْ أَهْلَكْنَا قَبْلَهُم مِّنَ الْقُرُونِ يَمْشُونَ فِي مَسَاكِنِهِمْ ۗ إِنَّ فِي ذَٰلِكَ لَآيَاتٍ لِّأُولِي النُّهَىٰ
128਼ ਕੀ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਬਸਤੀਆਂ ਤਬਾਹ ਕਰ ਚੁੱਕੇ ਹਾਂ ਜਿੱਥੇ ਅੱਜ ਇਹ ਤੁਰਦੇ-ਫਿਰਦੇ ਹਨ। ਸੂਝਵਾਨ ਵਿਅਕਤੀਆਂ ਲਈ ਇਹਨਾਂ ਵਿਚ ਅਨੇਕਾਂ ਨਿਸ਼ਾਨੀਆਂ ਹਨ।
129وَلَوْلَا كَلِمَةٌ سَبَقَتْ مِن رَّبِّكَ لَكَانَ لِزَامًا وَأَجَلٌ مُّسَمًّى
129਼ ਜੇ ਤੇਰੇ ਰੱਬ ਵੱਲੋਂ ਪਹਿਲਾਂ ਹੀ (ਅਜ਼ਾਬ ਨਾ ਭੇਜਣ ਦੀ) ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਅਤੇ (ਕਿਆਮਤ ਲਈ) ਇਕ ਸਮਾਂ ਨਿਯਤ ਨਾ ਕੀਤਾ ਹੁੰਦਾ ਤਾਂ (ਹੇ ਨਬੀ ਸ:!) ਉਹਨਾਂ ਨੂੰ ਉਸੇ ਸਮੇਂ (ਜਦੋਂ ਤੁਹਾਡਾ ਇਨਕਾਰ ਕਰ ਰਹੇ ਸੀ) ਅਜ਼ਾਬ ਆ ਚਿਮੜਦਾ।
130فَاصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ غُرُوبِهَا ۖ وَمِنْ آنَاءِ اللَّيْلِ فَسَبِّحْ وَأَطْرَافَ النَّهَارِ لَعَلَّكَ تَرْضَىٰ
130਼ ਸੋ (ਹੇ ਨਬੀ ਸ:!) ਤੁਸੀਂ ਉਹਨਾਂ (ਕਾਫ਼ਿਰਾਂ) ਦੀਆਂ ਗੱਲਾਂ ’ਤੇ ਸਬਰ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਇਸ ਦੇ ਡੋਬਣ ਤੋਂ ਪਹਿਲਾਂ ਅਤੇ ਰਾਤ ਦੀਆਂ ਘੜੀਆਂ ਵਿਚ ਵੀ ਅਤੇ ਦਿਨ ਦੀਆਂ ਹੱਦਾਂ (ਖ਼ਤਮ ਤੇ ਸ਼ੁਰੂ ਹੋਣ) ’ਤੇ ਵੀ ਤੁਸੀਂ ਆਪਣੇ ਰੱਬ ਦੀ ਤਸਬੀਹ ਕਰਦੇ ਰਹੋ, ਹੋ ਸਕਦਾ ਹੈ ਕਿ (ਜੋ ਇਸ ਦੇ ਬਦਲੇ ਵਿਚ ਰੱਬ ਤੁਹਾਨੂੰ ਸਫ਼ਲਤਾ ਬਖ਼ਸ਼ੇ ਅਤੇ ਤੁਸੀਂ ਰਾਜ਼ੀ (ਸੰਤੁਸ਼ਟ) ਹੋ ਜਾਓ।
ਤਾਹਾਕੁਰਾਨ ਸੂਚੀ
135ਆਇਤ
MeccanRevelation
128ਆਇਤ

ਅਨੁਵਾਦ — ਤਾਹਾ 128

ਸੂਰਾ ਤਾਹਾ ਆਇਤ 128 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 128਼ ਕੀ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ…

ਸੂਰਾ ਆਇਤ 128/135 — ਤਾਹਾ طه (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਤਾਹਾ ਸੁਣੋ, ਤਾਹਾ ਅਨੁਵਾਦ, ਤਾਹਾ mp3, ਤਾਹਾ pdf. ਆਇਤ 126–130. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers