ਅਲ-ਜਾਸੀਆ · 17/37
ਅਨੁਵਾਦ ਉਚਾਰਨ — ਅਲ-ਜਾਸੀਆ
وَآتَيْنَاهُم بَيِّنَاتٍ مِّنَ الْأَمْرِ ۖ فَمَا اخْتَلَفُوا إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۚ إِنَّ رَبَّكَ يَقْضِي بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ ۝١٧
Wa aatainaahum baiyinaatim minal amri famakh talafooo illaa mim ba`di maa jaaa`ahumul `ilmu baghyam bainahum; inna Rabbaka yaqdee bainahum Yawmal Qiyaamati feemaa kaanoo feehi yakhtalifoon
📖 ਪੰਜਾਬੀ ਵਿੱਚ
17਼ ਅਤੇ ਅਸੀਂ ਉਹਨਾਂ ਨੂੰ ਧਰਮ ਪੱਖੋਂ ਖੁੱਲ੍ਹੀਆਂ ਦਲੀਲਾਂ ਬਖ਼ਸ਼ੀਆਂ। ਫੇਰ ਆਪਣੇ ਕੋਲ ਗਿਆਨ ਆਉਣ ਮਗਰੋਂ, ਕੇਵਲ ਆਪੋ ਵਿਚ ਹਟਧਰਮੀ ਕਾਰਨ ਉਹਨਾਂ ਵਿਚਾਲੇ ਮਤਭੇਦ ਹੋ ਗਏ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਦੇ ਰਹੇ ਹਨ।
🎧 ਸੁਣੋ

📜 ਆਇਤ 15-19 — ਅਲ-ਜਾਸੀਆ

15مَنْ عَمِلَ صَالِحًا فَلِنَفْسِهِ ۖ وَمَنْ أَسَاءَ فَعَلَيْهَا ۖ ثُمَّ إِلَىٰ رَبِّكُمْ تُرْجَعُونَ
15਼ ਜਿਹੜਾ ਕੋਈ ਨੇਕ ਕੰਮ ਕਰੇਗਾ ਤਾਂ ਉਸ ਦਾ ਲਾਭ ਉਸ ਨੂੰ ਹੋਵੇਗਾ ਅਤੇ ਜਿਸ ਨੇ ਬੁਰੇ ਕੰਮ ਕੀਤੇ ਤਾਂ ਉਸ ਦੀ ਸਜ਼ਾ ਵੀ ਉਹੀਓ ਭੋਗੇਗਾ ਅਤੇ ਤੁਸੀਂ ਸਾਰੇ ਆਪਣੇ ਰੱਬ ਵੱਲ ਹੀ ਪਰਤਾਏ ਜਾਵੋਗੇ।
16وَلَقَدْ آتَيْنَا بَنِي إِسْرَائِيلَ الْكِتَابَ وَالْحُكْمَ وَالنُّبُوَّةَ وَرَزَقْنَاهُم مِّنَ الطَّيِّبَاتِ وَفَضَّلْنَاهُمْ عَلَى الْعَالَمِينَ
16਼ (ਇਸ ਤੋਂ ਪਹਿਲਾਂ) ਅਸੀਂ ਬਨੀ-ਇਸਰਾਈਲ ਨੂੰ ਕਿਤਾਬ (ਤੌਰੈਤ), ਹਕੂਮਤ ਅਤੇ ਪੈਗ਼ੰਬਰੀ ਬਖ਼ਸ਼ੀ ਸੀ ਅਤੇ ਉਹਨਾਂ ਨੂੰ ਪਵਿੱਤਰ ਰਿਜ਼ਕ ਬਖ਼ਸ਼ਿਆ ਅਤੇ ਉਹਨਾਂ ਨੂੰ ਕੁੱਲ ਜਹਾਨ ਦੀਆਂ ਕੌਮਾਂ ਉੱਤੇ ਵਡਿਆਈ ਬਖ਼ਸ਼ੀ।
17وَآتَيْنَاهُم بَيِّنَاتٍ مِّنَ الْأَمْرِ ۖ فَمَا اخْتَلَفُوا إِلَّا مِن بَعْدِ مَا جَاءَهُمُ الْعِلْمُ بَغْيًا بَيْنَهُمْ ۚ إِنَّ رَبَّكَ يَقْضِي بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ
17਼ ਅਤੇ ਅਸੀਂ ਉਹਨਾਂ ਨੂੰ ਧਰਮ ਪੱਖੋਂ ਖੁੱਲ੍ਹੀਆਂ ਦਲੀਲਾਂ ਬਖ਼ਸ਼ੀਆਂ। ਫੇਰ ਆਪਣੇ ਕੋਲ ਗਿਆਨ ਆਉਣ ਮਗਰੋਂ, ਕੇਵਲ ਆਪੋ ਵਿਚ ਹਟਧਰਮੀ ਕਾਰਨ ਉਹਨਾਂ ਵਿਚਾਲੇ ਮਤਭੇਦ ਹੋ ਗਏ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਦੇ ਰਹੇ ਹਨ।
18ثُمَّ جَعَلْنَاكَ عَلَىٰ شَرِيعَةٍ مِّنَ الْأَمْرِ فَاتَّبِعْهَا وَلَا تَتَّبِعْ أَهْوَاءَ الَّذِينَ لَا يَعْلَمُونَ
18਼ (ਹੇ ਨਬੀ!) ਅਸੀਂ ਤੁਹਾਨੂੰ ਧਰਮ ਦੇ ਮਾਮਲੇ ਵਿਚ ਇਕ ਸ਼ਰੀਅਤ (ਸਪਸ਼ਟ ਰਾਹ) ਉੱਤੇ ਕਾਇਮ ਕੀਤਾ ਹੈ, ਸੋ ਤੁਸੀਂ ਉਸ ਰਾਹ ’ਤੇ ਤੁਰੋ ਅਤੇ ਉਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਅਗਿਆਨੀ ਹਨ।
19إِنَّهُمْ لَن يُغْنُوا عَنكَ مِنَ اللَّهِ شَيْئًا ۚ وَإِنَّ الظَّالِمِينَ بَعْضُهُمْ أَوْلِيَاءُ بَعْضٍ ۖ وَاللَّهُ وَلِيُّ الْمُتَّقِينَ
19਼ ਬੇਸ਼ੱਕ ਇਹ ਲੋਕ (ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ) ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੇ। ਬੇਸ਼ੱਕ ਜ਼ਾਲਿਮ ਲੋਕ ਹੀ ਇਕ ਦੂਜੇ ਦੇ ਮਿੱਤਰ ਹਨ ਅਤੇ ਅੱਲਾਹ ਮੁੱਤਕੀਆਂ (ਰੱਬ ਦਾ ਡਰ ਰੱਖਣ ਵਾਲਿਆਂ) ਦਾ ਮਿੱਤਰ ਹੈ।
ਅਲ-ਜਾਸੀਆਕੁਰਾਨ ਸੂਚੀ
37ਆਇਤ
MeccanRevelation
17ਆਇਤ

ਅਨੁਵਾਦ — ਅਲ-ਜਾਸੀਆ 17

ਸੂਰਾ ਅਲ-ਜਾਸੀਆ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਅਤੇ ਅਸੀਂ ਉਹਨਾਂ ਨੂੰ ਧਰਮ ਪੱਖੋਂ ਖੁੱਲ੍ਹੀਆਂ ਦਲੀਲਾਂ ਬਖ਼ਸ਼ੀਆਂ।…

ਸੂਰਾ ਆਇਤ 17/37 — ਅਲ-ਜਾਸੀਆ الجاثية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਜਾਸੀਆ ਸੁਣੋ, ਅਲ-ਜਾਸੀਆ ਅਨੁਵਾਦ, ਅਲ-ਜਾਸੀਆ mp3, ਅਲ-ਜਾਸੀਆ pdf. ਆਇਤ 15–19. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers