ਹੂਦ · 111/123
ਅਨੁਵਾਦ ਉਚਾਰਨ — ਹੂਦ
وَإِنَّ كُلًّا لَّمَّا لَيُوَفِّيَنَّهُمْ رَبُّكَ أَعْمَالَهُمْ ۚ إِنَّهُ بِمَا يَعْمَلُونَ خَبِيرٌ ۝١١١
Wa inna kullal lammaa la yuwaffiyannahum Rabbuka a`maalahum; innahoo bimaa ya`maloona Khabeer
📖 ਪੰਜਾਬੀ ਵਿੱਚ
111਼ ਬੇਸ਼ੱਕ ਤੇਰਾ ਰੱਬ ਜ਼ਰੂਰ ਹੀ ਉਹਨਾਂ ਦੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦੇਵੇਗਾ। ਬੇਸ਼ੱਕ ਉਹ (ਕਾਫ਼ਿਰ) ਜੋ ਵੀ ਕਰ ਰਹੇ ਹਨ ਉਹ (ਅੱਲਾਹ) ਉਹਨਾਂ ਤੋਂ ਜਾਣੂ ਹੈ।
🎧 ਸੁਣੋ

📜 ਆਇਤ 109-113 — ਹੂਦ

109فَلَا تَكُ فِي مِرْيَةٍ مِّمَّا يَعْبُدُ هَٰؤُلَاءِ ۚ مَا يَعْبُدُونَ إِلَّا كَمَا يَعْبُدُ آبَاؤُهُم مِّن قَبْلُ ۚ وَإِنَّا لَمُوَفُّوهُمْ نَصِيبَهُمْ غَيْرَ مَنقُوصٍ
109਼ ਸੋ (ਹੇ ਨਬੀ!) ਤੁਸੀਂ ਉਹਨਾਂ ਇਸ਼ਟਾਂ ਸੰਬੰਧੀ ਕਿਸੇ ਸੰਦੇਹ ਵਿਚ ਨਾ ਰਹੋ ਜਿਨ੍ਹਾਂ ਦੀ ਇਹ ਲੋਕ ਬੰਦਗੀ ਕਰ ਰਹੇ ਹਨ। ਇਹਨਾਂ ਲੋਕਾਂ ਦੀ ਪੂਜਾ ਪਾਠ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਪਿਓ ਦਾਦਾ ਪੂਜਾ ਕਰਦੇ ਸਨ। ਬੇਸ਼ੱਕ ਅਸੀਂ (ਅੱਲਾਹ) ਉਹਨਾਂ ਨੂੰ ਉਹਨਾਂ ਦੀ ਸਜ਼ਾਂ ਦਾ ਹਿੱਸਾ ਪੂਰਾ ਦਿਆਂਗੇ, ਇਸ ਵਿੱਚੋਂ ਕਟੌਤੀ ਨਹੀਂ ਕੀਤੀ ਜਾਵੇਗੀ।
110وَلَقَدْ آتَيْنَا مُوسَى الْكِتَابَ فَاخْتُلِفَ فِيهِ ۚ وَلَوْلَا كَلِمَةٌ سَبَقَتْ مِن رَّبِّكَ لَقُضِيَ بَيْنَهُمْ ۚ وَإِنَّهُمْ لَفِي شَكٍّ مِّنْهُ مُرِيبٍ
110਼ ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਬਖ਼ਸ਼ੀ ਪਰੰਤੂ ਉਸ ਵਿਚ ਮਤਭੇਦ ਕੀਤੇ ਗਏ। ਜੇਕਰ ਤੇਰੇ ਰੱਬ ਵੱਲੋਂ ਪਹਿਲਾਂ ਤੋਂ ਹੀ ਇਹ ਗੱਲ ਨਿਸ਼ਚਿਤ ਨਾ ਕਰ ਦਿੱਤੀ ਗਈ ਹੁੰਦੀ ਤਾਂ ਉਹਨਾਂ ਵਿਚਾਲੇ ਫ਼ੈਸਲਾ ਹੋ ਗਿਆ ਹੁੰਦਾ। ਇਹ ਸੱਚ ਹੈ ਕਿ ਉਹ ਲੋਕ ਉਸ ਸੰਬੰਧੀ ਸ਼ੱਕ ਵਿਚ ਹਨ ਤੇ ਇਸੇ ਕਾਰਨ ਉਹ ਦੁਵਿਧਾ ਵਿਚ ਫਸੇ ਹੋਏ ਹਨ।
111وَإِنَّ كُلًّا لَّمَّا لَيُوَفِّيَنَّهُمْ رَبُّكَ أَعْمَالَهُمْ ۚ إِنَّهُ بِمَا يَعْمَلُونَ خَبِيرٌ
111਼ ਬੇਸ਼ੱਕ ਤੇਰਾ ਰੱਬ ਜ਼ਰੂਰ ਹੀ ਉਹਨਾਂ ਦੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦੇਵੇਗਾ। ਬੇਸ਼ੱਕ ਉਹ (ਕਾਫ਼ਿਰ) ਜੋ ਵੀ ਕਰ ਰਹੇ ਹਨ ਉਹ (ਅੱਲਾਹ) ਉਹਨਾਂ ਤੋਂ ਜਾਣੂ ਹੈ।
112فَاسْتَقِمْ كَمَا أُمِرْتَ وَمَن تَابَ مَعَكَ وَلَا تَطْغَوْا ۚ إِنَّهُ بِمَا تَعْمَلُونَ بَصِيرٌ
112਼ ਸੋ (ਹੇ ਨਬੀ!) ਜਿਵੇਂ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਤੁਸੀਂ ਉਸ ’ਤੇ ਕਾਇਮ ਰਹੋ ਅਤੇ ਉਹ ਲੋਕ ਵੀ ਜਿਹੜੇ ਤੁਹਾਡੇ ਵੱਲ ਪਰਤ ਆਏ ਹਨ। ਖ਼ਬਰਦਾਰ! ਹੱਦੋਂ ਅੱਗੇ ਨਾ ਵਧਣਾ (ਭਾਵ ਵਧੀਕੀ ਨਹੀਂ ਕਰਨਾ) ਅੱਲਾਹ ਤੁਹਾਡੀਆਂ ਸਾਰੀਆਂ ਹਰਕਤਾਂ ਨੂੰ ਵੇਖ ਰਿਹਾ ਹੈ।
113وَلَا تَرْكَنُوا إِلَى الَّذِينَ ظَلَمُوا فَتَمَسَّكُمُ النَّارُ وَمَا لَكُم مِّن دُونِ اللَّهِ مِنْ أَوْلِيَاءَ ثُمَّ لَا تُنصَرُونَ
113਼ (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਵੱਲ ਨਾ ਝੁਕੋ ਜਿਨ੍ਹਾਂ ਨੇ ਜ਼ੁਲਮ ਕੀਤਾ,1 ਨਹੀਂ ਤਾਂ ਤੁਹਾਨੂੰ ਵੀ (ਨਰਕ ਦੀ) ਅੱਗ ਚਿੰਬੜ ਜਾਵੇਗੀ ਅਤੇ ਛੁੱਟ ਅੱਲਾਹ ਤੋਂ ਤੁਹਾਡਾ ਹੋਰ ਕੋਈ ਸਹਾਈ ਨਾ ਹੋਵੇਗਾ ਅਤੇ ਨਾ ਹੀ ਤੁਹਾਡੀ ਮਦਦ ਕੀਤੀ ਜਾਵੇਗੀ।
ਹੂਦਕੁਰਾਨ ਸੂਚੀ
123ਆਇਤ
MeccanRevelation
111ਆਇਤ

ਅਨੁਵਾਦ — ਹੂਦ 111

ਸੂਰਾ ਹੂਦ ਆਇਤ 111 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 111਼ ਬੇਸ਼ੱਕ ਤੇਰਾ ਰੱਬ ਜ਼ਰੂਰ ਹੀ ਉਹਨਾਂ ਦੇ ਅਮਲਾਂ ਦਾ…

ਸੂਰਾ ਆਇਤ 111/123 — ਹੂਦ هود (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਹੂਦ ਸੁਣੋ, ਹੂਦ ਅਨੁਵਾਦ, ਹੂਦ mp3, ਹੂਦ pdf. ਆਇਤ 109–113. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers