ਅਲ-ਅਨਫਾਲ · 28/75
ਅਨੁਵਾਦ ਉਚਾਰਨ — ਸੂਰਾ ਅਲ-ਅਨਫਾਲ
وَاعْلَمُوا أَنَّمَا أَمْوَالُكُمْ وَأَوْلَادُكُمْ فِتْنَةٌ وَأَنَّ اللَّهَ عِندَهُ أَجْرٌ عَظِيمٌ ۝٢٨
Wa`lamooo annamaaa amwaalukum wa awlaadukum fitnatunw wa annal laaha `indahooo ajrun azeem
📖 ਪੰਜਾਬੀ ਵਿੱਚ
28਼ ਅਤੇ ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਬੇਸ਼ਕ ਤੁਹਾਡੇ ਧਨ ਪਦਾਰਥ ਤੇ ਤੁਹਾਡੀਆਂ ਔਲਾਦਾਂ ਅਸਲ ਵਿਚ ਤੁਹਾਡੇ ਲਈ ਫਿਤਨਾ (ਅਜ਼ਮਾਇਸ਼) ਹਨ ਅਤੇ (ਇਹ ਵੀ ਯਾਦ ਰੱਖੋ) ਕਿ ਅੱਲਾਹ ਕੋਲ ਦੇਣ ਲਈ ਬਹੁਤ ਹੀ ਵਧੀਆ ਬਦਲਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 26-30 — ਸੂਰਾ ਅਲ-ਅਨਫਾਲ

26وَاذْكُرُوا إِذْ أَنتُمْ قَلِيلٌ مُّسْتَضْعَفُونَ فِي الْأَرْضِ تَخَافُونَ أَن يَتَخَطَّفَكُمُ النَّاسُ فَآوَاكُمْ وَأَيَّدَكُم بِنَصْرِهِ وَرَزَقَكُم مِّنَ الطَّيِّبَاتِ لَعَلَّكُمْ تَشْكُرُونَ
26਼ ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ ਧਰਤੀ ਉੱਤੇ ਥੋੜ੍ਹੀ ਗਿਣਤੀ ਵਿਚ ਸੀ ਅਤੇ ਤੁਹਾਨੂੰ ਨਿਰਬਲ ਸਮਝਿਆ ਜਾਂਦਾ ਸੀ। ਤੁਹਾਨੂੰ ਇਸੇ ਗੱਲ ਦੀ ਚਿੰਤਾ ਲੱਗੀ ਰਹਿੰਦੀ ਸੀ ਕਿ ਲੋਕੀ ਤੁਹਾਨੂੰ ਕੀਤੇ ਮਿਟਾ ਹੀ ਨਾ ਦੇਣ। ਸੋ ਅੱਲਾਹ ਨੇ ਤੁਹਾਨੂੰ ਰਹਿਣ ਲਈ ਠਿਕਾਣਾ ਦਿੱਤਾ ਅਤੇ ਆਪਣੀ ਸਹਾਇਤਾ ਨਾਲ ਤੁਹਾਡੇ ਹੱਥ ਤਕੜੇ ਕੀਤੇ ਅਤੇ ਤੁਹਾਨੂੰ ਪਾਕੀਜ਼ਾ ਚੀਜ਼ਾਂ ਦਿੱਤੀਆਂ ਤਾਂ ਜੋ ਤੁਸੀਂ ਉਸ ਦੇ ਧੰਨਵਾਦੀ ਬਣੋ।
27يَا أَيُّهَا الَّذِينَ آمَنُوا لَا تَخُونُوا اللَّهَ وَالرَّسُولَ وَتَخُونُوا أَمَانَاتِكُمْ وَأَنتُمْ تَعْلَمُونَ
27਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਖ਼ਿਆਨਤ (ਧੋਖਾ) ਨਾ ਕਰੋ1 ਅਤੇ ਨਾ ਹੀ ਤੁਸੀਂ ਆਪਣੀਆਂ ਅਮਾਨਤਾਂ ਵਿਚ ਖ਼ਿਆਨਤਾਂ ਕਰੋ, ਜਦ ਕਿ ਤੁਸੀਂ ਜਾਣਦੇ ਹੋ।
28وَاعْلَمُوا أَنَّمَا أَمْوَالُكُمْ وَأَوْلَادُكُمْ فِتْنَةٌ وَأَنَّ اللَّهَ عِندَهُ أَجْرٌ عَظِيمٌ
28਼ ਅਤੇ ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਬੇਸ਼ਕ ਤੁਹਾਡੇ ਧਨ ਪਦਾਰਥ ਤੇ ਤੁਹਾਡੀਆਂ ਔਲਾਦਾਂ ਅਸਲ ਵਿਚ ਤੁਹਾਡੇ ਲਈ ਫਿਤਨਾ (ਅਜ਼ਮਾਇਸ਼) ਹਨ ਅਤੇ (ਇਹ ਵੀ ਯਾਦ ਰੱਖੋ) ਕਿ ਅੱਲਾਹ ਕੋਲ ਦੇਣ ਲਈ ਬਹੁਤ ਹੀ ਵਧੀਆ ਬਦਲਾ ਹੈ।
29يَا أَيُّهَا الَّذِينَ آمَنُوا إِن تَتَّقُوا اللَّهَ يَجْعَل لَّكُمْ فُرْقَانًا وَيُكَفِّرْ عَنكُمْ سَيِّئَاتِكُمْ وَيَغْفِرْ لَكُمْ ۗ وَاللَّهُ ذُو الْفَضْلِ الْعَظِيمِ
29਼ ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਤੋਂ ਡਰਦੇ ਰਹੋਗੇ ਤਾਂ ਉਹ ਤੁਹਾਡੇ ਲਈ ਹੱਕ ਸੱਚ ਨੂੰ ਪਰਖਣ ਲਈ ਇਕ ਕਸੌਟੀ ਉਪਲਬਧ ਕਰ ਦੇਵੇਗਾ ਅਤੇ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵੇਗਾ ਅਤੇ ਤੁਹਾਨੂੰ ਬਖ਼ਸ਼ ਦੇਵੇਗਾ, ਅੱਲਾਹ ਵੱਡੇ ਫ਼ਜ਼ਲਾਂ ਵਾਲਾ ਹੈ।
30وَإِذْ يَمْكُرُ بِكَ الَّذِينَ كَفَرُوا لِيُثْبِتُوكَ أَوْ يَقْتُلُوكَ أَوْ يُخْرِجُوكَ ۚ وَيَمْكُرُونَ وَيَمْكُرُ اللَّهُ ۖ وَاللَّهُ خَيْرُ الْمَاكِرِينَ
30਼ (ਹੇ ਨਬੀ!) ਯਾਦ ਕਰੋ ਜਦੋਂ ਕਾਫ਼ਿਰ ਲੋਕ ਆਪ ਜੀ ਬਾਰੇ ਸੋਚ ਰਹੇ ਸੀ ਕਿ ਉਹ ਤੁਹਾਨੂੰ ਬੰਦੀ ਬਣਾ ਲੈਣ ਜਾਂ ਕਤਲ ਕਰ ਦੇਣ ਜਾਂ ਆਪ ਜੀ ਨੂੰ (ਮੱਕੇ ਤੋਂ) ਦੇਸ਼ ਨਿਕਾਲਾ ਦੇਣ। ਉਹ (ਕਾਫ਼ਿਰ) ਆਪਣੀਆਂ ਚਾਲਾਂ ਚੱਲ ਰਹੇ ਸੀ ਅਤੇ ਅੱਲਾਹ ਆਪਣੀਆਂ ਚਾਲਾਂ ਚੱਲ ਰਿਹਾ ਸੀ ਅਤੇ ਸਭ ਤੋਂ ਵਧੀਆ ਚਾਲਾਂ ਚੱਲਣ ਵਾਲਾ ਤਾਂ ਅੱਲਾਹ ਹੀ ਹੈ।
ਅਲ-ਅਨਫਾਲਕੁਰਾਨ ਸੂਚੀ
75ਆਇਤ
MedinanRevelation
28ਆਇਤ

ਅਨੁਵਾਦ — ਅਲ-ਅਨਫਾਲ 28

ਸੂਰਾ ਅਲ-ਅਨਫਾਲ ਆਇਤ 28 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 28਼ ਅਤੇ ਤੁਸੀਂ ਇਹ ਗੱਲ ਵੀ ਯਾਦ ਰੱਖੋ ਕਿ ਬੇਸ਼ਕ…

ਸੂਰਾ ਆਇਤ 28/75 — ਸੂਰਾ ਅਲ-ਅਨਫਾਲ الأنفال (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਨਫਾਲ ਸੁਣੋ, ਸੂਰਾ ਅਲ-ਅਨਫਾਲ ਅਨੁਵਾਦ, ਸੂਰਾ ਅਲ-ਅਨਫਾਲ mp3, ਸੂਰਾ ਅਲ-ਅਨਫਾਲ pdf. ਆਇਤ 26–30. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers