ਅਲ-ਆਰਾਫ · 99/206
ਅਨੁਵਾਦ ਉਚਾਰਨ — ਅਲ-ਆਰਾਫ
أَفَأَمِنُوا مَكْرَ اللَّهِ ۚ فَلَا يَأْمَنُ مَكْرَ اللَّهِ إِلَّا الْقَوْمُ الْخَاسِرُونَ ۝٩٩
Afa aminoo makral laah; falaa yaamanu makral laahi illal qawmul khaasiroon
📖 ਪੰਜਾਬੀ ਵਿੱਚ
99਼ ਕੀ ਉਹ ਅੱਲਾਹ ਦੇ ਦਾਅ ਤੋਂ ਬੇਪਰਵਾਹ ਹੋ ਗਏ ਹਨ ? ਸੋ ਅੱਲਾਹ ਦੇ ਦਾਅ ਤੋਂ ਛੁੱਟ ਉਸ ਤੋਂ, ਜਿਸ ਦੀ ਬਰਬਾਦੀ ਹੀ ਆ ਗਈ ਹੋਵੇ, ਹੋਰ ਕੋਈ ਬੇ-ਪਰਵਾਹ ਨਹੀਂ ਹੁੰਦਾ।

🎧 ਸੁਣੋ


📜 ਆਇਤ 97-101 — ਅਲ-ਆਰਾਫ

97أَفَأَمِنَ أَهْلُ الْقُرَىٰ أَن يَأْتِيَهُم بَأْسُنَا بَيَاتًا وَهُمْ نَائِمُونَ
97਼ ਕੀ ਫੇਰ ਵੀ ਇਹਨਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਿਸ਼ਚਿਤ ਹੋ ਗਏ ਹਨ ਕਿ ਇਹਨਾਂ ’ਤੇ ਸਾਡਾ ਅਜ਼ਾਬ ਰਾਤ ਨੂੰ ਸੁੱਤੇ ਪਿਆਂ ਆ ਜਾਵੇ ?
98أَوَأَمِنَ أَهْلُ الْقُرَىٰ أَن يَأْتِيَهُم بَأْسُنَا ضُحًى وَهُمْ يَلْعَبُونَ
98਼ ਜਾਂ ਬਸਤੀਆਂ ਵਾਲੇ ਇਸ ਗੱਲ ਤੋਂ ਨਹੀਂ ਡਰਦੇ ਕਿ ਇਹਨਾਂ ’ਤੇ ਸਾਡਾ ਅਜ਼ਾਬ ਦਿਨ ਚੜ੍ਹੇ ਆਵੇ ਜਦੋਂ ਉਹ ਖੇਡ ਤਮਾਸ਼ਿਆਂ ਵਿਚ ਮਸਤ ਹੋਣ।
99أَفَأَمِنُوا مَكْرَ اللَّهِ ۚ فَلَا يَأْمَنُ مَكْرَ اللَّهِ إِلَّا الْقَوْمُ الْخَاسِرُونَ
99਼ ਕੀ ਉਹ ਅੱਲਾਹ ਦੇ ਦਾਅ ਤੋਂ ਬੇਪਰਵਾਹ ਹੋ ਗਏ ਹਨ ? ਸੋ ਅੱਲਾਹ ਦੇ ਦਾਅ ਤੋਂ ਛੁੱਟ ਉਸ ਤੋਂ, ਜਿਸ ਦੀ ਬਰਬਾਦੀ ਹੀ ਆ ਗਈ ਹੋਵੇ, ਹੋਰ ਕੋਈ ਬੇ-ਪਰਵਾਹ ਨਹੀਂ ਹੁੰਦਾ।
100أَوَلَمْ يَهْدِ لِلَّذِينَ يَرِثُونَ الْأَرْضَ مِن بَعْدِ أَهْلِهَا أَن لَّوْ نَشَاءُ أَصَبْنَاهُم بِذُنُوبِهِمْ ۚ وَنَطْبَعُ عَلَىٰ قُلُوبِهِمْ فَهُمْ لَا يَسْمَعُونَ
100਼ ਕੀ ਉਹਨਾਂ ਲੋਕਾਂ ਨੂੰ, ਜਿਹੜੇ ਧਰਤੀ ’ਤੇ ਪਹਿਲਾਂ ਬੀਤ ਚੁੱਕੇ ਵਸਨੀਕਾਂ ਦੀ ਬਰਬਾਦੀ ਤੋਂ ਮਗਰੋਂ ਇਸ ਦੇ ਵਾਰਸ ਬਣੇ ਹਨ ਇਹ (ਅਜ਼ਾਬ ਦੀ ਗੱਲ) ਅਜੇ ਸਪਸ਼ਟ ਨਹੀਂ ਹੋਈ। ਜੇਕਰ ਅਸੀਂ (ਅੱਲਾਹ) ਚਾਹੀਏ ਤਾਂ ਇਹਨਾਂ ਦੇ ਜੁਰਮਾਂ ਕਾਰਨ ਇਹਨਾਂ ਨੂੰ ਹਲਾਕ ਕਰ ਦਈਏ ਅਤੇ ਇਹਨਾਂ ਦੇ ਮਨਾਂ ਉੱਤੇ ਅਸੀਂ ਮੋਹਰਾਂ ਲਗਾ ਦਈਏ ਫੇਰ ਉਹ ਕੁੱਝ ਵੀ ਸੁਣ ਨਹੀਂ ਸਕਣਗੇ।
101تِلْكَ الْقُرَىٰ نَقُصُّ عَلَيْكَ مِنْ أَنبَائِهَا ۚ وَلَقَدْ جَاءَتْهُمْ رُسُلُهُم بِالْبَيِّنَاتِ فَمَا كَانُوا لِيُؤْمِنُوا بِمَا كَذَّبُوا مِن قَبْلُ ۚ كَذَٰلِكَ يَطْبَعُ اللَّهُ عَلَىٰ قُلُوبِ الْكَافِرِينَ
101਼ (ਹੇ ਨਬੀ!) ਇਹ ਉਹ ਬਸਤੀਆਂ ਹਨ ਜਿਨ੍ਹਾਂ ਦੀਆਂ ਖ਼ਬਰਾਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਬੇਸ਼ੱਕ ਉਹਨਾਂ ਦੇ ਰਸੂਲ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਏ ਪਰ ਜਿਸ ਚੀਜ਼ ਨੂੰ ਉਹ ਪਹਿਲਾਂ ਝੁਠਲਾ ਚੁੱਕੇ ਸੀ ਉਸ ’ਤੇ ਈਮਾਨ ਲਿਆਉਣ ਵਾਲੇ ਨਹੀਂ ਸੀ। ਅੱਲਾਹ ਇੰਜ ਹੀ ਕਾਫ਼ਰਿਾਂ ਦੇ ਦਿਲਾਂ ’ਤੇ ਮੋਹਰਾਂ ਲਾ ਦਿੰਦਾ ਹੈ।
ਅਲ-ਆਰਾਫਕੁਰਾਨ ਸੂਚੀ
206ਆਇਤ
MeccanRevelation
99ਆਇਤ

ਅਨੁਵਾਦ — ਅਲ-ਆਰਾਫ 99

ਸੂਰਾ ਅਲ-ਆਰਾਫ ਆਇਤ 99 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 99਼ ਕੀ ਉਹ ਅੱਲਾਹ ਦੇ ਦਾਅ ਤੋਂ ਬੇਪਰਵਾਹ ਹੋ ਗਏ…

ਸੂਰਾ ਆਇਤ 99/206 — ਅਲ-ਆਰਾਫ الأعراف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਆਰਾਫ ਸੁਣੋ, ਅਲ-ਆਰਾਫ ਅਨੁਵਾਦ, ਅਲ-ਆਰਾਫ mp3, ਅਲ-ਆਰਾਫ pdf. ਆਇਤ 97–101. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers