ਅਨ-ਨਹਲ · 82/128
ਅਨੁਵਾਦ ਉਚਾਰਨ — ਅਨ-ਨਹਲ
فَإِن تَوَلَّوْا فَإِنَّمَا عَلَيْكَ الْبَلَاغُ الْمُبِينُ ۝٨٢
Fa in tawallaw fa innamaa `alaikal balaaghul mubeen
📖 ਪੰਜਾਬੀ ਵਿੱਚ
82਼ (ਹੇ ਨਬੀ!) ਜੇ ਫੇਰ ਵੀ ਉਹ (ਰੱਬ ਤੋਂ) ਮੂੰਹ ਮੋੜਦੇ ਹਨ (ਤਾਂ ਮੋੜ ਲੈਣ) ਤਾਂ ਤੁਹਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਆਦੇਸ਼) ਪਹੁੰਚਾਣਾ ਹੀ ਹੈ।
🎧 ਸੁਣੋ

📜 ਆਇਤ 80-84 — ਅਨ-ਨਹਲ

80وَاللَّهُ جَعَلَ لَكُم مِّن بُيُوتِكُمْ سَكَنًا وَجَعَلَ لَكُم مِّن جُلُودِ الْأَنْعَامِ بُيُوتًا تَسْتَخِفُّونَهَا يَوْمَ ظَعْنِكُمْ وَيَوْمَ إِقَامَتِكُمْ ۙ وَمِنْ أَصْوَافِهَا وَأَوْبَارِهَا وَأَشْعَارِهَا أَثَاثًا وَمَتَاعًا إِلَىٰ حِينٍ
80਼ ਅੱਲਾਹ ਨੇ ਤੁਹਾਡੇ ਲਈ ਤੁਹਾਡੇ ਘਰਾਂ ਨੂੰ ਵੱਸਣ ਦੀ ਥਾਂ ਬਣਾਈ ਅਤੇ ਉਸੇ ਨੇ ਤੁਹਾਡੇ ਲਈ ਜਾਨਵਰਾਂ ਦੀਆਂ ਖੱਲਾਂ ਤੋਂ ਅਜਿਹੇ ਘਰ ਬਣਾਏ ਜਿਹੜੇ ਤੁਹਾਨੂੰ ਸਫ਼ਰ ਵਿਚ ਵੀ ਤੇ ਠਹਿਰਣ ਦੇ ਸਮੇਂ ਵੀ ਹੋਲੇ ਜਾਪਦੇ ਹਨ ਅਤੇ ਉਹਨਾਂ (ਜਾਨਵਰਾਂ ਦੀਆਂ) ਉੱਨਾਂ, ਜੱਤਾਂ ਤੇ ਖੱਲਾਂ ਤੋਂ ਤੁਸੀਂ ਹੋਰ ਵੀ ਬਥੇਰੀਆਂ ਘਰੇਲੂ ਚੀਜ਼ਾਂ ਬਣਾਉਂਦੇ ਹੋ, ਜਿਹੜੀਆਂ ਜੀਵਨ ਦੇ ਨਿਸ਼ਚਿਤ ਸਮੇਂ ਤੀਕ ਤੁਹਾਨੂੰ ਲਾਭ ਦਿੰਦੀਆਂ ਹਨ।
81وَاللَّهُ جَعَلَ لَكُم مِّمَّا خَلَقَ ظِلَالًا وَجَعَلَ لَكُم مِّنَ الْجِبَالِ أَكْنَانًا وَجَعَلَ لَكُمْ سَرَابِيلَ تَقِيكُمُ الْحَرَّ وَسَرَابِيلَ تَقِيكُم بَأْسَكُمْ ۚ كَذَٰلِكَ يُتِمُّ نِعْمَتَهُ عَلَيْكُمْ لَعَلَّكُمْ تُسْلِمُونَ
81਼ ਅੱਲਾਹ ਨੇ ਹੀ ਤੁਹਾਡੇ ਲਈ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਪਰਛਾਵੇਂ ਬਣਾਏ ਅਤੇ ਤੁਹਾਡੇ ਲੁਕਣ ਛਿੱਪਣ ਲਈ ਪਹਾੜਾਂ ਵਿਚ ਖੋਹਾਂ (ਗਾਰਾਂ) ਬਣਾਈਆਂ ਅਤੇ ਤੁਹਾਡੇ ਲਈ ਅਜਿਹੇ ਕੁੜਤੇ ਬਣਾਏ ਜਿਹੜੇ ਤੁਹਾਨੂੰ ਗਰਮੀਂ ਤੋਂ ਬਚਾਉਂਦੇ ਹਨ ਅਤੇ ਅਜਿਹੇ ਕੁੜਤੇ (ਭਾਵ ਜ਼ੱਰਾ-ਬਕਤਰ) ਬਣਾਏ ਜਿਹੜੇ ਯੁੱਧ ਵਿਚ ਤੁਹਾਡੀ ਰੱਖਿਆ ਕਰਦੇ ਹਨ। ਇਸੇ ਤਰ੍ਹਾਂ ਉਹ ਤੁਹਾਡੇ ’ਤੇ ਆਪਣੀਆਂ ਨਿਅਮਤਾਂ ਦੀ ਪੂਰਤੀ ਕਰਦਾ ਹੈ। ਤਾਂ ਜੋ ਤੁਸੀਂ ਆਗਿਆਕਾਰੀ ਬਣ ਜਾਓ।
82فَإِن تَوَلَّوْا فَإِنَّمَا عَلَيْكَ الْبَلَاغُ الْمُبِينُ
82਼ (ਹੇ ਨਬੀ!) ਜੇ ਫੇਰ ਵੀ ਉਹ (ਰੱਬ ਤੋਂ) ਮੂੰਹ ਮੋੜਦੇ ਹਨ (ਤਾਂ ਮੋੜ ਲੈਣ) ਤਾਂ ਤੁਹਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਆਦੇਸ਼) ਪਹੁੰਚਾਣਾ ਹੀ ਹੈ।
83يَعْرِفُونَ نِعْمَتَ اللَّهِ ثُمَّ يُنكِرُونَهَا وَأَكْثَرُهُمُ الْكَافِرُونَ
83਼ ਉਹ ਅੱਲਾਹ ਦੀਆਂ ਨਿਅਮਤਾਂ ਨੂੰ ਪਛਾਣਦੇ ਹਨ ਫੇਰ ਵੀ ਉਹਨਾਂ ਦਾ ਇਨਕਾਰ ਕਰ ਰਹੇ ਹਨ। ਸਗੋਂ ਇਹਨਾਂ ਵਿੱਚੋਂ ਬਹੁ-ਗਿਣਤੀ ਨਾ-ਸ਼ੁਕਰਿਆਂ ਦੀ ਹੈ।
84وَيَوْمَ نَبْعَثُ مِن كُلِّ أُمَّةٍ شَهِيدًا ثُمَّ لَا يُؤْذَنُ لِلَّذِينَ كَفَرُوا وَلَا هُمْ يُسْتَعْتَبُونَ
84਼ ਜਦੋਂ (ਕਿਆਮਤ) ਦਿਹਾੜੇ ਅਸੀਂ ਹਰ ਉੱਮਤ (ਸਮੂਦਾਏ) ਵਿੱਚੋਂ ਇਕ ਗਵਾਹ (ਵਜੋਂ ਰਸੂਲ) ਖੜ੍ਹਾ ਕਰਾਂਗੇ, ਫੇਰ ਨਾ ਤਾਂ ਕਾਫ਼ਿਰਾਂ ਨੂੰ (ਬੋਲਣ ਦੀ) ਆਗਿਆ ਦਿੱਤੀ ਜਾਵੇਗੀ ਅਤੇ ਨਾ ਹੀ ਉਹਨਾਂ ਤੋਂ ਤੌਬਾ ਕਰਨ ਦੀ ਮੰਗ ਕੀਤੀ ਜਾਵੇਗਾ।
ਅਨ-ਨਹਲਕੁਰਾਨ ਸੂਚੀ
128ਆਇਤ
MeccanRevelation
82ਆਇਤ

ਅਨੁਵਾਦ — ਅਨ-ਨਹਲ 82

ਸੂਰਾ ਅਨ-ਨਹਲ ਆਇਤ 82 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 82਼ (ਹੇ ਨਬੀ!) ਜੇ ਫੇਰ ਵੀ ਉਹ (ਰੱਬ ਤੋਂ) ਮੂੰਹ…

ਸੂਰਾ ਆਇਤ 82/128 — ਅਨ-ਨਹਲ النحل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਹਲ ਸੁਣੋ, ਅਨ-ਨਹਲ ਅਨੁਵਾਦ, ਅਨ-ਨਹਲ mp3, ਅਨ-ਨਹਲ pdf. ਆਇਤ 80–84. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers