ਅਨ-ਨਹਲ · 68/128
ਅਨੁਵਾਦ ਉਚਾਰਨ — ਅਨ-ਨਹਲ
وَأَوْحَىٰ رَبُّكَ إِلَى النَّحْلِ أَنِ اتَّخِذِي مِنَ الْجِبَالِ بُيُوتًا وَمِنَ الشَّجَرِ وَمِمَّا يَعْرِشُونَ ۝٦٨
Wa awhaa Rabbuka ilannnabli anit takhizee minal jabaali buyootanw wa minash shajari wa mimmaa ya`rishoon
📖 ਪੰਜਾਬੀ ਵਿੱਚ
68਼ ਤੁਹਾਡੇ ਰੱਬ ਨੇ ਮਧੂ ਮੁਖੀ ਵੱਲ ਇਹ ਹੁਕਮ ਘੱਲ੍ਹਿਆ ਕਿ ਤੂੰ ਪਹਾੜਾਂ ’ਤੇ, ਦਰਖ਼ਤਾਂ ’ਤੇ ਅਤੇ ਉਹਨਾਂ ਛੱਪਰਾਂ ’ਤੇ ਜਿਨ੍ਹਾਂ ’ਤੇ ਲੋਕੀ ਵੇਲਾਂ ਚਾੜ੍ਹਦੇ ਹਨ, ਆਪਣਾ ਘਰ (ਛੱਤਾ) ਬਣਾ।

🎧 ਸੁਣੋ


📜 ਆਇਤ 66-70 — ਅਨ-ਨਹਲ

66وَإِنَّ لَكُمْ فِي الْأَنْعَامِ لَعِبْرَةً ۖ نُّسْقِيكُم مِّمَّا فِي بُطُونِهِ مِن بَيْنِ فَرْثٍ وَدَمٍ لَّبَنًا خَالِصًا سَائِغًا لِّلشَّارِبِينَ
66਼ ਬੇਸ਼ੱਕ ਤੁਹਾਡੇ ਲਈ (ਪਾਲਤੂ) ਜਾਨਵਰਾਂ ਵਿਚ ਵੀ ਇਕ ਸਿੱਖਿਆ ਹੈ। ਉਹਨਾਂ ਜਾਨਵਰਾਂ ਦੇ ਢਿੱਡਾਂ ’ਚੋਂ ਗੋਹੇ ਅਤੇ ਲਹੂ ਦੇ ਵਿਚਾਲਿਓਂ ਜਿਹੜਾ ਖ਼ਾਲਸ ਦੁੱਧ ਨਿੱਕਲਦਾ ਹੈ, ਅਸੀਂ ਤੁਹਾਨੂੰ ਪਿਆਉਂਦੇ ਹਾਂ, ਜਿਹੜਾ ਪੀਣ ਵਾਲਿਆਂ ਲਈ ਅਤਿਅੰਤ ਸੁਆਦਲਾ ਹੈ।
67وَمِن ثَمَرَاتِ النَّخِيلِ وَالْأَعْنَابِ تَتَّخِذُونَ مِنْهُ سَكَرًا وَرِزْقًا حَسَنًا ۗ إِنَّ فِي ذَٰلِكَ لَآيَةً لِّقَوْمٍ يَعْقِلُونَ
67਼ ਖਜੂਰ ਤੇ ਅੰਗੂਰ ਉਹ ਫਲ ਹਨ ਜਿਨ੍ਹਾਂ ਤੋਂ ਤੁਸੀਂ ਨਸ਼ੀਲੀਆਂ ਚੀਜ਼ਾਂ (ਸ਼ਰਾਬ) ਤੇ ਪਾਕ ਰੋਜ਼ੀ ਵੀ ਪ੍ਰਾਪਤ ਕਰਦੇ ਹੋ। ਜਿਹੜੇ ਲੋਕੀ ਅਕਲ ਰੱਖਦੇ ਹਨ ਉਹਨਾਂ ਲਈ ਇਸ ਵਿਚ ਬਹੁਤ ਨਿਸ਼ਾਨੀਆਂ ਹਨ।
68وَأَوْحَىٰ رَبُّكَ إِلَى النَّحْلِ أَنِ اتَّخِذِي مِنَ الْجِبَالِ بُيُوتًا وَمِنَ الشَّجَرِ وَمِمَّا يَعْرِشُونَ
68਼ ਤੁਹਾਡੇ ਰੱਬ ਨੇ ਮਧੂ ਮੁਖੀ ਵੱਲ ਇਹ ਹੁਕਮ ਘੱਲ੍ਹਿਆ ਕਿ ਤੂੰ ਪਹਾੜਾਂ ’ਤੇ, ਦਰਖ਼ਤਾਂ ’ਤੇ ਅਤੇ ਉਹਨਾਂ ਛੱਪਰਾਂ ’ਤੇ ਜਿਨ੍ਹਾਂ ’ਤੇ ਲੋਕੀ ਵੇਲਾਂ ਚਾੜ੍ਹਦੇ ਹਨ, ਆਪਣਾ ਘਰ (ਛੱਤਾ) ਬਣਾ।
69ثُمَّ كُلِي مِن كُلِّ الثَّمَرَاتِ فَاسْلُكِي سُبُلَ رَبِّكِ ذُلُلًا ۚ يَخْرُجُ مِن بُطُونِهَا شَرَابٌ مُّخْتَلِفٌ أَلْوَانُهُ فِيهِ شِفَاءٌ لِّلنَّاسِ ۗ إِنَّ فِي ذَٰلِكَ لَآيَةً لِّقَوْمٍ يَتَفَكَّرُونَ
69਼ (ਹੁਕਮ ਹੋਇਆ) ਹਰ ਪ੍ਰਕਾਰ ਦੇ ਫਲਾਂ (ਤੇ ਫੁੱਲਾਂ) ਦਾ ਰਸ ਚੂਸ, ਫੇਰ ਆਪਣੇ ਪਾਲਣਹਾਰ ਦੀਆਂ ਪੱਧਰ ਰਾਹਾਂ ’ਤੇ ਤੁਰਦੀ ਰਹਿ। ਉਸ (ਮੱਖੀ) ਦੇ ਢਿੱਡੋਂ ਰੰਗ-ਬਰੰਗਾ ਇਕ ਸ਼ਰਬਤ (ਸ਼ਹਦ) ਨਿਕਲਦਾ ਹੈ, ਜਿਸ ਵਿਚ ਲੋਕਾਂ ਲਈ ਸ਼ਿਫ਼ਾ (ਭਾਵ ਬੀਮਾਰੀਆਂ ਦਾ ਇਲਾਜ) ਹੈ। ਸੋਚ ਵਿਚਾਰ ਕਰਨ ਵਾਲਿਆਂ ਲਈ ਇਸ ਵਿਚ ਇਕ ਵੱਡੀ ਨਿਸ਼ਾਨੀ ਹੈ।
70وَاللَّهُ خَلَقَكُمْ ثُمَّ يَتَوَفَّاكُمْ ۚ وَمِنكُم مَّن يُرَدُّ إِلَىٰ أَرْذَلِ الْعُمُرِ لِكَيْ لَا يَعْلَمَ بَعْدَ عِلْمٍ شَيْئًا ۚ إِنَّ اللَّهَ عَلِيمٌ قَدِيرٌ
70਼ ਅੱਲਾਹ ਨੇ ਤੁਹਾਨੂੰ ਸਭ ਨੂੰ ਪੈਦਾ ਕੀਤਾ ਹੈ ਫੇਰ ਉਹੀਓ ਤੁਹਾਨੂੰ ਮੌਤ ਦੇਵੇਗਾ ਅਤੇ ਤੁਹਾਡੇ ਵਿੱਚੋਂ ਕੋਈ ਨਕੰਮੀ ਉਮਰ (ਬੁਢਾਪੇ) ਨੂੰ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਜਾਣਨ ਮਗਰੋਂ ਫੇਰ ਕੁੱਝ ਨਾ ਜਾਣੇ। ਬੇਸ਼ੱਕ ਅੱਲਾਹ ਹੀ (ਪੂਰਨ) ਗਿਆਨ ਅਤੇ (ਹਰ ਤਰ੍ਹਾਂ ਦੀ) ਸਮਰਥਾ ਰੱਖਦਾ ਹੈ।
ਅਨ-ਨਹਲਕੁਰਾਨ ਸੂਚੀ
128ਆਇਤ
MeccanRevelation
68ਆਇਤ

ਅਨੁਵਾਦ — ਅਨ-ਨਹਲ 68

ਸੂਰਾ ਅਨ-ਨਹਲ ਆਇਤ 68 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 68਼ ਤੁਹਾਡੇ ਰੱਬ ਨੇ ਮਧੂ ਮੁਖੀ ਵੱਲ ਇਹ ਹੁਕਮ ਘੱਲ੍ਹਿਆ…

ਸੂਰਾ ਆਇਤ 68/128 — ਅਨ-ਨਹਲ النحل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਹਲ ਸੁਣੋ, ਅਨ-ਨਹਲ ਅਨੁਵਾਦ, ਅਨ-ਨਹਲ mp3, ਅਨ-ਨਹਲ pdf. ਆਇਤ 66–70. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers