ਅਲ-ਕਸਸ · 18/88
ਅਨੁਵਾਦ ਉਚਾਰਨ — ਅਲ-ਕਸਸ
فَأَصْبَحَ فِي الْمَدِينَةِ خَائِفًا يَتَرَقَّبُ فَإِذَا الَّذِي اسْتَنصَرَهُ بِالْأَمْسِ يَسْتَصْرِخُهُ ۚ قَالَ لَهُ مُوسَىٰ إِنَّكَ لَغَوِيٌّ مُّبِينٌ ۝١٨
Fa asbaha fil madeenati khaaa`ifany yataraqqabu fa izal lazis tansarahoo bil amsi yastasrikhuh; qaala lahoo moosaaa innaka laghawiyyum mubeen
📖 ਪੰਜਾਬੀ ਵਿੱਚ
18਼ ਫੇਰ ਮੂਸਾ ਨੇ ਸ਼ਹਿਰ ਵਿਚ ਡਰਦੇ ਡਰਦੇ ਅਤੇ ਇੱਧਰ ਉੱਧਰ ਦੇਖਦੇ ਹੋਏ ਸਵੇਰ ਕੀਤੀ। ਅਚਣਚੇਤ ਉਸ ਨੇ ਵੇਖਿਆ ਕਿ ਜਿਸ ਵਿਅਕਤੀ ਨੇ ਕੱਲ ਉਸ (ਮੂਸਾ) ਤੋਂ ਸਹਾਇਤਾ ਮੰਗੀ ਸੀ (ਅੱਜ ਫੇਰ ਉਸ ਨੂੰ) ਮਦਦ ਲਈ ਕਹਿ ਰਿਹਾ ਹੈ। ਮੂਸਾ ਨੇ ਉਸ ਨੂੰ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੂੰ ਤਾਂ ਵਿਗੜ੍ਹਿਆ ਹੋਇਆ ਆਦਮੀ ਹੈ।
🎧 ਸੁਣੋ

📜 ਆਇਤ 16-20 — ਅਲ-ਕਸਸ

16قَالَ رَبِّ إِنِّي ظَلَمْتُ نَفْسِي فَاغْفِرْ لِي فَغَفَرَ لَهُ ۚ إِنَّهُ هُوَ الْغَفُورُ الرَّحِيمُ
16਼ (ਮੂਸਾ ਨੇ ਮੁਆਫ਼ੀ ਮੰਗਦੇ ਹੋਏ) ਕਿਹਾ ਕਿ ਹੇ ਮੇਰੇ ਮਾਲਿਕ! ਮੈਨੇ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ, ਸੋ ਤੂੰ ਮੈਨੂੰ ਖਿਮਾ ਕਰ ਦੇ। ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਉਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।
17قَالَ رَبِّ بِمَا أَنْعَمْتَ عَلَيَّ فَلَنْ أَكُونَ ظَهِيرًا لِّلْمُجْرِمِينَ
17਼ (ਮੂਸਾ) ਨੇ ਆਖਿਆ ਕਿ ਹੇ ਮੇਰੇ ਰੱਬਾ! ਜਿੱਦਾਂ ਤੂੰ ਮੇਰੇ ’ਤੇ ਉਪਕਾਰ ਕੀਤਾ ਹੈ ਹੁਣ ਮੈਂ ਕਦੇ ਵੀ ਕਿਸੇ ਅਪਰਾਧੀ ਦੀ ਮਦਦ ਨਹੀਂ ਕਰਾਂਗਾ।
18فَأَصْبَحَ فِي الْمَدِينَةِ خَائِفًا يَتَرَقَّبُ فَإِذَا الَّذِي اسْتَنصَرَهُ بِالْأَمْسِ يَسْتَصْرِخُهُ ۚ قَالَ لَهُ مُوسَىٰ إِنَّكَ لَغَوِيٌّ مُّبِينٌ
18਼ ਫੇਰ ਮੂਸਾ ਨੇ ਸ਼ਹਿਰ ਵਿਚ ਡਰਦੇ ਡਰਦੇ ਅਤੇ ਇੱਧਰ ਉੱਧਰ ਦੇਖਦੇ ਹੋਏ ਸਵੇਰ ਕੀਤੀ। ਅਚਣਚੇਤ ਉਸ ਨੇ ਵੇਖਿਆ ਕਿ ਜਿਸ ਵਿਅਕਤੀ ਨੇ ਕੱਲ ਉਸ (ਮੂਸਾ) ਤੋਂ ਸਹਾਇਤਾ ਮੰਗੀ ਸੀ (ਅੱਜ ਫੇਰ ਉਸ ਨੂੰ) ਮਦਦ ਲਈ ਕਹਿ ਰਿਹਾ ਹੈ। ਮੂਸਾ ਨੇ ਉਸ ਨੂੰ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੂੰ ਤਾਂ ਵਿਗੜ੍ਹਿਆ ਹੋਇਆ ਆਦਮੀ ਹੈ।
19فَلَمَّا أَنْ أَرَادَ أَن يَبْطِشَ بِالَّذِي هُوَ عَدُوٌّ لَّهُمَا قَالَ يَا مُوسَىٰ أَتُرِيدُ أَن تَقْتُلَنِي كَمَا قَتَلْتَ نَفْسًا بِالْأَمْسِ ۖ إِن تُرِيدُ إِلَّا أَن تَكُونَ جَبَّارًا فِي الْأَرْضِ وَمَا تُرِيدُ أَن تَكُونَ مِنَ الْمُصْلِحِينَ
19਼ ਜਦੋਂ (ਮੂਸਾ ਨੇ) ਆਪਣੇ ਅਤੇ ਉਸ ਵਿਅਕਤੀ ਨੂੰ ਫੜਣਾ ਚਾਹਿਆ, ਜਿਹੜਾ ਉਹਨਾਂ ਦੋਹਾਂ ਦਾ ਵੈਰੀ ਸੀ ਤਾਂ ਉਹ (ਇਸਰਾਈਲੀ) ਆਖਣ ਲੱਗਾ ਕਿ ਹੇ ਮੂਸਾ! ਜਿਵੇਂ ਤੂੰ ਕੱਲ ਇਕ ਵਿਅਕਤੀ ਨੂੰ ਕਤਲ ਕੀਤਾ ਸੀ, ਕੀ ਤੂੰ ਉਸੇ ਪ੍ਰਕਾਰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ? ਤੂੰ ਤਾਂ ਇਹ ਚਾਹੁੰਣਾ ਹੈ ਕਿ ਇਸ ਦੇਸ਼ ਵਿਚ ਜਬਰ ਦੇ ਜ਼ੁਲਮ ਕਰਦਾ ਫਿਰੇਂ, ਤੂੰ ਨਹੀਂ ਚਾਹੁੰਦਾ ਕਿ ਕੋਈ ਸੁਧਾਰ ਹੋਵੇ।
20وَجَاءَ رَجُلٌ مِّنْ أَقْصَى الْمَدِينَةِ يَسْعَىٰ قَالَ يَا مُوسَىٰ إِنَّ الْمَلَأَ يَأْتَمِرُونَ بِكَ لِيَقْتُلُوكَ فَاخْرُجْ إِنِّي لَكَ مِنَ النَّاصِحِينَ
20਼ (ਉਸੇ ਵੇਲੇ) ਸ਼ਹਿਰ ਦੇ ਪਰਲੇ ਸਿਰਿਓ ਭੱਜਦਾ ਹੋਇਆ ਇਕ ਵਿਅਕਤੀ ਆਇਆ ਅਤੇ ਆਖਣ ਲੱਗਾ ਕਿ ਹੇ ਮੂਸਾ! (ਮਿਸਰ) ਦੇ ਸਰਦਾਰ ਤੇਰੇ ਵਿਰੁੱਧ ਸਲਾਹਾਂ ਕਰ ਰਹੇ ਹਨ, ਬੱਸ ਤੂੰ (ਛੇਤੀ ਤੋਂ ਛੇਤੀ) ਇੱਥੋਂ ਨਿਕਲ ਜਾ ਮੈਂ ਤੇਰੇ ਸ਼ੁਭ ਚਿੰਤਕਾਂ ਵਿੱਚੋਂ ਹਾਂ।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
18ਆਇਤ

ਅਨੁਵਾਦ — ਅਲ-ਕਸਸ 18

ਸੂਰਾ ਅਲ-ਕਸਸ ਆਇਤ 18 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 18਼ ਫੇਰ ਮੂਸਾ ਨੇ ਸ਼ਹਿਰ ਵਿਚ ਡਰਦੇ ਡਰਦੇ ਅਤੇ ਇੱਧਰ…

ਸੂਰਾ ਆਇਤ 18/88 — ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਸਸ ਸੁਣੋ, ਅਲ-ਕਸਸ ਅਨੁਵਾਦ, ਅਲ-ਕਸਸ mp3, ਅਲ-ਕਸਸ pdf. ਆਇਤ 16–20. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers