ਅਤ-ਤੌਬਾ · 90/129
ਅਨੁਵਾਦ ਉਚਾਰਨ — ਅਤ-ਤੌਬਾ
وَجَاءَ الْمُعَذِّرُونَ مِنَ الْأَعْرَابِ لِيُؤْذَنَ لَهُمْ وَقَعَدَ الَّذِينَ كَذَبُوا اللَّهَ وَرَسُولَهُ ۚ سَيُصِيبُ الَّذِينَ كَفَرُوا مِنْهُمْ عَذَابٌ أَلِيمٌ ۝٩٠
Wa jaaa`al mu`az ziroona minal A`raabi liyu`zana lahum wa qa`adal lazeena kazabul laaha wa Rasoolah; sayuseebul lazeena kafaroo minhum `azaabun aleem
📖 ਪੰਜਾਬੀ ਵਿੱਚ
90਼ ਬੱਦੂਆਂ ਵਿੱਚੋਂ ਬਥੇਰਿਆਂ ਨੇ ਬਹਾਨੇ ਘੜ੍ਹੇ ਕਿ ਉਹਨਾਂ (ਜੰਗ ਤੋਂ)ਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਬੈਠੇ ਰਹਿਣ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਨੂੰ ਝੂਠ ਬੋਲਿਆ ਸੀ। ਇਹ ਜਿੰਨੇ ਵੀ ਕਾਫ਼ਿਰ ਹਨ ਇਹਨਾਂ ਸਭ ਨੂੰ ਦੁਖਦਾਈ ਮਾਰ ਪਵੇਗੀ।
🎧 ਸੁਣੋ

📜 ਆਇਤ 88-92 — ਅਤ-ਤੌਬਾ

88لَٰكِنِ الرَّسُولُ وَالَّذِينَ آمَنُوا مَعَهُ جَاهَدُوا بِأَمْوَالِهِمْ وَأَنفُسِهِمْ ۚ وَأُولَٰئِكَ لَهُمُ الْخَيْرَاتُ ۖ وَأُولَٰئِكَ هُمُ الْمُفْلِحُونَ
88਼ ਪਰੰਤੂ ਰਸੂਲ ਅਤੇ ਉਹਨਾਂ ਦੇ ਈਮਾਨ ਵਾਲੇ ਸਾਥੀਆਂ ਨੇ ਆਪਣੀਆਂ ਜਾਨਾਂ ਤੇ ਧਨ ਪਦਾਰਥਾਂ ਨਾਲ ਜਿਹਾਦ ਕੀਤਾ ਹੈ, ਸਾਰੀਆਂ ਭਲਾਈਆਂ ਇਹਨਾਂ ਲੋਕਾਂ ਲਈ ਹਨ, ਇਹੋ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
89أَعَدَّ اللَّهُ لَهُمْ جَنَّاتٍ تَجْرِي مِن تَحْتِهَا الْأَنْهَارُ خَالِدِينَ فِيهَا ۚ ذَٰلِكَ الْفَوْزُ الْعَظِيمُ
89਼ ਇਹਨਾਂ ਲਈ ਅੱਲਾਹ ਨੇ ਉਹਨਾਂ ਬਾਗ਼ਾਂ ਨੂੰ ਤਿਆਰ ਕੀਤਾ ਹੈ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
90وَجَاءَ الْمُعَذِّرُونَ مِنَ الْأَعْرَابِ لِيُؤْذَنَ لَهُمْ وَقَعَدَ الَّذِينَ كَذَبُوا اللَّهَ وَرَسُولَهُ ۚ سَيُصِيبُ الَّذِينَ كَفَرُوا مِنْهُمْ عَذَابٌ أَلِيمٌ
90਼ ਬੱਦੂਆਂ ਵਿੱਚੋਂ ਬਥੇਰਿਆਂ ਨੇ ਬਹਾਨੇ ਘੜ੍ਹੇ ਕਿ ਉਹਨਾਂ (ਜੰਗ ਤੋਂ)ਨੂੰ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਬੈਠੇ ਰਹਿਣ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਨੂੰ ਝੂਠ ਬੋਲਿਆ ਸੀ। ਇਹ ਜਿੰਨੇ ਵੀ ਕਾਫ਼ਿਰ ਹਨ ਇਹਨਾਂ ਸਭ ਨੂੰ ਦੁਖਦਾਈ ਮਾਰ ਪਵੇਗੀ।
91لَّيْسَ عَلَى الضُّعَفَاءِ وَلَا عَلَى الْمَرْضَىٰ وَلَا عَلَى الَّذِينَ لَا يَجِدُونَ مَا يُنفِقُونَ حَرَجٌ إِذَا نَصَحُوا لِلَّهِ وَرَسُولِهِ ۚ مَا عَلَى الْمُحْسِنِينَ مِن سَبِيلٍ ۚ وَاللَّهُ غَفُورٌ رَّحِيمٌ
91਼ ਕਮਜ਼ੋਰਾਂ, ਰੋਗੀਆਂ ਅਤੇ ਬੁੱਢਿਆਂ ਲਈ ਅਤੇ ਉਹਨਾਂ ਲਈ ਜਿਨ੍ਹਾਂ ਦੇ ਪੱਲੇ ਖ਼ਰਚ ਕਰਨ ਨੂੰ ਕੁੱਝ ਵੀ ਨਹੀਂ, ਉਹਨਾਂ ਲਈ ਇਸ ਹਾਲਤ ਵਿਚ ਪਿੱਛੇ ਰਹਿਣ ਵਿਚ ਕੁਝ ਵੀ ਹਰਜ ਨਹੀਂ, ਜੇ ਉਹ ਅੱਲਾਹ ਤੇ ਉਸ ਦੇ ਰਸੂਲ ਦੇ ਸ਼ੁਭ ਚਿੰਤਕ ਬਣ ਕੇ ਰਹਿਣ,1 ਅਜਿਹੇ ਨੇਕ ਲੋਕਾਂ ਲਈ ਜਿਹਾਦ ਵਿਚ ਨਾ ਜਾਣ ’ਤੇ ਕੋਈ ਦੋਸ਼ ਨਹੀਂ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ।
92وَلَا عَلَى الَّذِينَ إِذَا مَا أَتَوْكَ لِتَحْمِلَهُمْ قُلْتَ لَا أَجِدُ مَا أَحْمِلُكُمْ عَلَيْهِ تَوَلَّوا وَّأَعْيُنُهُمْ تَفِيضُ مِنَ الدَّمْعِ حَزَنًا أَلَّا يَجِدُوا مَا يُنفِقُونَ
92਼ ਹਾਂ ਉਹਨਾਂ ਲਈ ਵੀ (ਨਾ ਜਾਣਦਾ) ਕੋਈ ਦੋਸ਼ ਨਹੀਂ ਜਿਹੜੇ ਤੁਹਾਡੇ ਵੱਲ ਇਸ ਲਈ ਆਏ ਸੀ ਕਿ ਤੁਸੀਂ ਉਹਨਾਂ ਲਈ ਕਿਸੇ ਸਵਾਰੀ ਦਾ ਪ੍ਰਬੰਧ ਕਰ ਦਿਓ ਤਾਂ ਤੁਸੀਂ ਆਖਦੇ ਹੋ ਕਿ ਮੈਂ ਤੁਹਾਡੇ ਲਈ ਕਿਸੇ ਸਵਾਰੀ ਦਾ ਪ੍ਰਬੰਧ ਨਹੀਂ ਕਰ ਸਕਦਾ ਤਾਂ ਉਹ ਅਫਸੋਸ ਕਰਦੇ ਹੋਏ ਆਪਣੀਆਂ ਅੱਖਾਂ ਵਿਚ ਹੰਝੂ ਲੈਕੇ ਮੁੜ ਗਏ ਕਿ ਉਹਨਾਂ ਕੋਲ (ਅੱਲਾਹ ਦੀ ਰਾਹ ਵਿਚ) ਖ਼ਰਚ ਕਰਨ ਲਈ ਕੁੱਝ ਵੀ ਨਹੀਂ।
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
90ਆਇਤ

ਅਨੁਵਾਦ — ਅਤ-ਤੌਬਾ 90

ਸੂਰਾ ਅਤ-ਤੌਬਾ ਆਇਤ 90 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 90਼ ਬੱਦੂਆਂ ਵਿੱਚੋਂ ਬਥੇਰਿਆਂ ਨੇ ਬਹਾਨੇ ਘੜ੍ਹੇ ਕਿ ਉਹਨਾਂ (ਜੰਗ…

ਸੂਰਾ ਆਇਤ 90/129 — ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਤ-ਤੌਬਾ ਸੁਣੋ, ਅਤ-ਤੌਬਾ ਅਨੁਵਾਦ, ਅਤ-ਤੌਬਾ mp3, ਅਤ-ਤੌਬਾ pdf. ਆਇਤ 88–92. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers