ਅਲ-ਹੱਜ · 51/78
ਅਨੁਵਾਦ ਉਚਾਰਨ — ਅਲ-ਹੱਜ
وَالَّذِينَ سَعَوْا فِي آيَاتِنَا مُعَاجِزِينَ أُولَٰئِكَ أَصْحَابُ الْجَحِيمِ ۝٥١
Wallazeena sa`aw feee Aayaatinaa mu`aajizeena ulaaa ika As-haabul jaheem
📖 ਪੰਜਾਬੀ ਵਿੱਚ
51਼ ਜਿਹੜੇ ਲੋਕੀ ਸਾਨੂੰ ਬੇਵਸ ਕਰਨ ਲਈ ਸਾਡੀਆਂ ਨਿਸ਼ਾਨੀਆਂ ਦੀ ਹੇਠੀ ਕਰਨ ਵਿਚ ਲੱਗੇ ਰਹਿੰਦੇ ਹਨ (ਭਾਵ ਹੁਕਮਾਂ ਦੀ ਉਲੰਘਣਾ ਕਰਦੇ ਹਨ), ਉਹੀ ਨਰਕੀ ਹਨ।
🎧 ਸੁਣੋ

📜 ਆਇਤ 49-53 — ਅਲ-ਹੱਜ

49قُلْ يَا أَيُّهَا النَّاسُ إِنَّمَا أَنَا لَكُمْ نَذِيرٌ مُّبِينٌ
49਼ (ਹੇ ਮੁਹੰਮਦ ਸ:!) ਆਖ ਦਿਓ! ਕਿ ਮੈਂ ਤਾਂ ਤੁਹਾਨੂੰ ਖੁੱਲ੍ਹਮ-ਖੁੱਲ੍ਹਾ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ ਹਾਂ।
50فَالَّذِينَ آمَنُوا وَعَمِلُوا الصَّالِحَاتِ لَهُم مَّغْفِرَةٌ وَرِزْقٌ كَرِيمٌ
50਼ ਸੋ ਜੋ ਲੋਕ ਈਮਾਨ ਲਿਆਏ ਤੇ ਨੇਕ ਕੰਮ ਕਰਦੇ ਹਨ, ਉਹਨਾਂ ਲਈ ਬਖ਼ਸ਼ਿਸ਼ ਅਤੇ ਮਾਨ ਸੱਮਾਨ ਵਾਲੀ ਰੋਜ਼ੀ ਹੈ।
51وَالَّذِينَ سَعَوْا فِي آيَاتِنَا مُعَاجِزِينَ أُولَٰئِكَ أَصْحَابُ الْجَحِيمِ
51਼ ਜਿਹੜੇ ਲੋਕੀ ਸਾਨੂੰ ਬੇਵਸ ਕਰਨ ਲਈ ਸਾਡੀਆਂ ਨਿਸ਼ਾਨੀਆਂ ਦੀ ਹੇਠੀ ਕਰਨ ਵਿਚ ਲੱਗੇ ਰਹਿੰਦੇ ਹਨ (ਭਾਵ ਹੁਕਮਾਂ ਦੀ ਉਲੰਘਣਾ ਕਰਦੇ ਹਨ), ਉਹੀ ਨਰਕੀ ਹਨ।
52وَمَا أَرْسَلْنَا مِن قَبْلِكَ مِن رَّسُولٍ وَلَا نَبِيٍّ إِلَّا إِذَا تَمَنَّىٰ أَلْقَى الشَّيْطَانُ فِي أُمْنِيَّتِهِ فَيَنسَخُ اللَّهُ مَا يُلْقِي الشَّيْطَانُ ثُمَّ يُحْكِمُ اللَّهُ آيَاتِهِ ۗ وَاللَّهُ عَلِيمٌ حَكِيمٌ
52਼ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਜੋ ਵੀ ਪੈਗ਼ੰਬਰ ਤੇ ਨਬੀ ਭੇਜੇ ਅਤੇ ਜਦੋਂ ਵੀ ਉਹ (ਰੱਬੀ ਕਲਾਮ ਦੀ) ਤਲਾਵਤ ਕਰਦੇ (ਭਾਵ ਪੜ੍ਹਦੇ) ਤਾਂ ਸ਼ੈਤਾਨ ਆਪਣੇ ਵੱਲੋਂ ਕੋਈ ਨਾ ਕੋਈ ਵਿਘਨ ਪਾ ਦਿੰਦਾ, ਪਰ ਅੱਲਾਹ ਸ਼ੈਤਾਨ ਵੱਲੋਂ ਪਾਏ ਹੋਏ ਵਿਘਨ ਨੂੰ ਮਿਟਾ ਦਿੰਦਾ। ਇੰਜ ਅੱਲਾਹ ਆਪਣੀ ਕਹੀ ਹੋਈ ਗੱਲ ਨੂੰ ਪੱਕੀ ਕਰਦਾ ਹੈ, ਕਿਉਂ ਜੋ ਅੱਲਾਹ ਹਿਕਮਤਾਂ ਵਾਲਾ ਹੈ, ਹਰ ਪ੍ਰਕਾਰ ਦੀ ਖ਼ਬਰ ਰੱਖਦਾ ਹੈ।
53لِّيَجْعَلَ مَا يُلْقِي الشَّيْطَانُ فِتْنَةً لِّلَّذِينَ فِي قُلُوبِهِم مَّرَضٌ وَالْقَاسِيَةِ قُلُوبُهُمْ ۗ وَإِنَّ الظَّالِمِينَ لَفِي شِقَاقٍ بَعِيدٍ
53਼ ਇਹ ਇਸ ਲਈ ਹੁੰਦਾ ਹੈ ਤਾਂ ਜੋ ਸ਼ੈਤਾਨ ਵੱਲੋਂ ਪਾਈ ਜਾਣ ਵਾਲੀ ਖ਼ਰਾਬੀ ਨੂੰ ਅੱਲਾਹ ਉਹਨਾਂ ਲੋਕਾਂ ਨੂੰ ਅਜ਼ਮਾਉਣ ਦਾ ਸਾਧਨ ਬਣਾ ਸਕੇ, ਜਿਨ੍ਹਾਂ ਦੇ ਮਨਾਂ ਵਿਚ (ਕੁਫ਼ਰ ਦਾ) ਰੋਗ ਹੈ ਅਤੇ ਜਿਨ੍ਹਾਂ ਦੇ ਮਨ ਖੋਟੇ ਹਨ, ਉਹੀਓ ਜ਼ਾਲਮ ਲੋਕ (ਹੱਕ ਦੇ) ਵਿਰੋਧ ਵਿਚ ਕਾਫ਼ੀ ਅੱਗੇ ਜਾ ਚੁੱਕੇ ਹਨ।
ਅਲ-ਹੱਜਕੁਰਾਨ ਸੂਚੀ
78ਆਇਤ
MedinanRevelation
51ਆਇਤ

ਅਨੁਵਾਦ — ਅਲ-ਹੱਜ 51

ਸੂਰਾ ਅਲ-ਹੱਜ ਆਇਤ 51 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 51਼ ਜਿਹੜੇ ਲੋਕੀ ਸਾਨੂੰ ਬੇਵਸ ਕਰਨ ਲਈ ਸਾਡੀਆਂ ਨਿਸ਼ਾਨੀਆਂ ਦੀ…

ਸੂਰਾ ਆਇਤ 51/78 — ਅਲ-ਹੱਜ الحج (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹੱਜ ਸੁਣੋ, ਅਲ-ਹੱਜ ਅਨੁਵਾਦ, ਅਲ-ਹੱਜ mp3, ਅਲ-ਹੱਜ pdf. ਆਇਤ 49–53. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers