ਅਲ-ਜਾਸੀਆ · 18/37
ਅਨੁਵਾਦ ਉਚਾਰਨ — ਸੂਰਾ ਅਲ-ਜਾਸੀਆ
ثُمَّ جَعَلْنَاكَ عَلَىٰ شَرِيعَةٍ مِّنَ الْأَمْرِ فَاتَّبِعْهَا وَلَا تَتَّبِعْ أَهْوَاءَ الَّذِينَ لَا يَعْلَمُونَ ۝١٨
Summa ja`alnaaka `alaa sharee`atim minal amri fattabi`haa wa laa tattabi`ahwaaa`al-lazeena laa ya`lamoon
📖 ਪੰਜਾਬੀ ਵਿੱਚ
18਼ (ਹੇ ਨਬੀ!) ਅਸੀਂ ਤੁਹਾਨੂੰ ਧਰਮ ਦੇ ਮਾਮਲੇ ਵਿਚ ਇਕ ਸ਼ਰੀਅਤ (ਸਪਸ਼ਟ ਰਾਹ) ਉੱਤੇ ਕਾਇਮ ਕੀਤਾ ਹੈ, ਸੋ ਤੁਸੀਂ ਉਸ ਰਾਹ ’ਤੇ ਤੁਰੋ ਅਤੇ ਉਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਅਗਿਆਨੀ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 16-20 — ਸੂਰਾ ਅਲ-ਜਾਸੀਆ

16وَلَقَدْ آتَيْنَا بَنِي إِسْرَائِيلَ الْكِتَابَ وَالْحُكْمَ وَالنُّبُوَّةَ وَرَزَقْنَاهُم مِّنَ الطَّيِّبَاتِ وَفَضَّلْنَاهُمْ عَلَى الْعَالَمِينَ
16਼ (ਇਸ ਤੋਂ ਪਹਿਲਾਂ) ਅਸੀਂ ਬਨੀ-ਇਸਰਾਈਲ ਨੂੰ ਕਿਤਾਬ (ਤੌਰੈਤ), ਹਕੂਮਤ ਅਤੇ ਪੈਗ਼ੰਬਰੀ ਬਖ਼ਸ਼ੀ ਸੀ ਅਤੇ ਉਹਨਾਂ ਨੂੰ ਪਵਿੱਤਰ ਰਿਜ਼ਕ ਬਖ਼ਸ਼ਿਆ ਅਤੇ ਉਹਨਾਂ ਨੂੰ ਕੁੱਲ ਜਹਾਨ ਦੀਆਂ ਕੌਮਾਂ ਉੱਤੇ ਵਡਿਆਈ ਬਖ਼ਸ਼ੀ।
17وَآتَيْنَاهُم بَيِّنَاتٍ مِّنَ الْأَمْرِ ۖ فَمَا اخْتَلَفُوا إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۚ إِنَّ رَبَّكَ يَقْضِي بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ
17਼ ਅਤੇ ਅਸੀਂ ਉਹਨਾਂ ਨੂੰ ਧਰਮ ਪੱਖੋਂ ਖੁੱਲ੍ਹੀਆਂ ਦਲੀਲਾਂ ਬਖ਼ਸ਼ੀਆਂ। ਫੇਰ ਆਪਣੇ ਕੋਲ ਗਿਆਨ ਆਉਣ ਮਗਰੋਂ, ਕੇਵਲ ਆਪੋ ਵਿਚ ਹਟਧਰਮੀ ਕਾਰਨ ਉਹਨਾਂ ਵਿਚਾਲੇ ਮਤਭੇਦ ਹੋ ਗਏ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਦੇ ਰਹੇ ਹਨ।
18ثُمَّ جَعَلْنَاكَ عَلَىٰ شَرِيعَةٍ مِّنَ الْأَمْرِ فَاتَّبِعْهَا وَلَا تَتَّبِعْ أَهْوَاءَ الَّذِينَ لَا يَعْلَمُونَ
18਼ (ਹੇ ਨਬੀ!) ਅਸੀਂ ਤੁਹਾਨੂੰ ਧਰਮ ਦੇ ਮਾਮਲੇ ਵਿਚ ਇਕ ਸ਼ਰੀਅਤ (ਸਪਸ਼ਟ ਰਾਹ) ਉੱਤੇ ਕਾਇਮ ਕੀਤਾ ਹੈ, ਸੋ ਤੁਸੀਂ ਉਸ ਰਾਹ ’ਤੇ ਤੁਰੋ ਅਤੇ ਉਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਅਗਿਆਨੀ ਹਨ।
19إِنَّهُمْ لَن يُغْنُوا عَنكَ مِنَ اللَّهِ شَيْئًا ۚ وَإِنَّ الظَّالِمِينَ بَعْضُهُمْ أَوْلِيَاءُ بَعْضٍ ۖ وَاللَّهُ وَلِيُّ الْمُتَّقِينَ
19਼ ਬੇਸ਼ੱਕ ਇਹ ਲੋਕ (ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ) ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੇ। ਬੇਸ਼ੱਕ ਜ਼ਾਲਿਮ ਲੋਕ ਹੀ ਇਕ ਦੂਜੇ ਦੇ ਮਿੱਤਰ ਹਨ ਅਤੇ ਅੱਲਾਹ ਮੁੱਤਕੀਆਂ (ਰੱਬ ਦਾ ਡਰ ਰੱਖਣ ਵਾਲਿਆਂ) ਦਾ ਮਿੱਤਰ ਹੈ।
20هَٰذَا بَصَائِرُ لِلنَّاسِ وَهُدًى وَرَحْمَةٌ لِّقَوْمٍ يُوقِنُونَ
20਼ ਇਹ (.ਕੁਰਆਨ) ਲੋਕਾਂ ਲਈ ਹਿਦਾਇਤ ਵਾਲੀਆਂ ਦਲੀਲਾਂ ’ਤੇ ਆਧਾਰਿਤ ਹੈ ਅਤੇ ਉਹਨਾਂ ਲਈ ਹਿਦਾਇਤ ਅਤੇ ਰਹਿਮਤ ਹੈ ਜਿਹੜੇ ਇਸ ਉੱਤੇ ਵਿਸ਼ਵਾਸ ਰਖਦੇ ਹਨ।1
ਅਲ-ਜਾਸੀਆਕੁਰਾਨ ਸੂਚੀ
37ਆਇਤ
MeccanRevelation
18ਆਇਤ

ਅਨੁਵਾਦ — ਅਲ-ਜਾਸੀਆ 18

ਸੂਰਾ ਅਲ-ਜਾਸੀਆ ਆਇਤ 18 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 18਼ (ਹੇ ਨਬੀ!) ਅਸੀਂ ਤੁਹਾਨੂੰ ਧਰਮ ਦੇ ਮਾਮਲੇ ਵਿਚ ਇਕ…

ਸੂਰਾ ਆਇਤ 18/37 — ਸੂਰਾ ਅਲ-ਜਾਸੀਆ الجاثية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਜਾਸੀਆ ਸੁਣੋ, ਸੂਰਾ ਅਲ-ਜਾਸੀਆ ਅਨੁਵਾਦ, ਸੂਰਾ ਅਲ-ਜਾਸੀਆ mp3, ਸੂਰਾ ਅਲ-ਜਾਸੀਆ pdf. ਆਇਤ 16–20. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers