ਫਾਤਿਰ · 7/45
ਅਨੁਵਾਦ ਉਚਾਰਨ — ਫਾਤਿਰ
الَّذِينَ كَفَرُوا لَهُمْ عَذَابٌ شَدِيدٌ ۖ وَالَّذِينَ آمَنُوا وَعَمِلُوا الصَّالِحَاتِ لَهُم مَّغْفِرَةٌ وَأَجْرٌ كَبِيرٌ ۝٧
Allazeena kafaroo lahum `azaabun shadeed; wallazeena aamanoo wa `amilus saalihaati lahum maghfiratunw wa ajrun kabeer
📖 ਪੰਜਾਬੀ ਵਿੱਚ
7਼ ਜਿਹੜੇ ਲੋਕ ਕਾਫ਼ਿਰ (ਇਕ ਰੱਬ ਦੇ ਇਨਕਾਰੀ) ਹੋ ਗਏ ਉਹਨਾਂ ਲਈ ਕਰੜੀ ਸਜ਼ਾ ਹੈ ਅਤੇ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਉਹਨਾਂ ਲਈ ਬਖ਼ਸ਼ਿਸ਼ ਤੇ ਬਹੁਤ ਵੱਡਾ ਬਦਲਾ ਹੈ।

🎧 ਸੁਣੋ


📜 ਆਇਤ 5-9 — ਫਾਤਿਰ

5يَا أَيُّهَا النَّاسُ إِنَّ وَعْدَ اللَّهِ حَقٌّ ۖ فَلَا تَغُرَّنَّكُمُ الْحَيَاةُ الدُّنْيَا ۖ وَلَا يَغُرَّنَّكُم بِاللَّهِ الْغَرُورُ
5਼ ਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ, ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਈਂ ਰੱਖੇ ਅਤੇ ਨਾ ਹੀ ਉਹ ਵੱਡਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ (ਅੱਲਾਹ ਬਾਰੇ ਕਿਸੇ) ਧੋਖੇ ਵਿਚ ਪਾ ਦੇਵੇ।
6إِنَّ الشَّيْطَانَ لَكُمْ عَدُوٌّ فَاتَّخِذُوهُ عَدُوًّا ۚ إِنَّمَا يَدْعُو حِزْبَهُ لِيَكُونُوا مِنْ أَصْحَابِ السَّعِيرِ
6਼ ਬੇਸ਼ੱਕ ਸ਼ੈਤਾਨ ਤੁਹਾਡਾ ਵੈਰੀ ਹੈ, ਸੋ ਤੁਸੀਂ ਵੀ ਉਸ ਨੂੰ ਆਪਣਾ ਵੈਰੀ ਸਮਝੋ। ਉਹ (ਸ਼ੈਤਾਨ) ਤਾਂ ਅਪਣੇ ਪੈਰੋਕਾਰਾਂ ਨੂੰ ਆਪਣੇ ਰਸਤੇ ਵੱਲ ਇਸ ਲਈ ਬੁਲਾਉਂਦਾ ਹੈ ਤਾਂ ਜੋ ਉਹ ਨਰਕ ਵਾਲੇ ਬਣ ਜਾਣ।
7الَّذِينَ كَفَرُوا لَهُمْ عَذَابٌ شَدِيدٌ ۖ وَالَّذِينَ آمَنُوا وَعَمِلُوا الصَّالِحَاتِ لَهُم مَّغْفِرَةٌ وَأَجْرٌ كَبِيرٌ
7਼ ਜਿਹੜੇ ਲੋਕ ਕਾਫ਼ਿਰ (ਇਕ ਰੱਬ ਦੇ ਇਨਕਾਰੀ) ਹੋ ਗਏ ਉਹਨਾਂ ਲਈ ਕਰੜੀ ਸਜ਼ਾ ਹੈ ਅਤੇ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਉਹਨਾਂ ਲਈ ਬਖ਼ਸ਼ਿਸ਼ ਤੇ ਬਹੁਤ ਵੱਡਾ ਬਦਲਾ ਹੈ।
8أَفَمَن زُيِّنَ لَهُ سُوءُ عَمَلِهِ فَرَآهُ حَسَنًا ۖ فَإِنَّ اللَّهَ يُضِلُّ مَن يَشَاءُ وَيَهْدِي مَن يَشَاءُ ۖ فَلَا تَذْهَبْ نَفْسُكَ عَلَيْهِمْ حَسَرَاتٍ ۚ إِنَّ اللَّهَ عَلِيمٌ بِمَا يَصْنَعُونَ
8਼ ਕੀ ਉਹ ਵਿਅਕਤੀ (ਹਿਦਾਇਤ ਵਾਲਾ ਹੋ ਸਕਦਾ ਹੈ) ਜਿਸ ਲਈ ਉਸ ਦੇ ਭੈੜੇ ਕਰਮਾਂ ਨੂੰ ਸੋਹਣਾ ਬਣਾ ਦਿੱਤਾ ਗਿਆ ਹੋਵੇ ਅਤੇ ਉਹ ਉਹਨਾਂ ਨੂੰ ਚੰਗਾ ਸਮਝਦਾ ਹੋਵੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰ ਦਿੰਦਾ ਹੈ ਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਪਾਉਂਦਾ ਹੈ। ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਵਿਚ ਕਿਤੇ ਆਪਣੀ ਜਿੰਦ ਨੂੰ ਹੀ ਨਾ ਗੁਆਚ ਬੇਠੋ। ਉਹ ਜੋ ਵੀ ਕਰ ਰਹੇ ਹਨ ਅੱਲਾਹ ਭਲੀ-ਭਾਂਤ ਜਾਣੂ ਹੈ।
9وَاللَّهُ الَّذِي أَرْسَلَ الرِّيَاحَ فَتُثِيرُ سَحَابًا فَسُقْنَاهُ إِلَىٰ بَلَدٍ مَّيِّتٍ فَأَحْيَيْنَا بِهِ الْأَرْضَ بَعْدَ مَوْتِهَا ۚ كَذَٰلِكَ النُّشُورُ
9਼ ਅਤੇ ਅੱਲਾਹ ਹੀ ਉਹਨਾਂ ਹਵਾਵਾਂ ਨੂੰ ਭੇਜਦਾ ਹੈ ਜਿਹੜੀਆਂ ਬੱਦਲਾਂ ਨੂੰ ਚੁੱਕਦੀਆਂ ਹਨ, ਫੇਰ ਅਸੀਂ ਉਹਨਾਂ ਬੱਦਲਾਂ ਨੂੰ ਮੁਰਦਾ (ਬੰਜਰ) ਧਰਤੀ ਵੱਲ ਭੇਜਦੇ ਹਾਂ ਅਤੇ ਇਹਨਾਂ (ਬੱਦਲਾਂ) ਰਾਹੀਂ ਉਸੇ ਧਰਤੀ ਨੂੰ ਉਸ ਦੀ ਮੌਤ (ਉਜਾੜ) ਤੋਂ ਮਗਰੋਂ ਜਿਊਂਦਾ (ਉਪਜਾਊ) ਕਰ ਦਿੰਦੇ ਹਾਂ। ਇਸੇ ਪ੍ਰਕਾਰ (ਤੁਸੀਂ ਸਭ ਨੇ ਵੀ ਕਿਆਮਤ ਦਿਹਾੜੇ) ਮੁੜ ਜਿਊਂਦਾ ਹੋਣਾ ਹੈ।
ਫਾਤਿਰਕੁਰਾਨ ਸੂਚੀ
45ਆਇਤ
MeccanRevelation
7ਆਇਤ

ਅਨੁਵਾਦ — ਫਾਤਿਰ 7

ਸੂਰਾ ਫਾਤਿਰ ਆਇਤ 7 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 7਼ ਜਿਹੜੇ ਲੋਕ ਕਾਫ਼ਿਰ (ਇਕ ਰੱਬ ਦੇ ਇਨਕਾਰੀ) ਹੋ ਗਏ…

ਸੂਰਾ ਆਇਤ 7/45 — ਫਾਤਿਰ فاطر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਫਾਤਿਰ ਸੁਣੋ, ਫਾਤਿਰ ਅਨੁਵਾਦ, ਫਾਤਿਰ mp3, ਫਾਤਿਰ pdf. ਆਇਤ 5–9. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers