ਸੂਰਾ ਅਤ-ਤਾਰਿਕ ਅਰਬੀ ਅਤੇ ਪੰਜਾਬੀ

ਸੂਰਾ ਅਤ-ਤਾਰਿਕ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (17 ਆਇਤ — مكية). ਅਤ-ਤਾਰਿਕ ਸੁਣੋ, ਅਤ-ਤਾਰਿਕ ਅਨੁਵਾਦ, ਅਤ-ਤਾਰਿਕ mp3, ਅਤ-ਤਾਰਿਕ pdf.

ਸੂਰਾ ਅਤ-ਤਾਰਿਕ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
وَالسَّمَاءِ وَالطَّارِقِ ۝١
📖 ਅਨੁਵਾਦ ਆਇਤ 1
1਼ ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
وَمَا أَدْرَاكَ مَا الطَّارِقُ ۝٢
📖 ਅਨੁਵਾਦ ਆਇਤ 2
2਼ ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ?
النَّجْمُ الثَّاقِبُ ۝٣
📖 ਅਨੁਵਾਦ ਆਇਤ 3
3਼ ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ।
إِن كُلُّ نَفْسٍ لَّمَّا عَلَيْهَا حَافِظٌ ۝٤
📖 ਅਨੁਵਾਦ ਆਇਤ 4
4਼ ਕੋਈ ਜੀਵ ਅਜਿਹਾ ਨਹੀਂ, ਜਿਸ ਉੱਤੇ ਕੋਈ ਰਾਖੀ ਕਰਨ ਵਾਲਾ ਨਾ ਹੋਵੇ। 1
فَلْيَنظُرِ الْإِنسَانُ مِمَّ خُلِقَ ۝٥
📖 ਅਨੁਵਾਦ ਆਇਤ 5
5਼ ਸੋ ਮਨੁੱਖ ਨੂੰ ਰਤਾ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਕੀਤਾ ਗਿਆ ਹੈ।
خُلِقَ مِن مَّاءٍ دَافِقٍ ۝٦
📖 ਅਨੁਵਾਦ ਆਇਤ 6
6਼ ਉਹ ਉੱਛਲਣ ਵਾਲੇ ਪਾਣੀ (ਵੀਰਜ) ਤੋਂ ਪੈਦਾ ਕੀਤਾ ਗਿਆ ਹੈ।
يَخْرُجُ مِن بَيْنِ الصُّلْبِ وَالتَّرَائِبِ ۝٧
📖 ਅਨੁਵਾਦ ਆਇਤ 7
7਼ ਜਿਹੜਾ ਪਿੱਠ ਅਤੇ ਹਿੱਕ ਦੀਆਂ ਹੱਠੀਆਂ ਦੇ ਵਿਚਾਲਿਓਂ ਨਿਕਲਦਾ ਹੈ।
إِنَّهُ عَلَىٰ رَجْعِهِ لَقَادِرٌ ۝٨
📖 ਅਨੁਵਾਦ ਆਇਤ 8
8਼ ਬੇਸ਼ੱਕ ਉਹ (ਅੱਲਾਹ) ਇਸ (ਮਨੁੱਖ) ਨੂੰ ਮੁੜ ਪੈਦਾ ਕਰਨ ਵਿਚ ਵੀ ਸਮਰਥ ਹੈ।
يَوْمَ تُبْلَى السَّرَائِرُ ۝٩
📖 ਅਨੁਵਾਦ ਆਇਤ 9
9਼ ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ।
فَمَا لَهُ مِن قُوَّةٍ وَلَا نَاصِرٍ ۝١٠
📖 ਅਨੁਵਾਦ ਆਇਤ 10
10਼ ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ।
وَالسَّمَاءِ ذَاتِ الرَّجْعِ ۝١١
📖 ਅਨੁਵਾਦ ਆਇਤ 11
11਼ ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
وَالْأَرْضِ ذَاتِ الصَّدْعِ ۝١٢
📖 ਅਨੁਵਾਦ ਆਇਤ 12
12਼ ਅਤੇ ਪਾਟ ਜਾਣ ਵਾਲੀ ਧਰਤੀ ਦੀ।
إِنَّهُ لَقَوْلٌ فَصْلٌ ۝١٣
📖 ਅਨੁਵਾਦ ਆਇਤ 13
13਼ ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
وَمَا هُوَ بِالْهَزْلِ ۝١٤
📖 ਅਨੁਵਾਦ ਆਇਤ 14
14਼ ਇਹ ਕੋਈ ਹਾਸਾ ਮਖੌਲ ਨਹੀਂ।
إِنَّهُمْ يَكِيدُونَ كَيْدًا ۝١٥
📖 ਅਨੁਵਾਦ ਆਇਤ 15
15਼ ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ।
وَأَكِيدُ كَيْدًا ۝١٦
📖 ਅਨੁਵਾਦ ਆਇਤ 16
16਼ ਅਤੇ ਮੈਂ ਵੀ ਇਕ ਚਾਲ ਚਲਦਾ ਹਾਂ।
فَمَهِّلِ الْكَافِرِينَ أَمْهِلْهُمْ رُوَيْدًا ۝١٧
📖 ਅਨੁਵਾਦ ਆਇਤ 17
17਼ ਸੋ (ਹੇ ਨਬੀ!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਇਹਨਾਂ ਦੇ ਹਾਲ ’ਤੇ ਹੀ ਛੱਡ ਦਿਓ।
← 85 ਅਤ-ਤਾਰਿਕ (86/114) 87 →
ਪੜ੍ਹੋ ਸੂਰਾ ਅਤ-ਤਾਰਿਕ ਪੰਜਾਬੀ – ਅਨੁਵਾਦ ਅਤੇ ਆਡੀਓ

86الطارق At-Tariq 📚 17 ਆਇਤ مكية

ਆਇਤ ਦਰ ਆਇਤ – ਸੂਰਾ ਅਤ-ਤਾਰਿਕ — 17 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers