ਆਲ-ਇਮਰਾਨ · 17/200
ਅਨੁਵਾਦ ਉਚਾਰਨ — ਸੂਰਾ ਆਲ-ਇਮਰਾਨ
الصَّابِرِينَ وَالصَّادِقِينَ وَالْقَانِتِينَ وَالْمُنفِقِينَ وَالْمُسْتَغْفِرِينَ بِالْأَسْحَارِ ۝١٧
Assaabireena wassaa diqeena walqaaniteena walmunfiqeena walmus taghfireena bil ashaar
📖 ਪੰਜਾਬੀ ਵਿੱਚ
17਼ ਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ ਬੋਲਦੇ ਹਨ, ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, (ਰੱਬ ਦੀ ਰਾਹ ਵਿਚ) ਖ਼ਰਚ ਕਰਦੇ ਹਨ ਅਤੇ ਸਰਘੀ ਵੇਲੇ ਆਪਣੇ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 15-19 — ਸੂਰਾ ਆਲ-ਇਮਰਾਨ

15۞ قُلْ أَؤُنَبِّئُكُم بِخَيْرٍ مِّن ذَٰلِكُمْ ۚ لِلَّذِينَ اتَّقَوْا عِندَ رَبِّهِمْ جَنَّاتٌ تَجْرِي مِن تَحْتِهَا الْأَنْهَارُ خَالِدِينَ فِيهَا وَأَزْوَاجٌ مُّطَهَّرَةٌ وَرِضْوَانٌ مِّنَ اللَّهِ ۗ وَاللَّهُ بَصِيرٌ بِالْعِبَادِ
15਼ (ਹੇ ਨਬੀ!) ਤੁਸੀਂ ਆਖ ਦਿਓ ਕੀ ਮੈਂ ਤੁਹਾ` ਇਹਨਾਂ ਚੀਜ਼ਾਂ ਤੋਂ ਵਧੀਆ ਚੀਜ਼ਾਂ ਦੱਸਾਂ? (ਉਹ ਇਹ) ਕਿ ਪਰਹੇਜ਼ਗਾਰਾਂ ਲਈ (ਭਾਵ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਨ) ਵਾਲਿਆਂ ਲਈ ਰੱਬ ਦੇ ਕੋਲ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ ਅਤੇ ਅੱਲਾਹ ਦੀ ਰਜ਼ਾ ਵੀ ਪ੍ਰਾਪਤ ਹੋਵੇਗੀ ਅੱਲਾਹ ਆਪਣੇ ਬੰਦਿਆਂ (ਦੇ ਅਮਲਾਂ) ਨੂੰ ਚੰਗੀ ਤਰ੍ਹਾਂ ਵੇਖਦਾ ਹੇ।
16الَّذِينَ يَقُولُونَ رَبَّنَا إِنَّنَا آمَنَّا فَاغْفِرْ لَنَا ذُنُوبَنَا وَقِنَا عَذَابَ النَّارِ
16਼ ਜਿਹੜੇ ਲੋਕ ਦੁਆ ਕਰਦੇ ਹਨ ਕਿ ਹੇ ਸਾਡੇ ਰੱਬ! ਬੇਸ਼ੱਕ ਅਸੀਂ ਈਮਾਨ ਲਿਆਏ ਹਾਂ, ਤੂੰ ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋਂ ਸੁਰੱਖਿਅਤ ਰੱਖ।
17الصَّابِرِينَ وَالصَّادِقِينَ وَالْقَانِتِينَ وَالْمُنفِقِينَ وَالْمُسْتَغْفِرِينَ بِالْأَسْحَارِ
17਼ ਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ ਬੋਲਦੇ ਹਨ, ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, (ਰੱਬ ਦੀ ਰਾਹ ਵਿਚ) ਖ਼ਰਚ ਕਰਦੇ ਹਨ ਅਤੇ ਸਰਘੀ ਵੇਲੇ ਆਪਣੇ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ।
18شَهِدَ اللَّهُ أَنَّهُ لَا إِلَٰهَ إِلَّا هُوَ وَالْمَلَائِكَةُ وَأُولُو الْعِلْمِ قَائِمًا بِالْقِسْطِ ۚ لَا إِلَٰهَ إِلَّا هُوَ الْعَزِيزُ الْحَكِيمُ
18਼ ਅੱਲਾਹ ਨੇ ਗਵਾਹੀ ਦਿੱਤੀ ਹੇ ਕਿ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ (ਇਹੋ ਗਵਾਹੀ) ਫ਼ਰਿਸ਼ਤੇ ਅਤੇ ਗਿਆਨਵਾਨ ਲੋਕ ਵੀ ਦੇ ਰਹੇ ਹਨ ਕਿ ਉਸੇ ਸਾਰੀ ਸ੍ਰਿਸ਼ਟੀ ਨੂੰ ਇਨਸਾਫ਼ ਦੇ ਆਧਾਰ ’ਤੇ ਕਾਇਮ ਕਰ ਰੱਖਿਆ ਹੇ। ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹੀਓ ਜ਼ੋਰਾਵਰ ਦਾਨਾਈ ਵਾਲਾ ਹੇ।
19إِنَّ الدِّينَ عِندَ اللَّهِ الْإِسْلَامُ ۗ وَمَا اخْتَلَفَ الَّذِينَ أُوتُوا الْكِتَابَ إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۗ وَمَن يَكْفُرْ بِآيَاتِ اللَّهِ فَإِنَّ اللَّهَ سَرِيعُ الْحِسَابِ
19਼ ਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੇ ਅਤੇ ਅਹਲੇ ਕਿਤਾਬ (ਭਾਵ ਯਹੂਦੀ ਤੇ ਈਸਾਈ) ਨੇ (ਰੱਬੀ) ਗਿਆਨ ਆਉਣ ਤੋਂ ਬਾਅਦ ਕੇਵਲ ਇਸ ਲਈ ਇਸਦਾ ਵਿਰੋਧ ਕੀਤਾ ਕਿਉਂ ਜੋ ਉਹ ਆਪਸ ਵਿਚ ਹਟਧਰਮੀ ਅਤੇ ਈਰਖਾ ਵਾਲਾ ਵਤੀਰਾ ਰਖਦੇ ਸਨ। ਜਿਹੜਾ ਵੀ ਕੋਈ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰੇਗਾ ਅੱਲਾਹ ਛੇਤੀ ਹੀ (ਉਸ ਤੋਂ) ਹਿਸਾਬ ਲੈਣ ਵਾਲਾ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
17ਆਇਤ

ਅਨੁਵਾਦ — ਆਲ-ਇਮਰਾਨ 17

ਸੂਰਾ ਆਲ-ਇਮਰਾਨ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ…

ਸੂਰਾ ਆਇਤ 17/200 — ਸੂਰਾ ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਆਲ-ਇਮਰਾਨ ਸੁਣੋ, ਸੂਰਾ ਆਲ-ਇਮਰਾਨ ਅਨੁਵਾਦ, ਸੂਰਾ ਆਲ-ਇਮਰਾਨ mp3, ਸੂਰਾ ਆਲ-ਇਮਰਾਨ pdf. ਆਇਤ 15–19. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers