La sourate Al-Kahf en Pendjabi
الْحَمْدُ لِلَّهِ الَّذِي أَنزَلَ عَلَىٰ عَبْدِهِ الْكِتَابَ وَلَمْ يَجْعَل لَّهُ عِوَجًا ۜ(1) 1਼ ਹਰ ਪ੍ਰਕਾਰ ਦੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਨੂੰ ਹੀ ਸ਼ੋਭਾ ਦਿੰਦੇ ਹਨ ਜਿਸ ਨੇ ਆਪਣੇ ਬੰਦੇ (ਮੁਹੰਮਦ ਸ:) ’ਤੇ ਕਿਤਾਬ (.ਕੁਰਆਨ) ਉਤਾਰੀ ਅਤੇ ਜਿਸ ਵਿਚ ਕੋਈ ਵੀ ਵਿੰਗ-ਵੱਲ ਨਹੀਂ |
2਼ ਸਗੋਂ ਠੀਕ ਤੇ ਸਿੱਧੀਆਂ ਗੱਲਾਂ ਆਖਣ ਵਾਲੀ ਕਿਤਾਬ ਉਤਾਰੀ ਤਾਂ ਜੋ ਉਹ (ਲੋਕਾਂ ਨੂੰ) ਉਸ (ਅੱਲਾਹ) ਵੱਲੋਂ ਕਰੜੇ ਅਜ਼ਾਬ ਤੋਂ ਖ਼ਬਰਦਾਰ ਕਰੇ ਅਤੇ ਨੇਕ ਕੰਮ ਕਰਨ ਵਾਲੇ ਈਮਾਨ ਵਾਲਿਆਂ ਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ ਕਿ ਬੇਸ਼ਕ ਉਹਨਾਂ ਲਈ ਬਹੁਤ ਹੀ ਚੰਗਾ ਬਦਲਾ ਹੈ। |
3਼ ਜਿਸ (ਸਵਰਗ ਵਿਚ) ਉਹ ਸਦਾ ਰਹਿਣਗੇ। |
4਼ ਅਤੇ ਉਹਨਾਂ ਲੋਕਾਂ ਨੂੰ ਵੀ ਡਰਾਏ ਜਿਹੜੇ ਆਖਦੇ ਹਨ ਕਿ ਅੱਲਾਹ ਔਲਾਦ ਰੱਖਦਾ ਹੈ। |
5਼ (ਅਸਲ ਵਿਚ) ਨਾ ਤਾਂ ਇਹਨਾਂ ਨੂੰ ਇਸ ਦਾ ਕੋਈ ਗਿਆਨ ਹੈ ਅਤੇ ਨਾ ਹੀ ਉਹਨਾਂ ਦੇ ਪਿਓ ਦਾਦਿਆਂ ਨੂੰ ਸੀ। ਬਹੁਤ ਹੀ ਭੈੜੀ ਗੱਲ ਹੈ ਜਿਹੜੀ ਉਹਨਾਂ ਦੇ ਮੂੰਹੋਂ ਨਿਕਲ ਰਹੀ ਹੈ। ਉਹ ਤਾਂ ਨਿਰਾ ਹੀ ਝੂਠ ਬਕ ਰਹੇ ਹਨ (ਕਿ ਅੱਲਾਹ ਦੇ ਔਲਾਦ ਹੈ)। |
فَلَعَلَّكَ بَاخِعٌ نَّفْسَكَ عَلَىٰ آثَارِهِمْ إِن لَّمْ يُؤْمِنُوا بِهَٰذَا الْحَدِيثِ أَسَفًا(6) 6਼ (ਹੇ ਨਬੀ!) ਜੇ ਇਹ ਕਾਫ਼ਿਰ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਂਦੇ ਤਾਂ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦੀ ਚਿੰਤਾ ਵਿਚ ਆਪਣੀ ਜਾਨ ਨੂੰ ਹੀ ਹਲਾਕ ਕਰ ਬੈਠੋ। |
إِنَّا جَعَلْنَا مَا عَلَى الْأَرْضِ زِينَةً لَّهَا لِنَبْلُوَهُمْ أَيُّهُمْ أَحْسَنُ عَمَلًا(7) 7਼ ਇਸ ਧਰਤੀ ਤੇ ਜੋ ਕੁੱਝ ਵੀ ਹੈ ਉਸ ਨੂੰ ਅਸੀਂ ਧਰਤੀ ਦੀ ਸਜਾਵਟ ਬਣਾਇਆ ਹੈ ਤਾਂ ਜੋ ਅਸੀਂ ਇਹਨਾਂ ਲੋਕਾਂ ਨੂੰ ਪਰਖੀਏ ਕਿ ਇਹਨਾਂ ਵਿੱਚੋਂ ਕੌਣ ਨੇਕ ਅਮਲ ਕਰਨ ਵਾਲਾ ਹੈ। |
8਼ (ਇਕ ਸਮਾਂ ਉਹ ਵੀ ਆਵੇਗਾ) ਕਿ ਇਸ (ਧਰਤੀ) ’ਤੇ ਜੋ ਕੁੱਝ ਵੀ ਹੈ ਅਸੀਂ ਉਸ ਨੂੰ ਇਕ ਰੜਾ ਮੈਦਾਨ ਬਣਾ ਦੇਣ ਵਾਲੇ ਹਾਂ। |
أَمْ حَسِبْتَ أَنَّ أَصْحَابَ الْكَهْفِ وَالرَّقِيمِ كَانُوا مِنْ آيَاتِنَا عَجَبًا(9) 9਼ (ਹੇ ਲੋਕੋ!) ਕੀ ਤੁਸੀਂ ਗ਼ਾਰ (ਗੁਫਾ) ਵਾਲੇ ਤੇ ਕਤਬੇ (ਸ਼ਿਲਾਲੇਖ) ਵਾਲਿਆਂ ਨੂੰ ਸਾਡੀਆਂ ਨਿਸ਼ਾਨੀਆਂ ਵਿੱਚੋਂ ਕੋਈ ਅਜੀਬ (ਅਣਹੋਣੀ) ਨਿਸ਼ਾਨੀ ਸਮਝਦੇ ਹੋ? |
10਼ ਜਦੋਂ ਉਹਨਾਂ ਨੌਜਵਾਨਾਂ ਨੇ (ਆਪਣੇ ਈਮਾਨ ਨੂੰ ਕਾਫ਼ਿਰ ਬਾਦਸ਼ਾਹ ਤੋਂ ਮਹਫ਼ੂਜ਼ ਰੱਖਣ ਲਈ) ਗੁਫਾ ਵਿਚ ਜਾ ਕੇ ਸ਼ਰਨ ਲਈ ਤਾਂ ਉਹਨਾਂ ਨੇ ਦੁਆ ਕੀਤੀ ਸੀ ਕਿ ਹੇ ਸਾਡੇ ਮਾਲਿਕ! ਆਪਣੇ ਵੱਲੋਂ ਸਾਨੂੰ ਮਿਹਰਾਂ ਨਾਲ ਨਿਵਾਜ਼ ਦੇ ਅਤੇ ਸਾਡੇ ਮਾਅਮਲੇ ਵਿਚ ਸਾਡੀ ਅਗਵਾਈ ਕਰ। |
فَضَرَبْنَا عَلَىٰ آذَانِهِمْ فِي الْكَهْفِ سِنِينَ عَدَدًا(11) 11਼ ਫੇਰ ਅਸੀਂ ਉਸੇ ਗੁਫਾ ਵਿਚ ਕਈ ਸਾਲਾਂ ਲਈ ਉਹਨਾਂ ਦੇ ਕੰਨਾਂ ’ਤੇ ਪੜਦਾ ਪਾ ਛੱਡਿਆ (ਕਿ ਉਹ ਕੁੱਝ ਨਾ ਸੁਣ ਸਕਣ ਤੇ ਸੁੱਤੇ ਰਹਿਣ)। |
ثُمَّ بَعَثْنَاهُمْ لِنَعْلَمَ أَيُّ الْحِزْبَيْنِ أَحْصَىٰ لِمَا لَبِثُوا أَمَدًا(12) 12਼ ਫੇਰ ਅਸੀਂ ਉਹਨਾਂ (ਨੌਜਵਾਨਾਂ) ਨੂੰ (ਨੀਂਦ ਤੋਂ) ਉਠਾਇਆ ਤਾਂ ਜੋ ਅਸੀਂ ਇਹ ਪਤਾ ਕਰੀਏ ਕਿ ਦੋਵੇਂ ਧਿਰਾਂ ’ਚੋਂ ਕਿਸ ਨੇ ਆਪਣੀ ਠਹਿਰਨ ਦੀ ਮੁੱਦਤ ਨੂੰ ਯਾਦ ਰੱਖਿਆ ਹੈ। |
13਼ (ਹੇ ਨਬੀ!) ਅਸੀਂ ਉਹਨਾਂ (ਗੁਫਾ ਵਾਲਿਆਂ) ਦਾ ਅਸਲ ਕਿੱਸਾ ਤੁਹਾਨੂੰ ਸੁਣਾਉਂਦੇ ਹਾਂ। ਉਹ ਕੁੱਝ ਨੌਜਵਾਨ ਸਨ ਜਿਹੜੇ ਆਪਣੇ ਰੱਬ ’ਤੇ ਈਮਾਨ ਲਿਆਏ ਸੀ ਅਤੇ ਅਸੀਂ ਉਹਨਾਂ ਨੂੰ ਹਿਦਾਇਤ ਵਿਚ ਉੱਨਤੀ ਬਖ਼ਸ਼ ਸੀ। |
14਼ ਅਸੀਂ ਉਹਨਾਂ ਦੇ ਦਿਲਾਂ ਨੂੰ ਦ੍ਰਿੜਤਾ ਬਖ਼ਸ਼ੀ ਜਦੋਂ ਉਹ (ਬਾਦਸ਼ਾਹ ਦੇ ਦਰਬਾਰ ਵਿੱਚੋਂ) ਇਹ ਕਹਿੰਦੇ ਹੋਏ ਉੱਠ ਖੜੇ ਹੋਏ ਕਿ ਸਾਡਾ ਮਾਲਿਕ ਤਾਂ ਉਹੀਓ ਹੈ ਜਿਹੜਾ ਅਕਾਸ਼ ਤੇ ਧਰਤੀ ਦਾ ਮਾਲਿਕ ਹੈ, ਇਹ ਨਹੀਂ ਹੋ ਸਕਦਾ ਕਿ ਅਸੀਂ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ ਇਸ਼ਟ ਕਹਿਏ ? ਜੇਕਰ ਅਸੀਂ ਅਜਿਹਾ ਕੁੱਝ ਕਿਹਾ ਤਾਂ ਅਸੀਂ ਬਹੁਤ ਹੀ ਜ਼ੁਲਮ ਤੇ ਵਧੀਕੀ ਵਾਲੀ ਗੱਲ ਕਹੀ। |
15਼ ਇਹ ਹੈ ਸਾਡੀ ਕੌਮ ਜਿਸ ਨੇ ਉਸ (ਅੱਲਾਹ)ਨੂੰ ਛੁੱਡ ਕੇ ਹੋਰ ਇਸ਼ਟ ਬਣਾ ਰੱਖੇ ਹਨ। ਇਹਨਾਂ ਦੇ ਇਸ਼ਟ ਹੋਣ ਦੀ ਇਹ ਲੋਕ ਕੋਈ ਖੁੱਲ੍ਹੀ ਦਲੀਲ ਕਿਉਂ ਨਹੀਂ ਲਿਆਉਂਦੇ ? ਅੱਲਾਹ ’ਤੇ ਝੂਠ ਜੋੜਣ ਵਾਲਿਆਂ ਤੋਂ ਵੱਧ ਜ਼ਾਲਮ ਹੋਰ ਕੌਣ ਹੋਵੇਗਾ। |
16਼ (ਉਹਨਾਂ ਨੌਜਵਾਨਾਂ ਵਿੱਚੋਂ ਹੀ ਇਕ ਨੇ ਕਿਹਾ ਕਿ) ਜਦੋਂ ਤੁਸੀਂ ਉਹਨਾਂ ਤੋਂ ਅਤੇ ਅੱਲਾਹ ਤੋਂ ਛੁਟ ਉਨ੍ਹਾਂ ਦੇ ਦੂਜੇ ਇਸ਼ਟਾਂ ਤੋਂ ਲਾਂਭੇ ਹੋ ਚੁੱਕੇ ਹੋ ਤਾਂ ਕਿਸੇ ਗੁਫਾ ਵਿਚ ਜਾ ਬੈਠੋ, ਤੁਹਾਡਾ ਰੱਬ ਤੁਹਾਡੇ ’ਤੇ ਆਪਣੀਆਂ ਮਿਹਰਾਂ ਦੀ ਛਾਂ ਕਰ ਦੇਵੇਗਾ ਅਤੇ ਤੁਹਾਡੇ ਕੰਮਾਂ ਵਿਚ ਆਸਾਨੀਆਂ ਪੈਦਾ ਕਰ ਦੇਵੇ ਗਾ। |
17਼ ਤੁਸੀਂ ਵੇਖਦੇ ਕਿ ਜਦੋਂ ਸੂਰਜ ਚੜ੍ਹਦਾ ਤਾਂ ਉਹਨਾਂ ਦੀ ਗੁਫਾ ਦੇ ਸੱਜੇ ਪਾਸੇ ਝੁਕ ਜਾਂਦਾ ਅਤੇ ਡੁਬਣ ਦੇ ਸਮੇਂ ਉਹਨਾਂ ਦੇ ਖੱਬੇ ਪਾਸਿਓਂ ਬਚ ਕੇ ਨਿਕਲ ਜਾਂਦਾ ਅਤੇ ਉਹ (ਨੌਜਵਾਨ) ਉਸ ਗੁਫਾ ਦੀ ਖੁੱਲ੍ਹੀ ਥਾਂ ਤੇ ਸੁੱਤੇ ਪਏ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਇਕ ਨਿਸ਼ਾਨੀ ਹੈ। ਅੱਲਾਹ ਜਿਸ ਨੂੰ ਰਾਹ ਵਿਖਾਵੇ ਉਹੀਓ ਸਿੱਧੀ ਰਾਹ ਪੈਂਦਾ ਹੈ। ਜਿਸ ਨੂੰ ਉਹ ਕੁਰਾਹੇ ਪਾ ਦੇਵੇ ਉਸ ਲਈ ਤੁਸੀਂ ਕੋਈ ਹਿਮਾਇਤੀ ਤੇ ਰਾਹ ਦੱਸਣ ਵਾਲਾ ਨਹੀਂ ਲੱਭ ਸਕਦੇ। |
18਼ ਤੁਸੀਂ ਸਮਝਦੇ ਹੋ ਕਿ ਉਹ ਜਾਗ ਰਹੇ ਹਨ ਜਦ ਕਿ ਉਹ ਤਾਂ ਸੁੱਤੇ ਪਏ ਹਨ। ਅਸੀਂ (ਅੱਲਾਹ) ਆਪ ਹੀ ਉਹਨਾਂ ਨੂੰ ਸੱਜੇ ਖੱਬੇ ਪਾਸੇ ਦੁਆਉਂਦੇ ਹਾਂ ਅਤੇ ਉਹਨਾਂ ਦਾ ਕੁੱਤਾ ਵੀ (ਗੁਫਾ ਦੀ) ਚੌਂਖਟ ’ਤੇ ਆਪਣੇ ਪੈਰ ਫੈਲਾਈਂ ਬੈਠਾ ਹੋਇਆ ਹੈ। ਜੇਕਰ ਤੁਸੀਂ ਝਾਤੀ ਮਾਰ ਕੇ ਉਹਨਾਂ ਨੂੰ ਵੇਖ ਲੈਂਦੇ ਤਾਂ (ਡਰਦੇ ਹੋਏ) ਪਿਛਲੇ ਪੈਰੀਂ ਨੱਸ ਜਾਂਦੇ ਅਤੇ ਉਹਨਾਂ ਨੂੰ ਵੇਖ ਕੇ ਦਹਿਸ਼ਤ ਬੈਠ ਜਾਂਦੀ। |
19਼ ਇਸੇ ਹਾਲਤ ਵਿਚ ਅਸੀਂ ਉਹਨਾਂ ਨੂੰ ਨੀਂਦ ਤੋਂ ਉਠਾਇਆ ਤਾਂ ਜੋ ਉਹ ਆਪਸ ਵਿਚ ਪੁੱਛ-ਗਿੱਛ ਕਰਨ। ਉਹਨਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਕਿੰਨੀ ਦੇਰ ਇਸ ਹਾਲਤ ਵਿਚ ਸੁੱਤੇ ਰਹੇ? ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ ਇਸ ਹਾਲਤ ਵਿਚ ਰਹੇ ਹੋਵਾਂਗੇ। ਫੇਰ ਆਖਣ ਲੱਗੇ ਕਿ ਤੁਸੀਂ ਜਿੱਨੀ ਦੇਰ ਇੰਜ ਰਹੇ ਇਸ ਦਾ ਅਸਲ ਗਿਆਨ ਤਾਂ ਤੁਹਾਡੇ ਅੱਲਾਹ ਨੂੰ ਹੀ ਹੈ। ਸੋ ਹੁਣ ਤੁਸੀਂ ਆਪਣੇ ਵਿੱਚੋਂ ਇਕ ਵਿਅਕਤੀ ਨੂੰ ਇਹ ਚਾਂਦੀ (ਦਾ ਸਿੱਕਾ) ਦੇ ਕੇ ਬਸਤੀ ਵਿਚ ਭੇਜੋ। ਉਹ ਚੰਗੀ ਤਰ੍ਹਾਂ ਦੇਖ-ਭਾਲ ਕਰ ਲਵੇ ਕਿ ਸ਼ਹਿਰ ਵਿਚ ਕਿਹੜਾ ਭੋਜਨ ਵਧੇਰੇ ਪਾਕੀਜ਼ਾ ਹੈ, ਉਸੇ ਵਿੱਚੋਂ ਤੁਹਾਡੇ ਲਈ ਵੀ ਭੋਜਨ ਲਿਆਵੇ। ਉਸ ਨੂੰ ਚਾਹੀਦਾ ਹੈ ਕਿ (ਸੁਚੇਤ ਹੋ ਕੇ) ਨਰਮਾਈ ਨਾਲ ਗੱਲ ਕਰੇ, ਤੁਹਾਡੇ ਬਾਰੇ ਉੱਕਾ ਹੀ ਕਿਸੇ ਨੂੰ ਪਤਾ ਨਾ ਲੱਗੇ। |
20਼ ਜੇ ਕਿਤੇ ਉਹਨਾਂ (ਬਸਤੀ ਵਾਲਿਆਂ) ਨੂੰ ਤੁਹਾਡੀ ਖ਼ਬਰ ਹੋ ਗਈ ਤਾਂ ਉਹ ਪੱਥਰ ਮਾਰ-ਮਾਰ ਕੇ ਤੁਹਾਨੂੰ ਮਾਰ ਦੇਣਗੇ ਜਾਂ ਤੁਹਾਨੂੰ ਮੁੜ ਆਪਣੇ ਧਰਮ ਵਿਚ ਲੈ ਆਉਣਗੇ, ਫੇਰ ਤੁਸੀਂ ਕਦੇ ਵੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੋਂਗੇ। |
21਼ ਇਸੇ ਪ੍ਰਕਾਰ ਅਸੀਂ ਉਹਨਾਂ ਲੋਕਾਂ ਦੇ ਹਾਲੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਹੈ ਤਾਂ ਜੋ ਉਹ ਸਮਝ ਜਾਣ ਲੈਣ ਕਿ ਅੱਲਾਹ ਦਾ ਵਾਅਦਾ (ਆਪਣੇ ਨੇਕ ਬੰਦਿਆਂ ਦੀ) ਮਦਦ ਕਰਨ ਦਾ ਸੱਚਾ ਹੈ ਅਤੇ ਕਿਆਮਤ ਦੇ ਆਉਣ ਵਿਚ ਵੀ ਕੋਈ ਸ਼ੱਕ ਨਹੀਂ। ਜਦੋਂ ਉਹ (ਬਸਤੀ ਵਾਲੇ) ਇਹਨਾਂ ਦੇ ਮਾਮਲੇ ਵਿਚ ਆਪੋ ਵਿਚ ਝਗੜ ਰਹੇ ਸਨ ਤਾਂ ਉਹ ਆਖਣ ਲੱਗੇ ਕਿ (ਉਹਨਾਂ ਦੀ ਗੁਫਾ ’ਤੇ) ਇਕ ਭਵਨ ਬਣਾ ਦਿਓ, ਉਹਨਾਂ ਦੇ ਬਾਰੇ ਤਾਂ ਉਹਨਾਂ ਦਾ ਰੱਬ ਹੀ ਜਾਣਦਾ ਹੈ। ਜਿਹੜੇ ਲੋਕ ਮਾਮਲੇ ਦੀ ਅਗਵਾਈ ਕਰ ਰਹੇ ਸਨ, ਉਹ ਆਖਣ ਲੱਗੇ ਕਿ ਅਸੀਂ ਇਹਨਾਂ ’ਤੇ ਇਕ ਪੂਜਾ-ਸਥਾਨ ਬਣਾਵਾਂਗੇ। |
22਼ ਕੁੱਝ ਲੋਕ ਤਾਂ ਆਖਣਗੇ ਕਿ ਉਹ (ਗੁਫਾ ਵਾਲੇ) ਤਿੰਨ ਸਨ ਅਤੇ ਚੌਥਾ ਉਹਨਾਂ ਦਾ ਕੁੱਤਾ ਸੀ, ਕੁੱਝ ਆਖਣਗੇ ਕਿ ਉਹ ਪੰਜ ਸਨ ਤੇ ਛੇਵਾਂ ਉਹਨਾਂ ਦਾ ਕੁੱਤਾ ਸੀ। (ਇਹ ਸਭ) ਹਨੇਰੇ ਵਿਚ ਤੀਰ ਚਲਾਉਣਾ ਹੈ। ਕੁੱਝ ਲੋਕ (ਇਹ ਵੀ) ਆਖਣਗੇ ਕਿ ਉਹ ਸਤ ਸਨ ਅਤੇ ਅਠਵਾਂ ਉਹਨਾਂ ਦਾ ਕੁੱਤਾ ਸੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰਾ ਮਾਲਿਕ ਹੀ (ਉਹਨਾਂ ਦੀ ਠੀਕ ਗਿਣਤੀ) ਨੂੰ ਜਾਣਦਾ ਹੈ ਜਦ ਕਿ ਠੀਕ ਗਿਣਤੀ ਤਾਂ ਬਹੁਤ ਹੀ ਘੱਟ ਲੋਕ ਜਾਣਦੇ ਹਨ। ਸੋ ਤੁਸੀਂ ਇਸ ਸੰਬੰਧ ਵਿਚ ਸਰਸਰੀ ਗੱਲ ਕਰੋ ਅਤੇ ਕੋਈ ਵਾਦ-ਵਿਵਾਦ ਵਾਲੀ ਗੱਲ ਨਾ ਕਰੋ ਅਤੇ ਨਾ ਤੁਸੀਂ ਉਹਨਾਂ ਦੇ ਬਾਰੇ ਕਿਸੇ ਤੋਂ ਕੁੱਝ ਪੁੱਛੋ। |
23਼ ਕਿਸੇ ਵੀ ਕੰਮ ਬਾਰੇ ਕਦੇ ਵੀ ਇਹ ਨਾ ਕਹੋ ਕਿ ਮੈਂ ਇਹ ਕੰਮ ਭਲਕੇ ਕਰਾਂਗਾ। |
24਼ (ਸਗੋਂ ਆਖਿਆ ਕਰੋ) ਹਾਂ, ਜੇ ਅੱਲਾਹ ਚਾਹੇ (ਫੇਰ ਹੀ ਕਰ ਸਕਦੇ ਹੋ) ਜੇ ਤੁਸੀਂ (ਇਨਸ਼ਾ ਅੱਲਾਹ ਕਹਿਣਾ) ਭੁਲ ਜਾਵੋ ਤਾਂ ਝੱਟ ਆਪਣੇ ਰੱਬ ਨੂੰ ਯਾਦ ਕਰੋ ਅਤੇ ਆਖੋ ਕਿ ਆਸ ਹੈ ਕਿ ਮੇਰਾ ਰੱਬ ਇਸ ਮਾਮਲੇ ਵਿਚ ਹਿਦਾਇਤ ਤੇ ਭਲਾਈ ਵਲ ਮੇਰੀ ਅਗਵਾਈ ਕਰੇਗਾ। |
وَلَبِثُوا فِي كَهْفِهِمْ ثَلَاثَ مِائَةٍ سِنِينَ وَازْدَادُوا تِسْعًا(25) 25਼ ਉਹ ਲੋਕ ਗੁਫਾ ਵਿਚ ਤਿੰਨ ਸੌ ਸਾਲ ਤੋਂ ਨੌ ਸਾਲ ਵੱਧ (ਭਾਵ 309 ਸਾਲ) ਰਹੇ। |
26਼ (ਹੇ ਨਬੀ!) ਤੁਸੀਂ ਆਖ ਦਿਓ ਕਿ ਉਹਨਾਂ ਦੇ ਰਹਿਣ ਦਾ ਠੀਕ ਸਮਾਂ ਤਾਂ ਅੱਲਾਹ ਹੀ ਜਾਣਦਾ ਹੈ। ਅਕਾਸ਼ਾਂ ਤੇ ਧਰਤੀ ਦਾ ਗੁਪਤ ਗਿਆਨ ਕੇਵਲ ਉਸੇ ਨੂੰ ਹੀ ਹੈ। ਉਹ ਕਿੰਨਾ ਵਧੀਆ ਵੇਖਣ ਤੇ ਸੁਣਨ ਵਾਲਾ ਹੈ। ਅੱਲਾਹ ਤੋਂ ਛੁੱਟ ਉਹਨਾਂ ਦਾ ਕੋਈ ਸਹਾਈ ਨਹੀਂ ਅਤੇ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਨਹੀਂ ਬਣਾਉਂਦਾ। |
27਼ (ਹੇ ਨਬੀ!) ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਜਿਹੜੀ ਕਿਤਾਬ ਵਹੀ ਕੀਤੀ ਗਈ ਹੈ ਤੁਸੀਂ ਉਸ ਨੂੰ ਪੜ੍ਹਦੇ ਰਿਹਾ ਕਰੋ। ਇਸ (.ਕੁਰਆਨ) ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ ਅਤੇ ਨਾ ਹੀ ਤੁਹਾਨੂੰ ਉਸ (ਅੱਲਾਹ) ਤੋਂ ਛੁੱਟ ਕੋਈ ਸ਼ਰਨ ਸਥਾਨ ਮਿਲ ਸਕਦਾ ਹੈ। |
28਼ (ਹੇ ਨਬੀ!) ਤੁਸੀਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੀ ਸੰਗਤ ਵਿਚ ਰੱਖੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਨੂੰ ਪੁਕਾਰਦੇ ਹਨ ਅਤੇ ਉਸ ਦੇ ਚਿਹਰੇ ਦਾ ਦੀਦਾਰ (ਭਾਵ ਉਸ ਦੀ ਰਜ਼ਾ) ਚਾਹੁੰਦੇ ਹਨ ਸੋ ਤੁਹਾਡੀਆਂ ਨਜ਼ਰਾਂ ਉਹਨਾਂ ਤੋਂ ਪਰਾਂ ਨਹੀਂ ਹਟਣੀਆਂ ਚਾਹੀਦੀਆਂ ਕਿ ਉਹ ਵੀ ਸੰਸਾਰਿਕ ਜੀਵਨ ਦੀ ਠਾਠ-ਬਾਠ ਦੀਆਂ ਇਛੁੱਕ ਬਣ ਜਾਣ। ਉਸ ਦੇ ਪਿੱਛੇ ਕਦੇ ਵੀ ਨਾ ਲੱਗੋ ਜਿਸ ਦੇ ਮਨ ਨੂੰ ਅਸੀਂ ਆਪਣੀ ਯਾਦ ਤੋਂ ਭੁਲਾ ਰਖਿਆ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਤੁਰ ਪਿਆ, ਫੇਰ ਉਸ ਦਾ ਮਾਮਲਾ ਹੱਦੋਂ ਟੱਪਿਆ ਹੋਇਆ ਹੈ। |
29਼ ਉਹਨਾਂ ਨੂੰ ਆਖ ਦਿਓ ਕਿ ਹੱਕ ਤੁਹਾਡੇ ਰੱਬ ਵੱਲੋਂ ਆ ਗਿਆ ਹੈ। ਹੁਣ ਜਿਹੜਾ ਚਾਹੇ ਈਮਾਨ ਲੈ ਆਏ ਅਤੇ ਜਿਹੜਾ ਚਾਹੇ ਕੁਫ਼ਰ (ਇਨਕਾਰ) ਕਰੇ। ਬੇਸ਼ੱਕ ਜ਼ਾਲਮਾਂ (ਇਨਕਾਰੀਆਂ) ਲਈ ਅਸੀਂ ਇਕ ਅਜਿਹੀ ਅੱਗ ਤਿਆਰ ਕਰ ਰੱਖੀ ਹੈ, ਜਿਸ ਦੀਆਂ ਲਾਟਾਂ ਨੇ ਉਹਨਾਂ ਨੂੰ ਘੇਰੇ ਵਿਚ ਲੈ ਲੈਣਾ ਹੈ, (ਜੇ ਉਹ ਪਾਣੀ ਲਈ) ਬੇਨਤੀ ਕਰਨਗੇ ਤਾਂ ਅਜਿਹੇ ਪਾਣੀ ਨਾਲ ਸੁਣੀ ਜਾਵੇਗੀ ਜਿਹੜਾ ਪੰਘਰੇ ਹੋਏ ਤੇਲ ਦੀ ਗਾਦ ਵਰਗਾ ਹੋਵੇਗਾ, ਉਹ ਉਹਨਾਂ ਦੇ ਚਿਹਰਿਆਂ ਨੂੰ ਭੁਣ ਦੇਵੇਗਾ। ਕਿੰਨੀ ਭੈੜੀ ਪੀਣ ਵਾਲੀ ਚੀਜ਼ ਹੈ ਅਤੇ ਕਿੰਨਾ ਭੈੜਾ ਵਿਸ਼ਰਾਮ ਘਰ (ਨਰਕ) ਹੈ। |
إِنَّ الَّذِينَ آمَنُوا وَعَمِلُوا الصَّالِحَاتِ إِنَّا لَا نُضِيعُ أَجْرَ مَنْ أَحْسَنَ عَمَلًا(30) 30਼ ਪਰ ਜਿਹੜੇ ਈਮਾਨ ਲਿਆਉਣ ਤੇ ਫੇਰ ਨੇਕ ਕਰਮ ਕਰਨ ਤਾਂ ਅਸੀਂ ਕਿਸੇ ਵੀ ਨੇਕ ਕਰਮ ਕਰਨ ਵਾਲੇ ਦਾ ਬਦਲਾ ਅਜਾਈਂ ਨਹੀਂ ਗੁਆਉਂਦੇ (ਭਾਵ ਹੱਕ ਨਹੀਂ ਮਾਰਦੇ)। |
31਼ ਉਹਨਾਂ ਲੋਕਾਂ ਲਈ ਸਦੀਵੀ ਬਾਗ਼ (ਜੰਨਤਾਂ) ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉੱਥੇ ਉਹਨਾਂ ਨੂੰ ਸੋਨੇ ਦੇ ਕੜੇ ਪੁਵਾਏ ਜਾਣਾਂਗੇ ਅਤੇ ਹਰੇ ਰੰਗ ਦੇ ਬਰੀਕ ਤੇ ਮੋਟੇ ਰੇਸ਼ਮੀ ਲਿਬਾਸ ਪਹਿਣਨਗੇ। ਉੱਥੇ ਉਹ ਤੱਖਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ। ਕਿੰਨਾ ਵਧੀਆ ਬਦਲਾ ਹੈ ਅਤੇ ਕਿੰਨਾ ਵਧੀਆ ਵਿਸ਼ਰਾਮ ਘਰ (ਜੰਨਤ) ਹੈ। |
32਼ (ਹੇ ਨਬੀ!) ਇਹਨਾਂ ਲੋਕਾਂ ਨੂੰ ਉਹਨਾਂ ਦੋ ਵਿਅਕਤੀਆਂ ਦੀ ਉਦਾਹਰਨ ਵੀ ਸੁਣਾ ਦਿਓ, ਉਨ੍ਹਾਂ ਜਿਨ੍ਹਾਂ ਵਿੱਚੋਂ ਇਕ ਨੂੰ ਅਸਾਂ ਅੰਗੂਰਾਂ ਦੇ ਦੋ ਬਾਗ਼ ਦਿੱਤੇ ਸੀ ਅਤੇ ਉਹਨਾਂ ਦੁਆਲੇ ਖਜੂਰਾਂ ਦੇ ਰੁੱਖਾਂ ਦੀ ਵਾੜ ਲਾਈ ਸੀ ਅਤੇ ਉਹਨਾਂ (ਦੋਵੇਂ ਬਾਗ਼ਾਂ) ਦੇ ਵਿਚਾਲੇ ਖੇਤੀ ਉਗਾ ਛੱਡੀ ਸੀ। |
33਼ ਦੋਵੇਂ ਬਾਗ਼ਾਂ ਨੇ ਫਲ ਦੇਣ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਸੀ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਵਿਚਕਾਰ ਅਸੀਂ ਇਕ ਨਹਿਰ ਵਗਾ ਦਿੱਤੀ ਸੀ। |
34਼ ਜਦੋਂ ਉਸ ਨੂੰ ਫਲਾਂ (ਦੀ ਉਪਜ ਪੂਰੀ) ਮਿਲ ਗਈ ਤਾਂ ਉਹ ਆਪਣੇ ਮਿੱਤਰ ਨੂੰ ਗੱਲਾਂ ਕਰਦੇ ਹੋਏ ਆਖਣ ਲੱਗਾ ਕਿ ਮੈਂ ਤੈਥੋਂ ਵਧੇਰੇ ਮਾਲਦਾਰ ਹਾਂ ਅਤੇ ਜੱਥੇ ਪੱਖੋਂ ਵੀ ਤੇਥੋਂ ਵੱਧ ਆਦਰ-ਮਾਨ ਵਾਲਾ ਹਾਂ। |
وَدَخَلَ جَنَّتَهُ وَهُوَ ظَالِمٌ لِّنَفْسِهِ قَالَ مَا أَظُنُّ أَن تَبِيدَ هَٰذِهِ أَبَدًا(35) 35਼ ਅਤੇ (ਇਹੋ ਆਖਦੇ ਹੋਏ) ਜਦੋਂ ਉਹ ਆਪਣੇ ਬਾਗ਼ ਵਿਚ ਦਾਖ਼ਲ ਹੋਇਆ ਜਦ ਕਿ ਉਹ ਆਪਣੀ ਆਤਮਾ ਨਾਲ ਜ਼ੁਲਮ ਕਰ ਰਿਹਾ ਸੀ। ਉਸ ਨੇ ਆਖਿਆ ਕਿ ਮੈਂ ਨਹੀਂ ਸਮਝਦਾ ਕਿ ਇਹ ਬਾਗ਼ ਕਦੇ ਨਸ਼ਟ ਹੋਵੇਗਾ। |
36਼ ਅਤੇ ਆਖਿਆ ਕਿ ਨਾ ਹੀ ਮੈਂ ਸਮਝਦਾ ਹਾਂ ਕਿ ਕਿਆਮਤ ਕਾਇਮ ਹੋਵੇਗੀ। ਜੇ ਭਲਾਂ ਮੈਨੂੰ ਆਪਣੇ ਰੱਬ ਵੱਲ ਪਰਤਾਇਆ ਵੀ ਗਿਆ ਤਾਂ ਜ਼ਰੂਰ ਮੈਂ ਇਹਨਾਂ ਬਾਗ਼ਾਂ ਤੋਂ ਵੀ ਵਧੀਆ ਥਾਂ ਪ੍ਰਾਪਤ ਕਰਾਂਗਾ। |
37਼ ਉਸ ਦੇ ਮੋਮਿਨ ਸਾਥੀ ਨੇ ਉਸ ਨੂੰ ਗੱਲਾਂ ਗੱਲਾਂ ਵਿਚ ਪੁੱਛਿਆ, ਕੀ ਤੂੰ ਉਸ (ਰੱਬ) ਦਾ ਇਨਕਾਰ ਕਰਦਾ ਹੈ ਜਿਸ ਨੇ ਤੈਨੂੰ ਮਿੱਟੀ ਤੋਂ ਪੈਦਾ ਕੀਤਾ, ਤੇ ਫੇਰ ਵੀਰਜ ਤੋਂ ਸਾਜਿਆ ਤੇ ਫੇਰ ਇਕ ਪੂਰਾ ਆਦਮੀ ਬਣਾ ਖੜ੍ਹਾ ਕੀਤਾ ? |
لَّٰكِنَّا هُوَ اللَّهُ رَبِّي وَلَا أُشْرِكُ بِرَبِّي أَحَدًا(38) 38਼ ਜਦੋਂ ਕਿ ਮੇਰਾ ਤਾਂ ਇਹ ਵਿਸ਼ਵਾਸ ਹੈ ਕਿ ਉਹੀਓ ਅੱਲਾਹ ਮੇਰਾ ਰੱਬ ਹੈ ਤੇ ਮੈਂ ਆਪਣੇ ਰੱਬ (ਪਾਲਣਹਾਰ) ਦੇ ਨਾਲ ਕਿਸੇ ਨੂੰ ਵੀ ਸ਼ਰੀਕ (ਸਾਂਝੀ) ਨਹੀਂ ਬਣਾਉਂਦਾ। |
39਼ (ਅਤੇ ਕਿਹਾ) ਜਦੋਂ ਤੂੰ ਆਪਣੇ ਬਾਗ਼ ਵਿਚ ਦਾਖ਼ਲ ਹੋ ਰਿਹਾ ਸੀ ਤਾਂ “ਮਾਸ਼ਾ ਅੱਲਾਹ ਲਾ ਕੁਵੱਤਾ ਇਲਾੱ ਬਿਲਾੱਹ” 1 (ਭਾਵ ਜੋ ਅੱਲਾਹ ਚਾਹੁੰਦਾ ਹੈ ਉਹੀਓ ਹੁੰਦਾ ਹੈ, ਅੱਲਾਹ ਤੋਂ ਛੁੱਟ ਹੋਰ ਕੋਈ ਵੀ ਸ਼ਕਤੀ ਨਹੀਂ) ਕਿਉਂ ਨਾ ਕਿਹਾ। ਜੇ ਅੱਜ ਤੂੰ ਮੈਨੂੰ ਮਾਲ ਤੇ ਸੰਤਾਨ ਪੱਖੋਂ ਘੱਟ ਵੇਖ ਰਿਹਾ ਹੈ। |
40਼ ਹੋ ਸਕਦਾ ਹੈ ਕਿ ਮੇਰਾ ਰੱਬ ਮੈਨੂੰ ਤੇਰੇ ਇਸ ਬਾਗ਼ ਤੋਂ ਵੀ ਵਧੀਆ (ਬਾਗ਼) ਦੇ ਦੇਵੇ ਅਤੇ ਜਾਂ ਤੇਰੇ ਇਸ ਬਾਗ਼ ’ਤੇ ਕੋਈ ਅਕਾਸ਼ੋਂ ਅਜ਼ਾਬ ਭੇਜੇ ਕਿ ਉਹ (ਤੇਰਾ ਬਾਗ਼) ਇਕ ਰੜਾ ਮੈਦਾਨ ਬਣ ਕੇ ਰਹਿ ਜਾਵੇ। |
أَوْ يُصْبِحَ مَاؤُهَا غَوْرًا فَلَن تَسْتَطِيعَ لَهُ طَلَبًا(41) 41਼ ਜਾਂ ਇਸ ਦਾ ਪਾਣੀ ਡੁੰਗਿਆਈ (ਭਾਵ ਧਰਤੀ) ਵਿਚ ਉੱਤਰ ਜਾਵੇ ਫੇਰ ਇਹ ਗੱਲ ਤੇਰੇ ਵੱਸ ਦੀ ਨਹੀਂ ਕਿ ਤੂੰ (ਪਾਣੀ ਨੂੰ) ਲੱਭ ਸਕੇ (ਭਾਵ ਕੱਢ ਲਿਆਵੇਂ)। |
42਼ ਸੋ ਉਸ (ਨਾ-ਸ਼ੁਕਰੇ) ਦੇ ਫਲਾਂ ਨੂੰ (ਅਜ਼ਾਬ ਨੇ) ਘੇਰ ਲਿਆ (ਭਾਵ ਨਸ਼ਟ ਹੋ ਗਏ) ਉਹ ਆਪਣੀ ਲਗਾਈ ਹੋਈ ਲਾਗਤ ਨੂੰ ਬਰਬਾਦ ਹੁੰਦਾ ਵੇਖ ਹੱਥ ਮਲਦਾ ਰਹਿ ਗਿਆ, ਜਦ ਕਿ ਉਹ ਆਪਣੇ (ਬਾਗ਼) ਛੱਪਰਾਂ ’ਤੇ ਪੁੱਠਾ ਡਿੱਗਿਆ ਪਿਆ ਸੀ ਅਤੇ ਉਹ ਆਖ ਰਿਹਾ ਸੀ ਕਿ ਕਾਸ਼! ਮੈਂ ਆਪਣੇ ਰੱਬ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰਦਾ। |
وَلَمْ تَكُن لَّهُ فِئَةٌ يَنصُرُونَهُ مِن دُونِ اللَّهِ وَمَا كَانَ مُنتَصِرًا(43) 43਼ ਉਸ ਦੀ ਸਹਾਇਤਾ ਲਈ ਕੋਈ ਅਜਿਹਾ ਜੱਥਾ ਨਹੀਂ ਸੀ ਜਿਹੜਾ ਅੱਲਾਹ (ਦੇ ਅਜ਼ਾਬ) ਤੋਂ ਉਸ ਦਾ ਬਚਾਓ ਕਰਦਾ ਅਤੇ ਨਾ ਹੀ ਉਹ ਆਪ ਇਸ (ਬਿਪਤਾ) ਦਾ ਸਾਥੋਂ ਬਦਲਾ ਲੈ ਸਕਦਾ ਸੀ। |
هُنَالِكَ الْوَلَايَةُ لِلَّهِ الْحَقِّ ۚ هُوَ خَيْرٌ ثَوَابًا وَخَيْرٌ عُقْبًا(44) 44਼ (ਇਸ ਤੋਂ ਸਿੱਧ ਹੁੰਦਾ ਹੈ ਕਿ) ਕੰਮ ਬਣਾਉਣ ਦਾ ਸਾਰਾ ਅਧਿਕਾਰ ਅੱਲਾਹ ਸੱਚੇ ਦਾ ਹੀ ਹੈ। ਉਹੀਓ ਲੋਕ-ਪ੍ਰਲੋਕ ਵਿਚ ਵਧੀਆ ਬਦਲਾ ਦੇਣ ਵਾਲਾ ਹੈ। |
45਼ (ਹੇ ਨਬੀ!) ਇਹਨਾਂ ਨੂੰ ਸੰਸਾਰਿਕ ਜੀਵਨ ਦੀ ਉਦਹਾਰਨ ਦਿਓ ਕਿ ਜਿਵੇਂ ਮੀਂਹ ਦਾ ਪਾਣੀ ਹੈ, ਜਿਸ ਨੂੰ ਅਸਾਂ ਅਕਾਸ਼ੋਂ ਬਰਸਾਇਆ, ਜਿਸ ਤੋਂ ਧਰਤੀ ਦੀ ਉਪਜ ਬਹੁਤ ਵਧੀਆ ਹੋਈ, ਫੇਰ ਉਹੀਓ ਉਪਜ ਚੂਰਾ-ਚੂਰਾ (ਭਾਵ ਭੁਸਾ) ਬਣਾ ਕੇ ਰਹਿ ਗਈ ਜਿਸ ਨੂੰ ਹਵਾਵਾਂ ਉਡਾਈਂ ਫਿਰਦੀਆਂ ਹਨ। ਬੇਸ਼ੱਕ ਅੱਲਾਹ ਹਰੇਕ ਕੰਮ ਕਰਨ ਦੀ ਕੁਦਰਤ ਰੱਖਦਾ ਹੈ। |
46਼ ਇਹ ਮਾਲ (ਧਨ ਪਦਾਰਥ) ਤੇ ਔਲਾਦ ਤਾਂ ਸੰਸਰਿਕ ਜੀਵਨ ਦੀਆਂ ਸਜਾਵਟਾਂ ਹਨ, ਜਦ ਕਿ ਤੁਹਾਡੇ ਰੱਬ ਦੀਆਂ ਨਜ਼ਰਾਂ ਵਿਚ ਬਾਕੀ ਰਹਿਣ ਵਾਲੀਆਂ ਨੇਕੀਆਂ ਹੀ ਸਿੱਟੇ ਪੱਖੋਂ ਬਿਹਤਰ ਹਨ ਅਤੇ ਚੰਗੀਆਂ ਆਸਾਂ ਤੱਕਣ ਲਈ ਵੀ ਇਹੋ ਵਧੀਆ ਹਨ। |
47਼ ਜਿਸ ਦਿਨ ਅਸੀਂ ਪਹਾੜਾਂ ਨੂੰ ਤੋਰਾਂਗੇ ਅਤੇ ਤੁਸੀਂ ਧਰਤੀ ਨੂੰ ਉੱਕਾ ਹੀ ਰੜਾ ਮੈਦਾਨ ਵੇਖੋਂਗੇ ਅਤੇ ਅਸੀਂ ਸਾਰੇ ਹੀ ਲੋਕਾਂ ਨੂੰ ਇਕੱਠਾ ਕਰਾਂਗੇ ਕਿ ਉਹਨਾਂ ਵਿੱਚੋਂ ਕੋਈ ਵੀ (ਬਿਨਾ ਪੁੱਛ ਗਿੱਛ ਤੋਂ ਛੱਡਿਆ ਨਹੀਂ ਜਾਵੇਗਾ। |
48਼ ਅਤੇ ਉਹ ਸਾਰੇ ਕਤਾਰਾਂ ਬੰਨੀ ਤੁਹਾਡੇ ਰੱਬ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। (ਕਿਹਾ ਜਾਵੇਗਾ ਕਿ) ਤੁਸੀਂ ਸਾਰੇ ਲੋਕ ਸਾਡੇ ਕੋਲ ਉਸੇ ਪ੍ਰਕਾਰ ਆਏ ਹੋ ਜਿਵੇਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਪਰ ਤੁਸੀਂ ਤਾਂ ਇਹੋ ਸਮਝਦੇ ਰਹੇ ਕਿ ਅਸੀਂ ਤੁਹਾਡੇ ਲਈ ਵਾਅਦੇ (ਭਾਵ ਕਿਅਮਾਤ) ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਸੀ ਕੀਤਾ। |
49਼ (ਕਿਆਮਤ ਦਿਆੜੇ) ਹਰੇਕ ਦੀ ਕਰਮ-ਪਤਰੀ ਉਸ ਦੇ ਸਾਹਮਣੇ ਧਰ ਦਿੱਤੀ ਜਾਵੇਗੀ। (ਹੇ ਮੁਹੰਮਦ!) ਫੇਰ ਤੁਸੀਂ ਵੇਖੋਗੇ ਕਿ ਅਪਰਾਧੀ ਉਸ ਦੀ ਲਿਖਤ ਨੂੰ ਪੜ੍ਹ ਕੇ ਡਰੇ ਸਹਿਮੇ ਪਏ ਹੋਣਗੇ ਅਤੇ ਆਖਣਗੇ ਕਿ ਹਾਏ ਸਾਡੇ ਫੁੱਟੇ ਭਾਗ! ਇਹ ਕਿਹੋ ਜਹੀ ਕਰਮ-ਪਤਰੀ ਹੈ ਜਿਸ ਨੇ ਕੋਈ ਵੀ ਛੋਟਾ ਵੱਡਾ ਅਮਲ ਬਿਨਾਂ ਲਿਖੇ ਨਹੀਂ ਛੱਡਿਆ ਅਤੇ ਇਸਨੇ ਤਾਂ ਸਭ ਕੁੱਝ ਹੀ ਗਿਣ ਰੱਖਿਆ ਹੈ। ਜੋ ਵੀ ਉਹਨਾਂ ਨੇ ਕਰਮ (ਕਰਤੂਤਾਂ) ਕੀਤੇ ਸਨ ਉਨ੍ਹਾਂ ਸਭ ਨੂੰ (ਉਸ ਕਿਤਾਬ ਵਿਚ) ਮੌਜੂਦ ਪਾਉਣਗੇ ਅਤੇ ਤੁਹਾਡਾ ਰੱਬ ਕਿਸੇ ਨਾਲ ਭੋਰਾ ਭਰ ਵੀ ਜ਼ੁਲਮ ਨਹੀਂ ਕਰੇਗਾ। |
50਼ (ਯਾਦ ਕਰੋ) ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਦੇ ਅੱਗੇ ਸੀਸ ਝੁਕਾਓ ਤਾਂ ਛੁੱਟ ਇਬਲੀਸ ਤੋਂ ਸਭ ਨੇ ਸੀਸ ਝੁਕਾ ਦਿੱਤੇ। ਉਹ (ਇਬਲੀਸ) ਜਿੰਨਾਂ ਵਿੱਚੋਂ ਸੀ। ਸੋ ਉਸ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ। (ਹੇ ਲੋਕੋ!) ਕੀ ਤੁਸੀਂ ਫੇਰ ਵੀ ਮੈਨੂੰ ਛੱਡ ਕੇ ਉਸ ਨੂੰ ਅਤੇ ਉਸਦੀ ਔਲਾਦ ਨੂੰ ਆਪਣਾ ਮਿੱਤਰ ਬਣਾ ਰਹੇ ਹੋ, ਜਦੋਂ ਕਿ ਉਹ ਤੁਹਾਡਾ ਵੈਰੀ ਹੈ। ਜ਼ਾਲਮਾਂ ਦਾ ਬਹੁਤ ਹੀ ਭੈੜਾ ਟਿਕਾਣਾ (ਨਰਕ) ਹੈ। |
51਼ ਮੈਂ ਉਹਨਾਂ (ਇਬਲੀਸ ਤੇ ਉਸ ਦੀ ਔਲਾਦ) ਨੂੰ ਅਕਾਸ਼ਾਂ ਤੇ ਧਰਤੀ ਨੂੰ ਸਿਰਜਣ ਸਮੇਂ ਗਵਾਹ ਨਹੀਂ ਬਣਾਇਆ ਸੀ ਅਤੇ ਨਾ ਹੀ ਉਸ ਸਮੇਂ, ਜਦੋਂ ਉਹਨਾਂ ਨੂੰ ਪੈਦਾ ਕੀਤਾ ਗਿਆ ਸੀ। ਮੈਂ ਕੁਰਾਹੇ ਪਾਉਣ ਵਾਲਿਆਂ ਨੂੰ ਆਪਣਾ ਸਹਾਈ ਬਣਾਉਣ ਵਾਲਾ ਵੀ ਨਹੀਂ। |
52਼ (ਉਸ ਦਿਨ ਤੋਂ ਡਰੋ) ਜਿਸ ਦਿਨ ਉਹ (ਅੱਲਾਹ) ਆਖੇਗਾ ਕਿ ਤੁਸੀਂ ਜਿਨ੍ਹਾਂ ਨੂੰ ਮੇਰਾ ਸ਼ਰੀਕ ਸਮਝਦੇ ਸੀ ਉਹਨਾਂ ਨੂੰ (ਆਪਣੀ ਮਦਦ ਲਈ) ਬਲਾਓ। ਇਹ ਉਹਨਾਂ ਨੂੰ ਬੁਲਾਉਣਗੇ ਪਰ ਉਹ ਕੋਈ ਵੀ ਜਵਾਬ ਨਹੀਂ ਦੇਣਗੇ ਅਤੇ ਅਸੀਂ ਉਹਨਾਂ (ਜ਼ਾਲਮਾਂ) ਵਿਚਾਲੇ ਬਰਬਾਦੀ ਦੀ ਇਕ ਖਾਈ ਬਣਾ ਦੇਵਾਂਗੇ। |
وَرَأَى الْمُجْرِمُونَ النَّارَ فَظَنُّوا أَنَّهُم مُّوَاقِعُوهَا وَلَمْ يَجِدُوا عَنْهَا مَصْرِفًا(53) 53਼ ਅਤੇ ਪਾਪੀ (ਨਰਕ ਦੀ) ਅੱਗ ਨੂੰ ਵੇਖ ਕੇ ਸਮਝ ਲੈਣਗੇ ਕਿ ਉਹ ਇਸੇ (ਖਾਈ) ਵਿਚ ਸੁੱਟੇ ਜਾਣਗੇ ਅਤੇ ਉਸ ਤੋਂ ਬਚਣ ਲਈ ਉਹਨਾਂ ਨੂੰ ਕੋਈ ਹੋਰ ਥਾਂ ਨਹੀਂ ਲੱਭੇਗੀ। |
54਼ ਅਸੀਂ ਇਸ .ਕੁਰਆਨ ਵਿਚੋਂ ਹਰ ਹਰ ਪ੍ਰਕਾਰ ਦੀਆਂ ਉਦਾਹਰਣਾਂ ਲੋਕਾਂ (ਨੂੰ ਸਮਝਾਉਣ) ਲਈ ਬਿਆਨ ਕਰ ਦਿੱਤੀਆਂ ਹਨ ਪਰ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ। |
55਼ ਲੋਕਾਂ ਦੇ ਕੋਲ ਹਿਦਾਇਤ ਆ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਈਮਾਨ ਲਿਆਉਣ ਤੋਂ ਤੇ ਆਪਣੇ ਰੱਬ ਤੋਂ ਮੁਆਫ਼ੀ ਮੰਗਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਪਹਿਲੀਆਂ ਕੌਮਾਂ ਨਾਲ ਜਿਹੜਾ ਕੁਝ ਬੀਤ ਚੁੱਕਿਆ ਹੈ (ਭਾਵ ਅਜ਼ਾਬ) ਉਹ ਕੁੱਝ ਇਹਨਾਂ ਨਾਲ ਵੀ ਵਾਪਰੇ ਜਾਂ ਇਹਨਾਂ ਦੇ ਸਾਹਮਣੇ ਵੀ ਉਹੀਓ ਅਜ਼ਾਬ ਆਵੇ। |
56਼ ਅਸੀਂ ਰਸੂਲਾਂ ਨੂੰ ਕੇਵਲ ਇਸ ਲਈ ਭੇਜਦੇ ਹਾਂ ਕਿ ਉਹ (ਲੋਕਾਂ ਨੂੰ ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਅਤੇ (ਨਰਕ ਦੇ ਅਜ਼ਾਬ ਤੋਂ) ਡਰਾਉਣ, ਪਰ ਕਾਫ਼ਿਰ ਲੋਕ ਝੂਠ ਦੇ ਹਥਿਆਰ ਨਾਲ ਝਗੜਦੇ ਹਨ ਤਾਂ ਜੋ ਇਸ ਦੇ ਨਾਲ ਸੱਚ ਨੂੰ ਸੱਟ ਮਾਰੀ ਜਾਵੇ, ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਅਤੇ ਜਿਸ ਚੀਜ਼ (ਅਜ਼ਾਬ) ਤੋਂ ਡਰਾਇਆ ਜਾਂਦਾ ਹੈ, ਉਹਨਾਂ ਨੇ ਉਸੇ ਦਾ ਹੀ ਮਖੌਲ ਬਣਾ ਲਿਆ। |
57਼ ਉਸ ਤੋਂ ਵੱਧ ਜ਼ਾਲਮ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਅਇਤਾਂ (.ਕੁਰਆਨ) ਰਾਹੀਂ ਨਸੀਹਤ ਕੀਤੀ ਜਾਵੇ, ਉਹ ਫੇਰ ਵੀ ਮੂੰਹ ਮੋੜ ਲਵੇ ਅਤੇ ਜੋ ਵੀ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਉਹ ਉਸ ਨੂੰ ਭੁਲ ਜਾਵੇ। ਬੇਸ਼ੱਕ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦਾ ਪਾ ਛਡਿਆ ਹੈ ਕਿ ਉਸ (.ਕੁਰਆਨ) ਨੂੰ ਨਾ-ਸਮਝਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਦਿੱਤੇ ਹਨ (ਕਿ ਉਹ ਸੁਣ ਨਾ ਸਕਣ)। (ਹੇ ਮੁਹੰਮਦ ਸ:!) ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਹੀ ਹਿਦਾਇਤ ਵੱਲ ਸੱਦੋ ਪਰ ਉਹ ਇਹ ਫੇਰ ਵੀ ਹਿਦਾਇਤ ਨਹੀਂ ਪਾਉਣਗੇ |
58਼ ਤੁਹਾਡਾ ਰੱਬ ਅਤਿਅੰਤ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੈ। ਜੇ ਉਹ ਉਹਨਾਂ (ਪਾਪੀਆਂ) ਦੀਆਂ ਕਰਤੂਤਾਂ ਉੱਤੇ ਫੜਣਾ ਚਾਹੇ ਤਾਂ ਉਹਨਾਂ ਨੂੰ ਤਾਂ ਬਹੁਤ ਹੀ ਛੇਤੀ ਅਜ਼ਾਬ ਆ ਜਾਵੇ। ਪਰ ਉਹਨਾਂ ਨਾਲ (ਕਿਆਮਤ ਦੇ) ਵਾਅਦੇ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਉਹ ਇਸ (ਦਿਹਾੜੇ) ਤੋਂ ਬਚਣ ਲਈ ਕੋਈ ਵੀ ਸ਼ਰਨ ਅਸਥਾਨ ਨਹੀਂ ਪਾਉਣਗੇ। |
وَتِلْكَ الْقُرَىٰ أَهْلَكْنَاهُمْ لَمَّا ظَلَمُوا وَجَعَلْنَا لِمَهْلِكِهِم مَّوْعِدًا(59) 59਼ ਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ ਕੀਤਾ ਸੀ ਜਦੋਂ ਉਹਨਾਂ ਨੇ ਅੱਤਿਆਚਾਰ ਕੀਤੇ ਸੀ, ਅਸਾਂ ਉਹਨਾਂ ਦੀ ਬਰਬਾਦੀ ਲਈ ਇਕ ਸਮਾਂ ਨਿਯਤ ਕਰ ਰੱਖਿਆ ਸੀ। |
60਼ (ਹੇ ਨਬੀ! ਯਾਦ ਕਰੋ) ਜਦੋਂ ਮੂਸਾ ਨੇ ਆਪਣੇ ਸਾਥੀ (ਯੁਸ਼ੂਅ ਬਿਨ ਨੂਨ) ਨੂੰ ਆਖਿਆ ਸੀ ਕਿ ਮੈਂ ਤਾਂ ਉਦੋਂ ਤਕ ਤੁਰਦਾ ਹੀ ਰਵਾਗਾਂ ਜਦੋਂ ਤੀਕ ਕਿ ਦੋ ਦਰਿਆਵਾਂ ਦੇ ਸੰਗਮ 1 ’ਤੇ ਨਾ ਪਹੁੰਚ ਜਾਵਾਂ, ਭਾਵੇਂ ਮੈਨੂੰ ਸਾਲਾਂ ਸਾਲ ਹੀ ਕਿਉਂ ਨਾ ਤੁਰਨਾ ਪਵੇ। |
فَلَمَّا بَلَغَا مَجْمَعَ بَيْنِهِمَا نَسِيَا حُوتَهُمَا فَاتَّخَذَ سَبِيلَهُ فِي الْبَحْرِ سَرَبًا(61) 61਼ ਜਦੋਂ ਉਹ ਦੋਵੇਂ ਦਰਿਆਵਾਂ ਦੇ ਸੰਗਮ ’ਤੇ ਪਹੁੰਚੇ ਉੱਥੇ ਉਹ ਆਪਣੀ ਮੱਛੀ ਭੁਲ ਗਏ ਅਤੇ ਉਹ (ਮੱਛੀ) ਦਰਿਆ ਵਿਚ ਦੀ ਇਕ ਸੁਰੰਗ ਵਾਂਗ ਰਾਹ ਬਣਾ ਕੇ ਚਲੀ ਗਈ। |
فَلَمَّا جَاوَزَا قَالَ لِفَتَاهُ آتِنَا غَدَاءَنَا لَقَدْ لَقِينَا مِن سَفَرِنَا هَٰذَا نَصَبًا(62) 62਼ ਜਦੋਂ ਉਹ ਦੋਵੇਂ ਉਥਿਓਂ ਅੱਗੇ ਤੁਰੇ ਤਾਂ ਮੂਸਾ ਨੇ ਆਪਣੇ ਸਾਥੀ ਨੂੰ ਆਖਿਆ ਕਿ ਲਿਆ ਸਾਡਾ ਨਾਸ਼ਤਾ! ਅਸੀਂ ਤਾਂ ਇਸ ਸਫ਼ਰ ਤੋਂ ਬੁਰੀ ਤਰ੍ਹਾਂ ਥੱਕ ਗਏ ਹਾਂ। |
63਼ ਉਸ (ਸਾਥੀ) ਨੇ ਆਖਿਆ, ਕੀ ਤੁਸੀਂ ਵੇਖਿਆ ਸੀ ਜਦੋਂ ਅਸੀਂ ਇਕ ਚੱਟਾਨ ਲਾਗੇ ਰੁਕੇ ਸਾਂ, ਤਾਂ ਮੈਂ ਉੱਥੇ ਹੀ ਮੱਛੀ ਨੂੰ ਭੁੱਲ ਆਇਆ ਤੇ ਸ਼ੈਤਾਨ ਨੇ ਮੈਨੂੰ ਭੁਲਾ ਦਿੱਤਾ ਕਿ ਮੈਨੂੰ ਤੁਹਾਨੂੰ ਇਸ ਦੀ ਖ਼ਬਰ ਦਿੰਦਾ, ਉਹ (ਮੱਛੀ) ਤਾਂ ਬੜੇ ਹੀ ਅਜੀਬ ਢੰਗ ਨਾਲ ਦਰਿਆ ਵਿਚ ਰਸਤਾ ਬਣਾ ਕੇ ਚਲੀ ਗਈ। |
قَالَ ذَٰلِكَ مَا كُنَّا نَبْغِ ۚ فَارْتَدَّا عَلَىٰ آثَارِهِمَا قَصَصًا(64) 64਼ ਮੂਸਾ ਨੇ ਆਖਿਆ, ਇਹੋ ਥਾਂ ਤਾਂ ਅਸੀਂ ਚਾਹੁੰਦੇ ਸੀ। ਫੇਰ ਉਹ ਆਪਣੇ ਪੈਰਾਂ ਦੇ ਨਿਸ਼ਾਨ ਵੇਖਦੇ ਹੋਏ (ਉਸੇ ਥਾਂ) ਮੁੜ ਆਏ। |
65਼ ਉੱਥੇ ਉਹਨਾਂ ਨੇ ਸਾਡੇ ਬੰਦਿਆਂ ਵਿੱਚੋਂ ਇਕ ਬੰਦਾ (ਖ਼ਿਜ਼ਰ ਨੂੰ) ਵੇਖਿਆ, ਜਿਸ ਨੂੰ ਅਸੀਂ ਆਪਣੇ ਵਲੋਂ ਮਿਹਰਾਂ ਨਾਲ ਨਿਵਾਜ਼ਿਆ ਸੀ ਅਤੇ ਉਸ ਨੂੰ ਆਪਣੇ ਵੱਲੋਂ ਇਕ ਵਿਸ਼ੇਸ਼ ਗਿਆਨ ਵੀ ਬਖ਼ਸ਼ਿਆ। |
قَالَ لَهُ مُوسَىٰ هَلْ أَتَّبِعُكَ عَلَىٰ أَن تُعَلِّمَنِ مِمَّا عُلِّمْتَ رُشْدًا(66) 66਼ ਮੂਸਾ ਨੇ ਉਸ (ਖ਼ਿਜ਼ਰ) ਨੂੰ ਪੁੱਛਿਆ, ਕੀ ਮੈਂ ਤੁਹਾਡੇ ਸੰਗ ਰਹਿ ਸਕਦਾ ਹਾਂ ਕਿ ਤੁਸੀਂ ਮੈਨੂੰ ਵੀ ਉਸ ਗਿਆਨ ਵਿੱਚੋਂ ਸਿਖਾਓ ਜਿਹੜੀ ਭਲਾਈ (ਹਿਕਮਤ) ਤੁਹਾਨੂੰ ਸਿਖਾਈ ਗਈ ਹੈ ? |
67਼ ਉਸ (ਖ਼ਿਜ਼ਰ) ਨੇ ਆਖਿਆ ਕਿ ਤੁਸੀਂ ਮੇਰੇ ਸੰਗ (ਰਹਿ ਕੇ) ਸਬਰ ਨਹੀਂ ਕਰ ਸਕਦੇ। |
68਼ ਅਤੇ ਜਿਸ ਚੀਜ਼ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ’ਤੇ ਸਬਰ ਹੋ ਵੀ ਕਿਵੇਂ ਸਕਦਾ ਹੈ ? |
قَالَ سَتَجِدُنِي إِن شَاءَ اللَّهُ صَابِرًا وَلَا أَعْصِي لَكَ أَمْرًا(69) 69਼ ਮੂਸਾ ਨੇ ਕਿਹਾ ਕਿ “ਇੰਸ਼ਾ ਅੱਲਾਹ” (ਰੱਬ ਨੇ ਚਾਹਿਆ), ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿੱਚੋਂ ਪਾਓਗੇ ਅਤੇ ਮੈਂ ਕਿਸੇ ਵੀ ਗੱਲ ਵਿਚ ਤੁਹਾਡੀ ਨਾ-ਫ਼ਰਮਾਨੀ ਨਹੀਂ ਕਰਾਂਗੇ। |
قَالَ فَإِنِ اتَّبَعْتَنِي فَلَا تَسْأَلْنِي عَن شَيْءٍ حَتَّىٰ أُحْدِثَ لَكَ مِنْهُ ذِكْرًا(70) 70਼ ਉਸ (ਖ਼ਿਜ਼ਰ) ਨੇ ਕਿਹਾ ਕਿ ਚੰਗਾ ਜੇ ਤੁਸੀਂ ਮੇਰੇ ਨਾਲ ਚੱਲਣ ਲਈ ਜ਼ਿੱਦ ਕਰਦੇ ਹੋ ਤਾਂ ਯਾਦ ਰੱਖੋ ਕਿ ਕਿਸੇ ਵੀ ਚੀਜ਼ ਪ੍ਰਤੀ ਮੈਥੋਂ ਨਾ ਪੁੱਛਣਾ ਜਦੋਂ ਤੀਕ ਮੈਂ ਆਪ ਹੀ ਉਸ ਬਾਰੇ ਤੁਹਾਡੇ ਨਾਲ ਕੋਈ ਚਰਚਾ ਨਾ ਕਰਾਂ। |
71਼ ਫੇਰ ਉਹ ਦੋਵੇਂ (ਮੂਸਾ ਤੇ ਖ਼ਿਜ਼ਰ) ਤੁਰ ਪਏ, ਇੱਥੋਂ ਤਕ ਕਿ ਉਹ ਇਕ ਕਿਸ਼ਤੀ ’ਤੇ ਸਵਾਰ ਹੋ ਗਏ ਤਾਂ ਉਸ (ਖ਼ਿਜ਼ਰ) ਨੇ ਕਿਸ਼ਤੀ ਦੇ ਤਖ਼ਤੇ ਤੋੜ ਦਿੱਤੇ (ਭਾਵ ਛੇਕ ਕਰ ਦਿੱਤਾ)। ਮੂਸਾ ਨੇ ਕਿਹਾ, ਕੀ ਤੁਸੀਂ ਇਸ ਨੂੰ ਇਸ ਲਈ ਤੋੜ ਰਹੇ ਹੋ ਤਾਂ ਜੋ ਕਿਸ਼ਤੀ ਦੇ ਸਵਾਰ ਡੁੱਬ ਜਾਣ ? ਇਹ ਤਾਂ ਤੁਸੀਂ ਇਕ ਭਿਆਨਕ ਕੰਮ ਕੀਤਾ ਹੈ। |
قَالَ أَلَمْ أَقُلْ إِنَّكَ لَن تَسْتَطِيعَ مَعِيَ صَبْرًا(72) 72਼ ਉਸ (ਖ਼ਿਜ਼ਰ) ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਤੁਸੀਂ (ਮੂਸਾ) ਮੇਰੇ ਨਾਲ (ਰਹਿ ਕੇ) ਸਬਰ ਨਹੀਂ ਕਰ ਸਕਦੇ। |
قَالَ لَا تُؤَاخِذْنِي بِمَا نَسِيتُ وَلَا تُرْهِقْنِي مِنْ أَمْرِي عُسْرًا(73) 73਼ (ਮੂਸਾ ਨੇ) ਕਿਹਾ ਕਿ ਮੇਰੀ ਭੁੱਲ ਚੁੱਕ ’ਤੇ ਮੇਰੀ ਪਕੜ 1 ਨਾ ਕਰੋ ਅਤੇ ਮੇਰੇ ਬਾਰੇ ਇੰਨੀ ਕਰੜਾਈ ਤੋਂ ਕੰਮ ਨਾ ਲਓ। |
74਼ ਫੇਰ ਉਹ ਦੋਵੇਂ ਤੁਰ ਪਏ ਇੱਥੋਂ ਤਕ ਕਿ ਉਹਨਾਂ ਨੂੰ ਇਕ ਬਾਲਕ ਮਿਿਲਆ ਉਸ (ਖ਼ਿਜ਼ਰ) ਨੇ ਉਸ ਨੂੰ ਮਾਰ ਦਿੱਤਾ ਮੂਸਾ ਨੇ ਕਿਹਾ ਕਿ ਤੁਸੀਂ ਤਾਂ ਇਕ ਨਿਰਦੋਸ਼ ਨੂੰ ਬਿਨਾਂ ਕਿਸੇ ਕਾਰਨ ਮਾਰ ਸੁੱਟਿਆ। ਤੁਸੀਂ ਤਾਂ ਬਹੁਤ ਹੀ ਭੈੜਾ ਕੰਮ ਕੀਤਾ ਹੈ। |
۞ قَالَ أَلَمْ أَقُل لَّكَ إِنَّكَ لَن تَسْتَطِيعَ مَعِيَ صَبْرًا(75) 75਼ ਉਹ (ਖ਼ਿਜ਼ਰ) ਕਹਿਣ ਲੱਗਿਆ ਕਿ ਮੈਂ ਨੇ ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀਂ ਮੇਰੇ ਸੰਗ ਰਹਿ ਕੇ ਸਬਰ ਨਹੀਂ ਕਰ ਸਕਦੇ। |
قَالَ إِن سَأَلْتُكَ عَن شَيْءٍ بَعْدَهَا فَلَا تُصَاحِبْنِي ۖ قَدْ بَلَغْتَ مِن لَّدُنِّي عُذْرًا(76) 76਼ (ਮੂਸਾ ਨੇ) ਕਿਹਾ ਕਿ ਜੇ ਇਸ ਤੋਂ ਬਾਅਦ ਮੈਂ ਤੁਹਾਥੋਂ ਕੋਈ ਸਵਾਲ ਕਰਾਂ ਤਾਂ ਬੇਸ਼ੱਕ ਤੁਸੀਂ ਮੈਨੂੰ ਆਪਣੇ ਸੰਗ ਨਾ ਰੱਖਣਾ, ਹੁਣ ਤੁਹਾਨੂੰ ਮੇਰੇ ਵੱਲੋਂ ਪੂਰੀ ਛੂਟ ਮਿਲ ਗਈ ਹੈ। |
77਼ ਫੇਰ ਉਹ ਦੋਵੇਂ ਇਕ ਬਸਤੀ ਵਿਚ ਪਹੁੰਚੇ ਅਤੇ ਉਹਨਾਂ ਤੋਂ ਭੋਜਨ ਮੰਗਿਆ ਪਰ ਬਸਤੀ ਵਾਲਿਆਂ ਨੇ ਉਹਨਾਂ ਦੀ ਮਹਿਮਾਨਦਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੋਵਾਂ ਨੇ ਉੱਥੇ (ਬਸਤੀ ਵਿਚ) ਇਕ ਕੰਧ ਵੇਖੀ ਜਿਹੜੀ ਡਿਗਣ ਵਾਲੀ ਸੀ। ਉਸ (ਖ਼ਿਜ਼ਰ) ਨੇ ਉਸ ਕੰਧ ਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਆਖਿਆ ਕਿ ਜੇ ਤੁਸੀਂ ਚਾਹੁੰਦੇ ਤਾਂ ਇਸ ਦੀ ਮਜ਼ਦੂਰੀ ਲੈ ਸਕਦੇ ਸੀ। |
78਼ ਉਸ (ਖ਼ਿਜ਼ਰ) ਨੇ ਕਿਹਾ ਕਿ ਬਸ ਹੁਣ ਤੇਰੇ ਤੇ ਮੇਰੇ ਵਿਚਕਾਰ ਜੁਦਾਈ ਹੈ। ਹੁਣ ਮੈਂ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਵੀ ਦੱਸ ਦੇਵਾਂ ਜਿਨ੍ਹਾਂ ਬਾਰੇ ਤੁਸੀਂ ਸਬਰ ਨਹੀਂ ਸੀ ਕਰ ਸਕੇ। |
79਼ ਉਹ ਕਿਸ਼ਤੀ ਤਾਂ ਕੁੱਝ ਉਹਨਾਂ ਮਸਕੀਨਾਂ ਦੀ ਸੀ ਜਿਹੜੇ ਦਰਿਆ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ। ਮੈਂ ਨੇ ਉਸ (ਕਿਸ਼ਤੀ) ਵਿਚ ਇਹ ਸੋਚ ਕੇ ਤੋੜ ਫੋੜ ਕੀਤੀ ਸੀ ਕਿਉਂ ਜੋ ਉਸ (ਦਰਿਆ) ਤੋਂ ਅੱਗੇ ਇਕ ਬਾਦਸ਼ਾਹ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦਾ ਸੀ। |
وَأَمَّا الْغُلَامُ فَكَانَ أَبَوَاهُ مُؤْمِنَيْنِ فَخَشِينَا أَن يُرْهِقَهُمَا طُغْيَانًا وَكُفْرًا(80) 80਼ ਅਤੇ ਜਿਹੜਾ ਉਹ ਬਾਲਕ ਸੀ ਤਾਂ ਉਸ ਦੇ ਮਾਤਾ ਪਿਤਾ ਮੋਮਿਨ ਸਨ। ਅਸੀਂ ਇਸ ਗੱਲ ਤੋਂ ਡਰ ਗਏ ਕਿ ਉਹ ਆਪਣੀ ਸਰਕਸ਼ੀ ਤੇ ਕੁਫ਼ਰ ਕਾਰਨ ਉਹਨਾਂ ਨੂੰ ਗੁਨਾਹ ਕਰਨ ’ਤੇ ਮਜਬੂਰ ਕਰੇਗਾ। |
فَأَرَدْنَا أَن يُبْدِلَهُمَا رَبُّهُمَا خَيْرًا مِّنْهُ زَكَاةً وَأَقْرَبَ رُحْمًا(81) 81਼ ਸੋ ਅਸੀਂ ਚਾਹਿਆ ਕਿ ਉਹਨਾਂ ਦਾ ਰੱਬ ਇਸ (ਸਰਕਸ਼ ਬਾਲਕ) ਦੇ ਬਦਲੇ ਵਿਚ ਉਹਨਾਂ ਨੂੰ ਅਜਿਹੀ ਔਲਾਦ ਦੇਵੇ ਜਿਹੜੀ ਉਸ ਨਾਲੋਂ ਚਰਿੱਤਰ ਪੱਖੋਂ ਵੀ ਚੰਗਾ ਹੋਵੇ ਅਤੇ ਪਿਆਰ-ਮੁਹੱਬਤ ਵਿਚ ਵੀ ਨੇੜਤਾ ਰੱਖਦਾ ਹੋਵੇ। |
82਼ ਜਿਹੜੀ ਉਹ ਕੰਧ ਸੀ ਉਹ ਉਸ ਬਸਤੀ ਦੇ ਦੋ ਯਤੀਮ ਬਾਲਕਾਂ ਦੀ ਸੀ, ਜਿਸ ਦੇ ਹੇਠ ਉਹਨਾਂ ਦਾ ਇਕ ਖ਼ਜ਼ਾਨਾ (ਦੱਬਿਆ ਹੋਇਆ) ਸੀ ਉਹਨਾਂ ਦਾ ਪਿਓ ਇਕ ਨੇਕ ਪੁਰਖ ਸੀ। ਸੋ ਤੇਰੇ ਰੱਬ ਨੇ ਚਾਹਿਆ ਕਿ ਉਹ ਦੋਵੇਂ ਬੱਚੇ ਆਪਣੀ ਜਵਾਨੀ ਨੂੰ ਪਹੁੰਚਣ ਅਤੇ ਤੇਰੇ ਰੱਬ ਦੀ ਮਿਹਰਾਂ ਸਦਕੇ ਆਪਣਾ ਖ਼ਜ਼ਾਨਾ ਕੱਢ ਲੈਣ। ਇਹ ਸਭ ਮੈਂਨੇ ਆਪਣੀ ਸੋਚ ਨਾਲ ਨਹੀਂ ਸੀ ਕੀਤਾ। ਇਹ ਹੈ ਹਕੀਕਤ ਉਹਨਾਂ ਗੱਲਾਂ ਦੀ ਜਿਨ੍ਹਾਂ ’ਤੇ ਤੁਸੀਂ ਸਬਰ ਨਹੀਂ ਕਰ ਸਕੇ। |
وَيَسْأَلُونَكَ عَن ذِي الْقَرْنَيْنِ ۖ قُلْ سَأَتْلُو عَلَيْكُم مِّنْهُ ذِكْرًا(83) 83਼ (ਹੇ ਨਬੀ!) ਇਹ (ਮੱਕੇ ਦੇ) ਲੋਕ ਤੁਹਾਥੋਂ ਜ਼ੁਲ-ਕਰਨੈਨ ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਛੇਤੀ ਹੀ ਮੈਂ ਤੁਹਾਡੇ ਸਾਹਮਣੇ ਇਸ ਦੀ ਚਰਚਾ ਕਰਾਂਗੇ। |
إِنَّا مَكَّنَّا لَهُ فِي الْأَرْضِ وَآتَيْنَاهُ مِن كُلِّ شَيْءٍ سَبَبًا(84) 84਼ ਬੇਸ਼ੱਕ ਅਸੀਂ ਉਸ ਨੂੰ ਧਰਤੀ ਦੀ ਰਾਜ ਸੱਤਾ ਬਖ਼ਸ਼ੀ ਅਤੇ ਉਸ ਨੂੰ ਹਰ ਪ੍ਰਕਾਰ ਦੇ ਸਾਧਨਾਂ ਤੋਂ ਵੀ ਨਿਵਾਜ਼ਿਆ ਸੀ। |
85਼ ਉਹ ਇਕ ਮੁਹਿਮ ’ਤੇ ਤੁਰ ਪਿਆ। |
86਼ ਇੱਥੋਂ ਤੀਕ ਕਿ ਉਹ ਸੂਰਜ ਡੂਬਣ ਵਾਲੀ ਥਾਂ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਕਾਲੇ ਪਾਣੀ ਵਿਚ ਡੁਬ ਰਿਹਾ ਹੈ ਅਤੇ ਉੱਥੇ ਇਕ ਕੌੌਮ ਵੇਖੀ। ਅਸੀਂ ਆਖਿਆ ਕਿ ਹੇ ਜ਼ੁਲ ਕੁਰਨੈਨ! ਤੈਨੂੰ ਅਧਿਕਾਰ ਹੈ ਕਿ ਭਾਵੇਂ ਤੂੰ ਇਹਨਾਂ ਨੂੰ ਦੰਡਿਤ ਕਰ ਭਾਵੇਂ ਵਧੀਆ ਵਿਵਹਾਰ ਕਰ। |
87਼ ਉਸ (ਜ਼ੁਲਕਰਨੈਨ) ਨੇ ਆਖਿਆ ਕਿ ਜਿਹੜੇ ਜ਼ਾਲਮ ਹਨ ਅਸੀਂ ਉਹਨਾਂ ਨੂੰ ਛੇਤੀ ਹੀ ਸਜ਼ਾ ਦੇਵਾਂਗੇ। ਫੇਰ ਉਹ ਆਪਣੇ ਰੱਬ ਵੱਲ ਪਰਤਾਏ ਜਾਣਗੇ ਜਿੱਥੇ ਉਹ ਉਸ ਨੂੰ ਕਰੜੀ ਸਜ਼ਾ ਦੇਵੇਗਾ। |
88਼ ਅਤੇ ਜਿਹੜਾ ਕੋਈ ਈਮਾਨ ਲਿਆਵੇ ਤੇ ਅਮਲ ਵੀ ਨੇਕ ਕਰੇ, ਉਹਨਾਂ ਲਈ ਅੱਲਾਹ ਕੋਲ ਸੋਹਣਾ ਬਦਲਾ ਹੈ ਅਤੇ ਅਸੀਂ ਵੀ ਆਪਣੇ ਕੰਮਾਂ ਲਈ ਉਹਨਾਂ ਨੂੰ ਸੁਖਾਲੇ ਆਦੇਸ਼ ਦਿਆਂਗੇ। |
89਼ ਫੇਰ ਉਹ ਇਕ ਦੂਜੀ ਮੁਹਿਮ ਦੇ ਪਿੱਛੇ ਤੁਰ ਪਿਆ। |
90਼ ਇੱਥੋਂ ਤੀਕ ਕਿ ਉਹ ਸੂਰਜ ਚੜ੍ਹਨ ਦੀ ਸੀਮਾ ’ਤੇ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਇਕ ਅਜਿਹੀ ਕੌਮ ’ਤੇ ਨਿਕਲ ਰਿਹਾ ਹੈ ਜਿਸ ਲਈ ਅਸੀਂ ਸੂਰਜ ਤੇ ਲੋਕਾਂ ਵਿਚਕਾਰ ਕੋਈ ਪੜਦਾ ਨਹੀਂ ਰੱਖਿਆ। |
91਼ ਹਕੀਕਤ ਇਹੋ ਹੈ ਅਤੇ ਜੋ ਕੁੱਝ ਵੀ ਉਸ ਦੇ ਕੋਲ ਸੀ ਉਹ ਸਭ ਸਾਡੇ ਵਿਥਾਰ ਪੂਰਵਕ ਗਿਆਨ ਦੇ ਘੇਰੇ ਵਿਚ ਹੈ। |
92਼ ਫੇਰ ਉਹ ਇਕ ਹੋਰ ਮੁਹਿਮ ਦੇ ਪਿੱਛੇ ਤੁਰ ਪਿਆ। |
93਼ ਜਦੋਂ ਉਹ ਦੋ ਦੀਵਾਰਾਂ ਦੇ (ਭਾਵ ਪਹਾੜਾਂ ਦੇ) ਵਿਚਾਲੇ ਪੁੱਜਿਆ ਤਾਂ ਉਸ ਨੂੰ ਉੱਥੇ ਇਕ ਕੌਮ ਵੇਖੀ ਜਿਹੜੀ ਕੋਈ ਵੀ ਗੱਲਬਾਤ ਸਮਝਣ ਵਿਚ ਅਸਮਰਥ ਲੱਗਦੀ ਸੀ। |
94਼ ਉਹ (ਕੌਮ) ਆਖਣ ਲੱਗੀ ਕਿ ਹੇ ਜ਼ੁਲ ਕਰਨੈਨ! ਯਾਜੂਜ ਮਾਜੂਜ 1 ਇਸ ਧਰਤੀ ’ਤੇ ਫ਼ਸਾਦ ਮਚਾਉਂਦੇ ਰਹਿੰਦੇ ਹਨ। ਕੀ ਅਸੀਂ ਤੇਰੇ ਲਈ ਕੁੱਝ ਧੰਨ ਇਕੱਠਾ ਕਰ ਲਈਏ ਤਾਂ ਜੋ ਤੂੰ ਸਾਡੇ ਤੇ ਉਹਨਾਂ ਵਿਚਾਲੇ ਇਕ ਕੰਧ ਉਸਾਰ ਦੇਵੇਂ ? |
95਼ ਉਸ (ਜ਼ੁਲਕਰਨੈਨ) ਨੇ ਕਿਹਾ ਕਿ ਮੇਰੇ ਰੱਬ ਨੇ ਜੋ ਮੈਨੂੰ ਧੰਨ ਦੇ ਰੱਖਿਆ ਹੈ ਉਹ ਬਥੇਰਾ ਹੈ, ਤੁਸੀਂ ਕੇਵਲ ਸ਼ਰੀਰਿਕ ਸ਼ਕਤੀ ਪੱਖੋਂ ਮੇਰੀ ਸਹਾਇਤਾ ਕਰੋ, ਫੇਰ ਮੈਂ ਤੁਹਾਡੇ ਤੇ ਉਹਨਾਂ ਵਿਚਾਲੇ ਇਕ ਮਜ਼ਬੂਤ ਬੰਨ੍ਹ ਬਣਾ ਦਿਆਂਗਾ। |
96਼ ਬਸ ਤੁਸੀਂ ਮੈਨੂੰ ਲੋਹੇ ਦੀਆਂ ਚੱਦਰਾਂ ਲਿਆ ਦਿਓ। ਜਦੋਂ ਉਹਨਾਂ ਨੇ ਦੋਵੇਂ ਪਹਾੜਾਂ ਦੇ ਵਿਚਕਾਰਲਾ ਖੱਪਾ (ਚਦਰਾਂ ਰਾਹੀਂ) ਬਰਾਬਰ ਕਰ ਦਿੱਤਾ ਤਾਂ ਕਿਹਾ ਕਿ ਹੁਣ ਇਸ ਵਿਚ ਅੱਗ ਸੁਲਘਾਓ। ਜਦੋਂ ਉਸ ਨੇ ਉਸ (ਲੋਹੇ ਦੀ ਚੱਦਰਾਂ) ਨੂੰ ਅੱਗ ਵਾਂਗ ਬਣਾ ਦਿੱਤਾ ਤਾਂ ਆਖਿਆ ਕਿ ਹੁਣ ਇਸ ’ਤੇ ਪਾਉਣ ਲਈ ਪੰਘੇਰਿਆ ਹੋਇਆ ਤਾਂਬਾ ਲਿਆਓ। |
فَمَا اسْطَاعُوا أَن يَظْهَرُوهُ وَمَا اسْتَطَاعُوا لَهُ نَقْبًا(97) 97਼ ਹੁਣ ਉਹ (ਯਾਜੂਜ-ਮਾਜੂਜ) ਇਸ (ਕੰਧ) ’ਤੇ ਚੜ੍ਹਣ ਦੀ ਹਿੰਮਤ ਨਹੀਂ ਸੀ ਰੱਖਦੇ ਅਤੇ ਨਾ ਹੀ ਇਸ ਵਿਚ ਸੰਨ੍ਹ ਲਾ ਸਕਦੇ ਸੀ। |
98਼ ਜ਼ੁਲਕਰਨੈਨ ਨੇ ਆਖਿਆ ਕਿ ਇਹ ਸਭ ਮੇਰੇ ਰੱਬ ਦੀ ਮਿਹਰ ਹੈ। ਹਾਂ, ਜਦੋਂ ਮੇਰੇ ਰੱਬ ਦਾ ਵਾਅਦਾ (ਕਿਆਮਤ ਦਿਹਾੜੇ ਦਾ) ਆ ਜਾਵੇਗਾ ਤਾਂ ਉਹ ਇਸ (ਕੰਧ) ਨੂੰ ਪੱਧਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ। |
99਼ ਉਸ ਦਿਨ (ਕਿਆਮਤ ਦਿਹਾੜੇ) ਅਸੀਂ ਇਹਨਾਂ ਨੂੰ ਇਕ ਦੂਜੇ ਵਿਚ ਗੱਡ ਮੱਡ ਹੋਣ ਲਈ ਛੱਡ ਦਿਆਂਗੇ। ਫੇਰ ਸੂਰ (ਨਰਸਿੰਘਾ) ਵਜਾਇਆ ਜਾਵੇਗਾ ਅਤੇ ਅਸੀਂ ਇਹਨਾਂ ਸਾਰਿਆਂ (ਮਨੁੱਖਾਂ) ਨੂੰ ਇਕੱਠਾ ਕਰਾਂਗੇ। |
وَعَرَضْنَا جَهَنَّمَ يَوْمَئِذٍ لِّلْكَافِرِينَ عَرْضًا(100) 100਼ ਉਸ ਦਿਨ ਅਸੀਂ ਨਰਕ ਨੂੰ ਕਾਫ਼ਿਰਾਂ ਦੇ ਹੈ-ਬਰੂ ਲਿਆਵਾਂਗੇ। |
الَّذِينَ كَانَتْ أَعْيُنُهُمْ فِي غِطَاءٍ عَن ذِكْرِي وَكَانُوا لَا يَسْتَطِيعُونَ سَمْعًا(101) 101਼ (ਉਹਨਾਂ ਕਾਫ਼ਿਰਾਂ ਦੇ ਰੂ-ਬਰੂ) ਜਿਨ੍ਹਾਂ ਦੀਆਂ ਅੱਖਾਂ ਮੇਰੀ ਯਾਦ ਤੋਂ ਪੜਦੇ ਵਿਚ ਸਨ ਅਤੇ ਨਾ ਹੀ ਉਹ (ਹੱਕ) ਸੁਣਨ ਦੀ ਸਮਰਥਾ ਰੱਖਦੇ ਸੀ। |
102਼ ਕੀ ਕਾਫ਼ਿਰ ਇਹ ਸਮਝਦੇ ਹਨ ਕਿ ਉਹ ਮੈਨੂੰ ਛੱਡ ਕੇ ਮੇਰੇ ਬੰਦਿਆਂ ਨੂੰ ਆਪਣਾ ਹਿਮਾਇਤੀ ਬਣਾ ਲੈਣਗੇ ?1 ਬੇਸ਼$ਕ ਅਸੀਂ ਕਾਫ਼ਿਰਾਂ ਦੀ ਸੇਵਾ ਲਈ ਨਰਕ ਤਿਆਰ ਕਰ ਰੱਖੀ ਹੈ। |
103਼ ਹੇ ਨਬੀ! ਇਹਨਾਂ ਨੂੰਆਖੋ, ਕੀ ਅਸੀਂ ਤੁਹਾਨੂੰ ਦੱਸੀਏ ਕਿ ਕਰਮਾਂ ਪੱਖੋਂ ਸਭ ਤੋਂ ਵੱਧ ਘਾਟੇ ਵਿਚ ਰਹਿਣ ਵਾਲੇ ਕੌਣ ਹਨ ? |
104਼ (ਉਹ ਘਾਟੇ ਵਿਚ ਹਨ) ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸੰਸਾਰਿਕ ਜੀਵਨ ਵਿਚ ਹੀ ਬਰਬਾਦ ਹੋ ਗਈਆਂ ਜਦ ਕਿ ਉਹ ਸਮਝਦੇ ਹਨ ਕਿ ਉਹ ਸਾਰੇ ਕੰਮ ਭਲਾਈ ਤੇ ਨੇਕੀ ਵਾਲੇ ਕਰ ਰਹੇ ਹਨ। 2 |
105਼ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਅਤੇ ਉਸ ਦੀ ਮਿਲਣੀ ਦਾ ਇਨਕਾਰ ਕੀਤਾ, ਇਸੇ ਕਾਰਨ ਉਹਨਾਂ ਦੇ ਸਾਰੇ ਕਰਮ ਬਰਬਾਦ ਹੋ ਗਏ। ਸੋ ਕਿਆਮਤ ਦਿਹਾੜੇ ਅਸੀਂ ਉਹਨਾਂ (ਦੇ ਕਰਮਾਂ) ਨੂੰ ਤੋਲਣ ਦਾ ਕੋਈ ਪ੍ਰਬੰਧ ਨਹੀਂ ਕਰਾਂਗੇ। |
ذَٰلِكَ جَزَاؤُهُمْ جَهَنَّمُ بِمَا كَفَرُوا وَاتَّخَذُوا آيَاتِي وَرُسُلِي هُزُوًا(106) 106਼ ਇਹੋ ਨਰਕ ਉਹਨਾਂ ਦੀ ਸਜ਼ਾ ਹੈ, ਕਿਉਂ ਜੋ ਉਹਨਾਂ ਨੇ ਕੁਫ਼ਰ ਕੀਤਾ ਸੀ ਅਤੇ ਮੇਰੀਆਂ ਆਇਤਾਂ (ਨਿਸ਼ਾਨੀਆਂ) ਤੇ ਮੇਰੇ ਰਸੂਲਾਂ ਦਾ ਮਖੌਲ ਕਰਦੇ ਸਨ। |
إِنَّ الَّذِينَ آمَنُوا وَعَمِلُوا الصَّالِحَاتِ كَانَتْ لَهُمْ جَنَّاتُ الْفِرْدَوْسِ نُزُلًا(107) 107਼ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ ਉਹਨਾਂ ਦੀ ਮਹਿਮਾਨਦਾਰੀ (ਭਾਵ ਸੇਵਾ) ਲਈ ਜੰਨਤੁ-ਉਲ-ਫ਼ਿਰਦੌਸ (ਉੱਚ ਕੋਟੀ) ਦਾ ਬਾਗ਼ ਹੈ। |
108਼ ਉਹ ਉਹਨਾਂ ਵਿਚ ਸਦਾ ਰਹਿਣਗੇ ਜਿੱਥਿਓ ਉਹ ਜਗ੍ਹਾ ਬਦਲਣਾ ਪਸੰਦ ਨਹੀਂ ਕਰਨਗੇ। |
109਼ (ਹੇ ਨਬੀ!) ਆਖ ਦਿਓ! ਜੇ ਮੇਰੇ ਰੱਬ ਦੀਆਂ ਗੱਲਾਂ (ਸਿਫ਼ਤਾਂ ਲਿਖਣ ਲਈ) ਸਮੁੰਦਰ (ਦਾ ਪਾਣੀ) ਰੌਸ਼ਨਾਈ (ਸਿਆਹੀ) ਬਣ ਜਾਵੇ ਤਾਂ ਮੇਰੇ ਰੱਬ ਦੀਆਂ ਗੱਲਾਂ ਖ਼ਤਮ ਹੋਣ ਤੋਂ ਪਹਿਲਾਂ ਸਮੁੰਦਰ ਖ਼ਤਮ ਹੋ ਜਾਵੇਗਾ ਭਾਵੇਂ ਅਸੀਂ ਇਸ ਦੇ ਬਰਾਬਰ ਇਕ ਹੋਰ (ਸਮੁੰਦਰ) ਮਦਦ ਲਈ ਲੇ ਆਈਏ। |
110਼ (ਹੇ ਨਬੀ!) ਆਖ ਦਿਓ! ਮੈਂ ਤਾਂ ਤੁਹਾਡੇ ਵਰਗਾਂ ਹੀ ਇਕ ਮਨੁੱਖ ਹਾਂ, ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੈ ਕਿ ਤੁਹਾਡਾ ਇਸ਼ਟ ਕੇਵਲ ਇਕ ਇਸ਼ਟ ਹੈ, ਫੇਰ ਜਿਹੜਾ ਵਿਅਕਤੀ ਰੱਬ ਨਾਲ ਮਿਲਣ ਦੀ ਆਸ ਰੱਖਦਾ ਹੈ ਉਸ ਨੂੰ ਚਾਹੀਦਾ ਹੈ ਕਿ ਨੇਕ ਅਮਲ ਕਰੇ ਅਤੇ ਆਪਣੇ ਰੱਬ ਦੀ ਬੰਦਗੀ ਵਿਚ ਕਿਸੇ ਹੋਰ ਨੂੰ ਸ਼ਰੀਕ ਨਾ ਕਰੇ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Kahf : choisissez le récitateur pour écouter et télécharger la sourate Al-Kahf complète en haute qualité.















Donnez-nous une invitation valide