ਅਸ਼-ਸ਼ੂਰਾ · 38/53
ਅਨੁਵਾਦ ਉਚਾਰਨ — ਅਸ਼-ਸ਼ੂਰਾ
وَالَّذِينَ اسْتَجَابُوا لِرَبِّهِمْ وَأَقَامُوا الصَّلَاةَ وَأَمْرُهُمْ شُورَىٰ بَيْنَهُمْ وَمِمَّا رَزَقْنَاهُمْ يُنفِقُونَ ۝٣٨
Wallazeenas tajaaboo li Rabbhim wa aqaamus Salaata wa amruhum shooraa bainahum wa mimmaa razaqnaahum yunfiqoon
📖 ਪੰਜਾਬੀ ਵਿੱਚ
38਼ ਅਤੇ ਉਹ ਲੋਕ ਜਿਹੜੇ ਆਪਣੇ ਰੱਬ ਦਾ ਹੁਕਮ ਮੰਨਦੇ ਹਨ, ਨਮਾਜ਼ ਕਾਇਮ ਕਰਦੇ ਹਨ ਅਤੇ ਉਹਨਾਂ ਦਾ ਹਰੇਕ ਕੰਮ ਆਪੋ ਵਿਚ ਸਲਾਹ ਮਸ਼ਵਰੇ ਨਾਲ ਨਜਿੱਠਿਆ ਜਾਂਦਾ ਹੈ ਅਤੇ ਅਸੀਂ ਜੋ ਕੁੱਝ ਵੀ (ਰਿਜ਼ਕ) ਉਹਨਾਂ ਨੂੰ ਬਖ਼ਸ਼ਿਆ ਹੈ ਉਹ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਦੇ ਹਨ।

🎧 ਸੁਣੋ


📜 ਆਇਤ 36-40 — ਅਸ਼-ਸ਼ੂਰਾ

36فَمَا أُوتِيتُم مِّن شَيْءٍ فَمَتَاعُ الْحَيَاةِ الدُّنْيَا ۖ وَمَا عِندَ اللَّهِ خَيْرٌ وَأَبْقَىٰ لِلَّذِينَ آمَنُوا وَعَلَىٰ رَبِّهِمْ يَتَوَكَّلُونَ
36਼ (ਹੇ ਲੋਕੋ!) ਤੁਹਾਨੂੰ ਜੋ ਵੀ ਦਿੱਤਾ ਗਿਆ ਹੈ ਉਹ ਸੰਸਾਰਿਕ ਜੀਵਨ ਦੀ ਤੁੱਛ ਜਿਹੀ ਸਮੱਗਰੀ ਹੈ। ਪਰ ਜੋ ਅੱਲਾਹ ਦੇ ਕੋਲ ਹੈ ਉਹ ਉਹਨਾਂ ਲੋਕਾਂ ਲਈ ਇਸ ਤੋਂ ਕਿਤੇ ਵਧੀਆ ਤੇ ਸਦਾ ਰਹਿਣ ਵਾਲਾ ਹੈ, ਜਿਹੜੇ ਈਮਾਨ ਲਿਆਏ ਉਹ ਆਪਣੇ ਰੱਬ ਉੱਤੇ ਹੀ ਭਰੋਸਾ ਕਰਦੇ ਹਨ।
37وَالَّذِينَ يَجْتَنِبُونَ كَبَائِرَ الْإِثْمِ وَالْفَوَاحِشَ وَإِذَا مَا غَضِبُوا هُمْ يَغْفِرُونَ
37਼ ਅਤੇ ਉਹ ਈਮਾਨ ਵਾਲੇ ਲੋਕ ਜਿਹੜੇ ਮਹਾਂ ਪਾਪਾਂ ਤੇ ਅਸ਼ਲੀਲ ਕੰਮਾਂ ਤੋਂ ਬਚਦੇ ਹਨ 1 ਅਤੇ ਜਦੋਂ ਗ਼ੁੱਸਾ ਆਵੇ ਤਾਂ ਉਹ ਮੁਆਫ਼ ਕਰ ਦਿੰਦੇ ਹਨ।
38وَالَّذِينَ اسْتَجَابُوا لِرَبِّهِمْ وَأَقَامُوا الصَّلَاةَ وَأَمْرُهُمْ شُورَىٰ بَيْنَهُمْ وَمِمَّا رَزَقْنَاهُمْ يُنفِقُونَ
38਼ ਅਤੇ ਉਹ ਲੋਕ ਜਿਹੜੇ ਆਪਣੇ ਰੱਬ ਦਾ ਹੁਕਮ ਮੰਨਦੇ ਹਨ, ਨਮਾਜ਼ ਕਾਇਮ ਕਰਦੇ ਹਨ ਅਤੇ ਉਹਨਾਂ ਦਾ ਹਰੇਕ ਕੰਮ ਆਪੋ ਵਿਚ ਸਲਾਹ ਮਸ਼ਵਰੇ ਨਾਲ ਨਜਿੱਠਿਆ ਜਾਂਦਾ ਹੈ ਅਤੇ ਅਸੀਂ ਜੋ ਕੁੱਝ ਵੀ (ਰਿਜ਼ਕ) ਉਹਨਾਂ ਨੂੰ ਬਖ਼ਸ਼ਿਆ ਹੈ ਉਹ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਦੇ ਹਨ।
39وَالَّذِينَ إِذَا أَصَابَهُمُ الْبَغْيُ هُمْ يَنتَصِرُونَ
39਼ ਜਦੋਂ ਉਹਨਾਂ ਨਾਲ ਕੋਈ ਵਧੀਕੀ ਕੀਤੀ ਜਾਂਦੀ ਹੈ ਤਾਂ ਉਹ ਬਸ ਉਸ ਦਾ ਹੀ ਬਦਲਾ ਲੈਂਦੇ ਹਨ।
40وَجَزَاءُ سَيِّئَةٍ سَيِّئَةٌ مِّثْلُهَا ۖ فَمَنْ عَفَا وَأَصْلَحَ فَأَجْرُهُ عَلَى اللَّهِ ۚ إِنَّهُ لَا يُحِبُّ الظَّالِمِينَ
40਼ ਬੁਰਾਈ ਦਾ ਬਦਲਾ ਉਹੋ ਜਿਹੀ ਬੁਰਾਈ ਹੈ, ਫੇਰ ਜਿਹੜਾ ਮੁਆਫ਼ ਕਰ ਦੇਵੇ ਅਤੇ ਸੁਲਾਹ ਕਰ ਲੇਵੇ ਤਾਂ ਉਸ ਦਾ ਬਦਲਾ ਦੇਣਾ ਅੱਲਾਹ ਦੇ ਜ਼ਿੰਮੇ ਹੈ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।
ਅਸ਼-ਸ਼ੂਰਾਕੁਰਾਨ ਸੂਚੀ
53ਆਇਤ
MeccanRevelation
38ਆਇਤ

ਅਨੁਵਾਦ — ਅਸ਼-ਸ਼ੂਰਾ 38

ਸੂਰਾ ਅਸ਼-ਸ਼ੂਰਾ ਆਇਤ 38 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 38਼ ਅਤੇ ਉਹ ਲੋਕ ਜਿਹੜੇ ਆਪਣੇ ਰੱਬ ਦਾ ਹੁਕਮ ਮੰਨਦੇ…

ਸੂਰਾ ਆਇਤ 38/53 — ਅਸ਼-ਸ਼ੂਰਾ الشورى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ਼-ਸ਼ੂਰਾ ਸੁਣੋ, ਅਸ਼-ਸ਼ੂਰਾ ਅਨੁਵਾਦ, ਅਸ਼-ਸ਼ੂਰਾ mp3, ਅਸ਼-ਸ਼ੂਰਾ pdf. ਆਇਤ 36–40. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers