ਅਲ-ਅੰਕਬੂਤ · 45/69
ਅਨੁਵਾਦ ਉਚਾਰਨ — ਸੂਰਾ ਅਲ-ਅੰਕਬੂਤ
اتْلُ مَا أُوحِيَ إِلَيْكَ مِنَ الْكِتَابِ وَأَقِمِ الصَّلَاةَ ۖ إِنَّ الصَّلَاةَ تَنْهَىٰ عَنِ الْفَحْشَاءِ وَالْمُنكَرِ ۗ وَلَذِكْرُ اللَّهِ أَكْبَرُ ۗ وَاللَّهُ يَعْلَمُ مَا تَصْنَعُونَ ۝٤٥
Utlu maaa oohiya ilaika mional Kitaabi wa aqimis Salaata innas Salaata tanhaa `anil fahshaaa`i wal munkar; wa lazikrul laahi akbar; wal laahu ya`lamu maa tasna`oon
📖 ਪੰਜਾਬੀ ਵਿੱਚ
45਼ (ਹੇ ਮੁਹੰਮਦ!) ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਕੀਤੀ ਗਈ ਹੈ, ਤੁਸੀਂ ਉਸ ਨੂੰ ਪੜ੍ਹੋ ਅਤੇ ਨਮਾਜ਼ ਨੂੰ ਕਾਇਮ ਕਰੋ। ਬੇਸ਼ੱਕ ਨਮਾਜ਼ ਅਸ਼ਲੀਲਤਾਂ ਅਤੇ ਬੁਰਾਈਆਂ ਤੋਂ ਰੋਕਦੀ ਹੈ। ਨਿਰਸੰਦੇਹ, ਅੱਲਾਹ ਦਾ ਜ਼ਿਕਰ ਹੀ ਸਭ ਤੋਂ ਵੱਡੀ ਚੀਜ਼ ਹੈ। ਜੋ ਵੀ ਤੁਸੀਂ ਕਰ ਰਹੇ ਹੋ ਉਸ ਤੋਂ ਅੱਲਾਹ ਖ਼ਬਰਦਾਰ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 43-47 — ਸੂਰਾ ਅਲ-ਅੰਕਬੂਤ

43وَتِلْكَ الْأَمْثَالُ نَضْرِبُهَا لِلنَّاسِ ۖ وَمَا يَعْقِلُهَا إِلَّا الْعَالِمُونَ
43਼ ਅਸੀਂ ਇਹ ਮਿਸਾਲਾਂ ਲੋਕਾਂ ਨੂੰ ਸਮਝਾਉਣ ਲਈ ਬਿਆਨ ਕਰ ਰਹੇ ਹਾਂ ਪਰ ਇਹਨਾਂ ਨੂੰ ਕੇਵਲ (ਅੱਲਾਹ ਦਾ) ਗਿਆਨ ਰੱਖਣ ਵਾਲੇ ਹੀ ਸਮਝਦੇ ਹਨ।
44خَلَقَ اللَّهُ السَّمَاوَاتِ وَالْأَرْضَ بِالْحَقِّ ۚ إِنَّ فِي ذَٰلِكَ لَآيَةً لِّلْمُؤْمِنِينَ
44਼ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਸੱਚ ਦੇ ਅਧਾਰ ’ਤੇ ਹੀ ਪੈਦਾ ਕੀਤਾ ਹੈ। ਨਿਰਸੰਦੇਹ, ਈਮਾਨ ਵਾਲਿਆਂ ਲਈ ਇਸ ਵਿਚ ਵੱਡੀਆਂ ਨਿਸ਼ਾਨੀਆਂ ਹਨ।
45اتْلُ مَا أُوحِيَ إِلَيْكَ مِنَ الْكِتَابِ وَأَقِمِ الصَّلَاةَ ۖ إِنَّ الصَّلَاةَ تَنْهَىٰ عَنِ الْفَحْشَاءِ وَالْمُنكَرِ ۗ وَلَذِكْرُ اللَّهِ أَكْبَرُ ۗ وَاللَّهُ يَعْلَمُ مَا تَصْنَعُونَ
45਼ (ਹੇ ਮੁਹੰਮਦ!) ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਕੀਤੀ ਗਈ ਹੈ, ਤੁਸੀਂ ਉਸ ਨੂੰ ਪੜ੍ਹੋ ਅਤੇ ਨਮਾਜ਼ ਨੂੰ ਕਾਇਮ ਕਰੋ। ਬੇਸ਼ੱਕ ਨਮਾਜ਼ ਅਸ਼ਲੀਲਤਾਂ ਅਤੇ ਬੁਰਾਈਆਂ ਤੋਂ ਰੋਕਦੀ ਹੈ। ਨਿਰਸੰਦੇਹ, ਅੱਲਾਹ ਦਾ ਜ਼ਿਕਰ ਹੀ ਸਭ ਤੋਂ ਵੱਡੀ ਚੀਜ਼ ਹੈ। ਜੋ ਵੀ ਤੁਸੀਂ ਕਰ ਰਹੇ ਹੋ ਉਸ ਤੋਂ ਅੱਲਾਹ ਖ਼ਬਰਦਾਰ ਹੈ।
46۞ وَلَا تُجَادِلُوا أَهْلَ الْكِتَابِ إِلَّا بِالَّتِي هِيَ أَحْسَنُ إِلَّا الَّذِينَ ظَلَمُوا مِنْهُمْ ۖ وَقُولُوا آمَنَّا بِالَّذِي أُنزِلَ إِلَيْنَا وَأُنزِلَ إِلَيْكُمْ وَإِلَٰهُنَا وَإِلَٰهُكُمْ وَاحِدٌ وَنَحْنُ لَهُ مُسْلِمُونَ
46਼ (ਹੇ ਮੁਹੰਮਦ!) ਤੁਸੀਂ ਕਿਤਾਬ ਵਾਲਿਆਂ (ਈਸਾਈ ਤੇ ਯਹੂਦੀਆਂ) ਨਾਲ ਸੁਚੱਜੇ ਢੰਗ ਨਾਲ ਵਾਦ-ਵਿਵਾਦ ਕਰੋ। ਪਰੰਤੂ ਜਿਹੜੇ ਉਹਨਾਂ ਵਿੱਚੋਂ ਜ਼ਾਲਮ ਹਨ ਉਹਨਾਂ ਨੂੂੰ ਸਪਸ਼ਟ ਸ਼ਬਦਾਂ ਵਿਚ ਆਖ ਦਿਓ ਕਿ ਸਾਡਾ ਤਾਂ ਇਸ ਕਿਤਾਬ (.ਕੁਰਆਨ) ’ਤੇ ਵੀ ਈਮਾਨ ਹੈ ਅਤੇ ਉਹਨਾਂ ’ਤੇ ਵੀ ਜਿਹੜੀਆਂ ਤੁਹਾਡੇ ਵਲ (ਇੰਜੀਲ ਤੇ ਤੌਰੈਤ) ਉਤਾਰੀਆਂ ਗਈਆਂ ਸਨ। ਸਾਡਾ ਤੇ ਤੁਹਾਡਾ ਇਸ਼ਟ ਇਕ ਹੀ ਹੈ ਅਤੇ ਅਸੀਂ ਸਾਰੇ ਉਸੇ ਦੇ ਆਗਿਆਕਾਰੀ ਹਾਂ।
47وَكَذَٰلِكَ أَنزَلْنَا إِلَيْكَ الْكِتَابَ ۚ فَالَّذِينَ آتَيْنَاهُمُ الْكِتَابَ يُؤْمِنُونَ بِهِ ۖ وَمِنْ هَٰؤُلَاءِ مَن يُؤْمِنُ بِهِ ۚ وَمَا يَجْحَدُ بِآيَاتِنَا إِلَّا الْكَافِرُونَ
47਼ (ਹੇ ਨਬੀ! ਪਹਿਲੇ ਨਬੀਆਂ ਵਾਂਗ) ਅਸਾਂ ਤੁਹਾਡੇ ਵੱਲ ਵੀ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਹੈ। ਇਸ ਕਿਤਾਬ ਤੇ ਉਹੀਓ ਈਮਾਨ ਲਿਆਉਂਦੇ ਹਨ ਜਿਨ੍ਹਾਂ ਨੂੰ ਅਸੀਂ (ਇਸ ਤੋਂ ਪਹਿਲਾਂ) ਕਿਤਾਬ ਦਿੱਤੀ ਸੀ ਅਤੇ ਉਹਨਾਂ (ਮੱਕੇ ਵਾਲਿਆਂ) ਵਿੱਚੋਂ ਵੀ ਕੁੱਝ ਲੋਕ ਇਸ (.ਕੁਰਆਨ) ’ਤੇ ਈਮਾਨ ਲਿਆਉਂਦੇ ਹਨ। ਸਾਡੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕੇਵਲ ਕਾਫ਼ਿਰ ਹੀ ਕਰਦੇ ਹਨ।
ਅਲ-ਅੰਕਬੂਤਕੁਰਾਨ ਸੂਚੀ
69ਆਇਤ
MeccanRevelation
45ਆਇਤ

ਅਨੁਵਾਦ — ਅਲ-ਅੰਕਬੂਤ 45

ਸੂਰਾ ਅਲ-ਅੰਕਬੂਤ ਆਇਤ 45 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 45਼ (ਹੇ ਮੁਹੰਮਦ!) ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਕੀਤੀ…

ਸੂਰਾ ਆਇਤ 45/69 — ਸੂਰਾ ਅਲ-ਅੰਕਬੂਤ العنكبوت (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅੰਕਬੂਤ ਸੁਣੋ, ਸੂਰਾ ਅਲ-ਅੰਕਬੂਤ ਅਨੁਵਾਦ, ਸੂਰਾ ਅਲ-ਅੰਕਬੂਤ mp3, ਸੂਰਾ ਅਲ-ਅੰਕਬੂਤ pdf. ਆਇਤ 43–47. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers