ਅਲ-ਅੰਕਬੂਤ · 18/69
ਅਨੁਵਾਦ ਉਚਾਰਨ — ਸੂਰਾ ਅਲ-ਅੰਕਬੂਤ
وَإِن تُكَذِّبُوا فَقَدْ كَذَّبَ أُمَمٌ مِّن قَبْلِكُمْ ۖ وَمَا عَلَى الرَّسُولِ إِلَّا الْبَلَاغُ الْمُبِينُ ۝١٨
Wa in tukazziboo faqad kazzaba umamum min qablikum wa maa`alar Rasooli illal balaaghul mubeen
📖 ਪੰਜਾਬੀ ਵਿੱਚ
18਼ (ਹੇ ਲੋਕੋ!) ਜੇ ਤੁਸੀਂ (ਮੇਰੇ ਰਸੂਲ ਨੂੰ) ਝੁਠਲਾਓਗੇ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲੀਆਂ ਕੌਮਾਂ ਨੇ ਵੀ (ਰਸੂਲਾਂ ਨੂੰ) ਝੁਠਲਾਇਆ ਹੈ। ਰਸੂਲ ਦਾ ਕੰਮ ਤਾਂ ਕੇਵਲ (ਰੱਬ ਦੇ ਹੁਕਮਾਂ ਨੂੰ) ਸਪਸ਼ਟ ਰੂਪ ਵਿਚ ਪੁਚਾ ਦੇਣਾ ਹੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 16-20 — ਸੂਰਾ ਅਲ-ਅੰਕਬੂਤ

16وَإِبْرَاهِيمَ إِذْ قَالَ لِقَوْمِهِ اعْبُدُوا اللَّهَ وَاتَّقُوهُ ۖ ذَٰلِكُمْ خَيْرٌ لَّكُمْ إِن كُنتُمْ تَعْلَمُونَ
16਼ ਅਤੇ (ਅਸਾਂ) ਇਬਰਾਹੀਮ ਨੂੰ (ਰਸੂਲ ਬਣਾ ਕੇ) ਭੇਜਿਆ, ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ ਅਤੇ ਉਸੇ ਤੋਂ ਡਰੋ, ਜੇ ਤੁਸੀਂ ਅਕਲ ਰੱਖਦੇ ਹੋ ਇਹੋ ਤੁਹਾਡੇ ਲਈ ਵਧੀਆ ਗੱਲ ਹੈ।
17إِنَّمَا تَعْبُدُونَ مِن دُونِ اللَّهِ أَوْثَانًا وَتَخْلُقُونَ إِفْكًا ۚ إِنَّ الَّذِينَ تَعْبُدُونَ مِن دُونِ اللَّهِ لَا يَمْلِكُونَ لَكُمْ رِزْقًا فَابْتَغُوا عِندَ اللَّهِ الرِّزْقَ وَاعْبُدُوهُ وَاشْكُرُوا لَهُ ۖ إِلَيْهِ تُرْجَعُونَ
17਼ (ਅਤੇ ਕਿਹਾ ਕਿ) ਤੁਸੀਂ ਤਾਂ ਅੱਲਾਹ ਨੂੰ ਛੱਡ ਕੇ ਬੁਤਾਂ ਦੀ ਪੂਜਾ ਕਰਦੇ ਹੋ ਅਤੇ ਝੂਠ ਘੜ੍ਹਦੇ ਹੋ। ਬੇਸ਼ੱਕ ਤੁਸੀਂ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਵੀ ਪੂਜਦੇ ਹੋ ਉਹ ਤੁਹਾਨੂੰ ਰੋਜ਼ੀ ਦੇਣ ਦਾ ਅਧਿਕਾਰ ਨਹੀਂ ਰੱਖਦੇ। ਸੋ ਤੁਸੀਂ ਅੱਲਾਹ ਤੋਂ ਹੀ ਰੋਜ਼ੀ ਮੰਗੋ ਅਤੇ ਉਸੇ ਦੀ ਇਬਾਦਤ ਕਰੋ ਅਤੇ ਉਸੇ ਦਾ ਧੰਨਵਾਦ ਕਰੋ। ਤੁਸੀਂ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਓਗੇ।
18وَإِن تُكَذِّبُوا فَقَدْ كَذَّبَ أُمَمٌ مِّن قَبْلِكُمْ ۖ وَمَا عَلَى الرَّسُولِ إِلَّا الْبَلَاغُ الْمُبِينُ
18਼ (ਹੇ ਲੋਕੋ!) ਜੇ ਤੁਸੀਂ (ਮੇਰੇ ਰਸੂਲ ਨੂੰ) ਝੁਠਲਾਓਗੇ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲੀਆਂ ਕੌਮਾਂ ਨੇ ਵੀ (ਰਸੂਲਾਂ ਨੂੰ) ਝੁਠਲਾਇਆ ਹੈ। ਰਸੂਲ ਦਾ ਕੰਮ ਤਾਂ ਕੇਵਲ (ਰੱਬ ਦੇ ਹੁਕਮਾਂ ਨੂੰ) ਸਪਸ਼ਟ ਰੂਪ ਵਿਚ ਪੁਚਾ ਦੇਣਾ ਹੀ ਹੈ।
19أَوَلَمْ يَرَوْا كَيْفَ يُبْدِئُ اللَّهُ الْخَلْقَ ثُمَّ يُعِيدُهُ ۚ إِنَّ ذَٰلِكَ عَلَى اللَّهِ يَسِيرٌ
19਼ ਕੀ ਉਹਨਾਂ (ਇਨਕਾਰੀਆਂ) ਨੇ ਕਦੇ ਵੇਖਿਆ ਹੀ ਨਹੀਂ ਕਿ ਅੱਲਾਹ ਮਖ਼ਲੂਕ ਨੂੰ ਕਿਸ ਤਰ੍ਹਾਂ ਪਹਿਲੀ ਵਾਰ ਪੈਦਾ ਕਰਦਾ ਹੈ ਅਤੇ ਉਹ (ਕਿਆਮਤ ਵੇਲੇ) ਇਸ ਨੂੰ ਮੁੜ ਦੁਹਰਾਵੇਗਾ। ਇਹ ਕਰਨਾ ਤਾਂ ਅੱਲਾਹ ਲਈ ਬਹੁਤ ਹੀ ਸੌਖਾ ਹੈ।
20قُلْ سِيرُوا فِي الْأَرْضِ فَانظُرُوا كَيْفَ بَدَأَ الْخَلْقَ ۚ ثُمَّ اللَّهُ يُنشِئُ النَّشْأَةَ الْآخِرَةَ ۚ إِنَّ اللَّهَ عَلَىٰ كُلِّ شَيْءٍ قَدِيرٌ
20਼ (ਹੇ ਨਬੀ! ਇਨਕਾਰੀਆਂ ਨੂੰ) ਆਖੋ ਕਿ ਰਤਾ ਧਰਤੀ ਉੱਤੇ ਤੁਰ ਫਿਰ ਕੇ ਵੇਖੋ ਕਿ ਉਸ (ਅੱਲਾਹ) ਨੇ ਕਿਸ ਤਰ੍ਹਾਂ ਪਹਿਲੀ ਵਾਰ ਮਖ਼ਲੂਕ ਦੀ ਰਚਨਾਂ ਰਚਾਈ ਫੇਰ ਅੱਲਾਹ ਹੀ ਇਸ ਨੂੰ ਦੂਜੀ ਵਾਰ ਰਚਾਏਗਾ। ਅੱਲਾਹ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ।
ਅਲ-ਅੰਕਬੂਤਕੁਰਾਨ ਸੂਚੀ
69ਆਇਤ
MeccanRevelation
18ਆਇਤ

ਅਨੁਵਾਦ — ਅਲ-ਅੰਕਬੂਤ 18

ਸੂਰਾ ਅਲ-ਅੰਕਬੂਤ ਆਇਤ 18 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 18਼ (ਹੇ ਲੋਕੋ!) ਜੇ ਤੁਸੀਂ (ਮੇਰੇ ਰਸੂਲ ਨੂੰ) ਝੁਠਲਾਓਗੇ (ਤਾਂ…

ਸੂਰਾ ਆਇਤ 18/69 — ਸੂਰਾ ਅਲ-ਅੰਕਬੂਤ العنكبوت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅੰਕਬੂਤ ਸੁਣੋ, ਸੂਰਾ ਅਲ-ਅੰਕਬੂਤ ਅਨੁਵਾਦ, ਸੂਰਾ ਅਲ-ਅੰਕਬੂਤ mp3, ਸੂਰਾ ਅਲ-ਅੰਕਬੂਤ pdf. ਆਇਤ 16–20. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers